ਪੈਪਸੂ ਦਾ ਇਤਿਹਾਸਕ “ਮੁਜਾਰਾ ਘੋਲ”

ਹਰਦੇਵ ਸਿੰਘ ਅਰਸ਼ੀ

ਪੈਪਸੂ ਦੀ ਇਤਿਹਾਸਕ ਮੁਜਾਰਾ ਲਹਿਰ ਦੇ ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿਚ 19 ਮਾਰਚ ਨੂੰ ਹਰ ਸਾਲ ਸ਼ਹੀਦੀ ਕਾਨਫਰੰਸ ਦੇ ਰੂਪ ਵਿਚ ਮੁਜਾਰਾ ਘੋਲ ਦੇ ਕੇਂਦਰ ਬਿੰਦੂ ਪਿੰਡ ਕਿਸ਼ਨਗੜ੍ਹ ਵਿਖੇ ਕੀਤੀ ਜਾਂਦੀ ਹੈ। ਇਸ ਘੋਲ ਦੇ ਸ਼ਹੀਦਾਂ ਦਾ 72ਵਾਂ ਸ਼ਹੀਦੀ ਦਿਵਸ, ਇਸੇ ਦਿਨ ਦਿੱਲੀ ਦੇ ਬਾਰਡਰਾਂ ਤੇ ਇਨਕਲਾਬੀ ਜੋਸ਼ ਤੇ ਉਤਸ਼ਾਹ ਨਾਲ਼ ਮਨਾਏ ਜਾਣ ਦਾ ਸ਼ਲਾਘਾਯੋਗ ਫੈਸਲਾ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤਾ ਗਿਆ। ਇਹ ਹਥਿਆਰਬੰਦ ਘੋਲ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਤੇ ਛੱਜੂਮਲ ਵੈਦ ਵਰਗੇ ਆਗੂਆਂ ਦੀ ਸੁਚੱਜੀ ਅਗਵਾਈ ਵਿਚ ਲੜਿਆ ਗਿਆ। ਹੁਣ ਤਕ ਕਿਸਾਨੀ ਘੋਲਾਂ ਵਿਚੋਂ ਇਹ ਅੰਦੋਲਨ ਵਿਲੱਖਣ ਹੈ, ਜਿਸਨੇ ਬਹੁਤ ਘੱਟ ਜਾਨੀ ਨੁਕਸਾਨ ਸਹਿੰਦਿਆ 16 ਲੱਖ ਕਿੱਲੇ ਤੋਂ ਵਧ ਦੀ ਜ਼ਮੀਨ ਦੇ ਮੁਜਾਰਿਆਂ ਨੂੰ ਮਾਲਕ ਬਣਾਇਆ ਹੈ। 

ਮੁਗਲ ਰਾਜ ਦੇ ਆਖਰੀ ਦਿਨਾਂ ਵਿਚ ਪਟਿਆਲਾ, ਜੀਂਦ ਤੇ ਨਾਭਾ, ਕਪੂਰਥਲਾ, ਮਲੇਰਕੋਟਲਾ, ਨਾਲਾਗੜ੍ਹ ਤੇ ਕਲਸੀਆ ਰਿਆਸਤਾਂ ਕਾਇਮ ਹੋਈਆਂ ਸਨ। ਅੰਗਰੇਜ ਬਸਤਾਨਾਂ ਦਾ ਰਾਜ ਆਉਣ ਤੇ ਰਿਆਸਤਾਂ ਦੇ ਰਾਜਿਆਂ ਨੇ ਅੰਗਰੇਜ਼ਾਂ ਨੂੰ ਕੀਮਤੀ ਨਜ਼ਰਾਨੇ ਭੇਂਟ ਕਰਨ ਤੋਂ ਇਲਾਵਾ ਅੰਗਰੇਜ਼ਾਂ ਵਿਰੁਧ ਉਠੀਆਂ ਬਗਾਵਤਾਂ ਦਬਾਉਣ ਲਈ ਆਪਣੀਆਂ ਫੌਜਾਂ ਭੇਜ ਕੇ ਉਨ੍ਹਾਂ ਦੀ ਮਦਦ ਕੀਤੀ। 1849 ਵਿੱਚ ਸਿੱਖ ਫੌਜਾਂ ਦੇ ਹਾਰ ਜਾਣ ਉਪਰੰਤ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ। ਅੰਗਰੇਜ਼ਾਂ ਨੇ 1860 ਦੇ ਬੰਦੋਬਸ਼ਤ ਰਾਹੀਂ 12 ਸਾਲਾਂ ਹਲਵਾਹਕ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਿਤੇ। ਆਪਣੇ ਮਦਦਗਾਰ, ਰਿਆਸਤੀ ਅਹਿਲਕਾਰਾਂ ਨੂੰ ਵੱਡੀਆਂ ਜਗੀਰਾਂ ਨਾਲ ਨਵਾਜਿਆ ਗਿਆ। ਰਿਆਸਤਾਂ ਦੇ ਰਾਜੇ ਸਮੁੱਚੀਆਂ ਜਮੀਨਾਂ ਦਾ ਮਾਲਕ ਬਣ ਬੈਠੇ। ਇਹਨਾਂ ਢੰਗਤਰੀਕਿਆਂ ਨਾਲ਼ ਜਗੀਰਦਾਰੀ ਹੋਂਦ ਵਿਚ ਲਿਆਂਦੀ। ਜੋ ਆਮ ਬੋਲਚਾਲ ਦੀ ਭਾਸ਼ਾ ਵਿਚਬਿਸਵੇਦਾਰੀਕਹਾਉਂਦੀ ਸੀ।

ਜਗੀਰਦਾਰੀ ਢਾਂਚੇ ਦੀ ਸਭ ਤੋਂ ਭੱਦੀ ਮਿਸਾਲ ਪਿੰਡ ਕਿਸ਼ਨਗੜ੍ਹ (ਮਾਨਸਾ) ਦੀ ਹੈ। ਢਿਲੋਂ, ਧਾਲੀਵਾਲ, ਚਹਿਲ ਕਬੀਲੇ ਹੱਡਭੰਨਵੀਂ ਮਿਹਨਤ ਕਰਕੇ ਬੰਜਰ, ਬੇਆਬਾਦ ਜ਼ਮੀਨ ਨੂੰ ਵਾਹੀਯੋਗ ਬਣਾ ਕੇ ਖੇਤੀ ਕਰਨ ਲਗੇ। ਸੱਦਾ ਸਿੰਘ ਜਿਸਦੀ ਭੈਣ ਰਾਜੇ ਨਾਲ ਵਿਆਹੀ ਹੋਈ ਸੀ, ਰਾਹੀਂ ਮਾਲੀਆ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਂਦੇ ਸਨ। ਸੱਦਾ ਸਿੰਘ ਦੇ ਪੁੱਤਰ ਚੜਤ ਸਿੰਘ ਨੇ ਸ਼ਾਹੀ ਦਰਬਾਰ ਦੇ ਅਫਸਰਾਂ ਨਾਲ ਮਿਲਕੇ ਸਾਰੀ ਜ਼ਮੀਨ ਆਪਣੇ ਨਾਂ ਕਰਵਾਈ ਤੇ ਬਟਾਈ ਲੈਣ ਲਗਾ। ਅਗੇ ਚਲਕੇ ਸਾਰੀ ਜ਼ਮੀਨ ਉਸਦੇ ਪੁੱਤਰ ਧਿਆਨ ਸਿੰਘ ਦੇ ਨਾਮ ਦਰਜ ਕੀਤੀ ਗਈ। ਦੁਖੀ, ਪ੍ਰੇਸ਼ਾਨ ਤੇ ਧੋਖੇ ਨਾਲ ਜ਼ਮੀਨ ਤੋਂ ਬਾਹਰ ਕੀਤੇ ਗਏ ਕਿਸਾਨ ਅੰਗਰੇਜ਼ ਅਫਸਰ ਪੋਪਹਿਮ ਜੰਗ ਜੋ ਕਿਸ਼ਨਗੜ੍ਹ ਦਾ ਇੰਚਾਰਜ ਸੀ ਨੂੰ ਮਿਲੇ। ਉਸਨੇ ਵਿਚਕਾਰਲਾ ਰਾਹ ਕਢਦੇ ਹੋਏ ਜਗੀਰਦਾਰ ਨੂੰ ਮਾਲਕੀ ਹੱਕ ਦਿਤੇ ਤੇ ਕਿਸਾਨਾਂ ਨੂੰ ਉਨ੍ਹਾਂ ਦੇ ਹਲ ਹੇਠ ਜ਼ਮੀਨ ਦੇ ਮੌਰੂਸੀ ਹੱਕ ਦਿਤੇ ਗਏ ਤਾਂ ਕਿ ਜਗੀਰਦਾਰ ਉਨ੍ਹਾਂ ਨੂੰ ਬੇਦਖਲ ਨਾ ਕਰ ਸਕੇ। ਬਟਾਈ ਦੇਣੀ ਲਾਜ਼ਮੀ ਕੀਤੀ ਗਈ। ਗੈਰਮੌਰੂਸੀ ਜਾਂ ਕੱਚੇ ਮਾਲਕ (ਮੁਜਾਰੇ) ਉਹ ਸਨ ਜੋ ਜਗੀਰਦਾਰ ਤੋਂ ਜ਼ਮੀਨ ਲੈ ਕੇ ਖੇਤੀ ਤਾਂ ਕਰ ਸਕਦੇ ਸਨ, ਪਰ ਮਾਲਕ ਨਹੀਂ, ਕਦੇ ਵੀ ਬੇਦਖਲ ਕੀਤੇ ਜਾ ਸਕਦੇ ਸਨ। ਕਾਨੂੰਨੀ ਤੌਰ ਤੇ ਵਟਾਈ ਕੁਲ ਪੈਦਾਵਾਰ ਦਾ ਅੱਧ ਸੀ। ਪਰ ਅਮਲੀ ਤੌਰ ਤੇ ਮੁਜਾਰਿਆਂ ਪੱਲੇ ਇਕ ਮਣ ਵਿਚੋਂ 10 ਸੇਰ ਭਾਵ ਚੌਥਾ ਹਿਸਾ ਹੀ ਰਹਿੰਦਾ ਸੀ। ਵਟਾਈ ਪ੍ਰਥਾ ਨਾਲ ਮੁਜਾਰੇ ਪਿੰਡਾਂ ਦੀ ਤੀਹਰੀ ਗੁਲਾਮੀ ਵਾਲਾ ਨਰਕ ਰੂਪੀ ਜੀਵਨ ਅਰੰਭ ਹੋਇਆ। ਸਭ ਤੋਂ ਉਪਰ ਅੰਗਰੇਜ਼, ਫਿਰ ਰਾਜਾ ਤੇ ਪਿੰਡ ਵਿਚ ਬਿਸਵੇਦਾਰ ਉਸਦੇ ਮਾਲਕ ਸਨ। 

ਮੁਜਾਰਿਆਂ ਦੇ ਬੱਚਿਆਂ ਨੂੰ ਸਿਖਿਆ ਤੋਂ ਵੀ ਦੂਰ ਰਖਿਆ ਜਾਂਦਾ ਸੀ। ਪਟਿਆਲਾ ਰਿਆਸਤ ਦੇ 784 ਮੁਜਾਰੇ ਪਿੰਡਾਂ ਵਿਚੋਂ ਕੇਵਲ 4 ਪ੍ਰਾਇਮਰੀ ਸਕੂਲ ਭਦੌੜ, ਭਵਾਨੀਗੜ੍ਹ, ਡਸਕਾ ਤੇ ਤਲਵੰਡੀ ਸਾਬੋ ਵਿਖੇ ਸਨ। ਜਿਥੇ ਮੁਖ ਤੌਰ ਤੇ ਬਿਸਵੇਦਾਰਾਂ ਦੇ ਬੱਚੇ ਹੀ ਪੜ੍ਹਦੇ ਸਨ। ਬਾਹਰੋਂ ਆਏ ਕਿਸੇ ਸਾਧ, ਸੰਤ ਨੂੰ ਵੀ ਪੜ੍ਹਾਉਣ ਨਹੀਂ ਦਿਤਾ ਜਾਂਦਾ ਸੀ। ਜਨਤਾ ਨੂੰ ਪਛੜੇ ਰਖਣ ਦੇ ਯਤਨ ਇਥੋਂ ਤਕ ਸਨ ਕਿ ਪਿੰਡਾਂ ਖਾਸ ਕਰਕੇ ਮੁਜਾਰਾ ਪਿੰਡਾਂ ਵਿਚ ਗੁਰਦੁਆਰੇ ਉਸਾਰਨ ਦੀ ਵੀ ਆਗਿਆ ਨਹੀਂ ਸੀ, ਤਾਂ ਕਿ ਇਕੱਠੇ ਹੁੰਦੇ ਲੋਕ ਜ਼ੁਲਮੀ ਰਾਜ ਬਾਰੇ ਵਿਚਾਰਚਰਚਾ ਨਾ ਕਰ ਸਕਣ।

ਮੁਜਾਰਾ ਘੋਲ ਦਾ ਅਰੰਭ

ਜ਼ਮੀਨੀ ਮਾਲਕੀ ਦੇ ਹੱਕ ਲਈ ਸੰਘਰਸ਼ ਤਾਂ 1870-80 ਦੇ ਜ਼ਮੀਨੀ ਬੰਦੋਬਸ਼ਤ ਦੌਰਾਨ ਹੀ ਅਰੰਭ ਹੋ ਗਿਆ ਸੀ। ਜਦੋਂ 1902-04 ਦਾ ਪੱਕਾ ਜ਼ਮੀਨੀ ਬੰਦੋਬਸ਼ਤ ਹੋਇਆ ਤਾਂ ਘੋਲ ਨੇ ਹੋਰ ਤੇਜ਼ੀ ਫੜੀ। ਅਰੰਭ ਵਿਚ ਅੰਗਰੇਜ਼ਾਂ ਤੇ ਰਾਜੇ ਦੇ ਸਿਆਸੀ ਅਫਸਰਾਂ ਕੋਲ ਲੁੱਟ ਬੰਦ ਕਰਨ ਦੀ ਗੁਹਾਰ ਲਾਈ। ਵੱਖਵੱਖ ਕਮੇਟੀਆਂ, ਜਥੇਬੰਦੀਆਂ ਬਣਾ ਕੇ ਵਿਰੋਧ ਸ਼ੁਰੂ ਕੀਤਾ ਗਿਆ। ਮੁਜਾਰਾ ਆਗੂਆਂ ਦੀ ਅਗਵਾਈ ਵਿਚ ਇਕ ਪ੍ਰਤੀਨਿਧ ਮੰਡਲ ਸ਼ਿਮਲਾ ਜਾ ਕੇ ਵਾਇਸਰਾਏ ਨੂੰ ਵੀ ਮਿਲਿਆ। ਪਰ ਮਾੜੀਮੋਟੀ ਰਾਹਤ ਤੋਂ ਬਿਨਾਂ ਕਿਤੇ ਕੋਈ ਢੋਈ ਨਹੀਂ ਮਿਲੀ। ਜਦੋਂ ਗੁੱਸਾ ਉਬਾਲੇ ਖਾਂਦਾ ਤਾਂ ਮੁਜਾਰੇ ਵਟਾਈ ਦੇਣ ਤੋਂ ਇਨਕਾਰ ਕਰਦੇ। ਫੇਰ ਖੂਨੀ ਝੜਪਾਂ ਹੁੰਦੀਆਂ। ਹੱਥ ਹਮੇਸ਼ਾਂ ਬਿਸਵੇਦਾਰਾਂ ਤੇ ਉਸਦੇ ਗੰਡਿਆਂ ਦਾ ਹੀ ਉਪਰ ਰਿਹਾ ਕਿਉਂਕਿ ਅਫਸਰਸ਼ਾਹੀ ਤੇ ਪੁਲੀਸ ਉਨ੍ਹਾਂ ਦੀ ਮਦਦਗਾਰ ਬਣਕੇ ਖੜ੍ਹਦੀ। ਖੂਨੀ ਝੜਪਾਂ ਵਿਚ ਘਟੋ ਘਟ ਤਿੰਨ ਦਰਜਨ ਤੋਂ ਵਧ ਮੁਜਾਰੇ ਕਤਲ ਹੋਏ, ਜਿਹਨਾਂ ਵਿੱਚ ਕੁੱਝ ਬੱਚੇ ਤੇ ਔਰਤਾਂ ਵੀ ਸਨ।

ਜਦੋਂ ਕਿਸੇ ਕਾਰਨ ਫਸਲ ਦੀ ਪੈਦਾਵਾਰ ਘੱਟ ਹੁੰਦੀ ਤਾਂ ਬਿਸਵੇਦਾਰ ਸ਼ੱਕ ਕਰਦਾ ਕਿ ਮੁਜਾਰਿਆਂ ਨੇ ਪਹਿਲਾਂ ਹੀ ਕੁਝ ਹਿਸਾ ਚੁਰਾ ਲਿਆ ਹੈ। ਸਿਟੇ ਵਜੋਂਠੱਪਾ ਰਸਮਚਾਲੂ ਕੀਤੀ ਗਈ। ਜਦੋਂ ਫਸਲ ਵੱਢ, ਗਾਹ ਕੇ ਢੇਰ ਦਾ ਰੂਪ ਧਾਰਦੀ ਤਾਂ ਬਿਸਵੇਦਾਰ ਜਾਂ ਉਸਦਾ ਮੁਖਤਿਆਰ ਕੇ ਥਾਂਥਾਂ ਉਸ ਤੇ ਠੱਪੇ ਲਾ ਦਿੰਦੇ। ਚੁਕਣ ਤਕ ਢੇਰ ਦੀ ਰਾਖੀ ਮੁਜਾਰਾ ਕਰਦਾ। ਮੁਜਾਰੇ ਨੀਯਤ ਤੇ ਸ਼ੱਕ ਕੀਤੇ ਜਾਣ ਲਈ ਬੇਇਜ਼ਤੀ ਮਹਿਸੂਸ ਕਰਦੇ। 

7 ਜੁਲਾਈ 1927 ਨੂੰ ਮਾਨਸਾ (ਬਠਿੰਡਾ) ਵਿਖੇ ਰਿਆਸਤੀ ਪ੍ਰਜਾ ਮੰਡਲ ਦੀ ਨੀਂਹ ਰੱਖੀ ਗਈ। ਸੇਵਾ ਸਿੰਘ ਠੀਕਰੀਵਾਲਾ ਪ੍ਰਧਾਨ ਤੇ ਭਗਵਾਨ ਸਿੰਘ ਲੌਂਗੋਵਾਲੀਆ ਇਸਦੇ ਮੁਖ ਸਕੱਤਰ ਚੁਣੇ ਗਏ। ਬਾਬਾ ਹਰਨਾਮ ਸਿੰਘ ਧਰਮਗੜ੍ਹ, ਧਰਮ ਸਿੰਘ ਫੱਕਰ ਅਤੇ ਅਜਮੇਰ ਸਿੰਘ ਤਾਮਕੋਟ ਵੀ ਅਹੁਦੇਦਾਰਾਂ ਵਿਚ ਸ਼ਾਮਲ ਹੋਏ। ਪਰਜਾ ਮੰਡਲ ਨੇ ਦੋ ਨੁਕਤਿਆਂ ਤੇ ਲੜਾਈ ਕੇਂਦਰਤ ਕੀਤੀ। () ਰਾਜਾਸ਼ਾਹੀ ਦਾ ਖਾਤਮਾ, ਜਮਹੂਰੀ ਪ੍ਰਬੰਧ ਦੀ ਬਹਾਲੀ () ਵਟਾਈ ਪ੍ਰਥਾ ਖਤਮ ਤੇ ਮੁਜਾਰਿਆਂ ਨੂੰ ਪੱਕੇ ਮਾਲਕੀ ਹੱਕ। ਮੁਜਾਰਿਆਂ ਦੀ ਲੜਾਈ ਨੂੰ ਅਗੇ ਤੋਰਨ ਵਿਚ ਪ੍ਰਜਾ ਮੰਡਲ ਨੇ ਉਘਾ ਰੋਲ ਨਿਭਾਇਆ।

1933-34 ਵਿਚ ਲੰਮੀ ਲੜਾਈ ਮਗਰੋਂ ਰਾਜੇ ਨੇ ਸ਼ਾਹੀ ਫਰਮਾਨ ਜਾਰੀ ਕਰਕੇਠਪਾ ਰਸਮਖਤਮ ਕੀਤੀ, ਬਦਲ ਵਜੋਂਕਨਕੂਤਰਸਮ ਅਰੰਭ ਕੀਤੀ। ਜਗੀਰਦਾਰ, ਸਰਕਾਰੀ ਅਧਿਕਾਰੀ ਤੇ ਮੁਜਾਰੇ ਦਾ ਪ੍ਰਤਿਨਿਧ ਤਿੰਨੇ ਮਿਲਕੇ ਖੜ੍ਹੀ ਫਸਲ ਦੀ ਪੈਦਾਵਾਰ ਦੀ ਕੁੱਲ ਮਾਤਰਾ ਤਹਿ ਕਰਕੇ ਵਟਾਈ ਹਿਸਾ ਤਹਿ ਕਰਦੇ। ਇਸਦਾ ਕੋਈ ਲਾਭ ਨਾ ਹੋਇਆ ਮੁਜਾਰੇ ਨੂੰ ਪੁਛਿਆ ਤਕ ਨਹੀਂ ਜਾਂਦਾ ਸੀ, ਜਗੀਰਦਾਰ ਤੇ ਸਰਕਾਰੀ ਅਫਸਰ ਸਰਦਾਰ ਦੀ ਹਵੇਲੀ ਬੈਠਕੇ ਪੈਦਾਵਾਰ ਹੋਣ ਦਾ ਫੈਸਲਾ ਸੁਣਾ ਕੇ ਵਟਾਈ ਨਿਸਚਿਤ ਕਰ ਦਿੰਦੇ ਸਨ। ਇਸ ਰਸਮ ਦਾ ਵੀ ਭਾਰਾ ਵਿਰੋਧ ਹੋਣਾ ਅਰੰਭ ਹੋਇਆ।

ਬਿਸਵੇਦਾਰਾਂ ਨਾਲ ਟੱਕਰਾਂ, ਜ਼ਮੀਨਾਂ ਤੇ ਨਵੇਂਨਵੇਂ ਕਬਜ਼ੇ ਕਰਨ ਦੀ ਮੁਹਿੰਮ ਤੇਜ਼ ਹੀ ਹੋਈ ਸੀ ਕਿ 1942 ਦੂਜੀ ਸੰਸਾਰ ਜੰਗ ਅਰੰਭ ਹੋ ਗਈ। ਨਤੀਜੇ ਵਜੋਂ ਮੁਜਾਰਾ ਲੜਾਈ ਕੁਝ ਮੱਠੀ ਰੱਖੀ ਗਈ। 1947 ਦੇ ਫਸਾਦਾਂ ਨੇ ਲਹਿਰ ਨੂੰ ਫਿਰ ਨਰਮ/ਧੀਮਾ ਕਰ ਦਿਤਾ, ਕਿਉਂਕਿ ਆਗੂਆਂ ਨੇ ਬੇਗੁਨਾਹਾਂ ਨੂੰ ਬਚਾਉਣ, ਦੰਗੇ ਰੋਕਣ ਤੇ ਮੁਸਲਮਾਨਾਂ ਨੂੰ ਬਚਾ ਕੇ ਸੁਰਖਿਅਤ ਪਾਕਿ ਪਹੁੰਚਾਉਣ ਵਿਚ ਮਦਦ ਕਰਨ ਨੂੰ ਪਹਿਲੀ ਦਿਤੀ।

1947 ਦੀ ਆਜ਼ਾਦੀ ਉਪਰੰਤ ਦੇਸੀ ਰਿਆਸਤਾਂ ਨੂੰ ਮਿਲਾ ਕੇ ਪਟਿਆਲਾ ਤੇ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਸੂਬਾ ਬਣਾਇਆ। ਰਾਜ ਗਵਰਨਰ ਦੀਆਂ ਸ਼ਕਤੀਆਂ ਦੇ ਕੇ ਪਟਿਆਲਾ ਰਾਜੇ ਨੂੰ ਇਸਦਾਰਾਜ ਪ੍ਰਮੁੱਖਬਣਾਇਆ ਗਿਆ। ਰਾਜੇ ਸੌਖੇ ਨਹੀਂ ਮੰਨੇ ਕੇਂਦਰ ਦੀ ਤਤਕਲੀਨ ਕਾਂਗਰਸ ਸਰਕਾਰ ਨੂੰ ਢੇਰ ਸਾਰੀਆਂ ਰਿਐਤਾਂ ਤੇ ਖੁਲ੍ਹੇ ਗੱਫੇ ਦੇਣੇ ਪਏ। ਕਾਂਗਰਸ ਦਾ ਜਗੀਰਦਾਰੀ ਨਾਲ ਸਮਝੋਤਾ ਕਰੂ ਚਰਿੱਤਰ ਸਪਸ਼ਟ ਰੂਪ ਵਿੱਚ ਪ੍ਰਗਟ ਹੁੰਦਾ ਹੈ। ਤਾਕਤਾਂ ਦਾ ਕੌਮਾਂਤਰੀ ਸੰਤੁਲਨ ਬਦਲ ਗਿਆ। ਮਜ਼ਬੂਤ ਸਮਾਜਵਾਦੀ ਦੇਸ ਦਾ ਧੜਾ ਹੋਂਦ ਵਿਚ ਆਉਣ ਨਾਲ ਮੁਜਾਰਾ ਲਹਿਰ ਵਿਚ ਅੰਤਾਂ ਦਾ ਉਤਸ਼ਾਹ ਤੇ ਜੋਸ਼ ਠਾਠਾਂ ਮਾਰਨ ਲੱਗਾ।

ਹਥਿਆਰਬੰਦ ਸੰਘਰਸ਼ ਦੀ ਰੂਪਰੇਖਾ 

ਕਾਮਰੇਡ ਛੱਜੂ ਮੱਲ ਵੈਦ ਦੀ ਲਿਖਤ ਅਨੁਸਾਰ ਕਾਮਰੇਡ ਸੁਤੰਤਰ, ਫੱਕਰ, ਜੋਗਾ ਅਤੇ ਵੈਦ ਜੀ ਦੀ ਰਹਿਨੁਮਾਈ ਵਿਚ ਮੁਜਾਰਾ ਆਗੂਆਂ ਦੀ ਅਹਿਮ ਮੀਟਿੰਗ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਕਰਕੇ ਹੇਠ ਲਿਖੀ ਯੁੱਧਨੀਤੀ ਤਹਿ ਕੀਤੀ ਗਈ।

(1) ਬਿਸਵੇਦਾਰਾਂ ਤੇ ਉਹਨਾਂ ਦੇ ਗੁੰਡਿਆਂ ਦਾ ਟਾਕਰਾ ਖੇਤਾਂ ਵਿਚ ਕੀਤਾ ਜਾਏ। ਖੇਤਾਂ ਤੋਂ ਬਾਹਰ ਕੋਈ ਟੱਕਰ ਨਹੀਂ।

(2) ਨੌਕਰਸ਼ਾਹਾਂ, ਮਹਿਕਮਾ ਮਾਲ ਤੇ ਪੁਲੀਸ ਅਧਿਕਾਰੀਆਂ ਨਾਲ ਟੱਕਰ ਲੈਣ ਤੋਂ ਬਚਿਆ ਜਾਏ। ਉਨ੍ਹਾਂ ਵਿਰੁਧ ਕੋਈ ਹਥਿਆਰਾਂ ਦੀ ਵਰਤੋਂ ਨਹੀਂ। ਹਾਂ ਸਮਾਜੀ ਬਾਈਕਾਟ, ਨਾ ਚਾਹ ਨਾ ਰੋਟੀ, ਪੂਰਾ ਨਾ ਮਿਲਵਰਤਣ। ਉਹਨਾਂ ਦਾ ਸਾਹਮਣਾ ਨਾ ਕਰੋ ਸਗੋਂ ਅਗੇਪਿਛੇ ਹੋ ਕੇ, ਆਂਬੇਲਾਂਬੇ ਆਸਰਾ ਲਵੋ ਸਮਾਂ ਬਤਾਓ।

(3) ਦੁਸ਼ਮਣ ਨੂੰ ਹਮਲਾ ਕਰਨ ਦਾ ਮੌਕਾ ਦੇ ਕੇ ਆਪ ਬਚਾਓ ਲਈ ਲੜਨਾ ਗਲਤ ਹੈ। ਪਹਿਲ ਸਦਾ ਆਪਣੇ ਹੱਥ ਰਖੋ। ਪਹਿਲਕਦਮੀ, ਪਹਿਲਾਂ ਹਮਲਾ ਬਚਾਓ ਦੀ ਪੱਕੀ ਗਰੰਟੀ ਹੈ।

ਕਾਮਰੇਡ ਸੁਤੰਤਰ ਨੇ ਵਾਰਵਾਰ ਹਥਿਆਰ ਇਕੱਠੇ ਕਰਨ, ਖੋਹਣ, ਖਰੀਦਣ, ਵਲੰਟੀਅਰ ਭਰਤੀ ਉਨ੍ਹਾਂ ਦੀ ਹਥਿਆਰਬੰਦੀ ਦੀ ਸਿਖਲਾਈ, ਗੁਰੀਲਾ ਦਸਤੇ ਬਣਾਉਣ ਤੇ ਘੋਲ ਵਿਚ ਪਹਿਲਕਦਮੀ ਆਪਣੇ ਹੱਥ ਰਖਣ ਤੇ ਜ਼ੋਰ ਦਿਤਾ। ਵਿਸਵੇਦਾਰਾਂ ਦੀਆਂ ਜ਼ਮੀਨਾਂ ਉਪਰ ਕਬਜ਼ੇ ਕਰਨ ਤੇ ਮੁਜਾਰਿਆਂ ਵਿਚ ਵੰਡਣ ਦੀ ਮੁਹਿੰਮ ਤੇਜ਼ ਹੋਈ। 200 ਤੋਂ ਵੱਧ ਪਿੰਡਾਂ ਦੇ ਮੁਜਾਰਿਆਂ ਨੇ ਜਮੀਨਾਂ ਤੇ ਕਬਜ਼ੇ ਕਰ ਲਏ। ਬਾਬਾ ਹਰਨਾਮ ਸਿੰਘ ਧਰਮਗੜ੍ਹ ਕਬਜ਼ਾਕਰੂ ਜਥਿਆਂ ਦੀ ਅਗਵਾਈ ਕਰਦੇ ਹੋਏ ਜਮੀਨਾਂ ਤੇ ਕਬਜ਼ੇ ਕਰਕੇ ਮੁਜਾਰਿਆਂ ਵਿੱਚ ਵੰਡ ਦਿੰਦੇ। ਬਾਬਾ ਜੀ ਗਲੀਆਂ ਵਿੱਚ ਇਹ ਵੀ ਗਾਉਂਦੇ ਸਨ ਕਿ :

ਤੇਰੀ ਜਾਉਗੀ ਗਰੀਬੀ ਸ਼ੇਰਾ, ਰਾਜਿਆਂ ਦੇ ਰਾਜ ਜਾਣਗੇ।

ਉਠ ਕਰ ਲੈ ਜ਼ਮੀਨ ਉਤੇ ਕਬਜ਼ਾ, ਵਿਸਵੇਦਾਰ ਭੱਜ ਜਾਣਗੇ।

ਕਨਕੂਤਰਸਮ ਦੀ ਸਮਾਪਤੀ ਕਰਕੇ ਮਹਾਰਾਜਾ ਪਟਿਆਲਾ ਨੇ ਇਸ ਰਸਮ ਉਪਰ ਅਮਲ ਕੀਤਾ ਕਿਸਾਰਾ ਧੰਨ ਜਾਤਾ ਦੇਖੀਏ, ਆਧਾ ਦੀਜੇ ਬਾਂਟ।ਇਹ ਸ਼ਾਹੀ ਫੁਰਮਾਨ 11 ਮਾਰਚ 1947 ਦੇ ਗਜਟ ਵਿਚ ਪ੍ਰਕਾਸ਼ ਕੀਤਾ ਗਿਆ। ਜਿਸ ਅਨੁਸਾਰ, ਮੌਰੂਸੀ ਮੁਜਾਰੇ ਆਪਣੇ ਹਲ ਹੇਠ ਜ਼ਮੀਨ ਦਾ ਤੀਜਾ ਹਿੱਸਾ ਵਿਸਵੇਦਾਰ ਨੂੰ ਦੇ ਕੇ ਬਾਕੀ ਦੋ ਹਿੱਸਿਆਂ ਦੀ ਜ਼ਮੀਨ ਦੇ ਪੂਰੇ ਮਾਲਕ ਬਣ ਸਕਦੇ ਸਨ। ਇਸ ਵਿਚ ਕਈ ਹੋਰ ਸ਼ਰਤਾਂ ਮੁਜਾਰਾ ਵਿਰੋਧੀ ਸੀ ਅਤੇ ਮੁਜਾਰਾ ਆਗੂਆਂ ਨੇ ਅਪਰੈਲ 1947 ਨੂੰ ਪਿੰਡ ਖੜਕ ਸਿੰਘ ਵਾਲਾ ਵਿਖੇ ਮੀਟਿੰਗ ਕਰਕੇ ਸ਼ਾਹੀ ਫੁਰਮਾਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ।

ਪਿੰਡ ਕਿਸ਼ਨਗੜ੍ਹ ਦੀ ਘਟਨਾ

ਪਿੰਡ ਕਿਸ਼ਨਗੜ੍ਹ ਦੇ ਦੋ ਵਿਸਵੇਦਾਰ ਭਗਵਾਨ ਸਿੰਘ ਤੇ ਸਿਆਸਤ ਸਿੰਘ ਮਹਾਰਾਜਾ ਦੇ ਸਮੇਂ ਉਸਦੇ ਸੁਪਰਡੈਂਟ ਪੁਲੀਸ ਸਨ। ਸਿਆਸਤ ਸਿੰਘ ਨੇ ਅਕਤੂਬਰ 1948 ਵਿਚ ਤਹਿਸੀਲਦਾਰ ਦੀ ਅਗਵਾਈ ਵਿਚ ਸਟਾਫ ਤੇ ਪੁਲੀਸ ਭੇਜੀ ਤਾਂ ਕਿ ਸ਼ਾਹੀ ਫੁਰਮਾਨ ਅਨੁਸਾਰ ਜ਼ਮੀਨ ਦੀ ਵੰਡ ਕੀਤੀ ਜਾਏ। ਮੁਜਾਰਿਆਂ ਨੂੰ ਉਨ੍ਹਾਂ ਦੀ ਆਮਦ ਬਾਰੇ ਪਹਿਲਾਂ ਪਤਾ ਲਗ ਗਿਆ ਸੀ। ਮੁਜਾਰੇ ਬਰੇਟਾ ਤੋਂ ਆਉਂਦੇ ਰਾਹ ਤੇ ਇਕੱਠੇ ਹੋਏ। ਸਟਾਫ ਨੂੰ ਆਉਂਦੇ ਵੇਖ ਕੇ ਨਾਹਰੇ ਗੂੰਜ ਉਠੇ : “ਚਾਲੂ ਰਹੇ ਮੁਜਾਰਿਆ ਲੜਾਈਨਾ ਖੁੱਡ ਜ਼ਮੀਨ ਨਾ ਦਾਣਾ ਬਟਾਈਵਿਸਵੇਦਾਰੀ ਬਿਨਾਂ ਮੁਆਵਜ਼ਾ ਖਤਮ ਕਰੋ।ਇਕੱਠ ਦਾ ਜੋਸ਼, ਗੁੱਸਾ ਤੇ ਹੱਥਾਂ ਵਿਚ ਰਵਾਇਤੀ ਹਥਿਆਰ ਵੇਖ ਕੇ ਸਟਾਫ ਦੀ ਅਗੇ ਵੱਧਣ ਦੀ ਹਿੰਮਤ ਨਹੀਂ ਪਈ।ਉਹ ਉਥੋਂ ਵਾਪਸ ਬਰੇਟਾ ਥਾਣੇ ਨੂੰ ਮੁੜ ਗਏ।

ਸਟਾਫ ਦੀ ਅਸਫਲਤਾ ਕਾਰਨ ਵਿਸਵੇਦਾਰ ਤੇ ਪੁਲੀਸ ਅਫਸਰ ਬਹੁਤ ਬੁਖਲਾਏ। ਉਨ੍ਹਾਂ ਨੇ ਕਾਨੂੰਨ ਹੱਥ ਵਿਚ ਲੈਣ ਦਾ ਫੈਸਲਾ ਕੀਤਾ। ਭਾੜੇ ਉਪਰ ਗੁੰਡੇ ਇਕੱਠੇ ਕੀਤੇ। ਦਸੰਬਰ 1948 ਨੂੰ ਇਕ ਥਾਂ ਇਕੱਠੇ ਕਰਕੇ ਮਾਸ, ਸ਼ਰਾਬ ਨਾਲ਼ ਰਜਾਇਆ, ਕਿਸ਼ਨਗੜ੍ਹ ਪਿੰਡ ਭਿਜਵਾਇਆ ਤਾਂ ਕਿ ਉਹ ਜ਼ਮੀਨ ਉਪਰ ਕਬਜ਼ਾ ਕਰਨ। ਚੋਖੀ ਗਿਣਤੀ ਵਿਚ ਪੁਲੀਸ ਵੀ ਨਾਲ ਸੀ। ਉਕਤ ਟੋਲੇ ਨੇ ਪਿੰਡ ਦੀ ਵਜਾਏ ਸਿਧਾ ਖੇਤਾਂ ਵਿਚ ਜਾ ਕੇ, ਕੈਂਪ ਲਗਾਇਆ। ਛੱਜੂਮਲ ਵੈਦ ਤੇ ਫੱਕਰ ਨੇ ਕੁਝ ਪਿੰਡਾਂ ਦਾ ਦੌਰਾ ਕਰਕੇ ਤੇ ਕੁੱਝ ਨੂੰ ਰੁੱਕੇ ਭੇਜਕੇ ਕਿਸ਼ਨਗੜ੍ਹ ਪੁੱਜਣ ਦੇ ਸੁਨੇਹੇ ਭੇਜੇ, ਦੋ ਦਿਨਾਂ ਵਿਚ ਗੁਆਂਢੀ ਪਿੰਡਾਂ ਵਿਚੋਂ 5000 ਮੁਜਾਰੇ ਕਿਸਾਨ ਪਿੰਡ ਇਕੱਠੇ ਹੋਏ। ਰਵਾਇਤੀ ਤੇ ਕੁਝ ਪਕੇ ਹਥਿਆਰਾਂ ਨਾਲ ਗੁੰਡਿਆਂ ਦੇ ਕੈਂਪ ਵਲ ਚਾਲੇ ਪਾ ਦਿਤੇ, ਦੋਹਾਂ ਪਾਸਿਆਂ ਤੋਂ ਗੋਲੀਆਂ ਵੀ ਚਲੀਆਂ ਪੁਲੀਸ ਭੱਜ ਗਈ, ਗੁੰਡੇ ਘੇਰਾ ਪੈਣ ਤੇ ਡਰਦੇ ਗੰਨੇ ਦੇ ਖੇਤ ਵਿੱਚ ਜਾ ਛੁੱਪੇ। ਗੁੱਸੇ ਵਿੱਚ ਆਏ ਲੋਕਾਂ ਨੇ ਗੰਨੇ ਦੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਸਿਆਣੇ ਆਗੂਆਂ ਨੇ ਅਜਿਹਾ ਕਰਨ ਤੋਂ ਰੋਕਿਆ ਤੇ ਗੰਨਾਂ ਵੱਢ ਕੇ ਗੁੜ ਬਣਾਉਣ ਦੀ ਸਲਾਹ ਦਿਤੀ।ਇਕੱਠ ਨੂੰ ਗਰੁੱਪਾਂ ਵਿਚ ਵੰਡ ਕੇ ਗੰਨਾ ਕੱਟਣਵੱਢਣ, ਢੋਆਢੁਆਈ ਕਰਨ ਤੇ ਗੁੜ ਬਣਾਉਣ ਦੀ ਡਿਊਟੀ ਲਾਈ। ਗੁਆਂਢੀ ਪਿੰਡਾਂ ਵਿਚੋਂ ਵੇਲਣੇ ਮੰਗਵਾਏ। 84 ਕਿਲੇ ਗੰਨੇ ਦੀ ਫਸਲ ਕੱਟਵੱਢ ਕੇ ਗੁੜ ਬਣਾ ਕੇ ਸੰਬੰਧਤ ਮੁਜਾਰਿਆਂ ਦੇ ਘਰਾਂ ਵਿਚ ਪੁੱਜਦਾ ਕਰ ਦਿਤਾ।

ਇਸ ਘਟਨਾ ਸੰਬੰਧੀ 36 ਨੌਜਵਾਨ ਮੁਜਾਰੇ ਦੋਸ਼ੀ ਨਾਮਜ਼ਦ ਕਰਕੇ ਸਿਆਸਤ ਸਿੰਘ ਨੇ ਵਰੰਟ ਗ੍ਰਿਫਤਾਰੀ ਜਾਰੀ ਕਰ ਦਿਤੇ। ਲਗਭਗ 100 ਪੁਲੀਸ ਅਫਸਰ ਤੇ ਸਿਪਾਹੀਆਂ ਨੇ ਗ੍ਰਿਫਤਾਰੀਆਂ ਲਈ 16 ਮਾਰਚ 1949 ਨੂੰ ਸਵੇਰੇ ਹੀ ਪਿੰਡ ਨੂੰ ਘੇਰ ਲਿਆ। ਹਥਿਆਰਬੰਦ ਵਲੰਟੀਅਰਾਂ ਨਾਲ ਟੱਕਰ ਵਿਚ ਪੁਲੀਸ ਦੇ ਕਈ ਘੋੜੇ ਜ਼ਖਮੀ ਹੋਏ, ਜ਼ਖਮੀ ਘੋੜੇ ਤੋਂ ਡਿਗ ਕੇ ਇਕ ਪੁਲੀਸ ਇੰਸਪੈਕਟਰ ਮਰ ਗਿਆ। ਘਬਰਾਈ ਪੁਲੀਸ ਮੁੜਦੇ ਪੈਰੀਂ ਨੱਠ ਗਈ।

ਵੱਡੀ ਲੀਡਰਸ਼ਿਪ ਗੁਆਂਢੀ ਪਿੰਡ ਗੋਬਿੰਦਗੜ੍ਹ ਵਿਖੇ ਇਕੱਠੀ ਹੋਈ। ਅਹਿਸਾਸ ਹੋ ਗਿਆ ਸੀ ਕਿ ਹੁਣ ਵੱਡਾ ਹਮਲਾ ਹੋਵੇਗਾ, ਫੌਜ ਵੀ ਸਕਦੀ ਹੈ। ਛੱਜੂ ਮੱਲ ਵੈਦ ਨੇ ਇਕ ਰੁਕਾ ਭੇਜਕੇ ਧਰਮ ਸਿੰਘ ਫੱਕਰ ਨੂੰ ਉਥੇ ਆਉਣ ਲਈ ਕਿਹਾ, ਉਨ੍ਹਾਂ ਵਾਪਸੀ ਰੁਕੇ ਰਾਹੀਂ ਆਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਲੋਕਾਂ ਤੇ ਅਕਿਹ ਤੇ ਅਸਿਹ ਜ਼ਬਰਜ਼ੁਲਮ ਦੀ ਸੰਭਾਵਨਾ ਹੈ।

18 ਮਾਰਚ ਸਵੇਰ ਨੂੰ 400 ਫੌਜੀ, 11 ਟੈਂਕ, 5 ਹਥਿਆਰਬੰਦ ਕਾਰਾਂ ਤੇ ਟਰੱਕ, ਸੌ ਦੇ ਕਰੀਬ ਪੁਲਸੀਆਂ ਨੇ ਸਵੇਰ ਨੂੰ ਹੀ ਪਿੰਡ ਘੇਰ ਲਿਆ। ਮਾਰਸ਼ਲ ਲਾਅ ਲਾਗੂ ਕਰ ਦਿਤਾ। ਲਾਊਡ ਸਪੀਕਰ ਰਾਹੀਂ ਲੋਕਾਂ ਨੂੰ ਬਿਸਵੇਦਾਰ ਦੀ ਹਵੇਲੀ/ਕੋਠੀ ਇਕੱਠੇ ਹੋਣ ਨੂੰ ਕਿਹਾ ਗਿਆ। ਘਰਘਰ ਦੀ ਤਲਾਸ਼ੀ ਲਈ ਗਈ। ਰਾਮ ਸਿੰਘ ਬਾਗੀ ਤੇ ਸਮੇਤ ਦੋ ਹੋਰ ਸਾਥੀ ਇਕ ਘਰ ਵਿਚ ਸਨ। ਬਾਹਰ ਨਹੀਂ ਆਏ। ਪੁਲੀਸ ਨੇ ਵੇਖਦੇ ਹੀ ਗੋਲੀ ਚਲਾਕੇ ਉਨ੍ਹਾਂ ਨੂੰ ਮਾਰ ਦਿਤਾ। ਮੇਜਰ ਗੁਰਦਿਆਲ ਸਿੰਘ ਫੌਜ ਦੀ ਅਗਵਾਈ ਕਰ ਰਿਹਾ ਸੀ।

ਲਾਈਨ ਵਿਚ ਖੜਾ ਕਰਕੇ ਲੋਕਾਂ ਦੀ ਸੂਚੀ ਬਣਾਈ ਗਈ। ਜਦੋਂ ਧਰਮ ਸਿੰਘ ਫੱਕਰ ਨੇ ਆਪਣਾ ਨਾਂ ਦਸਿਆ ਤਾਂ ਨਾਲ ਖੜ੍ਹੇ ਡੀਸੀ ਨੇ ਗੋਲੀ ਮਾਰਨ ਲਈ ਕਿਹਾ। ਫੌਜੀ ਕਮਾਂਡਰ ਨੇ ਦਖਲ ਦਿੰਦਿਆਂ ਕਿਹਾ ਕਿ 10 ਸਾਲਾਂ ਵਿਚ ਤਾਂ ਫੜ ਕੇ ਮਾਰ ਨਹੀਂ ਸਕੇ, ਹੁਣ ਕਿਉਂ? ਚੰਗੇ ਫੌਜੀ ਅਫਸਰ ਕਰਕੇ ਫੱਕਰ ਜੀ ਦੀ ਜਾਨ ਬਚ ਗਈ। ਪਰ ਅੰਨ੍ਹਾ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਜਿਸਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਅਸੰਭਵ ਹੈ। ਪੱਤਰਕਾਰਾਂ ਨੂੰ ਪਿੰਡ ਵਿਚ ਵੜਨ ਦੀ ਮਨਾਹੀ ਕਰ ਦਿਤੀ। ਧਰਮ ਸਿੰਘ ਫੱਕਰ ਸਮੇਤ 85 ਕਿਸਾਨ ਮੁਜਾਰੇ ਗ੍ਰਿਫਤਾਰ ਕਰਕੇ ਫਰੀਦਕੋਟ ਜੇਲ੍ਹ ਭੇਜੇ ਗਏ। ਦਫਾ 302/395/365/307/142/120/19 ਦੇ ਪਰਚੇ ਦਰਜ ਕਰਕੇ ਮੁਕੱਦਮੇ ਚਲਾਏ। ਜੰਗੀਰ ਸਿੰਘ ਜੋਗਾ ਜੀ ਦੀ ਅਗਵਾਈ ਹੇਠਡਿਫੈਂਸ ਕਮੇਟੀਬਣਾ ਕੇ ਕੇਸ ਲੜਿਆ ਗਿਆ। ਲਹਿਰ ਦੇ ਦਬਾਅ ਸਦਕਾ ਕੋਈ ਗਵਾਹ ਸਾਹਮਣੇ ਨਹੀਂ ਆਇਆ। ਮਾਨਸਾ ਦੇ ਨਾਮੀ ਵਕੀਲ ਤੇ ਪ੍ਰਜਾ ਮੰਡਲੀਏ ਬਾਬੂ ਦੇਸ ਰਾਜ ਨੇ ਮੁਫਤ ਮੁਕੱਦਮਾ ਲੜਿਆ। ਦਸੰਬਰ 1950 ਵਿਚ ਸਾਰੇ ਮੁਲਜ਼ਮ ਬਾਇੱਜ਼ਤ ਬਰੀ ਹੋ ਗਏ। ਅਕਤੂਬਰ 1948 ਤੋਂ 1951 ਦੇ ਢਾਈ ਸਾਲਾਂ ਦੇ ਅਰਸੇ ਦੌਰਾਨ ਪੈਪਸੂ ਦੀਆਂ ਚਾਰ ਵਜ਼ਾਰਤਾਂ ਬਣੀਆਂ। ਪਾਸਕੂ ਤਿੰਨ ਕਮਿਊਨਿਸਟਾਂ ਕੋਲ ਸੀ। ਨਾਮਾਤਰ ਮੁਆਵਜ਼ੇ ਨਾਲ ਵਿਸਵੇਦਾਰੀ ਖਾਤਮੇ ਦਾ ਕਮੀਆਂਕਮਜ਼ੋਰੀਆਂ ਵਾਲਾ ਕਾਨੂੰਨ ਬਣਾਉਣ ਵਿਚ ਸਫਲਤਾ ਜ਼ਰੂਰ ਮਿਲੀ।

29 ਮਈ 1952 ਨੂੰ ਮਾਨਸਾ ਮੰਡੀ (ਬਠਿੰਡਾ) ਵਿਖੇ ਜੰਗੀਰ ਸਿੰਘ ਜੋਗਾ ਦੀ ਪ੍ਰਧਾਨਗੀ ਥਲੇ ਕਿਸਾਨ ਮੁਜਾਰਾ ਕਾਨਫਰੰਸ ਹੋਈ। ਪੈਪਸੂ ਸਰਕਾਰ ਦੇ ਮੰਤਰੀ ਦਾਰਾ ਸਿੰਘ ਤੇ ਇੰਦਰ ਸਿੰਘ ਵੀ ਸ਼ਾਮਲ ਹੋਏ। ਡੀਸੀ ਪ੍ਰੇਮ ਕੁਮਾਰ ਵੀ ਮੌਜੂਦ ਸੀ। 24 ਪਿੰਡਾਂ ਦੇ ਬਿਸਵੇਦਾਰ ਆਪਣੇ ਹਲਕੇ ਦੇ ਪਟਵਾਰੀਆਂ ਸਮੇਤ ਸਟੇਜ ਤੇ ਹਾਜ਼ਰ ਹੋਏ। ਆਪਣੀ ਜ਼ਮੀਨ ਦੀ ਮਾਲਕੀ ਛੱਡਕੇ ਇੰਤਕਾਲ ਆਪਣੇ ਮੁਜਾਰਿਆਂ ਦੇ ਨਾਂ ਦਰਜ ਕਰਵਾ ਦਿਤੇ। ਗੋਬਿੰਦਪੁਰਾ ਦੇ ਬਿਸਵੇਦਾਰ ਨੇ 500 ਕਿਲੇ, ਤਲਵੰਡੀ ਸਾਬੋ ਦੇ 7 ਬਿਸਵੇਦਾਰਾਂ ਨੂੰ 2456 ਕਿਲੇ, ਇਕ ਹੋਰ ਵਿਸਵਦਾਰ ਸਮਸ਼ੇਰ ਸਿੰਘ 3000 ਕਿਲੇ, ਪਟਿਆਲਾ ਸ਼ਹਿਰ ਵਸਦੇ ਇਕ ਬਿਸਵੇਦਾਰ ਨੇ 24000 ਕਿਲੇ, ਰਾਜਾ ਨਿਰਪਾਲ ਸਿੰਘ ਨੇ 5000 ਕਿਲੇ ਮੁਜਾਰਿਆਂ ਦੇ ਨਾਮ ਕੀਤੇ। ਇਹ ਲੜੀ ਬਹੁਤ ਲੰਮੀ ਹੈ। ਹਥਿਆਰਬੰਧ ਸੰਘਰਸ਼ ਦੌਰਾਨ ਹੀ ਲਹਿਰ ਦੇ ਮੁੱਖ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਇੱਕ ਲੱਖ ਦੇ ਇਨਾਮ ਵਾਲੇ ਵਾਰੰਟ ਗ੍ਰਿਫਤਾਰੀ ਜਾਰੀ ਹੋ ਚੁੱਕੇ ਸਨ। ਉਹ ਲਗਭਗ 16 ਸਾਲ ਗੁਪਤਵਾਸ ਰਹੇ ਪਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਾ ਕਰ ਸਕੀ। 1963 ਦੇ ਆਰੰਭ ਵਿੱਚ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਗਦਰੀ ਬਾਬਿਆਂ ਦਾ ਇਕ ਪ੍ਰਤੀਨਿੱਧ ਮੰਡਲ ਤਤਕਲੀਨ ਪ੍ਰਧਾਨਮੰਤਰੀ ਜਵਾਰਲਾਲ ਨਹਿਰੂ ਨੂੰ ਮਿਲਿਆ ਤੇ ਸੁਤੰਤਰ ਜੀ ਦੇ ਵਾਰੰਟ ਮਨਸੁੱਖ ਕਰਨ ਲਈ ਜ਼ੋਰ ਦਿਤਾ। ਨਹਿਰੂ ਨੇ ਬਾਬਿਆਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਤਤਕਲੀਨ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਵਾਰੰਟ/ਮੁਕੱਦਮਾ ਵਾਪਿਸ ਲੈਣ ਦੀ ਹਦਾਇਤ ਕੀਤੀ ਤਾਂ ਜਾਕੇ ਉਹ ਖੁੱਲੇ ਜੀਵਨ ਵਿੱਚ ਪਰਤੇ।

ਮੁਜਾਰਾ ਲਹਿਰ ਦਾ ਸਾਰਤੱਤ ਇਹ ਹੈ ਕਿ ਬਹੁਤ ਘਟ ਜਾਨੀ ਨੁਕਸਾਨ ਨਾਲ 16 ਲੱਖ ਤੋਂ ਉਪਰ ਕਿਲੇ ਬਿਸਵੇਦਾਰਾਂ ਤੋਂ ਖੋਹਕੇ, ਮੁਜਾਰਿਆਂ ਵਿਚ ਵੰਡ ਕੇ ਉਹਨਾਂ ਨੂੰ ਮਾਲਕ ਬਣਾਇਆ। ਪਹਿਲਾਂ ਬੰਦਾ ਸਿੰਘ ਬਹਾਦਰ ਨੇ ਹਲਵਾਹਕਾਂ ਵਿਚ ਜ਼ਮੀਨ ਵੰਡੀ ਸੀ, ਦੂਸਰਾ ਮੁਜਾਰਾ ਲਹਿਰ ਨੇ। ਅੱਜ ਫਿਰ ਕਿਸਾਨਾਂ ਦੀ ਜ਼ਮੀਨ ਖੋਹਣ, ਕਾਰਪੋਰੇਟਾਂ ਨੂੰ ਦੇਣ ਲਈ ਕਾਲੇ ਕਾਨੂੰਨ ਥੋਪ ਦਿਤੇ ਹਨ। ਕਿਸਾਨ ਆਮ ਜਨਤਾ ਦੇ ਸਹਿਯੋਗ ਨਾਲ ਹੋਂਦ ਲੜਾਈ ਲਈ ਦਿੱਲੀ ਦੇ ਬਾਰਡਰਾਂ ਆਦਿ ਤੇ ਸੰਘਰਸ਼ ਦੇ ਮੈਦਾਨ ਵਿਚ ਹੈ। ਮੁਜਾਰਾ ਲਹਿਰ ਦਾ ਸ਼ਾਨਾਮੱਤੀ ਵਿਰਸਾ ਕਿਸਾਨ ਅੰਦੋਲਣ ਨੂੰ ਹੋਰ ਉਤਸ਼ਾਹ ਨਾਲ ਲੜਨ ਦਾ ਹੌਸਲਾ ਤੇ ਸ਼ਕਤੀ ਦੇਵੇਗਾ। ਮੌਜੂਦਾ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨਾ ਤੇ ਜਿੱਤ ਤੱਕ ਅਗੇ ਵਧਣਾ 19 ਮਾਰਚ ਦੇ ਪੈਪਸੂ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ। 

 

ਇਸ ਮੈਦਾਨੇ ਆਉਣੋ ਪਹਿਲਾਂ ਲੱਖ ਵਾਰ ਕੋਈ ਸੋਚ ਦੁੜਾਵੇ।

ਡੂੰਘੇ ਸਾਗਰ ਠਲਣੋਂ ਪਹਿਲਾਂ, ਗਰਜ਼ ਗਠੜੀਆਂ ਸੁੱਟ ਵਗਾਵੇ

ਗ਼ਰਜ਼ੀ ਆਗੂ ਆਪ ਡਬੋਂਦਾ, ਜਿਉਂ ਬਾਹਮਣ ਜਜਮਾਨ ਡੁਬਾਵੇ 

ਫ਼ੱਕਰ ਼ਗਾਜ਼ੀ ਤੋਂ ਬਣ ਪਾਜੀ, ਜਨਣੀ ਦੁਧ ਨੂੰ ਲਾਜ ਨਾ ਲਾਵੇ। 

 

ਕਾਮਰੇਡ ਧਰਮ ਸਿੰਘ ਫੱਕਰ

ਮਨੁੱਖਤਾ ਪੂਜੀ ਜਾਂਦੀ ਹੈ, ਸਤਕਾਰੇ ਜਾਂਦੇ ਬੰਦੇ ਨੇ।

ਵੰਡ ਸ਼੍ਰੇਣੀ ਮੁੱਕੀ ਹੈ, ਏਥੇ ਮਿਲਦੇ ਸਭ ਨੂੰ ਧੰਦੇ ਨੇ। 

ਕੋਈ ਭੇਦ ਨਾ ਕਾਲੇ ਗੋਰੇ ਦਾ, ਤੇ ਨਾ ਕੋਈ ਮਾੜੇ ਚੰਗੇ ਨੇ। 

ਜਿਉਂ ਇਕੋ ਮਾਂ ਦੇ ਜਾਏ ਨੇ ਉਂਜ ਭਾਵੇਂ ਰੰਗ ਬਰੰਗੇ ਨੇ। 

ਇਨਕਲਾਬ ਦੀ ਕੁੱਖੋਂ ਜਾਇਆ ਹੈ, ਇਹ ਨਵਾਂ ਅਲੌਕਿਕ ਰਸ਼ੀਆ

ਦੁਨੀਆ ਦਾ ਰਾਹ ਰੁਸ਼ਨਾਉਂਦਾ ਹੈ, ਹੱਥ ਦੀਪ ਹਥੌੜਾ ਹੱਸੀਆਂ। 

ਕਾ. ਛੱਜੂ ਮੱਲ ਵੈਦ