ਬਲਜੀਤ ਸਿੰਘ, ਤਰਖਾਣ, ਮੋਹਾਲੀ

ਅਸੀਂ ਪੰਦਰਾਂ ਪੁਸ਼ਤਾਂ ਤੋਂ ਤਰਖਾਣਾ ਕੰਮ ਕਰ ਰਹੇ ਹਾਂ।ਸਾਡੇ ਪੁਰਖਿਆਂ ਦੀ ਇਮਾਨਦਾਰੀ ਕਰਕੇ ਉਹਨਾ ਦਾ ਚੰਗਾ ਇੱਜਤ ਮਾਣ ਸੀ।ਮੇਰੇ ਵਡੇਰੇ ਫਿਰੋਜ਼ਪੁਰ ਦੇ ਸੋਢੀਆਂ ਵਾਸਤੇ ਕੰਮ ਕਰਦੇ ਸਨ।ਅਸੀਂ ਉਹਨਾ ਦੇ ਖੇਤੀਬਾੜੀ ਦੇ ਸੰਦਾਂ ਤੇ ਮਸ਼ੀਨਾਂ ਦਾ ਖਿਆਲ ਰੱਖਦੇ ਸੀ।

ਅਸੀਂ ਪੰਦਰਾਂ ਪੁਸ਼ਤਾਂ ਤੋਂ ਤਰਖਾਣਾ ਕੰਮ ਕਰ ਰਹੇ ਹਾਂ।ਸਾਡੇ ਪੁਰਖਿਆਂ ਦੀ ਇਮਾਨਦਾਰੀ ਕਰਕੇ ਉਹਨਾ ਦਾ ਚੰਗਾ ਇੱਜਤ ਮਾਣ ਸੀ।ਮੇਰੇ ਵਡੇਰੇ ਫਿਰੋਜ਼ਪੁਰ ਦੇ ਸੋਢੀਆਂ ਵਾਸਤੇ ਕੰਮ ਕਰਦੇ ਸਨ।ਅਸੀਂ ਉਹਨਾ ਦੇ ਖੇਤੀਬਾੜੀ ਦੇ ਸੰਦਾਂ ਤੇ ਮਸ਼ੀਨਾਂ ਦਾ ਖਿਆਲ ਰੱਖਦੇ ਸੀ।

॥ਫਿਰ ਤੁਸੀਂ ਮੋਹਾਲੀ ਕਿਵੇਂ ਆ ਵਸੇ?॥

ਇਹ ਵੀ ਦਿਲਚਸਪ ਕਹਾਣੀ ਹੈ। ਸਨ 1979 ਵਿੱੱਚ ਮੇਰਾ ਵੱਡਾ ਭਰਾ ਚੰਡੀਗ੍ਹੜ ਪੜ੍ਹਦਾ ਵੀ ਸੀ ਤੇ 'ਸ਼ੀਬਾ' ਫੈਕਟਰੀ ਵਿੱਚ ਕੰਮ ਵੀ ਕਰਦਾ ਸੀ। ਮੈਂ ਵੀ ਇੱਥੇ ਨਾਲ ਕੰਮ ਕਰਨ ਆ ਗਿਆ, ਸਾਨੂੰ ਪੰਦਰਾ ਰੁਪਏ ਦਿਹਾੜੀ ਮਿਲਦੀ ਸੀ। ਕੁਝ ਸਮੇਂ ਬਾਦ ਮੈਂ ਇਥੋਂ ਦੇ ਇੱਕ ਤਰਖਾਣ ਨਾਲ ਰਲ ਕੇ ਆਪਣਾ ਕੰਮ ਚਲਾ ਲਿਆ। ਇੱਕ ਬੰਦਾ ਸਾਡੇ ਕੰਮ ਤੋਂ ਐਨਾ ਖੁਸ਼ ਹੋਇਆ ਕਿ ਉਹਨੇ ਤੋਹਫੇ ਵਿੱਚ ਮੈਨੂੰ ਟੇਪਰਿਕੌਡਰ ਤੇ ਸਫਾਰੀ ਸੂਟ ਦਾ ਕੱਪੜਾ ਅਤੇ ਮੇਰੇ ਹਿੱਸੇਦਾਰ ਨੂੰ ਰੇਡੀਓ ਨਾਲ ਕੁੜਤੇ ਪਜਾਮੇਂ ਦਾ ਕੱਪੜਾ ਦਿੱਤਾ ਸੀ।ਉਹਨਾ ਸਮਿਆਂ ਵਿੱਚ ਸਾਰੇ ਦੁਬਈ ਤੇ ਮਸਕਟ ਕੰਮ ਕਰਨ ਜਾਂਦੇ ਸੀ

ਮੇਰਾ ਵੀ ਮਨ ਕੀਤਾ ਜਾਣ ਨੂੰ, ਮੈਂ ਅਤੇ ਮੇਰਾ ਭਰਾ ਬੌਂਬੇ ਏਜੰਟ ਨੂੰ ਮਿਲਣ ਗਏ। ਉਹਨਾ ਨੇ ਮੈਨੂੰ ਪੁੱਛ-ਗਿੱਛ ਕਰਨ ਵਾਲੇ ਦੇ ਤੌਰ ਤੇ 2000-2500 ਰੁਪਏ ਮਹੀਨੇ ਦੇ ਕੰਮ ਦੀ ਪੇਸ਼ਕਸ਼ ਕੀਤੀ ਤਾਂ ਮੇਰੀ ਤਾਂ ਓਥੇ ਹੀ ਦੁਬਈ ਬਣ ਗਈ। ਕੁਝ ਮਹੀਨੇ ਮਗਰੋਂ ਮੈਂ ਪੰਜਾਬ ਮਿਲਣ ਆਇਆ। ਜਿਹੜੇ ਦਿਨ ਮੈਂ ਫਿਰੋਜ਼ਪੁਰ ਪਹੁੰਚਿਆ ਓਸੇ ਦਿਨ ਇੰਦਰਾ ਗਾਂਧੀ ਦੇ ਸਿੱਖ ਸਿਕਓਰਟੀ ਗਾਰਡ ਨੇ ਉਸਨੂੰ ਗੋਲੀ ਮਾਰ ਦਿੱਤੀ। ਉਸ ਇੱਕ ਘਟਨਾ ਕਾਰਨ ਪੂਰੇ ਦੇਸ਼ ਵਿੱਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ। ਓਹਨਾਂ ਵੇਲਿਆਂ ਵਿੱਚ ਕੁਝ ਖਾਸ ਅਦਾਰਿਆਂ ਵਿੱਚ ਹੀ ਫੋਨ ਹੁੰਦੇ ਸਨ। ਮੇਰੇ ਮਾਲਕ ਨੇ ਬੰਬਿਓਂ ਡਾਕਖਾਨੇ ਫੋਨ ਕਰਕੇ ਵਾਪਸ ਨਾ ਆਉਣ ਦਾ ਸੁਨੇਹਾਂ ਦਿੱਤਾ। ਮੈਂ 9000 ਰੁਪਏ ਜੋੜੇ ਹੋਏ ਸਨ, ਓਹਨਾ ਨਾਲ ਮੈਂ ਮੋਹਾਲੀ ਆ ਕੇ ਆਪਣਾ ਕੰਮ ਸ਼ੁਰੂ ਕਰ ਲਿਆ।

॥ ਤੁਸੀਂ ਸ਼ਿਲਪ ਕਲਾ ਬਾਰੇ ਅੱਜ ਕੀ ਸੋਚਦੇ ਹੋ?॥

ਅੱਜ ਕੋਈ ਵੀ ਕੰੰਮ ਨੂੰ ਸਿੱਖਣਾ ਨਹੀਂ ਚਾਹੁੰਦਾ। ਪਹਿਲਾਂ ਹੀ ਇਹ ਸਵਾਲ ਕਰਦੇ ਹਨ ਕਿ 'ਪੈਸੇ ਕਿੰਨੇ ਦਿਂਓਗੇ?' ਅਸੀਂ ਪੈਸੇ ਦੀ ਗੱਲ ਨਹੀਂ ਕਰਦੇ ਸੀ। ਸਾਡਾ ਮਕਸਦ ਕੰਮ ਸਿੱਖਣਾ ਅਤੇ ਉਸ ਵਿੱਚ ਪ੍ਰਪੱਕ ਹੋਣਾ ਹੁੰਦਾ ਸੀ।

Story by: Navjeet Kaur and Gurdeep Dhaliwal

pa_INPanjabi

Discover more from Trolley Times

Subscribe now to keep reading and get access to the full archive.

Continue reading