Author: Gurdeep Dhaliwal

ਮਨਜੀਤ ਸਿੰਘ, ਕਲਾਕਾਰ ਬਿਜਲੀ ਵਾਲਾ , ਆਰਟਿਸਟ ਇਲੈਕਟ੍ਰੀਸ਼ੀਅਨ, ਆਦਮਪੁਰ

ਮੇਰੇ ਦਾਦਾ ਜੀ ਅੰਗਰੇਜ਼ਾਂ ਵੇਲੇ ਠੇਕੇਦਾਰ ਸਨ। ਉਹ ਲੱਕੜ ਅਤੇ ਸੀਮੈਂਟ ਦੇ ਕੰਮ ਦੇ ਮਾਹਰ ਸੀ। ਉਹਨਾਂ ਦਾ ਕੰਮ ਦੇਖ ਕੇ 1933 ਵਿੱਚ ਅੰਗਰੇਜ਼ਾਂ ਨੇ ਉਹਨਾਂ ਨੂੰ ਵੈਸਟਰਨ ਵਾਚ ਕੰਪਨੀ ਦੀ ਜੇਬ ਘੜੀ ਵੀ ਤੋਹਫੇ ਵਜੋਂ ਦਿੱਤੀ। 1970-73 ਦੇ ਅਾਸ ਪਾਸ ਦਾਦਾ ਜੀ ਨੇ ਉਹ ਘੜੀ ਮੈਂਨੂੰ ਦੇ ਦਿੱਤੀ

Read More »

ਹਰਭਜਨ ਸਿੰਘ ਅਜੀਮਲ, ਤਰਖਾਣ, ਬੰਗਾ

ਤੁਸੀਂ ਕੋਲੇ ਨਾਲ਼ ਚੱਲਣ ਵਾਲੀਆਂ ਬੱਸਾਂ ਨਹੀਂ ਦੇਖੀਆਂ ਹੋਣੀਆਂ, 1952 ਦੇ ਨੇੜੇ ਡੀਜ਼ਲ ਦੀ ਸ਼ੌਰਟੇਜ਼ ਹੋ ਗਈ ਸੀ। ਫੇਰ ਹਰੇਕ ਬੱਸ ਪਿੱਛੇ ਟੈਂਕੀ ਲਗਾ ਦਿੱਤੀ ਗਈ। ਕੋਲੇ ਪੈਣੇ, ਗੈਸ ਬਣਨੀਂ ਫੇਰ ਬੱਸ ਚੱਲਣੀਂ, ਟਰੱਕ ਵੀ ਏਵੇਂ ਹੀ, ਸਾਲ ਕੁ ਭਰ ਚੱਲੀ ਫੇਰ ਬੰਦ ਹੋ ਗਈ। ਉਸ ਵੇਲੇ 100 ਰੁਪਏ ਰੱਖੇ ਸੀ ਸਰਕਾਰ ਨੇ ਪਾਰਟਨਰ ਬਣਨ ਲਈ। ਉਦੋਂ 100 ਰੁਪਏ ਕਿੱਥੇ ਹੁੰਦੇ ਸੀ, 12 ਆਨੇਂ 1 ਰੁਪਇਆ ਤਾਂ ਦਿਹਾੜੀ ਸੀ

Read More »

ਅਮਰੀਕ ਸਿੰਘ, ਪੇਂਜੇ ਵਾਲੇ, ਆਦਮਪੁਰ (ਜਲੰਧਰ)

ਸਾਡਾ ਦਾਦਾ ਟੋਭਾ ਟੇਕ ਸਿੰਘ ਤੋਂ ਸੀ। ਜਦੋਂ 1908 'ਚ ਉੱਥੇ ਪਲੇਗ ਪਈ ਤਾਂ ਉਦੋਂ ਉਹ ਢਾਈ ਸਾਲ ਦਾ ਸੀ, ਉਸਦੀ ਵੱਡੀ ਭੈਣ ਤੇ ਭਰਾ ਚੱਲ ਵਸੇ ਅਤੇ ਚਾਚਾ ਬਾਕੀ ਬੱਚਿਆਂ ਨੂੰ ਲੈ ਕੇ ਹਰੀਪੁਰ ਆ ਗਿਆ। ਮੇਰਾ 15 ਜੁਲਾਈ 1944 ਦਾ ਜਨਮ ਹੈ

Read More »

ਸੋਹਣ ਸਿੰਘ, ਪੇਟੀਆਂ ਬਣਾਉਣ ਵਾਲੇ, ਸਰੌਦ (ਸੰਗਰੂਰ)

ਮੈਨੂੰ ਕੰਮ ਕਰਦੇ ਨੂੰ 50 ਸਾਲ ਹੋ ਗਏ। ਮੈਂ ਆਪਣੇ ਬਜ਼ੁਰਗਾਂ ਦੇ ਨਾਲ ਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਡੇਢ ਕੁ ਸਾਲ ਗੋਬਿੰਦਗੜ੍ਹ ਵੀ ਕੰਮ ਕਰਿਆ, ਪਰ ਪਰਿਵਾਰਕ ਕਾਰਨਾਂ ਕਰਕੇ ਮੈਂ ਵਾਪਸ ਆ ਗਿਆ ਤੇ ਇੱਥੇ ਪੱਕਾ ਈ ਰਹਿਣ ਲੱਗਾ। ਹੁਣ ਮੇਰੀ ਉਮਰ 67 ਸਾਲ ਦੀ ਹੈ

Read More »

ਅਮਰਜੀਤ ਕੌਰ, ਕੰਬਲ਼ ਬੁਣਨ ਵਾਲ਼ੀ, ਪਿੰਡ ਸਿੰਘਾਂਵਾਲ਼ਾ (ਜ਼ਿਲਾ ਮੋਗਾ)

ਮੈਂ ਤਾਂ ਸਾਰੀ ਉਮਰ ਖੱਡੀਆਂ ਚ ਕੱਢੀ ਐ। ਪਹਿਲਾਂ ਖੇਸ ਬੁਣੇ, ਹੁਣ ਕੰਬਲ ਬੁਣੀ ਦੇ ਆ। ਪਹਿਲਾਂ ਤਾਂ ਸਾਰੇ ਖੱਦਰ ਦਾ ਹੀ ਕੰਮ ਕਰਦੇ ਸੀ। ਇਹ ਕੰਮ ਕੰਬਲਾਂ ਵਾਲ਼ਾ ਮੈਂ ਆਪਣੇ ਦਿਮਾਗੋਂ ਈ ਸ਼ੁਰੂ ਕੀਤਾ। ਇਹ ਪੱਛਮ ਬਰਾਬਰ ਵੰਡ ਕੇ ਪੂਰੀ ਤਰਾਂ ਇਕ ਨਮੂਨਾ ਬਣਾ ਕੇ ਕੰਬਲ ਬਣਾਏ ਜਾਂਦੇ ਨੇ

Read More »

ਰਾਮ ਸਿੰਘ, ਚਮੜਾ ਰੰਗਣ ਵਾਲ਼ਾ, ਮਲੇਰਕੋਟਲ਼ਾ

ਸਾਡਾ ਅਸਲ ਪਿੰਡ ਤਾਂ ਮਹਿਤਪੁਰ ਹੈ, ਨਕੋਦਰ ਕੋਲ਼। ੫੦ ਤੋਂ ਉੱਪਰ ਉਮਰ ਹੋ ਗਈ ਮੇਰੀ। ਚੌਥੀ ਤਕ ਪੜ੍ਹਾਈ ਕੀਤੀ ਮੈਂ। ਪੜ੍ਹ ਤਾਂ ਮੈਂ ਹੋਰ ਵੀ ਲੈਂਦਾ, ਪਰ ਭਰਾ ਸਕੂਲੋਂ ਹਟਾ ਕੇ ਕਲਕੱਤੇ ਲੈ ਗਏ; ਡੈਡੀ ਮੇਰੇ ੨੦ ਸਾਲਾਂ ਤੋਂ ਓਥੇ ਕੰਮ ਕਰਦੇ ਸੀ। ਮੈਂ ਓਥੇ ਦਸ ਸਾਲ਼ ਕੰਮ ਕੀਤਾ। ਜਦੋਂ ਪਿਤਾ ਜੀ ਗੁਜ਼ਰ ਗਏ, ਤਾਂ ਏਧਰ ਮਲੇਰਕੋਟਲ਼ੇ ਆ ਗਏ

Read More »

ਵਿਜੈ ਕੁਮਾਰ, ਬਰਾਸ ਬੈਂਡ, ਅਲਾਵਲਪੁਰ (ਜਲੰਧਰ)

ਮੈਂ ਬਰਾਸ ਬੈਂਡ ਦਾ ਮਾਸਟਰ ਹਾਂ। ਅਸੀਂ ਸਿਰਫ ਬੈਂਡ ਵਾਲੇ ਸਾਜਾਂ (ਬਰਾਸ, ਤੁਰਮ, ਦੇਸ, ਡੋਲ, ਤਬੂਰ ਅਤੇ ਕਲਾਨਡ) ਉੱਤੇ ਵਿਆਹ ਸ਼ਾਦੀ ਨਾਲ਼ ਜੁੜੇ ਗਾਣੇ ਵਜਾਉਂਦੇ ਹਾਂ । ਜਿਹੜੇ ਸਟੈੱਪ ਕਰਦੇ ਹੁੰਦੇ ਆ, ਉਹ ਫੌਜੀ ਬੈਂਡ ਵਾਲੇ ਹੁੰਦੇ ਆ। ਅਸੀਂ ਤਿੰਨ ਤਰਾਂ ਦੇ ਪ੍ਰੋਗਰਾਮ ਕਰਦੇ ਹਾਂ – ਪੱਗ ਵਾਲ਼ਾ ਪੰਜਾਬੀ ਬੈਂਡ, ਭੰਗੜੇ ਵਾਲੀ ਦਿੱਖ 'ਚ ਫੋਕ ਪੰਜਾਬੀ ਬੈਂਡ ਅਤੇ ਪਹਾੜੀ ਬੈਂਡ

Read More »

ਬਾਰਾ ਸਿੰਘ, ਲੁਹਾਰ, ਸਿੰਘਾਂਵਾਲਾ (ਮੋਗਾ)

ਸਾਡੇ ਬਜ਼ੁਰਗ ਪਾਕਿਸਤਾਨ 'ਚ ਵੀ ਇਹੋ ਕੰਮ ਕਰਦੇ ਸੀ; ਲੁਹਾਰਾ, ਕਿਰਸਾਨਾਂ ਵਾਸਤੇ ਹਲ਼ ਬਣਾ ਦੇਣਾ, ਪੰਜਾਲੀ ਬਣਾ ਦੇਣੀ, ਸੇਪੀ ਕਹਿੰਦੇ ਹੁੰਦੇ ਸੀ ਇਹਨੂੰ। ਬੂਰੇਆਲਾ ਕੋਲ ਬਾਰ ਨਾਂ ਦਾ ਪਿੰਡ ਸੀ ਸਾਡਾ। ਪਿੰਡ ਦੇ ਨਾਂ ਤੋਂ ਈ ਮੇਰਾ ਨਾਂ ਬਾਰਾ ਰੱਖਤਾ ਬੁੜਿਆਂ ਨੇ

Read More »

ਦਿਆਲ ਸਿੰਘ, ਮੋਚੀ, ਪੰਜੋਲਾ, ਪਟਿਆਲਾ

ਮਾਰ੍ਹਾ ਨਾਉਂ ਦਿਆਲ ਸਿੰਘ ਐ। ਮ੍ਹਾਰੀ ਉਮਰ 74 ਸਾਲ ਕੇ ਗੈਲ ਮਾਂ ਹੋਊ। ਹਮੇਂ 25-26 ਸਾਲਾਂ ਤੇ ਮੋਚੀ ਕਾ ਕੰਮ ਕਰਾਂ, ਓਦੂੰ ਪਹਿਲਾਂ ਜੱਟਾਂ ਨਾਲ ਸੀਰ ਵੀ ਕਰਿਆ ਫਿਰ ਦਿਹਾੜੀ ਜੋਤਾ ਵੀ ਕਰਿਆ। ਜਦ ਦਿਹਾੜੀ ਜੋਤੇ ਦਾ ਕੰਮ ਛੱਡਿਆ ਤਾਂ ਯੋ ਕੰਮ ਮੈਂ ਬਲਬੇੜੇ ਤੋਂ ਸਿੱਖ ਲਿਆ

Read More »

ਸੰਜੀਵ ਕੁਮਾਰ, ਸਿਲਾਈ ਮਸ਼ੀਨ ਬਨਾਉਣ ਵਾਲਾ, ਲੱਕੜ ਬਾਜ਼ਾਰ, ਲੁਧਿਆਣਾ

ਮੰਮੀ ਸਾਡੀ ਮਰ ਗਈ ਜਦੋਂ ਅਸੀਂ ਛੋਟੀ ਉਮਰ ਦੇ ਸੀ। ਡੈਡੀ ਸਾਡੇ ਨੇ ਪਹਿਲਾਂ ਮਿਹਨਤ ਕੀਤੀ ਹੋਣੀ, ਪਰ ਮਾਤਾ ਦੇ ਗੁਜ਼ਰਨ ਤੋਂ ਬਾਅਦ ਉਹਨੇ ਬਨਾਉਣ ਦੀ ਥਾਂ ਖਰਾਬ ਹੀ ਕੀਤਾ, ਦਾਰੂ ਬਹੁਤ ਪੀਣ ਲੱਗ ਪਿਆ ਸੀ। ਵੱਡੀ ਭੈਣ ਦਾ ਵਿਆਹ ਕੀਤਾ, ਖਰਚਾ ਚਲਾਉਣ ਵਾਸਤੇ ਮਕਾਨ ਵੇਚਤਾ। ਉਹ ਵੇਚ ਕੇ ਛੋਟਾ ਮਕਾਨ ਖ਼ਰੀਦ ਲਿਆ, ਥੋੜੇ ਪੈਸਿਆਂ ‘ਚ

Read More »
pa_INPanjabi