Author: Satdeep Gill

ਜਸਵੰਤ ਸਿੰਘ ਵਧਾਵਨ, ਠਠੇਰਾ, ਨਾਭਾ

ਇਹ ਸ਼ਹਿਰ 200 ਸਾਲ ਪੁਰਾਣਾ ਹੈ ਅਤੇ ਓਨੀ ਹੀ ਪੁਰਾਣੀ ਇਹ ਦੁਕਾਨ ਹੈ। ਜਦੋਂ ਮਹਾਰਾਜਾ ਨਾਭਾ ਨੇ ਇਹ ਸ਼ਹਿਰ ਵਸਾਇਆ ਤਾਂ ਉਸਨੂੰ ਠਠੇਰਿਆਂ ਦੀ ਲੋੜ ਸੀ ਤਾਂ ਉਸਨੇ ਸਾਨੂੰ ਨੇੜਲੇ ਪਿੰਡ, ਰਾਜਗੜ੍ਹ ਵਜੀਦਪੁਰ ਤੋਂ ਇੱਥੇ ਆਕੇ ਵਸਣ ਲਈ ਕਿਹਾ। ਇਸ ਗਲੀ ਨੂੰ ‘ਮਹਾਰਾਜਾ ਠਠੇਰਾ ਬਾਜ਼ਾਰ’ ਕਿਹਾ ਜਾਂਦਾ ਹੈ

Read More »

ਤਜਿੰਦਰ ਸਿੰਘ ਵਿਰਦੀ , ਚਿੱਤਰਕਾਰ , ਮੋਸਲ ਬੇ, ਦੱਖਣੀ ਅਫ਼ਰੀਕਾ

80ਵਿਆਂ ਵਿੱਚ ਮੇਰੇ ਪਿਤਾ ਨੂੰ ਕੀਨੀਆ ਵਿੱਚ ਨੌਕਰੀ ਮਿਲ ਗਈ। ਉਹ ਨੈਰੋਬੀ ਚਲੇ ਗਏ ਅਤੇ ਜਦੋਂ ਮੈਂ 10-11 ਸਾਲਾਂ ਦਾ ਸੀ ਤਾਂ ਅਸੀਂ (ਬਾਕੀ ਪਰਿਵਾਰ) ਵੀ ਉੱਥੇ ਆ ਗਏ ਅਤੇ ਮੈਂ ਹਾਈ ਸਕੂਲ ਦੀ ਪੜ੍ਹਾਈ ਉੱਥੇ ਹੀ ਕੀਤੀ। ਉੱਥੇ ਕੁਝ ਸਾਲ ਕੰਮ ਕਰਨ ਤੋਂ ਬਾਅਦ ਅਸੀਂ ਭਾਰਤ ਵਾਪਿਸ ਆ ਗਏ ਅਤੇ ਇੱਥੇ ਕੋਈ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ

Read More »

ਚਰਨ ਪੁਆਧੀ, ਦੁਕਾਨਦਾਰ ਅਤੇ ਕਲਾਕਾਰ, ਅਰਨੌਲੀ

ਮੇਰੇ ਪਿਉ ਨੇ ਕਦੇ ਕੋਈ ਕੰਮ ਨਹੀਂ ਕੀਤਾ। ਉਹਨੇ ਹਮੇਸ਼ਾ ਤੰਗ ਹੀ ਕੀਤਾ ਹੈ। ਮੇਰਾ ਦਾਦਾ ਉਸਤੋਂ ਬਿਲਕੁਲ ਉਲਟ ਸੀ। ਉਹ ਬਹੁਤ ਹੀ ਮਿਹਨਤੀ ਕਿਸਾਨ ਸੀ ਤੇ ਉਹਨੇ 400 ਬਿੱਘੇ (100 ਕਿੱਲੇ) ਜ਼ਮੀਨ ਬਣਾਈ

Read More »

ਜਸਵਿੰਦਰ ਕੌਰ, ਸੁੰਦਰ ਸਿੰਘ ਵਾਲਾ, ਸਫਾਈ ਸੇਵਕ

ਮੈਂ ਸਾਰੇ ਸਰੁਸਤੀਗੜ੍ਹ ਪਿੰਡ ਦਾ ਗੋਹਾ ਸੁੱਟਦੀ ਰਹੀ ਹਾਂ। ਛੇ ਮਹੀਨਿਆਂ ਮਗਰੋਂ ਕਿਸੇ ਨੇ ਤਿੰਨ ਕੁਇੰਟਲ ਝੋਨਾ ਦੇ ਦੇਣਾ, ਕਿਸੇ ਨੇ ਦੋ ਕੁਇੰਟਲ ਕਣਕ। ਕਦੇ ਕਿਸੇ ਨੇ ਦਾਣੇ ਘੱਟ ਦੇ ਦੇਣੇ ਤਾਂ ਲੜ ਲੁੜ ਕੇ ਆਪਣੇ ਪੂਰੇ ਲੈ ਲਈਦੇ ਸੀ

Read More »

ਖ਼ੈਰਦੀਨ, ਚੌਕੀਦਾਰ, ਜੰਡਾਲੀ

ਮੇਰਾ ਨਾਂ ਖ਼ੈਰਦੀਨ ਏ। ਮੇਰੀ ਕਹਾਣੀ 1947 ਤੋਂ ਪਹਿਲਾਂ ਸ਼ੁਰੂ ਹੁੰਦੀ ਏ ਕਿਉਂਕਿ ਮੈਨੂੰ ਚੌਕੀਦਾਰੇ ਦਾ ਕੰਮ 1947 ਵੇਲੇ ਮਿਲਿਆ। ਇਸ ਤੋਂ ਪਹਿਲਾਂ ਮੈਂ ਖੂਹ ਪੁੱਟਣ ਦਾ ਕੰਮ ਵੀ ਕਰਦਾ ਰਿਹਾ ਤੇ ਜੱਟਾਂ ਨਾਲ ਸਾਂਝੀ ਵੀ ਰਲਿਆ। 1947 ਵੇਲੇ ਬਹੁਤ ਲੁੱਟਮਾਰ ਤੇ ਕਤਲੋਗਾਰਤ ਹੋਈ, ਔਰਤਾਂ ਉਧਾਲੀਆਂ ਗਈਆਂ।

Read More »

ਹੁਸੈਨ ਅਲੀ, ਹੁੱਕਾ ਬਣਾਉਣ ਵਾਲ਼ਾ, ਮਲੇਰਕੋਟਲਾ

ਹੁਣ ਹੁੱਕਿਆਂ ਦਾ ਕੰਮ ਘਟ ਗਿਆ, 47 ਤੋਂ ਪਹਿਲਾਂ ਬਹੁਤ ਸੀ| ਅੱਠ ਦੁਕਾਨਾਂ ਸੀ ਪਹਿਲਾਂ, ਹੁਣ ਇੱਕ ਵੀ ਹੈਨੀਂ। 47 ਤੋਂ ਬਾਅਦ 4 ਸਾਲ਼ ਦੁਕਾਨਦਾਰ ਕੋਲ ਬੈਠ ਗਏ, ਉਹਦੇ ਤੋਂ ਇਹ ਕੰਮ ਸਿੱਖਿਆ। ਦਾਦਾ ਮੇਰਾ ਹੋਰ ਕੰਮ ਕਰਦਾ ਸੀ

Read More »

ਕੁਲਵੰਤ ਸਿੰਘ, ਫੋਟੋਗ੍ਰਾਫਰ, ਆਦਮਪੁਰ

ਮੇਰਾ ਵਿਆਹ ਸੰਨ ੭੫ 'ਚ ਹੋ ਗਿਆ ਸੀ। ਉਸੇ ਸਾਲ ਹੀ ਮੈਂ ਆਸਟਰੀਆ(ਯੂਰਪੀ ਮੁਲਕ) ਚਲਾ ਗਿਆ। ਅਸੀਂ ਕਈ ਜਾਣੇ ਸੀ, ਓਥੇ ਸੜਕ ਰਾਹੀਂ ਹੀ ਗਏ। ਜਦੋਂ ਸਾਲ ਬਾਅਦ ਵੀਜ਼ਾ ਮੁੱਕ ਗਿਆ ਅਤੇ ਅਸੀਂ ਇਲਲੀਗਲ ਹੋ ਗਏ, ਤਾਂ ਉਹਨਾਂ ਨੇ ਸਾਨੂੰ ਕੱਢ ਦਿੱਤਾ ਅਤੇ ਬਾਰਡਰ ਪਾਰ ਕਰਵਾ ਕੇ ਯੁਗੋਸਲਾਵੀਆ ਵਾੜ ਦਿੱਤਾ। ਪੈਸੇ ਹੋਣ ਕਰਕੇ ਅਸੀਂ ਸੌਖੇ ਵਾਪਿਸ ਆ ਗਏ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ

Read More »

ਕਿਰਪਾਲ ਸਿੰਘ, ਖ਼ੁਰੀਆਂ ਵਾਲਾ, ਮਜੀਠਾ (ਅੰਮ੍ਰਿਤਸਰ )

ਮੇਰੀ ਉਮਰ ਐਸ ਵਕਤ 45 ਕੁ ਸਾਲ ਦੀ ਐ। 1989 'ਚ ਮੈਂ ਦੱਸਵੀਂ ਕੀਤੀ ਏ ਤੇ 90 ਦੇ ਵਿੱਚ ਮੈਂ ਇਸ ਕੰਮ ਵਿੱਚ ਆ ਗਿਆ। ਉਦੋਂ ਮੇਰੀ ਉਮਰ 15-16 ਸਾਲ ਦੀ ਸੀ। ਉਦੋਂ ਆਪਣਾ ਕੰਮ ਚੰਗਾ ਸੀ, ਨੌਕਰੀ ਦਾ ਕੋਈ ਧਿਆਨ ਨਹੀਂ ਸੀਗਾ।

Read More »

ਕਰਨੈਲ ਅਟਵਾਲ, ਦਰਜੀ, ਕਣਕਵਾਲ, ਮਾਨਸਾ

ਬਚਪਨ ਤਾਂ ਮੇਰਾ ਆਮ ਬੱਚਿਆਂ ਵਾਂਙੂ ਗੁਜ਼ਰਿਆ। ਚਾਰ ਭਰਾ ਸੀ ਅਸੀਂ। ਮੇਰੇ ਨਾਲੋਂ ਵੱਡਾ ਭਰਾ ਥਾਣੇਦਾਰ ਬਣ ਗਿਆ। ਇੱਕ ਖੇਤ ਮਜ਼ਦੂਰੀ ਕਰਦਾ ਐ। ਇੱਕ ਗੁਜ਼ਰ ਗਿਆ। ਤਿੰਨ ਭੈਣਾਂ ਨੇ ਤਿੰਨੇ ਵੱਡੀਆਂ ਨੇ ਮੇਰੇ ਤੋਂ। ਤਿੰਨੋਂ ਮਾਵਾਂ ਆਲਾ ਪਿਆਰ ਦਿੰਦੀਆਂ ਨੇ ਮੈਨੂੰ। ਮੇਰੇ ਪਿਤਾ ਜੀ ਕੰਮ ਦੇ ਬਹੁਤ ਵਧੀਆ ਕਰਿੰਦੇ ਸੀ

Read More »
pa_INPanjabi