ਰਾਜੇਸ਼, ਮੀਨਾਕਾਰ, ਹੁਸ਼ਿਆਰਪੁਰ

ਮੈਨੂੰ ਲੋਕ ਆਰਟਿਸਟ ਅਤੇ ਪ੍ਰੋਫੈਸਰ ਦੇ ਨਾਂ ਨਾਲ ਵੀ ਜਾਣਦੇ ਹਨ। ਪਰ ਜੋ ਮੈਂ ਕਰਦਾਂ, ਇਹਦੀ ਕਦਰ ਜੀਰੋ ਹੈ। ਰੋਟੀ ਵੀ ਨੀਂ ਸੁਖਾਲੀ ਬਣਦੀ ਇਹਦੇ 'ਚੋਂ। ਪੂਰੇ ਹੁਸ਼ਿਆਰਪੁਰ ਵਿੱਚ, ਸਾਰੀਆਂ ਚੀਜਾਂ ਤੇ ਡਿਜਾਈਨ ਪਾਉਣ ਵਾਲੇ ਤੇ ਸ਼ੇਡਿੰਗ ਕਰਨ ਵਾਲੇ ਅਸੀਂ ਸਿਰਫ ਦੋ ਕਾਰੀਗਰ ਰਹਿ ਗਏ ਹਾਂ।

ਮੈਨੂੰ ਲੋਕ ਆਰਟਿਸਟ ਅਤੇ ਪ੍ਰੋਫੈਸਰ ਦੇ ਨਾਂ ਨਾਲ ਵੀ ਜਾਣਦੇ ਹਨ। ਪਰ ਜੋ ਮੈਂ ਕਰਦਾਂ, ਇਹਦੀ ਕਦਰ ਜੀਰੋ ਹੈ। ਰੋਟੀ ਵੀ ਨੀਂ ਸੁਖਾਲੀ ਬਣਦੀ ਇਹਦੇ 'ਚੋਂ। ਪੂਰੇ ਹੁਸ਼ਿਆਰਪੁਰ ਵਿੱਚ, ਸਾਰੀਆਂ ਚੀਜਾਂ ਤੇ ਡਿਜਾਈਨ ਪਾਉਣ ਵਾਲੇ ਤੇ ਸ਼ੇਡਿੰਗ ਕਰਨ ਵਾਲੇ ਅਸੀਂ ਸਿਰਫ ਦੋ ਕਾਰੀਗਰ ਰਹਿ ਗਏ ਹਾਂ। ਜਿਵੇਂ ਜੈਪੁਰ ਦੀਆਂ ਤੇ ਲਹੌਰ ਦੀਆਂ ਕਈ ਆਈਟਮਾਂ ਮਸ਼ਹੂਰ ਹਨ। ਓਵੇਂ ਹੀ ਸਾਡੇ ਹੁਸ਼ਿਆਰਪੁਰ ਦਾ ਕਢਾਈ ਵਾਲਾ ਫਰਨੀਚਰ ਬਹੁਤ ਮਸ਼ਹੂਰ ਹੈ| ਪਹਿਲਾਂ ਕਢਾਈ ਅਸੀਂ ਹਾਥੀ ਦੰਦ ਨਾਲ ਕਰਦੇ ਸੀ। ਪਰ ਹੁਣ ਹਾਥੀ ਦੰਦ 'ਤੇ ਪਾਬੰਦੀ ਹੋਣ ਕਰਕੇ ਅਸੀਂ ਪਲਾਸਟਿਕ ਵਰਤਦੇ ਹਾਂ।

ਮੇਰਾ ਦਾਦਾ 1911 'ਚ ਇੰਗਲੈਂਡ ਗਿਆ ਸੀ। ਅੰਗਰੇਜਾਂ ਦੇ ਘਰਾਂ ਚ ਲੱਕੜ ਦਾ ਕੰਮ ਕਰਨ। ਅਜੇ ਵੀ ਅਸੀਂ ਉਹ ਸਰਟੀਫਿਕੇਟ ਸਾਂਭ ਕੇ ਰੱਖਿਆ ਹੋਇਆ ਹੈ। ਮੈਂ ਦਸ ਸਾਲ ਦਾ ਸੀ ਜਦੋਂ ਮੈਂ ਸ਼ੇਡਿੰਗ ਕਰਨ ਲਈ ਹੱਥ 'ਚ ਪੈਨਸਿਲਾਂ ਫੜ ਲਈਆਂ ਸਨ। ਅਸੀਂ ਤਿੰਨ ਭਰਾ ਸੀ। ਇੱਕ ਤਾਂ ਅੱਲੜ ਉਮਰੇ ਈ ਗੁਜਰ ਗਿਆ। ਦੂਸਰਾ ਵੱਡਾ ਸੀ ਅਤੇ ਐਮ ਏ ਤੱਕ ਪੜ੍ਹਾਈ ਕਰ ਗਿਆ। ਫੇਰ ਉਹ ਇਰਾਕ ਕੰਮ ਕਰਨ ਚਲਿਆ ਗਿਆ। ਜਦੋਂ ਮੈਂ ਦਸਵੀਂ ਵਿੱਚ ਸੀ ਤਾਂ ਉਸਨੇਂ ਪੜਾਈ ਵਿੱਚ ਮੇਰੀ ਕਾਰਗੁਜਾਰੀ ਵੇਖ ਕੇ ਪਿਤਾ ਜੀ ਨੂੰ ਕਹਿ ਦਿੱਤਾ ਸੀ ਕਿ ਇਸ ਨੂੰ ਪੜਾਉਣ ਦਾ ਕੋਈ ਖਾਸ ਫਾਇਦਾ ਨਹੀਂ, ਇਸ ਤੋਂ ਚੰਗਾ ਹੈ ਕਿ ਇਸ ਨੂੰ ਕੰਮ ਸਿਖਾਉ ਅਤੇ ਕਾਰੀਗਰ ਬਣਾਉ। ਕੰਮ ਸਿੱਖ ਕੇ ਮੈਂ ਪਹਿਲੀ ਚੀਜ਼ ਸੋਹਣੀ ਮਹੀਂਵਾਲ ਦੀ ਚਾਦਰ ਬਣਾਈ ਸੀ। ਜਿਹੜੀ ਅਸੀਂ 1500 ਰੁ: 'ਚ ਵੇਚੀ। ਇਹ ਕੰਮ ਸਿੱਖਣ ਲਈ ਬਾਪ ਤੋਂ ਬਹੁਤ ਕੁੱਟ ਖਾਧੀ। ਅੱਜ ਕੱਲ ਕੌਣ ਮਾਰ ਸਹਿੰਦਾ ਹੈ। ਐਨੀਂ ਲਾਲਸਾ ਹੀ ਨਹੀਂ ਕੰਮ ਸਿੱਖਣ ਦੀ ਕਿਸੇ 'ਚ ਜੋ ਉਹ ਗੁਰੂ ਦੀ ਮਾਰ ਨੂੰ ਝੱਲ ਸਕੇ।

ਪਰ ਮੈਂ ਐਨੀਂ ਮਿਹਨਤ ਕਰਕੇ ਵੀ ਇਸ ਕੰਮ ਚੋਂ ਕੁੱਝ ਨਹੀਂ ਖੱਟਿਆ। ਇੱਕ ਪੈਸਾ ਵੀ ਨਹੀਂ ਪੱਲੇ ਪਿਆ। 300 - 400 ਦਿਹਾੜੀ ਦਾ ਕਿੰਨਾਂ ਕੁ ਹੁੰਦਾ ਹੈ। ਇੱਕ ਮੇਜ ਤਿਆਰ ਕਰਨ ਨੂੰ ਹਫਤਾ ਦਸ ਦਿਨ ਲੱਗ ਜਾਂਦੇ ਹਨ। ਜੇਕਰ ਕੰਮ ਦੀ ਕਦਰ ਪਵੇ ਤਾਂ ਇਸ ਤੋਂ ਕਿਤੇ ਸੋਹਣੀ ਚੀਜ ਤਿਆਰ ਕਰ ਸਕਦਾਂ ਹਾਂਂ, ਪਰ ਮਨ ਨਹੀਂ ਕਰਦਾ। ਨਿਗਾ ਗਵਾ ਲਈ ਮੈਂ ਇਸ ਕੰਮ ਵਿੱਚ ਨੀਝ ਲਾਵਲਾ ਕੇ। ਪਰ ਖੱਟਿਆ ਕੁੱਝ ਨਹੀਂ, ਜੋ ਥ੍ਹੋੜਾ ਬਹੁਤ ਕਮਾਇਆ ਉਹ ਬਹਿਰੀਨ ਅਤੇ ਸਾਉਦੀ ਅਰਬ 'ਚ ਲਾਏ ਦਸ ਸਾਲਾਂ 'ਚ ਹੀ ਕਮਾਇਆ। ਉਥੇ ਵੀ ਮੈਂ ਕਾਰਪੈਂਟਰ ਦਾ ਕੰਮ ਹੀ ਕੀਤਾ। ਵਾਪਿਸ ਆਉਣ ਲੱਗੇ ਨੇ ਮੈਂ ਸੋਚਿਆ ਸੀ ਕਿ ਹੁਣ ਨਹੀਂ ਇਹ ਕੰਮ ਕਰਨਾਂ ਪਰ ਹੋਰ ਹੈ ਵੀ ਕੀ। ਰਾਮਗੜ੍ਹੀਆਂ ਦਾ ਮੁੰਡਾ ਹੋ ਕੇ ਸਬਜ਼ੀ ਦੀ ਰੇਹੜੀ ਤਾਂ ਲਾ ਨਹੀਂ ਸਕਦਾ ਸੀ। ਕਮਾਉਂਣਾਂ ਤਾਂ ਕਾਰੀਗਰੀ ਵਿੱਚੋਂ ਹੀ ਸੀ। ਦੁਬਾਰਾ ਫੇਰ ਇਸੇ ਕੰਮ 'ਚ ਪੈ ਗਏ।

ਮੈਂ ਇਹ ਸਭ ਕਹਿ ਕੇ ਦੁਕਾਨਦਾਰ ਜਿਸ ਨੇਂ ਮੈਨੂੰ ਕੰਮ ਤੇ ਰੱਖਿਆ ਹੈ ਉਸ ਤੇ ਕੋਈ ਇਲਜਾਮ ਨਹੀਂ ਲਾ ਰਿਹਾ। ਉਹਨਾਂ ਦੀ ਹਾਲਤ ਤਾਂ ਮੈਥੋਂ ਵੀ ਬੁਰੀ ਹੈ। ਲੱਖਾਂ ਦਾ ਸਮਾਨ ਸਟੋਰ 'ਚ ਪਿਆ ਹੈ। ਜਿਸ ਦੇ ਵਿਕਣ ਦੀ ਕੋਈ ਗਰੰਟੀ ਨਹੀਂ। ਲੋਕਲ ਗਾਹਕ ਇਸ ਸਮਾਨ ਦਾ ਕੋਈ ਹੈ ਨਹੀਂ, ਬਾਹਰ ਭੇਜਣ ਤੇ ਸਰਕਾਰ ਨੇ ਟੈਕਸ ਬਹੁਤ ਲਾ ਦਿੱਤਾ ਹੈ ਤੇ ਹਰ ਵਰਤੀ ਗਈ ਚੀਜ਼ ਦਾ ਬਿੱਲ ਜਮਾਂ ਕਰਵਾਉਣਾਂ ਪੈਂਦਾ ਹੈ। ਜਿਸ ਨਾਲ ਦੁਕਾਨਦਾਰ ਦੀ ਖੱਜਲ ਖੁਆਰੀ ਬਹੁਤ ਵਧ ਗਈ ਹੈ ਅਤੇ ਸਰਕਾਰੀ ਮੁਲਾਜਮਾਂ ਦੇ ਰਿਸ਼ਵਤ ਲੈਣ ਨੂੰ ਥਾਂ ਬਣ ਗਈ ਹੈ।

Story and text by: Gurdeep Dhaliwal

pa_INPanjabi

Discover more from Trolley Times

Subscribe now to keep reading and get access to the full archive.

Continue reading