
ਮਹਿੰਦਰ ਸਿੰਘ, ਮੋਚੀ, ਆਨੰਦਪੁਰ
ਇਹ ਜੁੱਤੀਆਂ ਬਣਾਉਣ ਦਾ ਕੰਮ ਮੈਂ ੧੯੫੫ ਵਿੱਚ ਸ਼ੁਰੂ ਕੀਤਾ ਸੀ। ਮੈਂ ਉਦੋਂ ਵੀਹ ਸਾਲਾਂ ਦਾ ਸੀ। ਮੇਰੇ ਪਿਤਾ ਕਿਸਾਨ ਸਨ। ਮੈਂ ਸੰਨ ੫੪ ਵਿੱਚ ਦਸਵੀਂ ਪਾਸ ਕੀਤੀ ਸੀ ਜੋ ਉਹਨਾਂ ਸਮਿਆਂ ਵਿੱਚ ਇੱਕ ਖਾਸ ਗੱਲ ਸੀ। ਮੈਨੂੰ ਪਟਵਾਰੀ ਦੀ ਨੌਕਰੀ ਮਿਲ ਰਹੀ ਸੀ

ਇਹ ਜੁੱਤੀਆਂ ਬਣਾਉਣ ਦਾ ਕੰਮ ਮੈਂ ੧੯੫੫ ਵਿੱਚ ਸ਼ੁਰੂ ਕੀਤਾ ਸੀ। ਮੈਂ ਉਦੋਂ ਵੀਹ ਸਾਲਾਂ ਦਾ ਸੀ। ਮੇਰੇ ਪਿਤਾ ਕਿਸਾਨ ਸਨ। ਮੈਂ ਸੰਨ ੫੪ ਵਿੱਚ ਦਸਵੀਂ ਪਾਸ ਕੀਤੀ ਸੀ ਜੋ ਉਹਨਾਂ ਸਮਿਆਂ ਵਿੱਚ ਇੱਕ ਖਾਸ ਗੱਲ ਸੀ। ਮੈਨੂੰ ਪਟਵਾਰੀ ਦੀ ਨੌਕਰੀ ਮਿਲ ਰਹੀ ਸੀ

ਅਨੰਦਪੁਰ ਰਵਾਇਤੀ ਪੰਜਾਬੀ ਜੁੱਤੀ ਲਈ ਜਾਣਿਆ ਜਾਂਦਾ ਸੀ ਪਰ ਹੁਣ ਇੱਥੇ ਕੋਈ ਕਾਰੀਗਰ ਨਹੀਂ ਹੈ। ਅਜਿਹਾ ਇੱਕ ਕਾਰੀਗਰ ਦੌਲਤ ਸਿੰਘ ਸੀ ਜੋ ਸਾਰੇ ਪੰਜਾਬ ਵਿੱਚ ਜਾਣਿਆ ਜਾਂਦਾ ਸੀ। ਅਜਿਹੇ ਸਾਰੇ ਲੋਕ ਹੁਣ ਮਰ ਚੁੱਕੇ ਹਨ ਅਤੇ ਉਹਨਾਂ ਦੇ ਜਵਾਕ ਕਾਲਜਾਂ ਵਿੱਚ ਪੜ੍ਹਨ ਤੋਂ ਬਾਅਦ ਨਵੀਆਂ ਨੌਕਰੀਆਂ ਕਰ ਰਹੇ ਹਨ

ਮੈਂ ਇਹ ਕੰਮ 50 ਕੁ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਮੇਰੇ ਘਰਦੇ ਕੁਝ ਦਸਤਕਾਰੀ ਦਾ ਕੰਮ ਕਰਦੇ ਸੀ ਪਰ ਵਪਾਰ ਕੁਝ ਖਾਸ ਨਹੀਂ ਸੀ ਤੇ ਕੰਮ ਮਸਾਂ ਹੀ ਤੁਰਦਾ ਸੀ। ਉਹਨਾਂ ਨੇ ਮੈਨੂੰ ਸਕੂਲ ਵਿੱਚ ਪੜ੍ਹਨ ਪਾ ਦਿੱਤਾ ਅਤੇ ਪੜ੍ਹਦੇ ਹੋਏ ਹੀ ਘੜੀਸਾਜ਼ੀ ਵਿੱਚ ਮੇਰੀ ਦਿਲਚਸਪੀ ਹੋਈ

ਇਹ ਸ਼ਹਿਰ 200 ਸਾਲ ਪੁਰਾਣਾ ਹੈ ਅਤੇ ਓਨੀ ਹੀ ਪੁਰਾਣੀ ਇਹ ਦੁਕਾਨ ਹੈ। ਜਦੋਂ ਮਹਾਰਾਜਾ ਨਾਭਾ ਨੇ ਇਹ ਸ਼ਹਿਰ ਵਸਾਇਆ ਤਾਂ ਉਸਨੂੰ ਠਠੇਰਿਆਂ ਦੀ ਲੋੜ ਸੀ ਤਾਂ ਉਸਨੇ ਸਾਨੂੰ ਨੇੜਲੇ ਪਿੰਡ, ਰਾਜਗੜ੍ਹ ਵਜੀਦਪੁਰ ਤੋਂ ਇੱਥੇ ਆਕੇ ਵਸਣ ਲਈ ਕਿਹਾ। ਇਸ ਗਲੀ ਨੂੰ ‘ਮਹਾਰਾਜਾ ਠਠੇਰਾ ਬਾਜ਼ਾਰ’ ਕਿਹਾ ਜਾਂਦਾ ਹੈ

ਮੇਰਾ ਜਨਮ ਜੀਂਦ, ਹਰਿਆਣਾ ਵਿੱਚ ਹੋਇਆ ਸੀ। 40 ਸਾਲ ਪਹਿਲਾਂ ਜਦੋਂ ਮੈਂ ਦੋ-ਤਿੰਨ ਸਾਲਾਂ ਦੀ ਸੀ ਤਾਂ ਮੇਰੇ ਮਾਂ ਬਾਪ ਚੰਡੀਗ੍ਹੜ ਆ ਗਏ ਸਨ। ਜੀਂਦ ਵਿੱਚ ਉਹ ਖੇਤ ਮਜਦੂਰ ਸਨ ਪਰ ਚੰਡੀਗੜ੍ਹ ਆਕੇ ਉਹਨਾ ਨੇ ਰਜਾਈਆਂ ਨਗੰਦਣੀਆਂ ਸਿੱਖੀਆਂ ਸਨ। ਮੈਂ ਆਪਣੇ ਮਾਂ-ਬਾਪ ਤੋਂ ਹੀ ਇਹ ਕੰਮ ਸਿੱਖਿਆ ਹੈ ਅਤੇ ਉਹਨਾ ਨਾਲ ਕੰਮ ਵੀ ਕਰਦੀ ਸੀ

ਪਹਿਲਿਆਂ ਵੇਲਿਆਂ ਵਿੱਚ ਅਸੀਂ ਕਿਸੇ ਪਿੰਡ ਤੁਰਕੇ ਜਾਣਾ ਤੇ ਕਿਸੇ ਘਰ ਸਾਹਮਣੇ ਬਹਿਕੇ ਬੀਨ ਵਜਾਉਣੀ ਸ਼ੁਰੂ ਕਰ ਦੇਣੀ। ਆਲੇ ਦੁਆਲੇ ਤੋਂ ਬੱਚੇ ਤੇ ਬੁੱਢੇ ਆ ਜਾਂਦੇ ਤੇ ਸੱਪ ਦਿਖਾਉਣ ਨੂੰ ਜਾਂ ਨਿਉਲੇ ਤੇ ਸੱਪ ਦੀ ਲੜਾਈ ਵਿਖਾਉਣ ਨੂੰ ਕਹਿੰਦੇ। ਤੇ ਜਦੋਂ ਅਸੀਂ ਤਮਾਸ਼ਾ ਕਰ ਹਟਦੇ ਤਾਂ ਅਸੀਂ ਦਾਨ ਮੰਗਦੇ ਜੋ ਜ਼ਿਆਦਾਤਰ ਲੋਕ ਦੇ ਦਿੰਦੇ

ਮੇਰੇ ਪਿਤਾ ਜੀ ਦਿੱਲੀ ਟ੍ਰਾਸਪੋਰਟ ਅਥੌਰਟੀ ਵਿੱਚ ਕੰਮ ਕਰਦੇ ਸਨ। ਮੇਰੇ ਕੋਈ ਮਾਮਾ ਜੀ ਨਹੀਂ ਸਨ। ਨਾਨਾ- ਨਾਨੀ ਨੂੰ ਘਰਬਾਰ ਸੰਭਾਲਣ ਲਈ ਮੁੰਡੇ ਦੀ ਲੋੜ ਸੀ, ਮੈਂ ਤਿੰਨ ਦਿਨ ਦਾ ਸੀ ਜਦ ਉਹ ਮੈਨੂੰ ਨੰਗਲ ਲੈ ਆਏ ਸਨ

ਮੈਂਨੂੰ ਇਸ ਦੁਕਾਨ ‘ਤੇ 50 ਸਾਲਾ ਹੋ ਗਏ। ਪਹਿਲਾਂ ਪਿਤਾ ਜੀ ਸੀ। ਮੈਂ ਸਾਰੀ ਉਮਰ ਚਾਹ ਦਾ ਕੰਮ ਕੀਤਾ, ਹੋਰ ਕੰਮ ਮੈਥੋਂ ਹੁੰਦਾ ਵੀ ਨਹੀਂ। ਜੋ ਅਾਪਾਂ ਕਮਾਇਅਾ ਬੱਚਿਆਂ ਨੂੰ ਦੇ ਦਿੱਤਾ। ਦੋਨਾਂ ਮੁੰਡਿਆਂ ਨੂੰ ਦੁਕਾਨਾਂ ਲੈਤੀਆਂ। ਸਾਡੇ ਮਾ-ਪਿਉ ਨੇ ਮੁਕਾਨ ਦਿੱਤਾ ਸੀ, ਉਹ ਸਾਡੇ ਕੋਲ ਹੈ

ਮੇਰੇ ਸੋਲਾਂ ਸਾਲ ਦਾ ਹੋਣ ਤੱਕ ਮੇਰੇ ਮਾਪੇ ਖੇਤ ਮਜ਼ਦੂਰੀ ਕਰਦੇ ਸੀ। ਫਿਰ ਉਹਨਾਂ ਨੇ ਠੇਕੇ ਤੇ ਜ਼ਮੀਨ ਲੈਕੇ ਖ਼ੁਦ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਹਰ ਸਾਲ ਅਸੀਂ 2-3 ਕਿੱਲੇ ਠੇਕੇ ਉੱਤੇ ਲੈ ਲੈਕੇ, ਮੌਸਮੀਂ ਫ਼ਸਲਾਂ ਦੇ ਨਾਲ ਡੰਗਰਾਂ ਲਈ ਚਾਰਾ ਉਗਾਉਣ ਲੱਗੇ

80ਵਿਆਂ ਵਿੱਚ ਮੇਰੇ ਪਿਤਾ ਨੂੰ ਕੀਨੀਆ ਵਿੱਚ ਨੌਕਰੀ ਮਿਲ ਗਈ। ਉਹ ਨੈਰੋਬੀ ਚਲੇ ਗਏ ਅਤੇ ਜਦੋਂ ਮੈਂ 10-11 ਸਾਲਾਂ ਦਾ ਸੀ ਤਾਂ ਅਸੀਂ (ਬਾਕੀ ਪਰਿਵਾਰ) ਵੀ ਉੱਥੇ ਆ ਗਏ ਅਤੇ ਮੈਂ ਹਾਈ ਸਕੂਲ ਦੀ ਪੜ੍ਹਾਈ ਉੱਥੇ ਹੀ ਕੀਤੀ। ਉੱਥੇ ਕੁਝ ਸਾਲ ਕੰਮ ਕਰਨ ਤੋਂ ਬਾਅਦ ਅਸੀਂ ਭਾਰਤ ਵਾਪਿਸ ਆ ਗਏ ਅਤੇ ਇੱਥੇ ਕੋਈ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127