Category: KIRRT

ਰਣਜੀਤ ਸਿੰਘ, ਲੁਹਾਰ, ਦਊਂ

ਮਸ਼ੀਨਾ ਕਦੇ ਬੰਦੇ ਦਾ ਥਾਂ ਨਹੀਂ ਲੈ ਸਕਦੀਆਂ। ਇਹ ਸਭ ਮੁਰੰਮਤ ਦਾ ਕੰਮ ਤੇ ਹੱਥੀਂ ਔਜਾਰਾਂ ਨਾਲ ਦਿੱਤੀਆਂ ਆਖਰੀ ਛੋਹਾਂ ਦੀ ਰੀਸ ਮਸ਼ੀਨ ਨਹੀਂ ਕਰ ਸਕਦੀ। ਪੈਂਤੀ ਸਾਲਾਂ ਤੋਂ ਮੈਂ ਇਸ ਕਿੱਤੇ ਵਿੱਚ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹਾਂਗਾ।

Read More »

ਬਲਜੀਤ ਸਿੰਘ, ਤਰਖਾਣ, ਮੋਹਾਲੀ

ਅਸੀਂ ਪੰਦਰਾਂ ਪੁਸ਼ਤਾਂ ਤੋਂ ਤਰਖਾਣਾ ਕੰਮ ਕਰ ਰਹੇ ਹਾਂ।ਸਾਡੇ ਪੁਰਖਿਆਂ ਦੀ ਇਮਾਨਦਾਰੀ ਕਰਕੇ ਉਹਨਾ ਦਾ ਚੰਗਾ ਇੱਜਤ ਮਾਣ ਸੀ।ਮੇਰੇ ਵਡੇਰੇ ਫਿਰੋਜ਼ਪੁਰ ਦੇ ਸੋਢੀਆਂ ਵਾਸਤੇ ਕੰਮ ਕਰਦੇ ਸਨ।ਅਸੀਂ ਉਹਨਾ ਦੇ ਖੇਤੀਬਾੜੀ ਦੇ ਸੰਦਾਂ ਤੇ ਮਸ਼ੀਨਾਂ ਦਾ ਖਿਆਲ ਰੱਖਦੇ ਸੀ।

Read More »

ਭਗਤ ਸਿੰਘ। ਜਿੰਦੇ ਠੀਕ ਕਰਨ, ਚਾਬੀਆਂ ਅਤੇ ਚਾਕੂ ਬਨਾਉਣ ਵਾਲਾ, ਪਟਿਆਲਾ

ਮੇਰਾ ਪਿਓ 'ਤੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਲਈ ਮਕੈਨਿਕ ਦਾ ਕੰਮ ਕਰਦੇ ਸਨ, ਨਾਲ਼ ਅੰਮ੍ਰਿਤਸਰ ਤੋਂ ਕੜੇ ਅਤੇ ਲੱਕੜ ਦੇ ਕੰਘੇ ਲਿਆ ਕੇ ਪਟਿਆਲੇ ਵੇਚਦੇ।ਏਥੇ ਕਿਲ਼ਾ ਮੁਬਾਰਕ ਦੇ ਨੇੜੇ ਦੀਆਂ ਦੁਕਾਨਾ ਦੀ ਥਾਂ ਸ਼ਾਹੀ ਘੋੜਿਆਂ ਲਈ ਅਸਤਬਲ ਹੁੰਦੇ ਸਨ।ਰਾਜਾਸ਼ਾਹੀ ਖਤਮ ਹੋਣ ਤੋਂ ਬਾਅਦ ਹੀ ਇਹ ਦੁਕਾਨਾਂ ਹੋਂਦ 'ਚ ਆਈਆਂ।

Read More »

ਗਗਨਦੀਪ ਸਿੰਘ, ਪਾਲਕੀ ਬਨਾਉਣ ਵਾਲੇ, ਅਮ੍ਰਿਤਸਰ

ਮੇਰੇ ਦਾਦਾ ਜੀ ਨੇ ਬਹੁਤ ਸਖਤ ਮਿਹਨਤ ਕੀਤੀ ਹੈ ਸਾਨੂੰ ਇਥੇ ਪਹੁੰਚਾਉਣ ਲਈ। ਸਾਡਾ ਪਿੰਡ ਜੈਵਾਲੀ, ਇਥੋਂ ੨੫ ਕਿ. ਮੀ. ਦੂਰ ਹੈ। ਓਹਨਾ ਨੇ ਪਹਿਲਾਂ ਇਕ ਉੁਸਤਾਦ ਕਾਰੀਗਰ ਤੋਂ ਇਹ ਕੰਮ ਸਿੱਖਿਆ ਅਤੇ ਬਾਅਦ ਵਿੱਚ ਆਪਣਾ ਕੰਮ ਸ਼ੁਰੂ ਕਰ ਲਿਆ। ਹਰਿਮੰਦਰ ਸਾਹਿਬ ਦੇ ਸਾਹਮਣੇ ਦੁਕਾਨ ਖਰੀਦਣ ਤੋਂ ਪਹਿਲਾਂ ਓਹਨਾ ਨੇ ਇਥੇ ਘਰ ਖਰੀਦਿਆ ਸੀ

Read More »

ਮੁਹੰਮਦ ਰਸ਼ੀਦ, ਜਾਲ ਬਣਾਉਣ ਵਾਲਾ, ਹਰੀਕੇ

ਮੂਲ ਰੂਪ ਵਿੱਚ ਸਾਡਾ ਪਿਛੋਕੜ ਬਿਜਨੌਰ, ਉੱਤਰ ਪ੍ਰਦੇਸ਼ ਤੋਂ ਹੈ। ਮੇਰੇ ਦਾਦਾ ਜੀ ਆਪਣੇ ਮਸ਼ਵਾਰੇ ਸਾਥੀਆਂ ਨਾਲ ਇਕ ਕਾਨਟਰੈਕਟ ਅਧੀਨ ਕੰਮ ਕਰਨ ਲਈ ੫੦ ਸਾਲ ਪਹਿਲਾਂ ਹਰੀਕੇ ਆਏ ਸਨ। ਕਾਨਟਰੈਕਟ ਖਤਮ ਹੋਣ ਤੋਂ ਬਾਅਦ ਉਹਨਾ ਦੇ ਸਾਥੀ ਵਾਪਸ ਮੁੜ ਗਏ, ਪਰ ਮੇਰੇ ਦਾਦਾ ਜੀ ਇਥੇ ਹੀ ਵਸ ਗਏ ਸਨ

Read More »

ਲਖਬੀਰ ਸਿੰਘ ਸੋਨੂੰ, ਫਿਲਮ ਪਰੋਜੈਕਟਰ ਚਲਾਉਣ ਵਾਲਾ, ਕ੍ਰਿਸ਼ਨਾ ਥਿਏਟਰ ਅੰਮ੍ਰਿਤਸਰ

ਮੇਰਾ ਭਾਈ ਮੁਕਤਸਰ ਦੇ ਸਿਨੇਮਾਘਰ ਵਿੱਚ ਕੰਮ ਕਰਦਾ ਹੁੰਦਾ ਸੀ। ਉਹ ਸਮੇਂ ਰੀਲ ਦੇ ਸਨ ਅਤੇ ਭਰਾ ਚੰਗੇ ਪੈਸੇ ਕਮਾ ਲੈਂਦਾ ਸੀ। ਉਸਨੇ ਮੈਨੂੰ ਨਾਲ ਕੰਮ ਕਰਨ ਲਈ ਪੁੱਛਿਆ ਤਾਂ ਮੈਂ ਆਪਣਾ ਸਮਾਨ ਲੈਕੇ ਉਸਦੇ ਨਾਲ ਰਹਿਣ ਚਲਿਆ ਗਿਆ। ਓਥੋਂ ਮੈਂ ਅੰਮ੍ਰਿਤਸਰ ਆ ਗਿਆ, ਕ੍ਰਿਸ਼ਨਾ ਥਿਏਟਰ ਉਹਨਾ ਸਮਿਆਂ ਦੇ ਪ੍ਰਮੁੱਖ ਸਿਨੇਮਾਘਰਾਂ ਵਿੱਚੋਂ ਇੱਕ ਸੀ

Read More »

ਰਾਜ ਕੁਮਾਰ ਸ਼ਰਮਾ, ਅੰਗੀਆਂ ਬਣਾਉਣ ਵਾਲਾ, ਅੰਮ੍ਰਿਤਸਰ

ਮੇਰੇ ਪਿਤਾ ਜੀ ਦਰਜੀ ਸਨ। ਜਦ ਅਸੀਂ ਵੱਡੇ ਹੋਏ ਮੇਰਾ ਭਰਾ ਅੰਗੀਆਂ ਦੇ ਨਮੂਨੇ ਬਣਾਉਣ ਲੱਗ ਗਿਆ। ਇਸ ਲਈ ਅਸੀਂ ਖਾਸ ਅੰਗੀਆਂ ਬਨਾਉਣ ਦਾ ਹੀ ਕੰਮ ਸ਼ੁਰੂ ਕਰ ਦਿੱਤਾ। ਓਹ ਬਹੁਤ ਕਲਾਤਮਿਕ ਸੀ, ਉਸਨੂੰ ਹਰ ਮਾਪ ਸਹੀ ਪਤਾ ਹੁੰਦਾ ਅਤੇ ਹਰ ਨਮੂਨਾ ਆਰਾਮਦਾਇਕ ਵੀ ਹੁੰਦਾ ਸੀ

Read More »

ਕੁਲਜੀਤ ਸਿੰਘ, ਪਾਪੜ ਬਣਾਉਣ ਵਾਲਾ, ਅੰਮ੍ਰਿਤਸਰ

ਪਹਿਲਾਂ ਸਭ ਵਧੀਆ ਸੀ ਜਦੋਂ ਸੁਖਬੀਰ ਬਾਦਲ ਨੇ ਇਹਨੂੰ ਵਿਰਾਸਤ ਗਲੀ ਨਹੀਂ ਬਣਾਇਆ ਸੀ। ਉਹ ਇੱਕ ਪਲਾਜ਼ਾ ਬਣਾਉਣਾ ਚਾਹੁੰਦਾ ਸੀ ਤੇ ਸਾਨੂੰ ਸਾਡੀਆਂ ਦੁਕਾਨਾਂ ਵੇਚਣ ਲਈ ਕਿਹਾ। ਜਦੋਂ ਅਸੀਂ ਮਨ੍ਹਾ ਕਰ ਦਿੱਤਾ ਤਾਂ ਉਸਨੇ ਇਹ ਕੰਧ ਬਣਵਾ ਦਿੱਤੀ ਜਿਸ ਨਾਲ ਇਸ ਪਵਿੱਤਰ ਥਾਂ ਦੀ ਦਿੱਖ ਖ਼ਰਾਬ ਹੋ ਗਈ

Read More »
pa_INPanjabi