Category: KIRRT

ਸੁਨੀਲ ਕੁਮਾਰ , ਠਠੇਰਾ, ਲਹਿਰਾਗਾਗਾ

ਮੈਂ (ਸੁਨੀਲ ਕੁਮਾਰ) ਤੁਹਾਨੂੰ ਇੱਕ ਪਿੱਤਲ ਦਾ ਪੱਤਰਾ ਦਿਖਾਉਂਦਾ ਹਾਂ ਜਿਹੜਾ ਪਟਿਆਲੇ ਤੋਂ ਇੱਕ ਗਾਹਕ ਨੇ ਬਣਾਉਣ ਲਈ ਕਿਹਾ ਸੀ। ਮੈਨੂੰ ਪੱਕਾ ਪਤਾ ਜੇ ਉਹ ਇਹ ਕਿਸੇ ਫੈਂਸੀ ਸਟੋਰ ਤੋਂ ਖ਼ਰੀਦਣ ਦੀ ਕੋਸ਼ਿਸ਼ ਕਰਦੀ ਤਾਂ ਏਥੋਂ ਨਾਲੋਂ ਚੌਗੁਣੇ ਮੁੱਲ ਉੱਤੇ ਮਿਲਣਾ ਸੀ। ਸਾਡੇ ਵਰਗੇ ਛੋਟੇ ਦੁਕਾਨਦਾਰਾਂ ਤੋਂ ਪਿੱਤਲ ਦਾ ਜੋ ਮਰਜ਼ੀ ਬਣਵਾ ਲਓ ਪਰ ਸਾਨੂੰ ਉਸ ਲਈ ਗਾਹਕ ਚਾਹੀਦੇ ਹਨ ਅਤੇ ਇੱਥੇ ਗਾਹਕ ਕੋਈ ਹੈ ਨਹੀਂ

Read More »

ਚਰਨ ਪੁਆਧੀ, ਦੁਕਾਨਦਾਰ ਅਤੇ ਕਲਾਕਾਰ, ਅਰਨੌਲੀ

ਮੇਰੇ ਪਿਉ ਨੇ ਕਦੇ ਕੋਈ ਕੰਮ ਨਹੀਂ ਕੀਤਾ। ਉਹਨੇ ਹਮੇਸ਼ਾ ਤੰਗ ਹੀ ਕੀਤਾ ਹੈ। ਮੇਰਾ ਦਾਦਾ ਉਸਤੋਂ ਬਿਲਕੁਲ ਉਲਟ ਸੀ। ਉਹ ਬਹੁਤ ਹੀ ਮਿਹਨਤੀ ਕਿਸਾਨ ਸੀ ਤੇ ਉਹਨੇ 400 ਬਿੱਘੇ (100 ਕਿੱਲੇ) ਜ਼ਮੀਨ ਬਣਾਈ

Read More »

ਮਲਕੀਤ ਕੁਮਾਰ, ਲੁਹਾਰ, ਰਾਹੋਂ

ਵੇਖਣ ਨੂੰ ਸੌਖਾ ਲਗਦੈ ਪਰ ਇੱਕ ਦਾਤੀ ਬਣਾਉਣ ਲਈ ਬਹੁਤ ਸਾਰਾ ਟਾਈਮ ਲੱਗਦਾ ਹੈ। ਸਭ ਤੋਂ ਪਹਿਲਾਂ ਤਾਂ ਪੁਰਾਣੀ ਰੇਤੀ ਨੂੰ ਪੂਰੇ ਜ਼ੋਰ ਨਾਲ ਕੁੱਟ ਕੁੱਟ ਕੇ ਸਿੱਧਾ ਕੀਤਾ ਜਾਂਦਾ ਹੈ। ਫਿਰ ਲੋਹੇ ਦੇ ਵਿੱਚ ਸਟੀਲ ਦੇ ਟੋਟੇ ਨੂੰ ਜੋੜਨਾ ਪੈਂਦਾ ਹੈ ਅਤੇ ਇਸਦੀ ਵੀ ਸਲਾਖ਼ ਆਉਂਦੀ ਹੈ

Read More »

ਮਨਜੀਤ ਸਿੰਘ, ਕਲਾਕਾਰ ਬਿਜਲੀ ਵਾਲਾ , ਆਰਟਿਸਟ ਇਲੈਕਟ੍ਰੀਸ਼ੀਅਨ, ਆਦਮਪੁਰ

ਮੇਰੇ ਦਾਦਾ ਜੀ ਅੰਗਰੇਜ਼ਾਂ ਵੇਲੇ ਠੇਕੇਦਾਰ ਸਨ। ਉਹ ਲੱਕੜ ਅਤੇ ਸੀਮੈਂਟ ਦੇ ਕੰਮ ਦੇ ਮਾਹਰ ਸੀ। ਉਹਨਾਂ ਦਾ ਕੰਮ ਦੇਖ ਕੇ 1933 ਵਿੱਚ ਅੰਗਰੇਜ਼ਾਂ ਨੇ ਉਹਨਾਂ ਨੂੰ ਵੈਸਟਰਨ ਵਾਚ ਕੰਪਨੀ ਦੀ ਜੇਬ ਘੜੀ ਵੀ ਤੋਹਫੇ ਵਜੋਂ ਦਿੱਤੀ। 1970-73 ਦੇ ਅਾਸ ਪਾਸ ਦਾਦਾ ਜੀ ਨੇ ਉਹ ਘੜੀ ਮੈਂਨੂੰ ਦੇ ਦਿੱਤੀ

Read More »

ਹਰਭਜਨ ਸਿੰਘ ਅਜੀਮਲ, ਤਰਖਾਣ, ਬੰਗਾ

ਤੁਸੀਂ ਕੋਲੇ ਨਾਲ਼ ਚੱਲਣ ਵਾਲੀਆਂ ਬੱਸਾਂ ਨਹੀਂ ਦੇਖੀਆਂ ਹੋਣੀਆਂ, 1952 ਦੇ ਨੇੜੇ ਡੀਜ਼ਲ ਦੀ ਸ਼ੌਰਟੇਜ਼ ਹੋ ਗਈ ਸੀ। ਫੇਰ ਹਰੇਕ ਬੱਸ ਪਿੱਛੇ ਟੈਂਕੀ ਲਗਾ ਦਿੱਤੀ ਗਈ। ਕੋਲੇ ਪੈਣੇ, ਗੈਸ ਬਣਨੀਂ ਫੇਰ ਬੱਸ ਚੱਲਣੀਂ, ਟਰੱਕ ਵੀ ਏਵੇਂ ਹੀ, ਸਾਲ ਕੁ ਭਰ ਚੱਲੀ ਫੇਰ ਬੰਦ ਹੋ ਗਈ। ਉਸ ਵੇਲੇ 100 ਰੁਪਏ ਰੱਖੇ ਸੀ ਸਰਕਾਰ ਨੇ ਪਾਰਟਨਰ ਬਣਨ ਲਈ। ਉਦੋਂ 100 ਰੁਪਏ ਕਿੱਥੇ ਹੁੰਦੇ ਸੀ, 12 ਆਨੇਂ 1 ਰੁਪਇਆ ਤਾਂ ਦਿਹਾੜੀ ਸੀ

Read More »

ਜਸਵਿੰਦਰ ਕੌਰ, ਸੁੰਦਰ ਸਿੰਘ ਵਾਲਾ, ਸਫਾਈ ਸੇਵਕ

ਮੈਂ ਸਾਰੇ ਸਰੁਸਤੀਗੜ੍ਹ ਪਿੰਡ ਦਾ ਗੋਹਾ ਸੁੱਟਦੀ ਰਹੀ ਹਾਂ। ਛੇ ਮਹੀਨਿਆਂ ਮਗਰੋਂ ਕਿਸੇ ਨੇ ਤਿੰਨ ਕੁਇੰਟਲ ਝੋਨਾ ਦੇ ਦੇਣਾ, ਕਿਸੇ ਨੇ ਦੋ ਕੁਇੰਟਲ ਕਣਕ। ਕਦੇ ਕਿਸੇ ਨੇ ਦਾਣੇ ਘੱਟ ਦੇ ਦੇਣੇ ਤਾਂ ਲੜ ਲੁੜ ਕੇ ਆਪਣੇ ਪੂਰੇ ਲੈ ਲਈਦੇ ਸੀ

Read More »
pa_INPanjabi