ਰਣਜੀਤ ਸਿੰਘ, ਲੁਹਾਰ, ਦਊਂ

ਮਸ਼ੀਨਾ ਕਦੇ ਬੰਦੇ ਦਾ ਥਾਂ ਨਹੀਂ ਲੈ ਸਕਦੀਆਂ। ਇਹ ਸਭ ਮੁਰੰਮਤ ਦਾ ਕੰਮ ਤੇ ਹੱਥੀਂ ਔਜਾਰਾਂ ਨਾਲ ਦਿੱਤੀਆਂ ਆਖਰੀ ਛੋਹਾਂ ਦੀ ਰੀਸ ਮਸ਼ੀਨ ਨਹੀਂ ਕਰ ਸਕਦੀ। ਪੈਂਤੀ ਸਾਲਾਂ ਤੋਂ ਮੈਂ ਇਸ ਕਿੱਤੇ ਵਿੱਚ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹਾਂਗਾ।

ਮਸ਼ੀਨਾ ਕਦੇ ਬੰਦੇ ਦਾ ਥਾਂ ਨਹੀਂ ਲੈ ਸਕਦੀਆਂ। ਇਹ ਸਭ ਮੁਰੰਮਤ ਦਾ ਕੰਮ ਤੇ ਹੱਥੀਂ ਔਜਾਰਾਂ ਨਾਲ ਦਿੱਤੀਆਂ ਆਖਰੀ ਛੋਹਾਂ ਦੀ ਰੀਸ ਮਸ਼ੀਨ ਨਹੀਂ ਕਰ ਸਕਦੀ। ਪੈਂਤੀ ਸਾਲਾਂ ਤੋਂ ਮੈਂ ਇਸ ਕਿੱਤੇ ਵਿੱਚ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹਾਂਗਾ।

//ਪ੍ਰੇਮ ਸਿੰਘ, ਸਮਾਨ ਸਪਲਾਈ ਕਰਨ ਵਾਲਾ, ਰਾਮਪੁਰ ਕਲਾਂ//

ਮਸ਼ੀਨਾਂ ਨਾਲ ਬਹੁਤ ਕੁਝ ਬਦਲ ਗਿਆ ਹੈ। ਇਸ ਦਾਬ ਨਾਲ ਸਰੀਆ ਕੱਟੀਦਾ ਸੀ। ਇਹਨੂੰ ਇੱਕ ਬੰਦਾ ਕਮਾਣੀ ਨਾਲ ਫੜਦਾ 'ਤੇ ਦੂਜਾ ਉਤੋਂ ਹਥੌੜੇ ਨਾਲ ਸੱਟ ਮਾਰਦਾ ਹੈ। ਹੁਣ ਇਹਦੀ ਥਾਂ ਬਿਜਲੀ ਵਾਲੀ ਮਸ਼ੀਨ ਆ ਗਈ, ਜੀਹਨੇ ਦਾਬ ਬਨਾਉਣ ਵਾਲੇ ਤੋਂ ਲੈਕੇ ਕਮਾਣੀ ਫੜਣ ਵਾਲੇ ਬੰਦੇ ਤੱਕ ਦਾ ਰੋਜਗਾਰ ਲੈ ਲਿਆ। ਸਮੇਂ ਨਾਲ ਚੱਲਣਾ ਔਖਾ ਹੈ। ਜਿੰਨੀ ਵਾਰ ਅਸੀਂ ਕਿਸੇ ਇੱਕ ਔਜਾਰ ਨੂੰ ਮੁੱਖ ਬਨਾਉਣ ਲਈ ਚੁਣਦੇ ਹਾਂ ਕਾਰਖਾਨੇ ਵਿੱਚ ਬਣੀ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਉਸਦੀ ਥਾਂ ਲੈ ਲੈਂਦੀ ਹੈ।

ਮੈਂ ਆਪਣੇ ਬੱਚਿਆਂ ਨੂੰ ਲੁਹਾਰ ਬਣਨ ਲਈ ਕਦੇ ਨਹੀਂ ਕਿਹਾ, ਕਿਓ ਕਿ ਮੈਨੂੰ ਇਸ ਕਿੱਤੇ ਵਿੱਚ ਉਮੀਦ ਨਹੀਂ ਦਿਸਦੀ। ਮੈਂ ਸਿਰਫ ਉਹਨਾਂ ਨੂੰ ਚੰਗੇ ਸਕੂਲ ਭੇਜ ਸਕਦਾਂ 'ਤੇ ਮਨ ਲਾਕੇ ਪੜਨ ਲਈ ਕਹਿ ਸਕਦਾ ਹਾਂ, ਬਾਕੀ ਉਹਨਾ ਦੀ ਮਰਜੀ। ਇਸ ਕਿੱਤੇ ਦੀ ਮੈਂ ਇੱਜਤ ਤੇ ਕਦਰ ਕਰਦਾਂ, ਰਹੀ ਗੱਲ ਲੋਕਾਂ ਦੀ ਉਹ ਦਸ ਰੁਪੱਈਏ ਦੇ ਕੇ ਬੰਦਾ ਹੀ ਮੁੱਲ ਲੈ ਲਿਆ ਸਮਝਦੇ ਨੇ। ਪੈਸੇ ਨੇ ਸਭ ਬਦਲ ਦਿੱਤਾ ਹੈ। ਕੰਮ ਕਰਨ ਅਤੇ ਕਰਾਉਣ ਵਾਲੇ ਵਿੱਚ ਸਿਰਫ ਇਸ ਕਾਗਜ਼ ਦੇ ਟੁਕੜੇ ਦੀ ਸਾਂਝ ਰਹਿ ਗਈ ਹੈ। ਤੁਸੀਂ ਹੱਥੀਂ ਬਣੀਆਂ ਚੀਜਾਂ ਦੀ ਕਦਰ ਦੀ ਗੱਲ ਕਰਦੇ ਹੋਂ, ਤਾਂ ਮੈਂ ਇੱਕ ਗੱਡੀਆਂ ਵਾਲੇ ਕੋਲ ਬਹੁਤ ਸੋਹਣਾ ਚਿਮਟਾ ਦੇਖਿਆ, ਬਾਹ ਜਿਨਾਂ ਲੰਮਾ, ਤਾਂਬੇ ਦਾ ਬਣਿਆ, ਉੱਤੇ ਸ਼ੇਰਾਂ ਦੇ ਮੂੰਹ, ਫੁੱਲ, ਪੱਤੀਆਂ 'ਤੇ ਹੋਰ ਬਹੁਤ ਚੀਜਾਂ ਖੁਣੀਆਂ ਹੋਈਆਂ ਸੀ। ਮੈਨੂੰ ਪਤਾ ਸੀ ਕਿ ਉਹ ਅਣਮੁੱਲਾ ਹੈ, ਪਰ ਐਨਾ ਸੋਹਣਾ ਚਿਮਟਾ ਮੈਂ ਕਦੇ ਨਹੀਂ ਸੀ ਦੇਖਿਆ, ਮੈਂ ਉਹਨੂੰ ੩੦੦੦ ਰੁਪਏ ਵਿੱਚ ਮੁੱਲ ਲੈਣ ਦੀ ਕੋਸ਼ਿਸ਼ ਕੀਤੀ। ਓਹਨੇ ਇਹ ਰੀਝ ਨਾਲ ਆਪਣੀ ਭੈਣ ਦੇ ਦਾਜ ਲਈ ਬਣਾਇਆ ਸੀ ਇਸ ਕਰਕੇ ਦੇਣ ਤੋਂ ਨਾਂਹ ਕਰ ਦਿੱਤੀ। ਪਰ ਮੈਨੂੰ ਪਤਾ ਸੀ ਕਿ ਉਹਦੇ ਉੱਤੇ ਕਿੰਨੀ ਮਿਹਨਤ ਤੇ ਸੁਹਜ ਲੱਗੀ ਹੋਣੀ, ਬਹੁਤੇ ਲੋਕ ਇਹਨਾ ਗੱਲਾਂ ਨੂੰ ਨਹੀਂ ਜਾਣਦੇ।

ਇੱਕ ਗੱਲ ਮੈਂ ਹੋਰ ਕਹਿਣੀ ਹੈ, ਕੋਈ ਵੀ ਮਿਹਨਤ ਕਰਦਾ ਤਾਂ ਸਫਲ ਜਰੂਰ ਹੁੰਦਾ। ਮੰਨਿਆ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਬਹੁਤ ਵੱਡੀਆਂ ਨੇ ਪਰ ਉਹ ਪੈਸੇ ਦੀ ਵਰਤੋਂ ਨਹੀਂ ਜਾਣਦੇ। ਇਹ ਬਾਹਰੀ ਦਿਖਾਵੇ ਦੀ ਆਦਤ ਵੀ ਆਤਮਹੱਤਿਆ ਵੱਲ ਧੱਕਦੀ ਹੈ। ਮੇਰਾ ਕੰਮ ਚੰਗਾ ਚਲਦਾ ਪਰ ਮੈਂ ਸਮਾਨ ਢੋਣ ਲਈ ਸਕੂਟਰ ਵਰਤਦਾ ਹਾਂ। ਲੋਕ ਸਲਾਹ ਦਿੰਦੇ ਨੇ ਕਿ ਕਾਰ ਵਰਤਿਆ ਕਰ ਪਰ ਮੈਂ ਲੋੜ ਮੁਤਾਬਕ ਚਲਦਾਂ। ਨਹੀਂ ਤਾ ਮੈਨੂੰ ਕੀ ਬਚਣਾ? ਮੈਂ ਕਿਸਨੂੰ ਖੁਸ਼ ਕਰਨਾ ਕਾਰਾਂ ਦਾ ਦਿਖਾਵਾ ਕਰਕੇ? ਲੋਕਾਂ ਨੂੰ ਸਮਝਦਾਰ ਹੋ ਜਾਣਾ ਚਾਹੀਦਾ ਹੈ।

Story by: Gurdeep Dhaliwal and Navjeet Kaur

pa_INPanjabi