ਸਰਬਜੀਤ ਕੌਰ, ਸ਼ਰਬਤ ਬਣਾਉਣ ਵਾਲੀ, ਅੰਮ੍ਰਿਤਸਰ

ਮੈਂ ਪਰਿਵਾਰ ਤੋਂ ਸੁਣਿਆ ਹੈ ਕਿ ਇਹ ਕੰਮ ੧੯੧੯ ਦੇ ਆਸਪਾਸ ਸ਼ੁਰੂ ਕੀਤਾ ਸੀ ਪਰ ਇਸਨੂੰ ੧੯੩੨ ਵਿੱਚ ਰਜਿਸਟਰ ਕਰਵਾਇਆ ਗਿਆ ਸੀ। ਆਉਂਦੇ ਵਰੇ ਇਸਦੇ ੧੦੦ ਸਾਲ ਪੂਰੇ ਹੋ ਜਾਣਗੇ ਅਤੇ ਮੈਂ ਇਸ ਨੂੰ ਚਲਾਉਣ ਵਾਲੀ ਚੌਥੀ ਪੀ੍ਹੜੀ ਹਾਂ। ਅੱਜ ਸਾਡੇ ਕੋਲ ੧੮ ਪ੍ਰਕਾਰ ਦੇ ਸ਼ਰਬਤਾਂ ਦੀ ਵੱਨਗੀ ਹੈ

ਮੈਂ ਪਰਿਵਾਰ ਤੋਂ ਸੁਣਿਆ ਹੈ ਕਿ ਇਹ ਕੰਮ ੧੯੧੯ ਦੇ ਆਸਪਾਸ ਸ਼ੁਰੂ ਕੀਤਾ ਸੀ ਪਰ ਇਸਨੂੰ ੧੯੩੨ ਵਿੱਚ ਰਜਿਸਟਰ ਕਰਵਾਇਆ ਗਿਆ ਸੀ। ਆਉਂਦੇ ਵਰੇ ਇਸਦੇ ੧੦੦ ਸਾਲ ਪੂਰੇ ਹੋ ਜਾਣਗੇ ਅਤੇ ਮੈਂ ਇਸ ਨੂੰ ਚਲਾਉਣ ਵਾਲੀ ਚੌਥੀ ਪੀ੍ਹੜੀ ਹਾਂ। ਅੱਜ ਸਾਡੇ ਕੋਲ ੧੮ ਪ੍ਰਕਾਰ ਦੇ ਸ਼ਰਬਤਾਂ ਦੀ ਵੱਨਗੀ ਹੈ ਅਤੇ ਅਸੀਂ ਅੱਜ ਵੀ ਆਪਣਾ ਸਾਰਾ ਕੰਮ ਇਸੇ ਦੁਕਾਨ ਵਿੱਚ ਹੀ ਕਰਦੇ ਹਾਂ। ਇਹ ਸ਼ਰਬਤ ਸਵਾਦ ਹੋਣ ਦੇ ਨਾਲ ਨਾਲ ਕਈ ਰੋਗਾਂ ਦਾ ਹੱਲ ਵੀ ਹੈ।

ਬਚਪਨ ਦੇ ਚਿੱਤਰਕਾਰੀ ਕਰਨ ਦੇ ਸ਼ੌਂਕ ਨੂੰ ਵੱਡੇ ਹੋਣ ਤੱਕ ਵੀ ਮੈਂ ਅਪਣਾਈ ਰੱਖਿਆ ਸੀ। ਮੈਂ ਚਿੱਤਰਕਾਰੀ ਸਿੱਖਣ ਦੇ ਸ਼ੌਕੀਨ ਲੋਂਕਾ ਨੂੰ ਪੜਾਉਂਦੀ ਸੀ। ਮੇਰਾ ਕੋਈ ਭਰਾ ਨਹੀਂ ਹੈ ਅਤੇ ਮੇਰੇ ਪਿਤਾ ਜੀ ਫਿਕਰਮੰਦ ਰਹਿੰਦੇ ਸਨ ਕਿ ਇਸ ਕੰਮ ਨੂੰ ਕੌਣ ਸੰਭਾਲੇਗਾ। ਮੈਂ ਪੜਾ੍ਹਉਣਾ ਛੱਡ ਦਿੱਤਾ ਅਤੇ ਅੱਠ ਸਾਲ ਪਹਿਲਾਂ ਆਪਣੇ ਪਿਤਾ ਨਾਲ ਕੰਮ ਸੰਭਾਲ ਲਿਆ ਸੀ। ਇਸ ਕੰਮ ਨੂੰ ਚਲਦਾ ਰੱਖਣ ਪਿਛੇ ਪ੍ਰੇਰਨਾ ਨਾਲੋਂ ਜਿਆਦਾ ਮੇਰੀ ਜਿਦ ਹੈ। ਮੈਂ ਆਪਣੇ ਪਿਤਾ ਜੀ ਨੂੰ ਜਾਹਿਰ ਕਰਨਾ ਚਾਹੁੰਦੀ ਸੀ ਕਿ ਉਹ ਇਕੱਲੇ ਨਹੀਂ ਹਨ 'ਤੇ ਇਸ ਕੰਮ ਨੂੰ ਚਲਦਾ ਰੱਖਣ ਲਈ ਉਹਨਾ ਨੂੰ ਪੁੱਤਰ ਦੀ ਲੋੜ ਨਹੀਂ ਹੈ, ਉਹਨਾ ਦੀ ਧੀ ਇੱਕ ਪੁੱਤਰ ਜਿਨੀ ਹੀ ਕਾਬਿਲ ਹੈ।

ਮੈਂ ਇਹ ਸਭ ਚਲਦਾ ਰੱਖਣ ਲਈ ਸੌ ਮੁਸੀਬਤਾਂ ਨਾਲ ਲੜੀ ਹਾਂ। ਸਭ ਪਰਿਵਾਰ ਵਾਲੇ ਅਤੇ ਦੋਸਤ ਸਹੇਲੀਆਂ ਮੈਨੂੰ ਦੁਕਾਨ ਬੰਦ ਕਰ ਦੇਣ ਅਤੇ ਵਿਆਹ ਕਰਾ ਕੇ ਆਮ ਜਿੰਦਗੀ ਜਿਉਣ ਲਈ ਕਹਿੰਦੇ ਹਨ, ਪਰ ਮੈਂ ਇਹ ਨਹੀਂ ਕਰ ਸਕਦੀ। ਇਸ ਸਭ ਨੂੰ ਬਨਾਉਣ ਲਈ ਸਾਡੇ ਪਰਿਵਾਰ ਨੂੰ ੧੦੦ ਸਾਲ ਲੱਗੇ ਹਨ, ਮੈਂ ਇੱਕ ਸਾਹ ਵਿੱਚ ਹੀ ਇਸ ਸਭ ਨੂੰ ਹਵਾ ਵਿੱਚ ਓਝਲ ਹੁੰਦਾ ਨਹੀਂ ਦੇਖ ਸਕਦੀ। ਪਹਿਲਾਂ ਮੈਂ ਇਸੇ ਦੁਕਾਨ ਦੀ ਉਪਰਲੀ ਮੰਜਿਲ ਵਿੱਚ ਰਹਿੰਦੀ ਸੀ, ਹੁਣ ਮੈਂ ਕਿਤੇ ਹੋਰ ਰਹਿ ਰਹੀ ਹਾਂ। ਮੈਂ ਰਾਤ ਦੇ ੧੦ ਵਜੇ ਘਰ ਜਾਣ ਲਈ ਆਟੋ ਰਿਕਸ਼ਾ ਲੈਂਦੀ ਹਾਂ। ਪਰ ਇਹ ਸ਼ਹਿਰ ਕਾਫੀ ਅਸੁਰੱਖਿਅਤ ਹੈ, ਮੈਂ ਹੁਣ ਕਾਰ ਜਾਂ ਸਕੂਟਰ ਲੈਣ ਬਾਰੇ ਸੋਚ ਰਹੀ ਹਾਂ।

ਅੱਜ ਮੈਂ ਇਕੱਲੀ ਰਹਿੰਦੀ ਹਾਂ, ਮਾਤਾ ਪਿਤਾ ਗੁਜਰ ਗਏ ਹਨ ਅਤੇ ਭੈਣ ਵਿਆਹੀ ਹੋਈ ਹੈ। ਕਈ ਵਾਰ ਮਨ ਬਹੁਤ ਉਦਾਸ ਹੋ ਜਾਂਦਾ ਹੈ 'ਤੇ ਹੌਂਸਲਾ ਵੀ ਟੁੱਟਣ ਲੱਗ ਜਾਂਦਾ ਹੈ ਪਰ ਮੈਨੂੰ ਪਤਾ ਹੈ ਕਿ ਇਹ ਕੰਮ ਚਲਦਾ ਰੱਖਣਾ ਇਹਨਾ ਗੱਲਾਂ ਨਾਲੋਂ ਕਿਤੇ ਉੱਤੇ ਹੈ।ਇੱਕਲੇ ਰਹਿਣ ਵਿੱਚ ਕੋਈ ਬੁਰਾਈ ਨਹੀਂ ਹੈ। ਮੈਂ ਪਹਿਲਾਂ ਵੀ ਕਈ ਮੁਸੀਬਤਾਂ ਦੇਖੀਆਂ ਹਨ ਅਤੇ ਅੱਗੇ ਵੀ ਸਾਹਮਣਾ ਹੁੰਦਾ ਹੀ ਰਹਿਣਾ ਹੈ ਪਰ ਮੈਂ ਮਜਬੂਤ ਰਹਿ ਕੇ ਔਰਤਾਂ ਲਈ ਮਿਸਾਲ ਬਣਨਾਂ ਚਾਹੁੰਦੀ ਹਾਂ ਕਿ ਉਹ ਆਦਮੀਆਂ ਤੋਂ ਕਿਸੇ ਗੱਲੋਂ ਘੱਟ ਨਹੀਂ ਹਨ।

Artwork by – Ashima Raizada

Story by: Gurdeep Dhaliwal

pa_INPanjabi

Discover more from Trolley Times

Subscribe now to keep reading and get access to the full archive.

Continue reading