
ਦਿੱਲੀ ਜੰਗ ਦਾ ਮੈਦਾਨ
ਦਿੱਲੀ ਜੰਗ ਦਾ ਮੈਦਾਨ ਬਣੀ ਹੋਈ ਹੈ। ਜੂਝਦੇ ਲੋਕਾਂ ਦੇ ਨਾਅਰੇ ਤੇ ਜੈਕਾਰੇ ਦਿੱਲੀ ਦੇ ਤਖ਼ਤ ਨੂੰ ਕੰਬਾ ਰਹੇ ਹਨ। ਕਿਰਤਾਂ ਦੇ ਰਾਖਿਆਂ ਨੇ ਕੇੰਦਰ ਸਰਕਾਰ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਧੱਕਾ ਮਾਰਿਅਾ ਹੈ। ਲੋਕ ਜੱਥੇਬੰਦਕ ਏਕੇ ਰਾਹੀਂ ਕਦਮ ਦਰ ਕਦਮ ਅੱਗੇ ਵਧ ਜਿੱਤਾਂ ਦਰਜ ਕਰ ਰਹੇ ਹਨ ਤੇ ਮੋਦੀ ਸਰਕਾਰ ਲੋਕ ਕਚਹਿਰੀ ਵਿੱਚ ਝੁਕਦੀ ਨਜ਼ਰ ਪੈੰਦੀ ਹੈ।