
ਕਿਸਾਨੀ ਸੰਘਰਸ਼ ਨੇ ਕਾਇਮ ਕੀਤੇ ਨਵੇਂ ਦਿਸਹੱਦੇ
ਇਸ ਸੰਘਰਸ਼ ਦੇ ਦੌਰਾਨ ਲਗਾਤਾਰ ਲੰਗਰ ਵੀ ਚਲਦੇ ਰਹੇ ਤੇ ਕੋਈ ਵੀ ਕਿਸੇ ਵੀ ਜਾਤ ਪਾਤ ਦੇ ਭੇਦ ਭਾਵ ਤੋਂ ਬਗੈਰ ਇਥੋਂ ਆਪਣਾ ਪੇਟ ਭਰਕੇ ਜਾਂਦਾ ਰਿਹਾ। ਕੇਵਲ ਇਸ ਸੰਘਰਸ਼ ‘ਚ ਸ਼ਾਮਿਲ ਅੰਦੋਲਨਕਾਰੀਆਂ ਨੂੰ ਹੀ ਨਹੀਂ ਬਲਕਿ ਮੋਰਚਿਆਂ ਦੇ ਲਾਗੇ ਰਹਿਣ ਵਾਲੇ ਆਮ ਲੋਕਾਂ ਨੂੰ ਵੀ ਇਹ ਸੰਘਰਸ਼ ਆਪਣੀ ਪੂਰੀ ਜ਼ਿੰਦਗੀ ਯਾਦ ਰਹਿਣ ਵਾਲਾ ਹੈ।