
ਫੂਡ ਸਪਲਾਈ ਇੰਸਪੈਕਟਰ ਨਾਲ਼ ਮੁਲਾਕਾਤ
ਇੰਸਪੈਕਟਰ ਕਿਵੇਂ ਬਣੇ ?
ਮੈਂ ਬੀ ਟੈੱਕ ਇਲੈਕਟਰੌਨਿਕਸ ਕੀਤੀ ਸੀ। ਪ੍ਰਾਈਵੇਟ ਖੇਤਰ ਵਿਚ ਨੌਕਰੀ ਲੱਭੀ ਪਰ ਉਦੋਂ ਰਿਸੈਸ਼ਨ ਹੋਣ ਕਰਕੇ ਗੱਲ ਨਹੀਂ ਬਣੀ। ਫਿਰ ਸਰਕਾਰੀ ਨੌਕਰੀਆਂ ਦੇ ਪੇਪਰ ਦਿੱਤੇ ਤਾਂ ਇਹ ਮਿਲ ਗਈ।
ਤੁਹਾਡਾ ਕੰਮ ਕੀ ਹੁੰਦਾ ਹੈ ?

ਇੰਸਪੈਕਟਰ ਕਿਵੇਂ ਬਣੇ ?
ਮੈਂ ਬੀ ਟੈੱਕ ਇਲੈਕਟਰੌਨਿਕਸ ਕੀਤੀ ਸੀ। ਪ੍ਰਾਈਵੇਟ ਖੇਤਰ ਵਿਚ ਨੌਕਰੀ ਲੱਭੀ ਪਰ ਉਦੋਂ ਰਿਸੈਸ਼ਨ ਹੋਣ ਕਰਕੇ ਗੱਲ ਨਹੀਂ ਬਣੀ। ਫਿਰ ਸਰਕਾਰੀ ਨੌਕਰੀਆਂ ਦੇ ਪੇਪਰ ਦਿੱਤੇ ਤਾਂ ਇਹ ਮਿਲ ਗਈ।
ਤੁਹਾਡਾ ਕੰਮ ਕੀ ਹੁੰਦਾ ਹੈ ?

ਇਤਿਹਾਸਕਾਰਾਂ ਦਾ ਮਤ ਹੈ ਕਿ ਦੁਨੀਆਂ ਦੀ ਪਹਿਲੀ ਲਿਖਤੀ ਭਾਸ਼ਾ 5500 ਸਾਲ ਪਹਿਲਾਂ ਮੈਸੋਪਟਾਮੀਆ (ਅੱਜ ਕੱਲ ਦੇ ਇਰਾਕ) ਦੇਸ ਵਿਚ ਹੋਂਦ ਵਿਚ ਆਈ। ਇਸ ਦੀ ਲੋੜ ਅਨਾਜ, ਤੇਲ ਅਤੇ ਹੋਰ ਵਸਤਾਂ ਦੇ ਲੈਣ ਦੇਣ ਨੂੰ ਸੌਖੇ ਤਰੀਕੇ ਨਾਲ਼ ਸਾਂਭ ਕੇ ਰੱਖਣ ਕਾਰਨ ਪਈ। ਇਸ ਤੋਂ ਪਹਿਲਾਂ ਲੈਣ ਦੇਣ ਨੂੰ ਮਿੱਟੀ ਦੇ ਟੋਕਨ – ਵੱਟਿਆਂ ਜਾਂ ਠੀਪਿਆਂ – ਨਾਲ਼ ਮਾਪਿਆ ਜਾਂਦਾ ਸੀ।

ਜੇ ਦਿੱਲੀ ਮੋਰਚੇ ਨੂੰ ਚਾਰ ਮਹੀਨੇ ਹੋਏ ਹਨ ਤਾਂ ਪੰਜਾਬ ਵਿਚ ਚੱਲ ਰਹੇ ਮੋਰਚਿਆਂ ਨੂੰ ਛੇ ਮਹੀਨੇ ਹੋ ਗਏ ਹਨ। ਪੰਜਾਬ ਹਰਿਆਣਾ ਵਿਚ ਇਹ ਮੋਰਚੇ ਟੌਲ ਪਲਾਜਿਆਂ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਖੁਸ਼ਕ ਬੰਦਰਗਾਹਾਂ, ਸਾਈਲੋ ਪਲਾਂਟਾਂ, ਪੈਟਰੋਲ ਪੰਪਾਂ ਤੇ ਚੱਲ ਰਹੇ ਹਨ। ਇਹਨਾਂ ਮੋਰਚਿਆਂ ਕਰਕੇ ਲੋਕਾਈ ਨੂੰ ਸੌਖ ਹੋ ਰਹੀ ਹੈ ਕਿਉਂ ਜੋ ਉਹ ਟੌਲ ਪਲਾਜਿਆਂ ਦੀ ਉਗਰਾਹੀ ਤੋਂ ਬਚੇ ਹੋਏ ਹਨ

ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਸਿੱਧਾ ਭੁਗਤਾਨ ਜਿਵੇਂ ਕਿ ਬਹੁਤੇ ਸੂਬਿਆਂ ਵਿਚ ਹੁੰਦਾ ਹੈ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ ਸੀ, ਜੇ ਇਹ ਪੰਜਾਬ ਦੇ ਸੰਦਰਭ ਵਿਚ ਨਾਂ ਹੁੰਦਾ। ਕਿਸੇ ਵੀ ਖਰੀਦਦਾਰ ਨੂੰ ਆਪਣੀ ਮਰਜ਼ੀ ਅਨੁਸਾਰ ਭੁਗਤਾਨ ਕਰਨ ਦਾ ਅਧਿਕਾਰ ਹੁੰਦਾ ਹੈ ਅਤੇ ਵੇਚਣਵਾਲਾ ਵੀ ਸਹਿਮਤ ਹੁੰਦਾ ਹੈ ਤਾਂ ਵੇਚਣਵਾਲੇ ਕੋਲ ਖਰੀਦਦਾਰ ਤੋਂ ਸਿੱਧੇ ਤੌਰ ‘ਤੇ ਉਸਦੀ ਉਪਜ ਲਈ ਭੁਗਤਾਨ ਲੈਣ ਦਾ ਹੱਕ ਹੁੰਦਾ ਹੈ।

ਛੇ ਵਰ੍ਹੇ ਦੇ ਰਜ਼ਾ ਨੂੰ
ਮੈਂ ਪੁਛਦਾ ਹਾਂ
ਬੱਚੂ ਤੇਰਾ ਸੁਪਰ ਸੋਨਿਕ ਕਿੱਥੇ?
ਅਜ ਟ੍ਰੈਕਟਰ ਚਲਾਉਨੈਂ
ਨਾਨਾ, ਅਜ ਮੈ ਚੰਦ ਤੇ ਨਹੀਂ ਜਾਣਾ

ਮੌਜੂਦਾ ਸਮੇਂ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਆਪਣੇ-ਆਪਣੇ ਢੰਗ ਨਾਲ਼ ਹਰ ਵਰਗ ਦੇ ਲੋਕ ਸੰਘਰਸ਼ ਕਰ ਰਹੇ ਹਨ। ਹੁਣ ਖੇਤੀ ਕਾਨੂੰਨਾਂ ਦੀ ਲੜਾਈ ਕਿਸਾਨਾਂ ਦੀ ਨਹੀਂ ਬਲਕਿ ਪੂਰੇ ਭਾਰਤ ਵਾਸੀਆਂ ਦੀ ਲੜਾਈ ਬਣਦੀ ਨਜਰ ਆ ਰਹੀ ਹੈ, ਕਿਸਾਨਾ ਵੱਲੋ ਸ਼ੁਰੂ ਕੀਤੀ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਦੀ ਲੜਾਈ ਵਿਚ ਮਜਦੂਰਾ ਅਤੇ ਨੋਜਵਾਨ ਦੀ ਪਹਿਲੇ ਦਿਨ ਤੋਂ ਹੀ ਸ਼ਮੂਲੀਅਤ ਨੇ ਕਿਸਾਨੀ ਅੰਦੋਲਨ ਨੂੰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ।

“ਜਦੋਂ ਬੈਰੀਕੇਡ ਭੰਨੇ ਸੀ ਤਾਂ ਸਾਡੇ ਪਿੰਡ ਬੀਘੜ ਤੋਂ ਜੱਥਾ ਮੋਰਚੇ ‘ਚ ਹੀ ਸੀ ਸਭ ਦੇ ਨਾਲ। ਬਾਅਦ ਵਿੱਚ ਅਸੀਂ ਉਥੇ ਚਾਹ ਦਾ ਲੰਗਰ ਲਾਇਆ ਜਿੱਥੋਂ ਸਾਨੂੰ ਮੋਰਚੇ ‘ਚ ਪੈਦਾ ਹੋਣ ਆਲੀ ਦੁੱਧ ਦੀ ਸਮੱਸਿਆ ਦਾ ਤਕਾਜ਼ਾ ਹੋਇਆ।
ਹੁਣ ਇਸ ਤਰਾਂ ਏ ਕਿ ਸਾਡੇ ਪਿੰਡ ਦੀ ਕਮੇਟੀ ਬਣੀ ਏ ਮੁੰਡਿਆਂ ਦੀ, ਉਹਨਾਂ ਨੇ ਡਿਊਟੀਆਂ ਲਾਈਆਂ ਕਿ ਜਿਹੜੇ ਆਪਣੇ ਨੇੜੇ ਨੇੜੇ ਦੇ ਪਿੰਡ ਨੇ ਸਾਰੇ ਮੁੰਡੇ ਆਪਣੀਆਂ ਆਪਣੀਆਂ ਗੱਡੀਆਂ ਲੈਕੇ ਜਾਣ ਤੇ ਦੁੱਧ ਇਕੱਠਾ ਕਰਨ।

ਜਿਸ ਮਾਟੀ ਪਰ ਬਹੁਤੀ ਮਾਟੀ
ਤਿਸ ਮਾਟੀ ਅਹੰਕਾਰ
ਮਾਟੀ ਕੁਦਮ ਕਰੇਂਦੀ ਯਾਰ
ਮਾਟੀ ਬਾਗ ਬਗੀਚਾ ਮਾਟੀ
ਮਾਟੀ ਦੀ ਗੁਲਜ਼ਾਰ

4 ਮਾਰਚ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਉਥੋਂ ਦੇ ਕਿਸਾਨਾਂ ਨੇ ਕਈ ਸਾਰੇ ਦਰਖਤਾਂ ਤੇ ਪੁਤਲਿਆਂ ਨੂੰ ਫਾਹੇ ਲਾ ਕੇ ਰੋਸ ਜਤਾਇਆ ਉਹ ਆਪਣੀ ਉਪਜ ਦੀ ਬਿਹਤਰ ਕੀਮਤ ਨੂੰ ਲੈ ਕੇ ਮੁਜਾਹਰਾ ਕਰ ਰਹੇ ਸਨ। ਕਿਸਾਨਾਂ ਦੀ ਮੰਗ ਹੈ ਕਿ ਦੇਸ਼ ਵਿਚ ਆਰਥਿਕ ਅਸਮਾਨਤਾ, ਕਿਸਾਨਾਂ ਦੀ ਘੱਟਦੀ ਆਮਦਨ ਅਤੇ ਭੋਜਨ ਦੀਆਂ ਕੀਮਤਾਂ ਵਿਚ ਆਈ ਕਮੀ ਵਰਗੇ ਮੁੱਦਿਆਂ ’ਤੇ ਸਰਕਾਰ ਤੁਰੰਤ ਹੱਲ ਕਰੇ।

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪਿੰਡ, ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਤੇ ਕੰਮ ਕਰਦੀ ਹੈ ਕੋਈ ਵੀ ਕਿਸਾਨ ਜਥੇਬੰਦੀ ਦਾ ਮੈਂਬਰ ਬਣ ਸਕਦਾ ਹੈ। ਕਾਦੀਆਂ ਦੀ ਮੁਕ ਵਿਚਾਰਧਾਰਾ ਖੇਤੀ ਨੂੰ ਕੁਦਰਤ ਨਾਲ਼ ਜੋੜਕੇ ਲਾਹੇਵੰਦ ਬਣਾਉਣਾ ਹੈ। ਖੇਤੀ ਕਾਨੂੰਨ ਤਾਂ ਰੱਦ ਕਰਾਉਣੇ ਹੀ ਹਨ ਨਾਲ਼ ਹੀ ਸਰਕਾਰ ਦੇ ਨੀਤੀ ਘਾੜਿਆਂ ਨੂੰ ਗੈਰਕੁਦਰਤੀ ਖੇਤੀ ਨੂੰ ਹੌਲੀ ਹੌਲੀ ਕੁਦਰਤ ਵੱਲ ਮੋੜਨ ਦੇ ਰਿਫੌਰਮ ਤਿਆਰ ਕਰਨ ਲਈ ਵੀ ਜ਼ੋਰ ਪਾਉਣਾ ਹੈ।
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127