ਫਰਾਂਸੀਸੀ ਕਿਸਾਨਾਂ ਵੱਲੋਂ ਰੋਸ ਮੁਜਾਹਰੇ

ਫਰਾਂਸੀਸੀ ਕਿਸਾਨਾਂ ਵੱਲੋਂ ਰੋਸ ਮੁਜਾਹਰੇ
Getty Images

ਰਾਇਟਰਜ ਖਬਰ ਏਜੰਸੀ ਮੁਤਾਬਕ

4 ਮਾਰਚ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਉਥੋਂ ਦੇ ਕਿਸਾਨਾਂ ਨੇ ਕਈ ਸਾਰੇ ਦਰਖਤਾਂ ਤੇ ਪੁਤਲਿਆਂ ਨੂੰ ਫਾਹੇ ਲਾ ਕੇ ਰੋਸ ਜਤਾਇਆ ਉਹ ਆਪਣੀ ਉਪਜ ਦੀ ਬਿਹਤਰ ਕੀਮਤ ਨੂੰ ਲੈ ਕੇ ਮੁਜਾਹਰਾ ਕਰ ਰਹੇ ਸਨ। ਕਿਸਾਨਾਂ ਦੀ ਮੰਗ ਹੈ ਕਿ ਦੇਸ਼ ਵਿਚ ਆਰਥਿਕ ਅਸਮਾਨਤਾ, ਕਿਸਾਨਾਂ ਦੀ ਘੱਟਦੀ ਆਮਦਨ ਅਤੇ ਭੋਜਨ ਦੀਆਂ ਕੀਮਤਾਂ ਵਿਚ ਆਈ ਕਮੀ ਵਰਗੇ ਮੁੱਦਿਆਂ ’ਤੇ ਸਰਕਾਰ ਤੁਰੰਤ ਹੱਲ ਕਰੇ। ਫਰਾਂਸ ਵਿਚ ਵੀ ਕਿਸਾਨਾਂ ਨੂੰ ਵੱਡੇ ਪੈਮਾਨੇ ’ਤੇ ਆਪਣੀ ਉਪਜ ਦੀ ਸਹੀ ਕੀਮਤ ਨਹੀਂ ਮਿਲ ਰਹੀ ਹੈ। 

“ਫਰਾਂਸ ਵਿਚ ਖੇਤੀ ਬਹੁਤ ਬੁਰੇ ਹਾਲਾਤਾਂ ਵਿਚ ਹੈ” ਕਿਸਾਨ ਯੂਨੀਅਨ ਲੀਡਰ ਮੈਕਸ ਬਾਇਰ ਨੇ ਕਿਹਾ। ਬਾਇਰ ਮੁਤਾਬਕ ਹਰ ਹਫਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਮੁਲਕ ਵਿਚ ਹਰ ਸਾਲ 1500 ਫਾਰਮ ਆਪਣਾ ਕੰਮ ਬੰਦ ਕਰ ਰਹੇ ਹਨ। 2018 ਦੀ ਰਿਪੋਰਟ ਮੁਤਾਬਕ ਹਰ ਦੋ ਦਿਨਾਂ ਬਾਦ ਇਕ ਕਿਸਾਨ ਖੁਦਕੁਸ਼ੀ ਕਰਦਾ ਹੈ।

ਕਿਸਾਨਾਂ ਦਾ ਦੋਸ਼ ਹੈ ਕਿ ਵੱਡੇ-ਵੱਡੇ ਸੁਪਰਮਾਰਕਿਟ ਅਤੇ ਡਿਸਟ੍ਰੀਬਿਊਸ਼ਨ ਸੈਂਟਰਾਂ ਕਾਰਨ ਉਨ੍ਹਾਂ ਦੇ ਉਪਜ ਦੀ ਕੀਮਤ ਪ੍ਰਭਾਵਿਤ ਹੋ ਰਹੀ ਹੈ। ਕਿਸਾਨ ਸੰਗਠਨਾ ਦੇ ਨੁਮਾਇੰਦੇ ਆਪਣੇ ਉਤਪਾਦਾਂ ਨੂੰ ਖ਼ਰੀਦਣ ਵਾਲੇ ਵੱਡੇ-ਵੱਡੇ ਹੋਲਸੇਲਰਸ ਨਾਲ ਗੱਲਬਾਤ ਕਰ ਰਹੇ ਹਨ। ਦਰਅਸਲ ਫਰਾਂਸ ਦੇ ਸੁਪਰਮਾਰਕਿਟ 2018 ਵਿਚ ਪਾਸ ਕੀਤੇ ਗਏ ਇਕ ਕਾਨੂੰਨ ਤਹਿਤ ਕਿਸਾਨਾਂ ਨਾਲ ਕੀਮਤਾਂ ਨੂੰ ਲੈ ਕੇ ਗੱਲਬਾਤ ਕਰਨ ਨੂੰ ਮਜਬੂਰ ਹਨ। ਦੋਵਾਂ ਪੱਖਾਂ ਦੀ ਗੱਲਬਾਤ ਵਿਚ ਫਰਾਂਸੀਸੀ ਸਰਕਾਰ ਦੇ ਨੁਮਾਇੰਦੇ ਵੀ ਹਿੱਸਾ ਲੈ ਰਹੇ ਹਨ। ਹਾਲਾਂਕਿ, ਪਿਛਲੇ 1 ਮਹੀਨੇ ਤੋਂ ਜਾਰੀ ਇਸ ਅੰਦੋਲਨ ਦਾ ਕੋਈ ਹੱਲ ਹੁੰਦਾ ਅਜੇ ਦਿਖਾਈ ਨਹੀਂ ਦੇ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਲਾਗਤ ਦੀ ਭਰਪਾਈ ਕਰਨ ਦੇ ਬਰਾਬਰ ਦੀ ਉਪਜ ਦਾ ਮੁੱਲ ਨਹੀਂ ਪਾ ਰਹੇ ਹਨ। ਉਥੇ ਹੀ ਇਨ੍ਹਾਂ ਸੁਪਰਮਾਕਿਟਸ ਦੇ ਮਾਲਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜ਼ਿਆਦਾ ਫ਼ਾਇਦਾ ਪਹੁੰਚਾਉਣ ਲਈ ਉਪਭੋਗਤਾਵਾਂ ’ਤੇ ਇਸ ਦਾ ਬੋਝ ਨਹੀਂ ਪਾ ਸਕਦੇ ਹਨ। ਇਸ ਕਾਰਨ ਸੰਘਰਸ਼ ਜਾਰੀ ਹੈ।

en_GBEnglish