
ਅਮਰਜੀਤ ਕੌਰ, ਕੰਬਲ਼ ਬੁਣਨ ਵਾਲ਼ੀ, ਪਿੰਡ ਸਿੰਘਾਂਵਾਲ਼ਾ (ਜ਼ਿਲਾ ਮੋਗਾ)
ਮੈਂ ਤਾਂ ਸਾਰੀ ਉਮਰ ਖੱਡੀਆਂ ਚ ਕੱਢੀ ਐ। ਪਹਿਲਾਂ ਖੇਸ ਬੁਣੇ, ਹੁਣ ਕੰਬਲ ਬੁਣੀ ਦੇ ਆ। ਪਹਿਲਾਂ ਤਾਂ ਸਾਰੇ ਖੱਦਰ ਦਾ ਹੀ ਕੰਮ ਕਰਦੇ ਸੀ। ਇਹ ਕੰਮ ਕੰਬਲਾਂ ਵਾਲ਼ਾ ਮੈਂ ਆਪਣੇ ਦਿਮਾਗੋਂ ਈ ਸ਼ੁਰੂ ਕੀਤਾ। ਇਹ ਪੱਛਮ ਬਰਾਬਰ ਵੰਡ ਕੇ ਪੂਰੀ ਤਰਾਂ ਇਕ ਨਮੂਨਾ ਬਣਾ ਕੇ ਕੰਬਲ ਬਣਾਏ ਜਾਂਦੇ ਨੇ