ਭੂਰਾ ਸਿੰਘ , ਦਰਜੀ, ਵੱਡਾ ਜਵਾਹਰਵਾਲਾ, ਮਾਨਸਾ

ਮੇਰੇ ਸੋਲਾਂ ਸਾਲ ਦਾ ਹੋਣ ਤੱਕ ਮੇਰੇ ਮਾਪੇ ਖੇਤ ਮਜ਼ਦੂਰੀ ਕਰਦੇ ਸੀ। ਫਿਰ ਉਹਨਾਂ ਨੇ ਠੇਕੇ ਤੇ ਜ਼ਮੀਨ ਲੈਕੇ ਖ਼ੁਦ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਹਰ ਸਾਲ ਅਸੀਂ 2-3 ਕਿੱਲੇ ਠੇਕੇ ਉੱਤੇ ਲੈ ਲੈਕੇ, ਮੌਸਮੀਂ ਫ਼ਸਲਾਂ ਦੇ ਨਾਲ ਡੰਗਰਾਂ ਲਈ ਚਾਰਾ ਉਗਾਉਣ ਲੱਗੇ

ਮੇਰੇ ਸੋਲਾਂ ਸਾਲ ਦਾ ਹੋਣ ਤੱਕ ਮੇਰੇ ਮਾਪੇ ਖੇਤ ਮਜ਼ਦੂਰੀ ਕਰਦੇ ਸੀ। ਫਿਰ ਉਹਨਾਂ ਨੇ ਠੇਕੇ ਤੇ ਜ਼ਮੀਨ ਲੈਕੇ ਖ਼ੁਦ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਹਰ ਸਾਲ ਅਸੀਂ 2-3 ਕਿੱਲੇ ਠੇਕੇ ਉੱਤੇ ਲੈ ਲੈਕੇ, ਮੌਸਮੀਂ ਫ਼ਸਲਾਂ ਦੇ ਨਾਲ ਡੰਗਰਾਂ ਲਈ ਚਾਰਾ ਉਗਾਉਣ ਲੱਗੇ। ਇੱਕ ਆਮ ਮਜ਼ਦੂਰ ਹੁੰਦੇ ਹੋਏ ਵੀ ਮੇਰੇ ਪਿਉ ਨੇ ਸਾਡੀ ਪੜ੍ਹਾਈ ਲਿਖਾਈ ਦਾ ਖ਼ਾਸ ਧਿਆਨ ਰੱਖਿਆ, ਉਹਨੇ ਸਾਨੂੰ ਕਦੇ ਵੀ ਖੇਤਾਂ ਵਿੱਚ ਜਾਂ ਕਿਸੇ ਹੋਰ ਕੰਮ ਵਿੱਚ ਉਸਦਾ ਹੱਥ ਵਟਾਉਣ ਲਈ ਨਹੀਂ ਕਿਹਾ। ਮੈਂ ਮੈਟ੍ਰਿਕ ਤੱਕ ਪੜ੍ਹਾਈ ਕੀਤੀ। ਪਰ ਕੋਈ ਨੌਕਰੀ ਲੱਭਣ ਦੀ ਥਾਂ ਮੈਂ ਲਹਿਰਾਗਾਗੇ ਇੱਕ ਦਰਜ਼ੀ ਨਾਲ ਕੰਮ ‘ਤੇ ਲੱਗ ਗਿਆ, ਉੱਥੇ ਮੈਂ ਸਾਢੇ ਤਿੰਨ ਸਾਲ ਬਿਨਾਂ ਕਿਸੇ ਤਨਖ਼ਾਹ ਦੇ ਕੰਮ ਕੀਤਾ। ਉਦੋਂ ਇੱਦਾਂ ਹੀ ਹੁੰਦਾ ਸੀ, ਇੱਕ ਤਰ੍ਹਾਂ ਦੀ ਤਜ਼ਰਬਾ। ਅੱਜ ਕੱਲ੍ਹ ਤਾਂ ਇਸ ਬਾਰੇ ਸੋਚ ਵੀ ਨਹੀਂ ਸਕਦੇ, ਹੁਣ ਤਾਂ ਦੁਕਾਨ ‘ਚ ਪੈਰ ਧਰਨ ਤੋਂ ਪਹਿਲਾਂ ਹੀ ਪੈਸੇ ਚਾਹੀਦੇ ਹਨ।

ਮੈਂ 22 ਸਾਲ ਤੋਂ ਇਹ ਦੁਕਾਨ ਕਿਰਾਏ ‘ਤੇ ਲਈ ਹੋਈ ਹੈ ਅਤੇ ਉਦੋਂ ਤੋਂ ਹੀ ਮੈਂ ਘਰੋਂ ਸਾਈਕਲ ‘ਤੇ ਆਉਂਣ ਜਾਣ ਕਰਦਾ ਹਾਂ। ਬੱਸ ਵਧੀਆ ਟਾਈਮ ਪਾਸ ਹੋਈ ਜਾਂਦਾ, ਬੱਚੇ ਪਾਲੀ ਜਾਂਦੇ ਆਂ। ਪਹਿਲਾਂ ਤਾਂ ਮੈਂ ਸਾਰਿਆਂ ਦੇ ਕੱਪੜੇ ਸਿਉਂਦਾ ਸੀ ਲੇਡੀਜ਼ ਵੀ, ਜੈਂਟਸ ਵੀ ਪਰ ਹੁਣ ਲੇਡੀਜ਼ ਨੇ ਆਪਣੇ ਘਰੇ ਸਿਲਾਈ ਦਾ ਕੰਮ ਸ਼ੁਰੂ ਕਰ ਲਿਆ। ਹੁਣ ਔਰਤਾਂ ਤਾਂ ਆਪਣੇ ਕੱਪੜੇ ਉਹਨਾਂ ਤੋਂ ਹੀ ਸਵਾਉਂਦੀਆਂ ਹਨ, ਜਿਹੜੀਆਂ ਸਿੱਖੀਆਂ ਵੀ ਨਹੀਂ ਹੁੰਦੀਆਂ। ਮੇਰੇ ਤਿੰਨ ਜਵਾਕ ਹਨ, ਦੋ ਮੁੰਡੇ ਤੇ ਇੱਕ ਕੁੜੀ। ਦੋਵਾਂ ਮੁੰਡਿਆਂ ਦੀ 12ਵੀਂ ਹੋਗੀ ਬੱਸ ਤੇ ਕੁੜੀ ਨੇ ਹੁਣੇ 10ਵੀਂ ਕੀਤੀ ਹੈ। ਮੈਂ ਤਾਂ ਉਹਨਾਂ ਨੂੰ ਹਮੇਸ਼ਾ ਇਹ ਦੱਸਦਾਂ ਕਿ ਮੈਂ ਤਾਂ ਬੱਸ ਉਹਨਾਂ ਦੀ ਪੜ੍ਹਾਈ ਉੱਤੇ ਪੈਸੇ ਖਰਚ ਕਰ ਸਕਦਾਂ, ਬਾਕੀ ਉਹਨਾਂ ਦੇ ਸਿਰ ਉੱਤੇ ਹੈ। ਜੇ ਉਹ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਖ਼ੁਦ ਮਿਹਨਤ ਕਰਨੀ ਪਵੇਗੀ। ਮੇਰੇ ਦੋ ਭਾਈ ਵੀ ਨੇ ਜੋ ਪਰਿਵਾਰ ਦੇ ਖ਼ਰਚੇ ਵਿੱਚ ਮਦਦ ਕਰਦੇ ਹਨ ਅਤੇ ਮੇਰੇ ਮਾਪੇ ਹਾਲੇ ਵੀ ਠੇਕੇ ਉੱਤੇ ਲਈ ਜ਼ਮੀਨ ‘ਤੇ ਕੰਮ ਕਰਦੇ ਹਨ।

ਮੇਰੀ ਮੱਤ ਕਾਮਰੇਡਾਂ ਨਾਲ ਮਿਲਦੀ ਹੈ। ਮੈਂ ਸਾਰੀ ਉਮਰ ਕਾਮਰੇਡ ਭਗਵਾਨ ਸਿੰਘ ਅਣਖੀ ਤੋਂ ਸਿੱਖਿਆ ਹੈ, ਅਜਿਹੇ ਲੋਕ ਮੇਰੇ ਲਈ ਚਾਨਣ ਮੁਨਾਰਾ ਬਣੇ ਹਨ ਅਤੇ ਇੱਕ ਮਿਹਨਤਕਸ਼ ਅਤੇ ਅਨੁਸ਼ਾਸਨ ਭਰੀ ਜ਼ਿੰਦਗੀ ਜਿਉਣ ਲਈ ਪ੍ਰੇਰਨਾ ਰਹੇ ਹਨ

Text and Photographs: Gurdeep Dhaliwal

Punjabi Translation: Satdeep Gill

pa_INPanjabi

Discover more from Trolley Times

Subscribe now to keep reading and get access to the full archive.

Continue reading