Stories of Artisans

Know their Story Struggle

ਪ੍ਰੀਤਮ ਸਿੰਘ, ਸ਼ਸਤ੍ਰਾਂ ਦੇ ਦਸਤਕਾਰ, ਭਿੰਡਰ ਕਲਾਂ, (ਮੋਗਾ)

ਸਿੱਖ ਪੰਥ ਦੀ ਦਮਦਮੀ ਟਕਸਾਲ ਦੇ ਕਈ ਜਥੇਦਾਰਾਂ ਦਾ ਮੁੱਢ ਸਾਡਾ ਪਿੰਡ ਹੋਣ ਕਰਕੇ ਅਸੀਂ ਕਈ ਪੀੜ੍ਹੀਆਂ ਤੋਂ ਸ਼ਸਤਰਾਂ ਦੀ ਦਸਤਕਾਰੀ ਦਾ ਕੰਮ ਕਰ ਰਹੇ ਹਾਂ, ਹੁਣ ਸਾਡੀ ਚੌਥੀ ਪੀੜ੍ਹੀ ਵੀ ਇਸ ਕਾਰਜ ਵਿਚ ਲੱਗੀ ਹੋਈ ਹੈ। ਮਿਸਤਰੀ ਸਿੰਘ ਹੋਣ ਕਰਕੇ ਬਜ਼ੁਰਗ ਤਾਂ ਗੱਡੇ ਤੋਂ ਲੈ ਕੇ ਰਫਲਾਂ ਤਕ ਬਣਾ ਲੈਂਦੇ ਸਨ

Read More »

ਨੀਲਮ, ਕੁਲਚੇ ਬਨਾਉਣ ਵਾਲ਼ੀ, ਮਣੀਮਾਜਰਾ

ਅਸੀਂ ਅਮ੍ਰਿਤਸਰ ਦੇ ਹਾਂ, ਸੰਨ ਛਿਆਨਵੇਂ ਚ ਏਧਰ ਮੁਹਾਲ਼ੀ ਆ ਗਏ ਸੀ। ਅੰਨ-ਜਲ ਖਿੱਚ ਲਿਆਉਂਦਾ ਐ ਬੰਦੇ ਨੂੰ। ਪੁਰਾਣੇ ਬੰਦੇ ਕਹਿੰਦੇ, 'ਕਿਸੇ ਦਾ ਕਰਜਾ ਦੇਣਾ ਹੁੰਦਾ ਤਾਂ ਬੰਦਾ ਜਾਂਦਾ ਕਿਤੇ' । ਮੈਂ ਕਿਸੇ ਦਾ ਕਰਜਾ ਦੇਣਾ ਹੋਣਾ

Read More »

ਮੁਹੰਮਦ ਰਸ਼ੀਦ, ਜਾਲ ਬਣਾਉਣ ਵਾਲਾ, ਹਰੀਕੇ

ਮੂਲ ਰੂਪ ਵਿੱਚ ਸਾਡਾ ਪਿਛੋਕੜ ਬਿਜਨੌਰ, ਉੱਤਰ ਪ੍ਰਦੇਸ਼ ਤੋਂ ਹੈ। ਮੇਰੇ ਦਾਦਾ ਜੀ ਆਪਣੇ ਮਸ਼ਵਾਰੇ ਸਾਥੀਆਂ ਨਾਲ ਇਕ ਕਾਨਟਰੈਕਟ ਅਧੀਨ ਕੰਮ ਕਰਨ ਲਈ ੫੦ ਸਾਲ ਪਹਿਲਾਂ ਹਰੀਕੇ ਆਏ ਸਨ। ਕਾਨਟਰੈਕਟ ਖਤਮ ਹੋਣ ਤੋਂ ਬਾਅਦ ਉਹਨਾ ਦੇ ਸਾਥੀ ਵਾਪਸ ਮੁੜ ਗਏ, ਪਰ ਮੇਰੇ ਦਾਦਾ ਜੀ ਇਥੇ ਹੀ ਵਸ ਗਏ ਸਨ

Read More »

ਮਨਜੀਤ ਸਿੰਘ, ਕਲਾਕਾਰ ਬਿਜਲੀ ਵਾਲਾ , ਆਰਟਿਸਟ ਇਲੈਕਟ੍ਰੀਸ਼ੀਅਨ, ਆਦਮਪੁਰ

ਮੇਰੇ ਦਾਦਾ ਜੀ ਅੰਗਰੇਜ਼ਾਂ ਵੇਲੇ ਠੇਕੇਦਾਰ ਸਨ। ਉਹ ਲੱਕੜ ਅਤੇ ਸੀਮੈਂਟ ਦੇ ਕੰਮ ਦੇ ਮਾਹਰ ਸੀ। ਉਹਨਾਂ ਦਾ ਕੰਮ ਦੇਖ ਕੇ 1933 ਵਿੱਚ ਅੰਗਰੇਜ਼ਾਂ ਨੇ ਉਹਨਾਂ ਨੂੰ ਵੈਸਟਰਨ ਵਾਚ ਕੰਪਨੀ ਦੀ ਜੇਬ ਘੜੀ ਵੀ ਤੋਹਫੇ ਵਜੋਂ ਦਿੱਤੀ। 1970-73 ਦੇ ਅਾਸ ਪਾਸ ਦਾਦਾ ਜੀ ਨੇ ਉਹ ਘੜੀ ਮੈਂਨੂੰ ਦੇ ਦਿੱਤੀ

Read More »

ਮਲਕੀਤ ਕੁਮਾਰ, ਲੁਹਾਰ, ਰਾਹੋਂ

ਵੇਖਣ ਨੂੰ ਸੌਖਾ ਲਗਦੈ ਪਰ ਇੱਕ ਦਾਤੀ ਬਣਾਉਣ ਲਈ ਬਹੁਤ ਸਾਰਾ ਟਾਈਮ ਲੱਗਦਾ ਹੈ। ਸਭ ਤੋਂ ਪਹਿਲਾਂ ਤਾਂ ਪੁਰਾਣੀ ਰੇਤੀ ਨੂੰ ਪੂਰੇ ਜ਼ੋਰ ਨਾਲ ਕੁੱਟ ਕੁੱਟ ਕੇ ਸਿੱਧਾ ਕੀਤਾ ਜਾਂਦਾ ਹੈ। ਫਿਰ ਲੋਹੇ ਦੇ ਵਿੱਚ ਸਟੀਲ ਦੇ ਟੋਟੇ ਨੂੰ ਜੋੜਨਾ ਪੈਂਦਾ ਹੈ ਅਤੇ ਇਸਦੀ ਵੀ ਸਲਾਖ਼ ਆਉਂਦੀ ਹੈ

Read More »

ਮਹਿੰਦਰ ਸਿੰਘ, ਮੋਚੀ, ਆਨੰਦਪੁਰ

ਇਹ ਜੁੱਤੀਆਂ ਬਣਾਉਣ ਦਾ ਕੰਮ ਮੈਂ ੧੯੫੫ ਵਿੱਚ ਸ਼ੁਰੂ ਕੀਤਾ ਸੀ। ਮੈਂ ਉਦੋਂ ਵੀਹ ਸਾਲਾਂ ਦਾ ਸੀ। ਮੇਰੇ ਪਿਤਾ ਕਿਸਾਨ ਸਨ। ਮੈਂ ਸੰਨ ੫੪ ਵਿੱਚ ਦਸਵੀਂ ਪਾਸ ਕੀਤੀ ਸੀ ਜੋ ਉਹਨਾਂ ਸਮਿਆਂ ਵਿੱਚ ਇੱਕ ਖਾਸ ਗੱਲ ਸੀ। ਮੈਨੂੰ ਪਟਵਾਰੀ ਦੀ ਨੌਕਰੀ ਮਿਲ ਰਹੀ ਸੀ

Read More »

ਲਖਵਿੰਦਰ, ਮੋਚੀ, ਰਾਹੋਂ

My father used to sit here earlier. I’ve been here for the last 20 years. He never let us help him with the work, instead, told us to go home and study. But when he passed away we had no alternative but to take over this profession.

Read More »

ਲਖਬੀਰ ਸਿੰਘ ਸੋਨੂੰ, ਫਿਲਮ ਪਰੋਜੈਕਟਰ ਚਲਾਉਣ ਵਾਲਾ, ਕ੍ਰਿਸ਼ਨਾ ਥਿਏਟਰ ਅੰਮ੍ਰਿਤਸਰ

ਮੇਰਾ ਭਾਈ ਮੁਕਤਸਰ ਦੇ ਸਿਨੇਮਾਘਰ ਵਿੱਚ ਕੰਮ ਕਰਦਾ ਹੁੰਦਾ ਸੀ। ਉਹ ਸਮੇਂ ਰੀਲ ਦੇ ਸਨ ਅਤੇ ਭਰਾ ਚੰਗੇ ਪੈਸੇ ਕਮਾ ਲੈਂਦਾ ਸੀ। ਉਸਨੇ ਮੈਨੂੰ ਨਾਲ ਕੰਮ ਕਰਨ ਲਈ ਪੁੱਛਿਆ ਤਾਂ ਮੈਂ ਆਪਣਾ ਸਮਾਨ ਲੈਕੇ ਉਸਦੇ ਨਾਲ ਰਹਿਣ ਚਲਿਆ ਗਿਆ। ਓਥੋਂ ਮੈਂ ਅੰਮ੍ਰਿਤਸਰ ਆ ਗਿਆ, ਕ੍ਰਿਸ਼ਨਾ ਥਿਏਟਰ ਉਹਨਾ ਸਮਿਆਂ ਦੇ ਪ੍ਰਮੁੱਖ ਸਿਨੇਮਾਘਰਾਂ ਵਿੱਚੋਂ ਇੱਕ ਸੀ

Read More »
pa_INPunjabi