Category: Edition 16

ਦਿੱਲੀ ਜਾਣੈ

ਛੇ ਵਰ੍ਹੇ ਦੇ ਰਜ਼ਾ ਨੂੰ

ਮੈਂ ਪੁਛਦਾ ਹਾਂ

ਬੱਚੂ ਤੇਰਾ ਸੁਪਰ ਸੋਨਿਕ ਕਿੱਥੇ?

ਅਜ ਟ੍ਰੈਕਟਰ ਚਲਾਉਨੈਂ

ਨਾਨਾ, ਅਜ ਮੈ ਚੰਦ ਤੇ ਨਹੀਂ ਜਾਣਾ

Read More »

ਲੋਕਰਾਜ ਦੀ ਬਹਾਲੀ

ਮੌਜੂਦਾ ਸਮੇਂ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਆਪਣੇ-ਆਪਣੇ ਢੰਗ ਨਾਲ਼ ਹਰ ਵਰਗ ਦੇ ਲੋਕ ਸੰਘਰਸ਼ ਕਰ ਰਹੇ ਹਨ। ਹੁਣ ਖੇਤੀ ਕਾਨੂੰਨਾਂ ਦੀ ਲੜਾਈ ਕਿਸਾਨਾਂ ਦੀ ਨਹੀਂ ਬਲਕਿ ਪੂਰੇ ਭਾਰਤ ਵਾਸੀਆਂ ਦੀ ਲੜਾਈ ਬਣਦੀ ਨਜਰ ਆ ਰਹੀ ਹੈ, ਕਿਸਾਨਾ ਵੱਲੋ ਸ਼ੁਰੂ ਕੀਤੀ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਦੀ ਲੜਾਈ ਵਿਚ ਮਜਦੂਰਾ ਅਤੇ ਨੋਜਵਾਨ ਦੀ ਪਹਿਲੇ ਦਿਨ ਤੋਂ ਹੀ ਸ਼ਮੂਲੀਅਤ ਨੇ ਕਿਸਾਨੀ ਅੰਦੋਲਨ ਨੂੰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। 

Read More »

ਮੋਰਚੇ ‘ਤੇ ਦੁੱਧ ਦੀ ਸੇਵਾ

“ਜਦੋਂ ਬੈਰੀਕੇਡ ਭੰਨੇ ਸੀ ਤਾਂ ਸਾਡੇ ਪਿੰਡ ਬੀਘੜ ਤੋਂ ਜੱਥਾ ਮੋਰਚੇ ‘ਚ ਹੀ ਸੀ ਸਭ ਦੇ ਨਾਲ। ਬਾਅਦ ਵਿੱਚ ਅਸੀਂ ਉਥੇ ਚਾਹ ਦਾ ਲੰਗਰ ਲਾਇਆ ਜਿੱਥੋਂ ਸਾਨੂੰ ਮੋਰਚੇ ‘ਚ ਪੈਦਾ ਹੋਣ ਆਲੀ ਦੁੱਧ ਦੀ ਸਮੱਸਿਆ ਦਾ ਤਕਾਜ਼ਾ ਹੋਇਆ।

ਹੁਣ ਇਸ ਤਰਾਂ ਏ ਕਿ ਸਾਡੇ ਪਿੰਡ ਦੀ ਕਮੇਟੀ ਬਣੀ ਏ ਮੁੰਡਿਆਂ ਦੀ, ਉਹਨਾਂ ਨੇ ਡਿਊਟੀਆਂ ਲਾਈਆਂ ਕਿ ਜਿਹੜੇ ਆਪਣੇ ਨੇੜੇ ਨੇੜੇ ਦੇ ਪਿੰਡ ਨੇ ਸਾਰੇ ਮੁੰਡੇ ਆਪਣੀਆਂ ਆਪਣੀਆਂ ਗੱਡੀਆਂ ਲੈਕੇ ਜਾਣ ਤੇ ਦੁੱਧ ਇਕੱਠਾ ਕਰਨ।

Read More »

ਫਰਾਂਸੀਸੀ ਕਿਸਾਨਾਂ ਵੱਲੋਂ ਰੋਸ ਮੁਜਾਹਰੇ

4 ਮਾਰਚ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਉਥੋਂ ਦੇ ਕਿਸਾਨਾਂ ਨੇ ਕਈ ਸਾਰੇ ਦਰਖਤਾਂ ਤੇ ਪੁਤਲਿਆਂ ਨੂੰ ਫਾਹੇ ਲਾ ਕੇ ਰੋਸ ਜਤਾਇਆ ਉਹ ਆਪਣੀ ਉਪਜ ਦੀ ਬਿਹਤਰ ਕੀਮਤ ਨੂੰ ਲੈ ਕੇ ਮੁਜਾਹਰਾ ਕਰ ਰਹੇ ਸਨ। ਕਿਸਾਨਾਂ ਦੀ ਮੰਗ ਹੈ ਕਿ ਦੇਸ਼ ਵਿਚ ਆਰਥਿਕ ਅਸਮਾਨਤਾ, ਕਿਸਾਨਾਂ ਦੀ ਘੱਟਦੀ ਆਮਦਨ ਅਤੇ ਭੋਜਨ ਦੀਆਂ ਕੀਮਤਾਂ ਵਿਚ ਆਈ ਕਮੀ ਵਰਗੇ ਮੁੱਦਿਆਂ ’ਤੇ ਸਰਕਾਰ ਤੁਰੰਤ ਹੱਲ ਕਰੇ।

Read More »

ਭਾਰਤੀ ਕਿਸਾਨ ਯੂਨੀਅਨ ਕਾਦੀਆਂ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪਿੰਡ, ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਤੇ ਕੰਮ ਕਰਦੀ ਹੈ  ਕੋਈ ਵੀ ਕਿਸਾਨ ਜਥੇਬੰਦੀ ਦਾ ਮੈਂਬਰ ਬਣ ਸਕਦਾ ਹੈ। ਕਾਦੀਆਂ ਦੀ ਮੁਕ ਵਿਚਾਰਧਾਰਾ ਖੇਤੀ ਨੂੰ ਕੁਦਰਤ ਨਾਲ਼ ਜੋੜਕੇ ਲਾਹੇਵੰਦ ਬਣਾਉਣਾ ਹੈ।  ਖੇਤੀ ਕਾਨੂੰਨ  ਤਾਂ ਰੱਦ ਕਰਾਉਣੇ ਹੀ ਹਨ ਨਾਲ਼ ਹੀ ਸਰਕਾਰ ਦੇ ਨੀਤੀ ਘਾੜਿਆਂ ਨੂੰ ਗੈਰਕੁਦਰਤੀ ਖੇਤੀ ਨੂੰ ਹੌਲੀ ਹੌਲੀ ਕੁਦਰਤ ਵੱਲ ਮੋੜਨ ਦੇ ਰਿਫੌਰਮ ਤਿਆਰ ਕਰਨ ਲਈ ਵੀ ਜ਼ੋਰ ਪਾਉਣਾ  ਹੈ। 

Read More »

‘ਕੀ ਕਾਰਪੋਰੇਟ-ਧਾਰੀ ਸਾਨੂੰ ਮੁਫ਼ਤ ਵਿੱਚ ਖੁਆਉਣਗੇ?

ਅਜ਼ਾਦ ਮੈਦਾਨ ਵਿਚ ਇੰਨੀ ਜ਼ਿਆਦਾ ਭੀੜ ਨੂੰ ਦੇਖ ਕੇ ਕੈਲਾਸ਼ ਖੰਡਾਗਲੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। “ਇੱਥੇ ਇੰਨੇ ਸਾਰੇ ਕਿਸਾਨ ਹਨ,” 38 ਸਾਲਾ ਬੇਜ਼ਮੀਨੇ ਮਜ਼ਦੂਰ ਨੇ ਮੈਦਾਨ ਦੇ ਚੁਫੇਰੇ ਝਾਤ ਮਾਰਦਿਆਂ ਕਿਹਾ।

ਕੈਲਾਸ਼, ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨੂੰ ਹਮਾਇਤ ਦੇਣ ਲਈ, ਮਹਾਰਾਸ਼ਟਰ ਦੇ ਹਜ਼ਾਰਾਂ ਕਿਸਾਨਾਂ ਦੇ ਨਾਲ਼ ਸ਼ਾਮਲ ਹੋਣ ਲਈ 24 ਜਨਵਰੀ ਨੂੰ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਅੱਪੜੇ ਸਨ।

Read More »

ਇਹੀ ਕੁਝ ਅੰਗਰੇਜਾਂ ਵੇਲ਼ੇ ਹੋਇਆ ਸੀ

ਅੱਜ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀ ਜ਼ਮਹੂਰੀ ਤਰੀਕੇ ਨਾਲ਼ ਖਿਲਾਫ਼ਤ ਕਰਦਿਆਂ 6 ਮਹੀਨੇ ਹੋ ਗਏ ਹਨ ਅਤੇ ਦਿੱਲੀ ਦੇ ਦੁਆਲੇ ਧਰਨਿਆਂ ਉੱਤੇ ਬੈਠਿਆਂ ਨੂੰ 4 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਓਧਰ ਸਰਕਾਰ ਨੇ ਵੀ ਗੋਲ-ਮੋਲ ਗੱਲਾਂ ਅਤੇ ਲਾਠੀ-ਗੋਲੇ ਵਰਗੇ ਜ਼ਬਰ ਜੁਲਮ ਤੋਂ ਲੈਕੇ ਸੜਕਾਂ ਚ ਮੇਖਾਂ ਗੱਡਣ ਵਰਗੀਆਂ ਸ਼ਰਮਨਾਕ ਹਰਕਤਾਂ ਤੱਕ ਕੁਝ ਛੱਡਿਆ ਨਹੀਂ।

Read More »

ਮੋਦੀ ਦਾ ਭਰਮ

“ਮੇਰਾ ਨਾਂ ਬਾਬੂ ਸਿੰਘ ਹੈ। ਮੇਰੀ ਉਮਰ ਕਰੀਬ 70 ਸਾਲ ਹੈ। ਮੇਰੇ ਇਕ ਮੁੰਡਾ ਹੈ, ਜਿਸ ਦਾ ਨਾਂ ਜਗਦੀਸ਼ ਹੈ। ਪਹਿਲਾਂ ਮੇਰਾ ਮੁੰਡਾ ਮੋਰਚੇ ‘ਚ ਵਾਰੀ ਲਾ ਗਿਆ ਸੀ ਤੇ ਹੁਣ ਮੈਂ ਆਇਆ ਹਾਂ। ਪਰ ਮੈਂ ਝੂਠ ਕਿਉਂ ਬੋਲਾਂ, ਹਾਲੇ ਤੱਕ ਮੇਰੀ ਘਰਵਾਲੀ ਇੱਥੇ ਨਹੀਂ ਆਈ। ਮੇਰਾ ਪਿੰਡ ਮਾਨਬੀਬੜੀਆਂ ਹੈ ਮਾਨਸਾ ਜ਼ਿਲ੍ਹੇ ਵਿੱਚ।

Read More »

ਮੋਰਚਾਨਾਮਾ

ਕਿਰਤੀ ਕਿਸਾਨ ਸਿਰਜਕ ਹੁੰਦੇ ਹਨ। ਉਹ ਪੁਰਾਣੀਆਂ ਰੀਤਾਂ ਨੂੰ ਬਦਲ ਕੇ ਨਵੀਆਂ ਪਿਰਤਾਂ ਪਾ ਦਿੰਦੇ ਹਨ। ਤਿਉਹਾਰਾਂ ਦੇ ਜਸ਼ਨ ਪਰਿਵਾਰਾਂ ਨਾਲ਼ ਆਪਣੀ ਘਰੀਂ ਆਪਣੇ ਤੀਰਥਾਂ ਥਾਵਾਂ ਦੇ ਦਰਸ਼ਨਾਂ ਨਾਲ਼ ਮਨਾਏ ਜਾਂਦੇ ਹਨ। ਕਿਸਾਨ ਸੰਘਰਸ਼ ਨੂੰ ਚਲਦਿਆਂ ਛੇ ਮਹੀਨੇ ਅਤੇ ਦਿੱਲੀ ਪਹੁੰਚਿਆਂ ਚਾਰ ਮਹੀਨੇ ਹੋ ਚੁੱਕੇ ਹਨ।

Read More »
en_GBEnglish