
ਕੁਲਵੰਤ ਸਿੰਘ, ਫੋਟੋਗ੍ਰਾਫਰ, ਆਦਮਪੁਰ
ਮੇਰਾ ਵਿਆਹ ਸੰਨ ੭੫ 'ਚ ਹੋ ਗਿਆ ਸੀ। ਉਸੇ ਸਾਲ ਹੀ ਮੈਂ ਆਸਟਰੀਆ(ਯੂਰਪੀ ਮੁਲਕ) ਚਲਾ ਗਿਆ। ਅਸੀਂ ਕਈ ਜਾਣੇ ਸੀ, ਓਥੇ ਸੜਕ ਰਾਹੀਂ ਹੀ ਗਏ। ਜਦੋਂ ਸਾਲ ਬਾਅਦ ਵੀਜ਼ਾ ਮੁੱਕ ਗਿਆ ਅਤੇ ਅਸੀਂ ਇਲਲੀਗਲ ਹੋ ਗਏ, ਤਾਂ ਉਹਨਾਂ ਨੇ ਸਾਨੂੰ ਕੱਢ ਦਿੱਤਾ ਅਤੇ ਬਾਰਡਰ ਪਾਰ ਕਰਵਾ ਕੇ ਯੁਗੋਸਲਾਵੀਆ ਵਾੜ ਦਿੱਤਾ। ਪੈਸੇ ਹੋਣ ਕਰਕੇ ਅਸੀਂ ਸੌਖੇ ਵਾਪਿਸ ਆ ਗਏ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ