
ਅਨਾਜ ਭੰਡਾਰ ਅਤੇ ਲਿਖਤ ਦੀ ਇਜਾਦ
ਇਤਿਹਾਸਕਾਰਾਂ ਦਾ ਮਤ ਹੈ ਕਿ ਦੁਨੀਆਂ ਦੀ ਪਹਿਲੀ ਲਿਖਤੀ ਭਾਸ਼ਾ 5500 ਸਾਲ ਪਹਿਲਾਂ ਮੈਸੋਪਟਾਮੀਆ (ਅੱਜ ਕੱਲ ਦੇ ਇਰਾਕ) ਦੇਸ ਵਿਚ ਹੋਂਦ ਵਿਚ ਆਈ। ਇਸ ਦੀ ਲੋੜ ਅਨਾਜ, ਤੇਲ ਅਤੇ ਹੋਰ ਵਸਤਾਂ ਦੇ ਲੈਣ ਦੇਣ ਨੂੰ ਸੌਖੇ ਤਰੀਕੇ ਨਾਲ਼ ਸਾਂਭ ਕੇ ਰੱਖਣ ਕਾਰਨ ਪਈ। ਇਸ ਤੋਂ ਪਹਿਲਾਂ ਲੈਣ ਦੇਣ ਨੂੰ ਮਿੱਟੀ ਦੇ ਟੋਕਨ – ਵੱਟਿਆਂ ਜਾਂ ਠੀਪਿਆਂ – ਨਾਲ਼ ਮਾਪਿਆ ਜਾਂਦਾ ਸੀ।