
ਇੱਕੋ ਨਾਹਰਾ – ਲੜਾਂਗੇ, ਜਿੱਤਾਂਗੇ!
ਅਸੀਂ ਪੰਜਾਬ ’ਚ ਲੰਬੀ ਲੜਾਈ ਲੜਨ ਤੋਂ ਬਾਅਦ ਅੜੀਅਲ ਮੋਦੀ ਸਰਕਾਰ ਨੂੰ ਲੀਹ ’ਤੇ ਲਿਆਉਣ ਲਈ ਨਾਹਰਾ ਦਿੱਤਾ ਸੀ “26-27 ਨਵੰਬਰ ਨੂੰ ਦਿੱਲੀ ਚੱਲੋ”। ਮੋਦੀ ਸਰਕਾਰ ਨੇ ਸਾਡੇ ਐਲਾਨ ਨੂੰ ਫੋਕਾ ਦਬਕਾ ਸਮਝਿਆ।

ਕੋਟੀ
ਬੀਬੀ ਨੇ ਨਵੀ ਕੋਟੀ ਬੁਣਨ ਨੂੰ ਲਾਈ ਹੋਈ ਸੀ। ਰੋਜ਼ ਥੋੜ੍ਹਾ ਥੋੜ੍ਹਾ ਬੁਣਦੀ ਤੇ ਰੱਖ ਦਿੰਦੀ ਪਰ ਐਂਵੇ ਬਹੁਤ ਵਾਰ ਕਹਿ ਚੁੱਕੀ ਸੀ ਕਿ ਇਸ ਸਿਆਲ ਚ ਦੋ ਹੋਰ ਬੁਣਦੂ , ਬੱਸ ਇਹ ਪੂਰੀ ਹੋਜੂ ਦਸ ਦਿਨ ਚ ।

ਦਿੱਲੀ ਜੰਗ ਦਾ ਮੈਦਾਨ
ਦਿੱਲੀ ਜੰਗ ਦਾ ਮੈਦਾਨ ਬਣੀ ਹੋਈ ਹੈ। ਜੂਝਦੇ ਲੋਕਾਂ ਦੇ ਨਾਅਰੇ ਤੇ ਜੈਕਾਰੇ ਦਿੱਲੀ ਦੇ ਤਖ਼ਤ ਨੂੰ ਕੰਬਾ ਰਹੇ ਹਨ। ਕਿਰਤਾਂ ਦੇ ਰਾਖਿਆਂ ਨੇ ਕੇੰਦਰ ਸਰਕਾਰ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਧੱਕਾ ਮਾਰਿਅਾ ਹੈ। ਲੋਕ ਜੱਥੇਬੰਦਕ ਏਕੇ ਰਾਹੀਂ ਕਦਮ ਦਰ ਕਦਮ ਅੱਗੇ ਵਧ ਜਿੱਤਾਂ ਦਰਜ ਕਰ ਰਹੇ ਹਨ ਤੇ ਮੋਦੀ ਸਰਕਾਰ ਲੋਕ ਕਚਹਿਰੀ ਵਿੱਚ ਝੁਕਦੀ ਨਜ਼ਰ ਪੈੰਦੀ ਹੈ।

ਪੜਨ ਦੀ ਤਾਂਘ
ਜਿਵੇਂ ਕਿ ਤੁਹਾਨੂੰ ਫ਼ੋਟੋ ਦੇਖ ਕੇ ਅੰਦਾਜ਼ਾ ਹੋ ਗਿਆ ਹੋਵੇਗਾ, ਬਾਪੂ ਜੀ ਇਕੱਲੇ ਬੈਠੇ ਇੱਕ ਕਾਗਜ਼ ਨੂੰ ਅੱਖਾਂ ਦੇ ਬਹੁਤ ਹੀ ਨੇੜੇ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ| ਮੈਂ ਧਰਨੇ ਵਿੱਚ ਸ਼ਾਮਿਲ ਬਜ਼ੁਰਗਾਂ ਦੀਆਂ ਫ਼ੋਟੋਆਂ ਖਿੱਚ ਰਹੀ ਸੀ ਤਾਂ ਮੇਰੇ ਦੋਸਤ ਇੰਦਰ ਨੇ ਮੈਨੂੰ ਇਸ਼ਾਰਾ ਕਰਕੇ ਇਹਨਾਂ ਦੀ ਫ਼ੋਟੋ ਕਰਨ ਨੂੰ ਕਿਹਾ|

ਸੰਘਰਸ਼ ਅਤੇ ਕਲਾ
ਜਿਹੜੀਆਂ ਫ਼ਿਲਮਾਂ ਅਸੀਂ ਦੇਖਦੇ ਹਾਂ| ਨਾਵਲ, ਕਹਾਣੀਆਂ ਪੜ੍ਹਦੇ ਹਾਂ। ਕਲਾ ਦੇ ਕਿਸੇ ਵੀ ਰੂਪ ਬਾਰੇ ਬਹੁਤ ਕੁਝ ਲਿਖਿਆ ਅਤੇ ਬੋਲਿਆ ਜਾ ਸਕਦਾ ਹੈ ਪਰ ਜੇ ਥੋੜੇ ਜਿਹੇ ਸ਼ਬਦਾਂ ਵਿਚ ਲਿਖਣਾ ਹੋਵੇ ਕਿ ਕਲਾ ਕੀ ਹੈ? ਮੈ ਕਹਾਂਗਾ ਕਲਾ ਇਕ ਅਜਿਹਾ ਵਸੀਲਾ ਹੈ ਜਿਹੜਾ ਬੰਦੇ ਨੂੰ ਬੰਦੇ ਨਾਲ ਜੋੜਦਾ ਹੈ।