ਹਲ਼ ਵਾਹੁਣ ਵਾਲੇ
ਓਏ! ਮੈਂ ਪੜ੍ਹਨ ਪੜ੍ਹਾਨ ਸਾਰਾ ਛੱਡਿਆ,
ਦਿਲ ਮੇਰਾ ਆਣ ਵਾਹੀਆਂ ਵਿਚ ਖੁੱਭਿਆ,
ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ,
ਜੱਟ ਬੂਟ ਮੇਰੇ ਯਾਰ ਵੋ।
ਓਏ! ਮੈਂ ਪੜ੍ਹਨ ਪੜ੍ਹਾਨ ਸਾਰਾ ਛੱਡਿਆ,
ਦਿਲ ਮੇਰਾ ਆਣ ਵਾਹੀਆਂ ਵਿਚ ਖੁੱਭਿਆ,
ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ,
ਜੱਟ ਬੂਟ ਮੇਰੇ ਯਾਰ ਵੋ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਵੱਦੀ ਦਾ ਜਰਨੈਲ ਸਿੰਘ ਬੇਜ਼ਮੀਨਾ ਕਿਰਤੀ ਹੈ। ਦਿੱਲੀ ਵਿੱਚ ਚਲ ਰਹੇ ਕਿਸਾਨ ਮੋਰਚੇ ਉੱਪਰ ਮੁੱਢ ਤੋ ਡੱਟਿਆ ਹੋਇਆ ਹੈ। ਉਹ ਧਰਨੇ ਉੱਪਰ ਆਪਣੇ ਆਪ, ਆਪਣੇ ਪਿੰਡ ਦੇ ਸਾਥੀਆਂ ਨਾਲ਼ ਆਇਆ ਹੈ ਅਤੇ ਕਿਸੇ ਵੀ ਕਿਸਾਨ ਅਤੇ ਮਜ਼ਦੂਰ ਜਥੇਬੰਦੀ ਨਾਲ਼ ਨਹੀਂ ਜੁੜਿਆ ਹੋਇਆ।
ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵਸਦੇ ਪੰਜਾਬੀਆਂ ਵਾਂਗ ਕੈਨੇਡਾ ਦੇ ਪੰਜਾਬੀ ਵੀ ਭਾਰਤ ਵਿੱਚ ਚਲਦੇ ਕਿਸਾਨ ਅੰਦੋਲਨ ਦੀ ਹਿਮਾਇਤ ਕਰਦੇ ਹਨ। ਜਦੋਂ ਤੋਂ ਭਾਰਤ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ `ਤੇ ਪਹੁੰਚੇ ਹਨ, ਉਦੋਂ ਤੋਂ ਹੀ ਕੈਨੇਡਾ ਵਸਦੇ ਪੰਜਾਬੀ ਇਸ ਅੰਦੋਲਨ ਨੂੰ ਨੇੜਿਉਂ ਦੇਖ ਰਹੇ ਹਨ ਅਤੇ ਇਸ ਦੀ ਹਿਮਾਇਤ ਵਿੱਚ ਵੱਖ ਵੱਖ ਤਰ੍ਹਾਂ ਦੀ ਸਰਗਰਮੀਆਂ ਕਰ ਰਹੇ ਹਨ।
ਹਰ ਉਹ ਜੀਅ ਜਿਸਦੇ ਅੰਦਰ ਰੂਹ ਹੁੰਦੀ ਹੈ। ਜਦੋਂ ਰੋਟੀ ਖਾਂਦਾ ਤਾਂ ਰੱਬ ਦੇ ਬਾਅਦ ਉਹ ਆਪਣੇ ਅੰਨਦਾਤਾ ਦੀ ਸਿਫ਼ਤ ਜ਼ਰੂਰ ਕਰਦਾ ਹੈ। ਮੇਰਾ ਕਹਿਣ ਦਾ ਮਤਲਬ ਅਹਿ ਵੈ ਕਿ ਅੰਨ ਪੈਦਾ ਕਰਨ ਵਾਲੇ ਦੀ ਦਿਲ ਅੰਦਰ ਸਰਾਹਨਾ ਕਰਦਾ ਹੈ। ਅਨਾਜ ਉਗਾਉਣ ਵਾਲੇ ਕਿਸਾਨ ਜਿਹੜੇ ਆਪਣੇ ਦਿਨ ਹੀ ਨਹੀਂ ਰਾਤਾਂ ਵੀ ਆਪਣੇ ਖੇਤਾਂ ਦੀ ਮੁੱਠੀ ਚਾਪੀ ਕਰਨ ਵਿੱਚ ਗੁਜ਼ਾਰ ਦਿੰਦੇ ਨੇ।
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127