ਪੈਪਸੂ ਦਾ ਇਤਿਹਾਸਕ “ਮੁਜਾਰਾ ਘੋਲ”
ਪੈਪਸੂ ਦੀ ਇਤਿਹਾਸਕ ਮੁਜਾਰਾ ਲਹਿਰ ਦੇ ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿਚ 19 ਮਾਰਚ ਨੂੰ ਹਰ ਸਾਲ ਸ਼ਹੀਦੀ ਕਾਨਫਰੰਸ ਦੇ ਰੂਪ ਵਿਚ ਮੁਜਾਰਾ ਘੋਲ ਦੇ ਕੇਂਦਰ ਬਿੰਦੂ ਪਿੰਡ ਕਿਸ਼ਨਗੜ੍ਹ ਵਿਖੇ ਕੀਤੀ ਜਾਂਦੀ ਹੈ। ਇਸ ਘੋਲ ਦੇ ਸ਼ਹੀਦਾਂ ਦਾ 72ਵਾਂ ਸ਼ਹੀਦੀ ਦਿਵਸ, ਇਸੇ ਦਿਨ ਦਿੱਲੀ ਦੇ ਬਾਰਡਰਾਂ ਤੇ ਇਨਕਲਾਬੀ ਜੋਸ਼ ਤੇ ਉਤਸ਼ਾਹ ਨਾਲ਼ ਮਨਾਏ ਜਾਣ ਦਾ ਸ਼ਲਾਘਾਯੋਗ ਫੈਸਲਾ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤਾ ਗਿਆ।