ਇਨਕਲਾਬ ਦਾ ਅਣਥੱਕ ਪਾਂਧੀ: ਕਾਮਰੇਡ ਕਿਰਪਾਲ ਸਿੰਘ ਬੀਰ

ਇਨਕਲਾਬ ਦਾ ਅਣਥੱਕ ਪਾਂਧੀ: ਕਾਮਰੇਡ ਕਿਰਪਾਲ ਸਿੰਘ ਬੀਰ

ਸੁਖਦਰਸ਼ਨ ਨੱਤ

ਉੱਘੇ ਕਮਿਊਨਿਸਟ ਆਗੂ ਅਤੇ ਮਾਰਕਸਵਾਦੀ ਸਿਧਾਂਤ ਦੇ ਹਰਮਨ ਪਿਆਰੇ ਅਧਿਆਪਕਪ੍ਰਚਾਰਕ ਸ਼ਹੀਦ ਬਾਬਾ ਬੂਝਾ ਸਿੰਘ ਤੋਂ ਇਨਕਲਾਬ ਦੀ ਪਾਹੁਲ ਲੈ ਕੇ 1948-49 ਤੋਂ ਕਮਿਊਨਿਸਟ ਅੰਦੋਲਨ ਨਾਲ਼ ਜੁੜਿਆ ਕਾਮਰੇਡ ਕਿਰਪਾਲ ਸਿੰਘ ਬੀਰ ਅੱਜ ਵੀ ਆਪਣੇ ਚੁਣੇ ਹੋਏ ਇਕ ਨਵਾਂ ਸਮਾਜਵਾਦੀ ਸਮਾਜ ਸਿਰਜਣ ਦੇ ਜੀਵਨ ਉਦੇਸ਼ ਲਈ ਅਡੋਲ ਨਿਹਚੇ ਨਾਲ ਨੌਜਵਾਨਾਂ ਵਾਂਗ ਸਰਗਰਮ ਹੈ।

ਬੀਤੇ 65 ਸਾਲਾਂ ਵਿਚ ਭਾਵੇਂ ਦੇਸ਼ ਅਤੇ ਸੰਸਾਰ ਦੀ ਕਮਿਊਨਿਸਟ ਲਹਿਰ ਨੂੰ ਸਿਧਾਂਤ ਤੇ ਸੰਗਠਨ ਦੋਵਾਂ ਖੇਤਰਾਂ ਵਿਚ ਵੱਡੀ ਉਥਲਪੁਥਲ ਤੇ ਧੱਕਿਆਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਕਾਮਰੇਡ ਬੀਰ ਦੀ ਪ੍ਰਤੀਬੱਧਤਾ ਅਤੇ ਸਮਝਦਾਰੀ ਵਿਚ ਕੋਈ ਦੁਬਿਧਾ ਜਾਂ ਧੁੰਦਲਾਪਣ ਨਹੀਂ ਆਇਆ। ਇਹ ਪ੍ਰਤੀਬੱਧਤਾ ਕੋਈ ਸ਼ਰਧਾਮੂਲਕ ਵੀ ਨਹੀਂ, ਬਲਕਿ ਠੋਸ ਤਰਕਾਂ ਤੇ ਦਲੀਲਾਂਤੇ ਆਧਾਰਤ ਹੈ। ਉਸ ਦਾ ਬੁਨਿਆਦੀ ਸਮਰਪਣ ਆਪਣੀ ਮੰਜ਼ਿਲਇਨਕਲਾਬ ਅਤੇ ਮਜ਼ਦੂਰਕਿਸਾਨਾਂ ਦੀ ਜਮਾਤੀ ਜਦੋਜਹਿਦ ਪ੍ਰਤੀ ਹੈ, ਨਾ ਕਿ ਇਨਕਲਾਬੀ ਜਦੋਜਹਿਦ ਦੇ ਸੰਦ ਭਾਵ ਕਿਸੇ ਖਾਸ ਕਮਿਊਨਿਸਟ ਪਾਰਟੀ ਪ੍ਰਤੀ ।ਇਸੇ ਲਈ ਸਮੇਂ ਸਮੇਂ ਜਿਸ ਵੀ ਕਮਿਊਨਿਸਟ ਪਾਰਟੀ ਨੇ ਇਨਕਲਾਬੀ ਜਦੋਜਹਿਦ ਵਲੋਂ ਮੁੱਖ ਮੋੜਿਆ, ਤਾਂ ਅਨੇਕਾਂ ਹੋਰਨਾਂ ਵਾਂਗ ਉਸ ਪਾਰਟੀ ਨਾਲ ਜ਼ਜਬਾਤੀ ਤੌਰਤੇਮਾਂ ਪਾਰਟੀ ਮੰਨ ਕੇ ਚਿੰਬੜੇ ਰਹਿਣ ਦੀ ਬਜਾਏ ਕਾਮਰੇਡ ਬੀਰ ਬਿਨਾਂ ਹਿਚਕ ਉਸ ਨਵੀਂ ਕਮਿਊਨਿਸਟ ਪਾਰਟੀ ਨਾਲ ਜਾ ਜੁੜੇ, ਜੋ ਜਮਾਤੀ ਜਦੋਜਹਿਦ ਨੂੰ ਅੱਗੇ ਵਧਾਉਣ ਦੇ ਯਤਨ ਕਰ ਰਹੀ ਸੀ। ਇਸੇ ਦਾ ਨਤੀਜਾ ਹੈ ਕਿ ਲਾਲ ਕਮਿਊਨਿਸਟ ਪਾਰਟੀ ਤੋਂ ਆਰੰਭ ਕਰਨ ਵਾਲਾ ਕਿਰਪਾਲ ਬੀਰ ਸੀ. ਪੀ. ਆਈ., ਸੀ. ਪੀ. ਆਈ. (ਐਮ.) ਤੇ ਐਮ. ਸੀ. ਪੀ. ਆਈ. ਵਿਚੋਂ ਹੁੰਦਾ ਹੋਇਆ 1995 ਵਿਚ ਨਕਸਲਵਾਦੀ ਧਾਰਾ ਦੀ ਪ੍ਰਤੀਨਿਧ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਤੱਕ ਪਹੁੰਚ ਗਿਆ ਅਤੇ ਕਈ ਸਾਲ ਉਸ ਨੇ ਇਸ ਦੀ ਮਾਨਸਾ ਜ਼ਿਲਾ ਕਮੇਟੀ ਦੇ ਸਕੱਤਰ ਦੀ ਜਿੰਮੇ ਨਿਭਾਈ।

ਉਂਝ ਆਪਣੀ ਸੋਚ ਵਿਚਲੇ ਖੁੱਲ੍ਹੇਪਣ  ਅਤੇ ਮਾਲਵੇ ਦੇ ਸਭ ਤੋਂ ਵੱਡ ਉਮਰ ਦੇ ਚੰਦ ਚੋਣਵੇਂ ਕਮਿਊਨਿਸਟ ਕਾਰਕੁੰਨਾਂ ਵਿਚੋਂ ਇਕ ਹੋਣ ਕਰਕੇ ਇਲਾਕੇ ਦੀ ਆਮ ਜਨਤਾ ਕਾਮਰੇਡ ਬੀਰ ਨੂੰ ਕਿਸੇ ਪਾਰਟੀ ਵਿਸ਼ੇਸ਼ ਦੀ ਬਜਾਏ, ਸਮੁੱਚੀ ਕਮਿਊਨਿਸਟ ਲਹਿਰ ਦੇ ਨੁਮਾਇੰਦੇ ਦੇ ਰੂਪ ਵਿਚ ਹੀ ਦੇਖਦੀ ਹੈ। ਕਾਮਰੇਡ ਬੀਰ ਨੂੰ ਮਿਲ ਕੇ ਹਮੇਸ਼ਾ ਉਤਸ਼ਾਹ ਤੇ ਖੁਸ਼ੀ ਮਿਲਦੀ ਹੈ ਕਿਉਂਕਿ ਉਹ ਇਕ ਜ਼ਿੰਦਾਦਿਲ ਅਤੇ ਖ਼ੁਸ਼ਦਿਲ ਇਨਸਾਨ ਹੈ। ਮੈਂ ਉਸ ਦੇ ਮੂਹੋਂ ਕਦੇ ਸ਼ਿਕਾਇਤੀ ਜਾਂ ਢਹਿੰਦੀ ਕਲਾ ਵਾਲੀਆਂ ਗੱਲਾਂ ਨਹੀਂ ਸੁਣੀਆਂ। ਸਦਾ ਹੀ ਚੜਦੀਕਲਾ ਵਿਚ ਅਤੇ ਕਰਨ ਵਾਲੇ ਨਵੇਂ ਕੰਮਾਂ ਦੀਆਂ ਸਕੀਮਾਂ ਨਾਲ ਭਰਪੂਰ ਹੁੰਦੇ ਹਨ। ਕੁਝ ਸਾਲ ਪਹਿਲਾਂ ਤੱਕ ਆਪਣੇ ਪਰਿਵਾਰਕ ਤੇ ਸਿਆਸੀ ਰੁਝੇਵਿਆਂ, ਅਤੇ ਪਿੰਡ ਦੇ ਲੋਕਾਂ ਦੇ ਨਿੱਜੀ ਤੇ ਸਮਾਜਿਕ ਕੰਮਾਂਕਾਰਾਂ ਲਈ ਪਿੰਡ ਬੀਰ ਖੁਰਦ ਤੋਂ 25-30 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਮਾਨਸਾ ਤੱਕ ਸਾਇਕਲ ਤੇ ਆਉਣਾਜਾਣਾ ਉਨ੍ਹਾਂ ਲਈ ਆਮ ਗੱਲ ਸੀ। ਪਿੰਡ, ਭੀਖੀ ਅਤੇ ਇਲਾਕੇ ਵਿਚਲੇ ਹਰ ਅਹਿਮ ਸਾਂਝੇ ਸਮਾਜਿੰਕ ਤੇ ਰਾਜਸੀ ਇਕੱਠ ਵਿਚ ਕਾਮਰੇਡ ਬੀਰ ਤੁਹਾਨੂੰ ਲਾਜ਼ਮੀ ਹਾਜ਼ਰ ਮਿਲਣਗੇ ਅਤੇ ਉਨਾਂ ਦੀ ਮੌਜੂਦਗੀ ਆਪਣੀ ਹੋਂਦ ਦੀ ਪੂਰੀ ਛਾਪ ਵੀ ਛੱਡੇਗੀ। ਸਧਾਰਨ ਮਜ਼ਦੂਰਾਂਕਿਸਾਨਾਂ, ਔਰਤਾਂ, ਨੌਜਵਾਨਾਂ ਤੋਂ ਲੈ ਕੇ ਇਲਾਕੇ ਦੇ ਦੁਕਾਨਦਾਰਾਂ, ਮੁਲਾਜ਼ਮਾਂ, ਵਕੀਲਾਂ, ਪੋਫ਼ੈਸਰਾਂ, ਪੱਤਰਕਾਰਾਂ ਅਤੇ ਸਾਹਿਤਕਾਰਾਂ ਤੱਕ ਕਿਰਪਾਲ ਬੀਰ ਦੀਆਂ ਲਿਹਾਜ਼ਾਂ ਹਨ। ਉਸ ਕੋਲ ਇਨ੍ਹਾਂ ਸਾਰਿਆਂ ਨਾਲ ਸਮਾਜਿਕ ਤੇ ਸਿਆਸੀ ਵਿਚਾਰ ਚਰਚਾ ਕਰਨ ਲਈ ਸਦਾ ਭਰਪੂਰ  ਤੇ ਢੁੱਕਵਾਂ ਮਸਾਲਾ ਮੌਜੂਦ ਰਹਿੰਦਾ ਹੈ।

ਚਿੱਟੀ ਜਾਂ ਫਿੱਕੀ ਪੱਗ, ਸਾਦਾ ਕੁਰਤੇਪਜਾਮੇ ਅਤੇ ਝੋਲੇ ਵਾਲੇ ਇਸ ਨੌਜਵਾਨਾਂ ਵਰਗੇ ਹਿੰਮਤੀ ਬਾਬੇ ਨੂੰ ਇਲਾਕੇ ਵਿਚ ਲੋਕ, ਮੌਸਮ ਬਾਰੇ ਸਹੀ ਭਵਿੱਖਬਾਣੀ ਕਰਨ ਵਾਲੇ ਪੇਂਡੂ ਵਿਗਿਆਨੀ ਜਾਂ ਮੌਸਮ ਦੇ ਮਾਹਿਰ ਵਜੋਂ ਹੀ ਜਾਣਦੇ ਹਨ। ਆਮ ਲੋਕਖਾਸ ਕਰ ਕਿਸਾਨ ਅਕਸਰ ਉਸ ਦੀ ਇਸ ਮੁਹਾਰਤ ਦਾ ਲਾਹਾ ਵੀ ਲੈਂਦੇ ਹਨ। ਇਨਕਲਾਬੀ ਸਾਹਿਤ ਪੜ੍ਹਨਾ ਅਤੇ ਲੋਕਾਂ ਤੱਕ ਪਹੁੰਚਾਉਣਾ ਕਾਮਰੇਡ ਬੀਰ  ਦੀ ਇਕ ਹੋਰ ਪ੍ਰਮੁੱਖ ਦਿਲਚਸਪੀ ਅਤੇ ਸਰਗਰਮੀ ਹੈ। ਪਾਰਟੀ ਦੇ ਰਸਾਲਿਆਂ  ਤੋਂ ਲੋਕ ਸਾਹਿਤ, ਸਿਧਾਂਤ, ਇਤਿਹਾਸ ਜਮੀਨ ਦੀ ਪੈਮਾਇਸ਼ ਅਤੇ ਆਮ ਜਾਣਕਾਰੀ ਨਾਲ ਸੰਬੰਧਤ ਜੋ ਵੀ ਕਿਤਾਬ ਕਾਮਰੇਡ ਨੂੰ ਲਾਹੇਵੰਦ ਜਾਪੇ , ਉਸ ਨੂੰ ਖ਼ੁਦ ਪੜ੍ਹਨਾ ਅਤੇ ਫੇਰ ਅਨੇਕਾਂ ਹੋਰਨਾਂ ਤੱਕ ਪਹੁੰਚਾਉਣਾ ਉਸ ਦੀ ਇਨਕਲਾਬੀ ਸਰਗਰਮੀ ਦਾ ਜ਼ਰੂਰੀ ਹਿੱਸਾ ਹੈ, ਪਰ ਉਹ ਖੁਦ ਬੜੀ ਦੇਰ ਤੋਂ ਗਿਆਨੀ ਹੀਰਾ ਸਿੰਘ ਦਰਦ ਲਿਖਤ ਪੁਸਤਕਪੰਥ, ਧਰਮ ਤੇ ਰਾਜਨੀਤੀਆਪਣੇ ਮੁੜ ਪੜਨ ਲਈ ਲੱਭ ਰਿਹਾ ਹੈ, ਜੋ ਉਸ ਨੂੰ ਅੱਜ ਤੱਕ ਨਹੀਂ ਮਿਲੀ। ਇਸ ਚੰਗੀ ਪੁਸਤਕ ਦੇ  ਨਾ ਮਿਲਣ ਦਾ ਉਸ ਨੂੰ ਬਹੁਤ ਝੋਰਾ ਹੈ।

ਅਸੀਂ ਹਾਰਨਾ ਜ਼ਾਲਮੋਂ ਸਿੱਖਿਆ ਨਹੀਂ, ਸਦਾ ਜਿੱਤ ਦੇ ਵਿਚ ਯਕੀਨ ਸਾਡਾਉਸ ਦਾ ਉਹ ਹਰਮਨ ਪਿਆਰਾ ਸ਼ੇਅਰ ਹੈ, ਜਿਸ ਨੂੰ ਉਹ ਕਰੀਬ ਆਪਣ ਹਰ ਭਾਸ਼ਣ ਦੇ ਅਖੀਰ ਵਿੱਚ ਜ਼ਰੂਰ ਦੁਹਰਾਉਂਦਾ ਹੈ। ਉਹ ਪੈਪਸੂ ਮੁਜ਼ਾਰਾ ਲਹਿਰ ਦੌਰਾਨ ਵਾਪਰੇ ਕਿਸ਼ਨਗੜ੍ਹ ਗੋਲੀਕਾਂਡ, ਬਠਿੰਡੇ ਜ਼ਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਫ਼ੌਜੀ ਸ਼ਹੀਦਾਂ ਬਾਰੇ ਜਾਣਕਾਰੀ ਭਰਪੁਰ ਕਿਤਾਬਚੇ ਲਿਖਣ ਅਤੇਮਾਲਵਾ ਇਤਿਹਾਸ ਖੋਜ ਕੇਂਦਰਚਲਾਉਣ ਵਾਲੇ ਮਰਹੂਮ ਕਾਮਰੇਡ ਸਰਬਣ ਸਿੰਘ ਬੀਰ ਦਾ ਛੋਟਾ ਭਰਾ ਹੈ ਅਤੇ ਖ਼ੁਦ ਵੀ ਇਲਾਕੇ ਦੀਆਂ ਇਨਕਲਾਬੀ ਲਹਿਰਾਂ ਅਤੇ ਅਹਿਮ ਸਿਆਸੀ ਘਟਨਾਵਾਂ ਦੇ ਮੌਖਿਕ ਇਤਿਹਾਸ ਦਾ ਇਕ ਅਹਿਮ ਸਰੋਤ ਹੈ। ਅਜਿਹੀਆਂ ਅਨੇਕਾਂ ਘਟਨਾਵਾਂ ਤੇ ਵਰਤਾਰਿਆਂ ਬਾਰੇ ਮੌਕੇ ਦੇ ਗਵਾਹ ਵਜੋਂ ਪੂਰਾ ਵਿਸਥਾਰ ਉਸ ਦੇ ਮੂੰਹੋਂ ਕਦੋਂ ਵੀ ਪੂਰੇ ਕਥਾ ਰਸ ਤੇ ਵੇਰਵਿਆਂ ਸਹਿਤ ਸੁਣਿਆ ਜਾ ਸਕਦਾ ਹੈ।

ਐਸੇ ਕਰਮਯੋਗੀ ਇਨਸਾਨ ਦੇ ਦਹਾਕਿਆਂ ਲੰਬੇ ਸਰਗਰਮ ਰਾਜਸੀ ਜੀਵਨ ਬਾਰੇ ਪੁਸਤਕ ਤਿਆਰ ਕਰਕੇ ਡਾ. ਬੀ. ਅਲੈਕਸੇਈ ਨੇ ਇਕ ਅਜਿਹਾ ਕੰਮ ਕੀਤਾ ਹੈ ਕਿ ਮੈਨੂੰ ਉਸ ਨਾਲ਼ ਈਰਖਾ ਹੁੰਦੀ ਹੈ, ਕਿਉਂਕਿ ਕਾਮਰੇਡ ਬੀਰ ਦੀ ਜੀਵਨੀ ਤਾਂ ਮੈਂ ਲਿਖਣੀ ਚਾਹੁੰਦਾ ਸੀ। ਕਈ ਸਾਲ ਪਹਿਲਾਂ ਇਸਤੇ ਕੰਮ ਸ਼ੁਰੂ ਵੀ ਕੀਤਾ ਸੀ, ਪਰ ਮੈਂ ਸਿਆਸੀਜਥੇਬੰਦਕ ਰੁਝੇਵਿਆਂ ਵਿਚ ਫਸਿਆ ਰਿਹਾ ਅਤੇ ਸਿਰੜੀ ਖੋਜਕਰਤਾ ਅਲੈਕਸੇਈ ਬਾਜ਼ੀ ਲੈ ਗਿਆ।

en_GBEnglish