ਮਹੁੰਮਦ ਸਦੀਕ, ਚਿਮਟੇ ਬਣਾੳੁਣ ਵਾਲਾ, ਮਲੇਰਕੋਟਲਾ

ਅਸੀਂ ਤਾਂ ਬਾਈ ਜੀ ਚਿਮਟੇ ਬਣਾੳੁਣੇ ਅਾਂ। 40 ਸਾਲ ਹੋਗੇ, ਬਚਪਨ ਤੋਂ ਸਮਝਲਾ ਇਹੀ ਕੰਮ ਕਰਦੇ ਅਾਂ। ਪਹਿਲਾਂ ਪਿਤਾ ਜੀ ਸਾਡੇ ਪੰਡਿਅਾਰੀ ਕਰਦੇ ਤੇ, ਅਸੀਂ ਵੀ ਮਜ਼ਦੂਰੀ ਕਰਦੇ ਅਾਏ। ਹੁਣ ਜਦ ਮਜ਼ਦੂਰੀਅਾਂ ਘੱਟਗੀਅਾਂ, ਫੇਰ ਅਾਹ ਚਿਮਟੇ ਬਣਾੳੁਣ ਲੱਗ ਪਏ

ਅਸੀਂ ਤਾਂ ਬਾਈ ਜੀ ਚਿਮਟੇ ਬਣਾੳੁਣੇ ਅਾਂ। 40 ਸਾਲ ਹੋਗੇ, ਬਚਪਨ ਤੋਂ ਸਮਝਲਾ ਇਹੀ ਕੰਮ ਕਰਦੇ ਅਾਂ। ਪਹਿਲਾਂ ਪਿਤਾ ਜੀ ਸਾਡੇ ਪੰਡਿਅਾਰੀ ਕਰਦੇ ਤੇ, ਅਸੀਂ ਵੀ ਮਜ਼ਦੂਰੀ ਕਰਦੇ ਅਾਏ। ਹੁਣ ਜਦ ਮਜ਼ਦੂਰੀਅਾਂ ਘੱਟਗੀਅਾਂ, ਫੇਰ ਅਾਹ ਚਿਮਟੇ ਬਣਾੳੁਣ ਲੱਗ ਪਏ। ਹੁਣ ਇਹ ਵੀ ਕੰਮ ਛੱਡਣ ਨੂੰ ਫਿਰਦੇ ਅਾਂ, ਹੁਣ ਕੋੇਈ ਰਿਕਸ਼ਾ ਰੇਹੜਾ ਚਲਾਵਾਂਗੇ। ਹੈਨੀ ਕੰਮ ਕੋੇਈ। ਬੱਸ ਅੈਨਾ ਬਈ ਰੋਟੀ ਪਾਣੀ ਚੱਲੀ ਜਾਂਦਾ, ਜਿੱਡੀ ਕੁ ਮੇਰੀ ਫੈਮਲੀ ਆ, ਓਡਾ ਕੁ ਮੇਰਾ ਕੰਮ ਅਾ।

ਚਿਮਟੇ ਦੇ ਤਿੰਨ ਹਿੱਸੇ ਹੁੰਦੇ ਅਾ, ਚਿਮਟਾ, ਕਲਿੱਪ ਤੇ ਰਿੰਗ। ਜਿਸਤੀ ਚਾਦਰ ਲਿਅਾ ਕੇ ਲੰਮੀਅਾਂ ਪੱਟੀਅਾਂ ‘ਚ ਕੱਟੀਦਾ ਤੇ ਫੇਰ ਕਲਿੱਪ ਤੇ ਰਿੰਗ ਚੜਾਈਦੇ ਅਾ। ਐਨਾ ਕੁ ਕੰਮ ਆ ਬੱਸ। 12-15 ਰੁਪਏ ਦਾ ਵੇਚੀਦਾ ਇੱਕ, ਮਸਾਂ ਇੱਕ ਦੋ ਰੁਪਏ ਬਣਦੇ ਅਾ। ਸਾਥੋਂ ਲੈ ਕੇ, ਦੁਕਾਨਦਾਰ ੳੁਹੀ ਚਿਮਟਾ ਵੀਹਾਂ ਦਾ ਵੇਚੀ ਜਾਂਦੇ ਅਾ, ਨਾਲੇ ਕਰਨਾ ਧਰਨਾ ਕੁਛ ਨੀ। ਅਸੀਂ ਤਾਂ ਵੈਸੇ ਬਾਹਰਲੀ ਮਜ਼ਦੂਰੀ ਕਰਨ ਵਾਲੇ ਬੰਦੇ ਅਾਂ। ਕੋੇਈ ਮਾਲ ਐਧਰ ਓਧਰ ਕਰਨਾ ਹੋਵੇ ਤਾਂ ਚਲੇ ਜਾਈਦਾ, ਵਿਹਲੇ ਅਾਂ ਤਾਂ ਅਾਪਣੇ ਅੱਡੇ ਤੇ ਅਾ ਕੇ ਬਹਿ ਜਾਈਦਾ।

ਸਾਡਾ ਮਜ਼ਦੂਰ ਬੰਦੇ ਦਾ ਤਾਂ ਦਿਮਾਗ ਬੁੱਜ ਹੁੰਦਾ। ਅਸੀਂ ਤਾਂ ਜਿੱਧਰ ਨੂੰ ਹੋਗੇ, ਬੱਸ ਹੋਗੇ। ਕਿਸੇ ਨੇ ੳੁਦੋਂ ਕਹਿਤਾ ਅਾਹ ਕਰਲਾ, ਏਦੇ ‘ਤੇ ਲੱਗ ਗਏ। ਕੱਲ ਨੂੰ ਕੋੇਈ ਕੁਛ ਹੋਰ ਦੱਸੂ, ਫੇਰ ਓਧਰ ਨੂੰ ਹੋਜਾਂਗੇ। ਚਿੰਤਾ ਖਾਈ ਜਾਂਦੀ ਅਾ ਸਾਰਾ ਦਿਨ, ਰੋਟੀ ਦਾ ਮਸਲਾ ਸਾਰਾ। ਸਾਡੀ ਤਾਂ ੳੁਰੇ ਗੱਲ ਮੁਕਦੀ ਅਾ। ਅਮੀਰ ਬੰਦੇ ਨੇ ਤਾਂ ਸੌ ਕੰਮਾਂ ਬਾਰੇ ਸੋਚਣਾ, ਗਰੀਬ ਬੰਦੇ ਨੇ ਤਾਂ ਜੇ ‘ਚਾਰ ਨਾਲ ਖਾਲੀ, ਅੱਲਾ ਦਾ ਸ਼ੁਕਰ ਅਾ।

ਸਰਕਾਰ ਨੇ ਦੇਣਾ ਤਾਂ ਕੀ ਅਾ, ਜਿਹੜਾ ਹੈਗਾ ੳੁਹ ਵੀ ਲੈਣ ਨੂੰ ਫਿਰਦੀ ਅਾ। ਕਿਸਾਨਾਂ ਨੂੰ ਕਰਜ਼ੇ ਮਿਲਦੇ ਅਾ ੳੁਹਨਾਂ ਦੇ ਮੁਅਾਫ ਹੋ ਜਾਂਦੇ ਅਾ, ਫੈਕਟਰੀਅਾਂ ਅਾਲੇ ਪੈਸੇ ਲੈ ਕੇ ਫ਼ਰਾਰ ਹੋ ਜਾਂਦੇ ਅਾ। ਸਾਡੇ ਵਰਗਿਅਾਂ ਨੂੰ ਜਿੰਨਾਂ ਨੂੰ ਲੋੜ ਅਾ ਪੈਸੇ ਦੀ, ੳੁਹਨਾਂ ਕੰਨੀਂ ਕਿਸੇ ਦਾ ਧਿਅਾਨ ਈ ਹੈਨੀ। ਮੇਰੇ ਬਾਪ ਨੇ ਇੱਕ ਵਾਰੀ ਲੋਨ ਲਿਅਾ ਸੀ 4000 ਦਾ। 30-35 ਸਾਲ ਹੋਗੇ ਅਜੇ ਤੱਕ ਨੀ ਲੋਟ ਅਾਇਅਾ। ਕੰਨਾਂ ਨੂੰ ਹੱਥ ਲਵਾਤੇ ਬਈ ਅੱਜ ਤੋਂ ਬਾਅਦ ਨੀਂ ਕਿਸੇ ਤੋਂ ਪੈਸਾ ਫੜਨਾ। ਹੁਣ ਬੱਸ ਐਨਾ ਕਿ ਜਵਾਕ ਪੜਜੇ, ਕਿਸੇ ਪਾਸੇ ਲੱਗਜੇ। ਹੀਲਾ ਹੋਜੂ ਕੋੇਈ ਚਾਰ ਪੈਸੇ ਅਾੳੁਣ ਦਾ।

Story and text by: Gurdeep Dhaliwal

pa_INPanjabi

Discover more from Trolley Times

Subscribe now to keep reading and get access to the full archive.

Continue reading