ਮੁਹੰਮਦ ਰਸ਼ੀਦ, ਜਾਲ ਬਣਾਉਣ ਵਾਲਾ, ਹਰੀਕੇ

ਮੂਲ ਰੂਪ ਵਿੱਚ ਸਾਡਾ ਪਿਛੋਕੜ ਬਿਜਨੌਰ, ਉੱਤਰ ਪ੍ਰਦੇਸ਼ ਤੋਂ ਹੈ। ਮੇਰੇ ਦਾਦਾ ਜੀ ਆਪਣੇ ਮਸ਼ਵਾਰੇ ਸਾਥੀਆਂ ਨਾਲ ਇਕ ਕਾਨਟਰੈਕਟ ਅਧੀਨ ਕੰਮ ਕਰਨ ਲਈ ੫੦ ਸਾਲ ਪਹਿਲਾਂ ਹਰੀਕੇ ਆਏ ਸਨ। ਕਾਨਟਰੈਕਟ ਖਤਮ ਹੋਣ ਤੋਂ ਬਾਅਦ ਉਹਨਾ ਦੇ ਸਾਥੀ ਵਾਪਸ ਮੁੜ ਗਏ, ਪਰ ਮੇਰੇ ਦਾਦਾ ਜੀ ਇਥੇ ਹੀ ਵਸ ਗਏ ਸਨ

ਮੂਲ ਰੂਪ ਵਿੱਚ ਸਾਡਾ ਪਿਛੋਕੜ ਬਿਜਨੌਰ, ਉੱਤਰ ਪ੍ਰਦੇਸ਼ ਤੋਂ ਹੈ। ਮੇਰੇ ਦਾਦਾ ਜੀ ਆਪਣੇ ਮਸ਼ਵਾਰੇ ਸਾਥੀਆਂ ਨਾਲ ਇਕ ਕਾਨਟਰੈਕਟ ਅਧੀਨ ਕੰਮ ਕਰਨ ਲਈ ੫੦ ਸਾਲ ਪਹਿਲਾਂ ਹਰੀਕੇ ਆਏ ਸਨ। ਕਾਨਟਰੈਕਟ ਖਤਮ ਹੋਣ ਤੋਂ ਬਾਅਦ ਉਹਨਾ ਦੇ ਸਾਥੀ ਵਾਪਸ ਮੁੜ ਗਏ, ਪਰ ਮੇਰੇ ਦਾਦਾ ਜੀ ਇਥੇ ਹੀ ਵਸ ਗਏ ਸਨ। ਸ਼ੁਰੂਆਤੀ ਦਿਨਾ ਵਿੱਚ ਉਹ ਇੱਧਰ ਓਧਰ ਕੁਝ ਦਿਹਾੜੀਆਂ ਕਰਦੇ ਰਹੇ ਪਰ ਪੱਕੇ ਪੈਰੀਂ ਹੋਣ ਤੋਂ ਬਾਅਦ ਉਹਨਾ ਨੇ ਆਪਣੇ ਭਰਾ ਨੂੰ ਵੀ ਹਰੀਕੇ ਬੁਲਾ ਲਿਆ ਸੀ ਅਤੇ ਜਾਲ ਬੁਣਨ ਦਾ ਸਾਡਾ ਖਾਨਦਾਨੀ ਕੰਮ ਚਲਾ ਲਿਆ ਸੀ।ਪਹਿਲਾਂ ਇਥੇ ਬਹੁਤੇ ਜਾਲ ਬੁਣਨ ਵਾਲੇ ਨਹੀਂ ਸਨ, ਅਸੀਂ ਇਸ ਇਲਾਕੇ ਵਿੱਚ ਪਹਿਲੇ ਹੀ ਸੀ ਜੋ ਇਸ ਕੰਮ ਨੂੰ ਚੰਗੀ ਤਰਾਂ ਜਾਣਦੇ ਸੀ।

ਸਾਡੀਆਂ ਜਮੀਨਾਂ, ਪਰਿਵਾਰ ਅਤੇ ਰਿਸ਼ਤੇਦਾਰ ਅੱਜ ਵੀ ਉ.ਪ੍ਰ. ਵਿੱਚ ਹੀ ਹਨ, ਪਰ ਪੰਜਾਬ ਵਰਗੀ ਕੋਈ ਥਾਂ ਨਹੀਂ ਹੈ। ਮੈਂ ਹਰ ਮਹੀਨੇ ਦੋ-ਚਾਰ ਦਿਨ ਲਈ ਬਿਜਨੌਰ ਜਾਂਦਾ ਹਾਂ। ਓਥੇ ਜਾਕੇ ਮੈਨੂੰ ਅਜੀਬ ਬੇਚੈਨੀ ਹੋਣ ਲਗ ਜਾਂਦੀ ਹੈ ਅਤੇ ਮੇਰਾ ਮਨ ਪੰਜਾਬ ਮੁੜਨ ਨੂੰ ਕਾਹਲਾ ਪੈਣ ਲੱਗ ਜਾਂਦਾ ਹੈ। ਅਸੀਂ ਪੰਜਾਬ ਵਿੱਚ ਉ. ਪ੍ਰ. ਨਾਲੋਂ ਵੱਧ ਸੁਰੱਖਿਅਤ ਮਹਿਸੂਸ ਕਰਦੇ ਹਾਂ।ਅਸੀਂ ਪਰਵਾਸੀ ਹਾਂ ਪਰ ਸਾਨੂੰ ਇਥੇ ਬਹੁਤਾ ਆਪਣਾਪਨ ਮਿਲਦਾ ਹੈ, ਕੋਈ ਵੀ ਸਾਨੂੰ ਬੇਗਾਨੇ ਹੋਣ ਦਾ ਅਹਿਸਾਸ ਨਹੀਂ ਕਰਵਾਉਂਦਾ

ਪਹਿਲਾਂ ਹੱਥ ਦੇ ਬਣੇ ਜਾਲ ਬਹੁਤੇ ਵਿਕਦੇ ਸਨ।ਇੱਕ ਜਾਲ ਨੂੰ ਬੁਣਨ ਲਈ ਇੱਕ ਹਫਤਾ ਲੱਗ ਜਾਂਦਾ ਹੈ, ਅਸੀਂ ਹੱਥ ਦੇ ਜਾਲ ਹੁਣ ਬਹੁਤੇ ਨਹੀਂ ਬਣਾਉਂਦੇ ਕਿਉਂਕਿ ਉਹਨਾ ਦਾ ਮੁੱਲ ਸਿਰਫ ੮੦੦ ਰੁਪਏ ਮਿਲਦਾ ਹੈ ਅਤੇ ਮਿਹਨਤ ਬਹੁਤੀ ਲੱਗਦੀ ਹੈ।ਅੱਜਕੱਲ ਜਾਲ ਨਾਈਲੋਨ, ਮੋਨੋ ਅਤੇ ਪਲਾਸਟਿਕ ਦੇ ਬਣਦੇ ਹਨ, ਤਕਰੀਬਨ ੩੦ ਸਾਲਾਂ ਤੋਂ ਮਸ਼ੀਨਾਂ ਦਾ ਹੀ ਰਾਜ ਹੈ।ਕਈ ਦਿਨ ਬਿਨਾ ਕੁਝ ਵੇਚਿਆਂ ਵੀ ਨਿਕਲ ਜਾਂਦੇ ਹਨ ਅਤੇ ਕਈ ਵਾਰੀ ਕੰਮ ਚੰਗਾ ਚਲਦਾ ਰਹਿੰਦਾ ਹੈ।ਇੱਕ ਦਿਨ ਵਿੱਚ ਵਿਕਰੀ ੦ ਤੋਂ ੧੦,੦੦੦ ਤੱਕ ਹੋ ਜਾਂਦੀ ਹੈ। ਇਹਨਾ ਜਾਲਾਂ ਦੀ ਵਿਕਰੀ ਸਿਰਫ ਮੱਛੀਆਂ ਫੜਨ ਲਈ ਨਹੀਂ ਹੁੰਦੀ।ਹੁਣ ਵੇਲਾਂ ਵਾਲੀਆਂ ਸਬਜੀਆਂ ਉਗਣ ਦੀ ਰੁੱਤ ਹੈ, ਬਹੁਤ ਸਾਰੇ ਕਿਸਾਨ ਵੇਲਾਂ ਨੂੰ ਸੰਭਾਲਣ ਅਤੇ ਢਕਣ ਲਈ ਜਾਲ ਖਰੀਦਦੇ ਹਨ।

ਮੈਨੂੰ ਪੰਜਾਬੀ ਲਿਖਣੀ ਅਤੇ ਪੜ੍ਹਣੀ ਨਹੀ ਆਉਂਦੀ ਪਰ ਮੇਰੇ ਬੱਚੇ ਜਾਣਦੇ ਹਨ। ਉਹ ਦਿੱਲੀ ਪੜ੍ਹਦੇ ਹਨ ਪਰ ਇਸ ਕੰਮ ਨੂੰ ਅੱਗੇ ਚਲਾਉਣਾ ਨਹੀਂ ਚਾਹੁੰਦੇ, ਉਹ ਕਹਿੰਦੇ ਹਨ ਕਿ ਇਹ ਕੰਮ ਸਖਤ ਮਿਹਨਤ ਵਾਲਾ ਹੈ ਪਰ ਇਸਦੀ ਕੋਈ ਇੱਜਤ ਨਹੀਂ ਕਰਦਾ। ਇਸ ਲਈ ਉਹ ਦਫਤਰੀ ਨੌਕਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Story by: Gurdeep Dhaliwal

pa_INPanjabi

Discover more from Trolley Times

Subscribe now to keep reading and get access to the full archive.

Continue reading