Day: ਅਪ੍ਰੈਲ 1, 2021

ਹਲ਼ ਵਾਹੁਣ ਵਾਲੇ

ਓਏ! ਮੈਂ ਪੜ੍ਹਨ ਪੜ੍ਹਾਨ ਸਾਰਾ ਛੱਡਿਆ,

ਦਿਲ ਮੇਰਾ ਆਣ ਵਾਹੀਆਂ ਵਿਚ ਖੁੱਭਿਆ,

ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ,

ਜੱਟ ਬੂਟ ਮੇਰੇ ਯਾਰ ਵੋ।

Read More »

ਕੱਪੜੇ ਧੋਣ ਦੀ ਸੇਵਾ ਕਰਦਾ ਜਰਨੈਲ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਵੱਦੀ ਦਾ ਜਰਨੈਲ ਸਿੰਘ ਬੇਜ਼ਮੀਨਾ ਕਿਰਤੀ ਹੈ। ਦਿੱਲੀ ਵਿੱਚ ਚਲ ਰਹੇ ਕਿਸਾਨ ਮੋਰਚੇ ਉੱਪਰ ਮੁੱਢ ਤੋ ਡੱਟਿਆ ਹੋਇਆ ਹੈ। ਉਹ ਧਰਨੇ ਉੱਪਰ ਆਪਣੇ ਆਪ, ਆਪਣੇ ਪਿੰਡ ਦੇ ਸਾਥੀਆਂ ਨਾਲ਼ ਆਇਆ ਹੈ ਅਤੇ ਕਿਸੇ ਵੀ ਕਿਸਾਨ ਅਤੇ ਮਜ਼ਦੂਰ ਜਥੇਬੰਦੀ ਨਾਲ਼ ਨਹੀਂ ਜੁੜਿਆ ਹੋਇਆ।

Read More »

ਕੈਨੇਡਾ ਵਿੱਚ ਕਿਸਾਨ ਅੰਦੋਲਨ ਦੀ ਹਿਮਾਇਤ

ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵਸਦੇ ਪੰਜਾਬੀਆਂ ਵਾਂਗ ਕੈਨੇਡਾ ਦੇ ਪੰਜਾਬੀ ਵੀ ਭਾਰਤ ਵਿੱਚ ਚਲਦੇ ਕਿਸਾਨ ਅੰਦੋਲਨ ਦੀ ਹਿਮਾਇਤ ਕਰਦੇ ਹਨ। ਜਦੋਂ ਤੋਂ ਭਾਰਤ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ `ਤੇ ਪਹੁੰਚੇ ਹਨ, ਉਦੋਂ ਤੋਂ ਹੀ ਕੈਨੇਡਾ ਵਸਦੇ ਪੰਜਾਬੀ ਇਸ ਅੰਦੋਲਨ ਨੂੰ ਨੇੜਿਉਂ ਦੇਖ ਰਹੇ ਹਨ ਅਤੇ ਇਸ ਦੀ ਹਿਮਾਇਤ ਵਿੱਚ ਵੱਖ ਵੱਖ ਤਰ੍ਹਾਂ ਦੀ ਸਰਗਰਮੀਆਂ ਕਰ ਰਹੇ ਹਨ।

Read More »

ਸ਼ਹੀਦ ਕਿਸਾਨ ਹਮੇਸ਼ਾ ਲਈ ਜੀਂਦੇ ਰਹਿਣਗੇ

ਹਰ ਉਹ ਜੀਅ ਜਿਸਦੇ ਅੰਦਰ ਰੂਹ ਹੁੰਦੀ ਹੈ। ਜਦੋਂ ਰੋਟੀ ਖਾਂਦਾ ਤਾਂ ਰੱਬ ਦੇ ਬਾਅਦ ਉਹ ਆਪਣੇ ਅੰਨਦਾਤਾ ਦੀ ਸਿਫ਼ਤ ਜ਼ਰੂਰ ਕਰਦਾ ਹੈ। ਮੇਰਾ ਕਹਿਣ ਦਾ ਮਤਲਬ ਅਹਿ ਵੈ ਕਿ ਅੰਨ ਪੈਦਾ ਕਰਨ ਵਾਲੇ ਦੀ ਦਿਲ ਅੰਦਰ ਸਰਾਹਨਾ ਕਰਦਾ ਹੈ। ਅਨਾਜ ਉਗਾਉਣ ਵਾਲੇ ਕਿਸਾਨ ਜਿਹੜੇ ਆਪਣੇ ਦਿਨ ਹੀ ਨਹੀਂ ਰਾਤਾਂ ਵੀ ਆਪਣੇ ਖੇਤਾਂ ਦੀ ਮੁੱਠੀ ਚਾਪੀ ਕਰਨ ਵਿੱਚ ਗੁਜ਼ਾਰ ਦਿੰਦੇ ਨੇ।

Read More »

ਪੈਪਸੂ ਦਾ ਇਤਿਹਾਸਕ “ਮੁਜਾਰਾ ਘੋਲ”

ਪੈਪਸੂ ਦੀ ਇਤਿਹਾਸਕ ਮੁਜਾਰਾ ਲਹਿਰ ਦੇ ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿਚ 19 ਮਾਰਚ ਨੂੰ ਹਰ ਸਾਲ ਸ਼ਹੀਦੀ ਕਾਨਫਰੰਸ ਦੇ ਰੂਪ ਵਿਚ ਮੁਜਾਰਾ ਘੋਲ ਦੇ ਕੇਂਦਰ ਬਿੰਦੂ ਪਿੰਡ ਕਿਸ਼ਨਗੜ੍ਹ ਵਿਖੇ ਕੀਤੀ ਜਾਂਦੀ ਹੈ। ਇਸ ਘੋਲ ਦੇ ਸ਼ਹੀਦਾਂ ਦਾ 72ਵਾਂ ਸ਼ਹੀਦੀ ਦਿਵਸ, ਇਸੇ ਦਿਨ ਦਿੱਲੀ ਦੇ ਬਾਰਡਰਾਂ ਤੇ ਇਨਕਲਾਬੀ ਜੋਸ਼ ਤੇ ਉਤਸ਼ਾਹ ਨਾਲ਼ ਮਨਾਏ ਜਾਣ ਦਾ ਸ਼ਲਾਘਾਯੋਗ ਫੈਸਲਾ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤਾ ਗਿਆ।

Read More »

ਸਾਬਕਾ ਫੌਜੀ ਮੇਜਰ ਖਾਨ ਦਾ ਹੌਂਸਲਾ

ਤਿੰਨ ਖੇਤੀ ਆਰਡੀਨੈਂਸਾਂ ਨੇ ਪਿਛਲੇ ਸਾਲ ਇਹੋ ਜਿਹੀ ਲਹਿਰ ਖੜੀ ਕੀਤੀ ਜੋ ਦਿਨੋਂ ਦਿਨ ਨਵੇਂ ਕੀਰਤੀਮਾਨ ਬਣਾ ਰਹੀ ਹੈ। ਹਰ ਇਕ ਅੰਦੋਲਨ ਵਿਚੋਂ ਵਿਚਾਰਧਾਰਾ ਦੇ ਨਾਲ ਨਾਲ ਲੀਡਰਾਂ ਦਾ ਜਨਮ ਵੀ ਹੁੰਦਾ ਹੈ। ਪਰਦੇ ਦੇ ਉਤੇ ਇਹ ਲੀਡਰ ਆਪਣੀ ਭੂਮਿਕਾ ਅਤੇ ਜੁੰਮੇਵਾਰੀ ਬਾਖੂਬੀ ਨਿਭਾਉਂਦੇ ਨੇ। ਇਹਨਾਂ ਸਬ ਕੁਝ ਹੋਣ ਪਿੱਛੇ ਮੇਜਰ ਖਾਨ ਵਰਗੀ ਰੀਡ ਦੀ ਹੱਡੀ ਹੁੰਦੀ ਹੈ ਜੋ ਸਬ ਨੂੰ ਜਿਉਂਦਾ ਰੱਖਦੀ ਹੈ।

Read More »

ਇਨਕਲਾਬ ਦਾ ਅਣਥੱਕ ਪਾਂਧੀ: ਕਾਮਰੇਡ ਕਿਰਪਾਲ ਸਿੰਘ ਬੀਰ

ਉੱਘੇ ਕਮਿਊਨਿਸਟ ਆਗੂ ਅਤੇ ਮਾਰਕਸਵਾਦੀ ਸਿਧਾਂਤ ਦੇ ਹਰਮਨ ਪਿਆਰੇ ਅਧਿਆਪਕ-ਪ੍ਰਚਾਰਕ ਸ਼ਹੀਦ ਬਾਬਾ ਬੂਝਾ ਸਿੰਘ ਤੋਂ ਇਨਕਲਾਬ ਦੀ ਪਾਹੁਲ ਲੈ ਕੇ 1948-49 ਤੋਂ ਕਮਿਊਨਿਸਟ ਅੰਦੋਲਨ ਨਾਲ਼ ਜੁੜਿਆ ਕਾਮਰੇਡ ਕਿਰਪਾਲ ਸਿੰਘ ਬੀਰ ਅੱਜ ਵੀ ਆਪਣੇ ਚੁਣੇ ਹੋਏ ਇਕ ਨਵਾਂ ਸਮਾਜਵਾਦੀ ਸਮਾਜ ਸਿਰਜਣ ਦੇ ਜੀਵਨ ਉਦੇਸ਼ ਲਈ ਅਡੋਲ ਨਿਹਚੇ ਨਾਲ ਨੌਜਵਾਨਾਂ ਵਾਂਗ ਸਰਗਰਮ ਹੈ।

Read More »

ਪੂਰੇ ਭਾਰਤ ਵਿਚ ਕਿਸਾਨ ਸੰਘਰਸ਼ ਦਾ ਹੋਕਾ

ਹਰ ਉਹ ਵਿਅਕਤੀ ਜਿਸ ਵਿੱਚ ਇਨਸਾਨੀਅਤ ਜ਼ਿੰਦਾ ਹੈ ਜਾਗਦੀ ਜ਼ਮੀਰ ਵਾਲਾ ਹੈ ਉਹ ਕਿਸਾਨ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਮੈਂ ਭੀ ਇਕ ਕਿਸਾਨ ਹੋਣ ਦੇ ਨਾਤੇ ਆਪਣਾ ਬਣਦਾ ਯੋਗਦਾਨ ਪਾ ਰਿਹਾ ਹਾਂ। ਇਹ ਜਾਣਨ ਦੀ ਵੀ ਕੋਸ਼ਿਸ਼ ਕਰ ਰਿਹਾ ਹਾਂ ਕਿ ਲੋਕ ਇਸ ਸੰਘਰਸ਼ ਨੂੰ ਕੀ ਸਮਝਦੇ ਹਨ।

Read More »

ਪੰਜਾਬ ਨੂੰ ਕਿਹੜਾ ਰੋਗ ਹੈ?

ਪੰਜਾਬ ਦੀ ਧਰਤੀ ਪੱਧਰੀ ਅਤੇ ਜ਼ਰਖੇਜ਼ ਹੈ, ਹਰ ਇਕ ਇੰਚ ਉਪਜਾਊ ਹੈ। ਜਿੰਨੀ ਤਰ੍ਹਾਂ ਦੇ ਫੁੱਲ, ਫਲ਼ ਅਤੇ ਫ਼ਸਲਾਂ ਇਥੇ ਉਗਾਈਆਂ ਜਾ ਸਕਦੀਆਂ ਹਨ ਓਨੀਆਂ ਦੁਨੀਆਂ ਦੀ ਹੋਰ ਕਿਸੇ ਧਰਤੀ ‘ਤੇ ਨਹੀਂ ਉਗਾਈਆਂ ਜਾ ਸਕਦੀਆਂ। ਏਨਾ ਖੁੱਲ੍ਹਾ ਪਾਣੀ ਵੀ ਸ਼ਾਇਦ ਹੀ ਧਰਤੀ ਦੇ ਕਿਸੇ ਹੋਰ ਖਿੱਤੇ ਨੂੰ ਨਸੀਬ ਹੋਵੇ।

Read More »

ਮਜ਼ਦੂਰਾਂ, ਕਿਸਾਨਾਂ ਦੀ ਸਾਂਝੀਵਾਲਤਾ ਦਾ ਨਵਾਂ ਰਾਹ

ਕਿਸਾਨਾਂ ਦੇ ਰੋਸ ਮੁਜ਼ਾਹਰੇ ਪਿਛਲੇ ਹਫਤੇ 100 ਦਿਨਾਂ ਦੀ ਅਹਿਮ ਹੱਦ ਪਾਰ ਕਰ ਗਏ ਹਨ। ਖੇਤੀ ਬਾਰੇ ਬੇਚੈਨੀ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ 2020 ਦੀਆਂ ਗਰਮੀਆਂ ਵਿਚ ਹੀ ਉਭਰਨੀ ਸ਼ੁਰੂ ਹੋ ਗਈ ਸੀ ਅਤੇ ਨਵੰਬਰ ਦੇ ਅਖੀਰ ਵਿਚ, ਪਹਿਲੇ ਰੋਸ ਮੁਜ਼ਾਹਰੇ ਦਿੱਲੀ ਬਾ’ਡਰਾਂ ਤੇ ਪਹੁੰਚ ਗਏ ਸਨ।

Read More »
pa_INPanjabi