ਭਾਰਤੀ ਕਿਸਾਨ ਯੂਨੀਅਨ ਕਾਦੀਆਂ

ਭਾਰਤੀ ਕਿਸਾਨ ਯੂਨੀਅਨ ਕਾਦੀਆਂ

ਅਹਿਮ ਆਗੂ: ਹਰਮੀਤ ਸਿੰਘ ਕਾਦੀਆਂ (ਪੰਜਾਬ ਪ੍ਰਧਾਨ) , ਗੁਰਮੀਤ ਸਿੰਘ  ਗੋਲੇਵਾਲਾ (ਸੀਨੀਅਰ ਮੀਤ ਪ੍ਰਧਾਨ)  ਕੁਲਦੀਪ ਸਿੰਘ ਚੱਕ ਭਾਈਕੇ (ਸੀਨੀਅਰ ਮੀਤ ਪ੍ਰਧਾਨ)  

ਇਸ ਤੋਂ ਇਲਾਵਾ ਪੰਜਾਬ ਪੱਧਰ ਤੇ ਪੰਜ ਮੀਤ ਪ੍ਰਧਾਨ,  ਇਕ ਪ੍ਰੈੱਸ ਸਕੱਤਰ,  ਇਕ ਵਿੱਤ ਸਕੱਤਰ ਅਤੇ ਇਕ ਜਨਰਲ  ਸਕੱਤਰ ਮੀਡੀਆ ਹਨ। 

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪਿੰਡ, ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਤੇ ਕੰਮ ਕਰਦੀ ਹੈ  ਕੋਈ ਵੀ ਕਿਸਾਨ ਜਥੇਬੰਦੀ ਦਾ ਮੈਂਬਰ ਬਣ ਸਕਦਾ ਹੈ। ਕਾਦੀਆਂ ਦੀ ਮੁਕ ਵਿਚਾਰਧਾਰਾ ਖੇਤੀ ਨੂੰ ਕੁਦਰਤ ਨਾਲ਼ ਜੋੜਕੇ ਲਾਹੇਵੰਦ ਬਣਾਉਣਾ ਹੈ।  ਖੇਤੀ ਕਾਨੂੰਨ  ਤਾਂ ਰੱਦ ਕਰਾਉਣੇ ਹੀ ਹਨ ਨਾਲ਼ ਹੀ ਸਰਕਾਰ ਦੇ ਨੀਤੀ ਘਾੜਿਆਂ ਨੂੰ ਗੈਰਕੁਦਰਤੀ ਖੇਤੀ ਨੂੰ ਹੌਲੀ ਹੌਲੀ ਕੁਦਰਤ ਵੱਲ ਮੋੜਨ ਦੇ ਰਿਫੌਰਮ ਤਿਆਰ ਕਰਨ ਲਈ ਵੀ ਜ਼ੋਰ ਪਾਉਣਾ  ਹੈ।  ਪਾਣੀ ਦਾ ਘਟ ਰਿਹਾ ਪੱਧਰ ਅਤੇ ਬਦਲਵੀਆਂ ਫਸਲਾਂ ਦੇ ਮੁੱਦੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਅਹਿਮ ਹਨ। ਜਥੇਬੰਦੀ ਦਾ ਮੰਨਣਾ ਹੈ ਕਿ ਜੇ ਖੇਤੀ ਲਾਹੇਵੰਦ ਹੋਵੇਗੀ ਤਾਂ ਲੋਕ ਖੇਤੀ ਨੂੰ ਛੱਡਣ ਦੀ ਬਜਾਏ ਇਸ ਨਾਲ਼ ਜੁੜਨਗੇ।  ਜਥੇਬੰਦੀ ਇੱਕ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰਨ ਦੀ ਚਾਹਵਾਨ ਹੈ। ਤਾਕਤ ਲੋਕਾਂ ਦੇ ਹੱਥ ਚ ਹੈ ਤੇ ਉਹ ਲੋਕ ਪੱਖੀ ਕੰਮਾਂ ਲਈ ਸਿਆਸੀ ਧਿਰਾਂ ਤੇ ਪਰੈਸ਼ਰ ਗਰੁੱਪ ਵਜੋਂ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ। 

ਇਹ ਜਥੇਬੰਦੀ 2017 ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੋਂ ਅੱਡ ਹੋ ਕੇ ਬਣੀ। ਇਸ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਹਨ। ਹਰਮੀਤ ਸਿੰਘ ਕਾਦੀਆਂ ਦੇ ਦਾਦਾ ਜੀ ਪ੍ਰਤਾਪ ਸਿੰਘ ਕਾਦੀਆਂ 1971 ਵਿੱਚ ਬਣੀ ਭਾਰਤੀ ਕਿਸਾਨ ਯੂਨੀਅਨ ਦੇ ਸੰਸਥਾਪਕ ਮੈਂਬਰ ਸਨ। 2017 ਵਿੱਚ ਇਹ 15 ਜ਼ਿਲ੍ਹਿਆਂ ਵਿੱਚ ਸੀ ਤੇ ਛੇ ਮਹੀਨਿਆਂ ਵਿਚ ਤਿੰਨ ਹੋਰ ਜ਼ਿਲ੍ਹਿਆਂ ਤਕ ਪਸਰ ਗਈ ਸੀ।  ਅੰਦੋਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੋਈ 56000 ਮੈਂਬਰ ਕਾਦੀਆਂ ਨਾਲ਼ ਜੁੜੇ ਹੋਏ ਸਨ।  ਮੈਂਬਰਾਂ ਦੀ ਗਿਣਤੀ ਅੰਦੋਲਨ ਤੋਂ ਬਾਅਦ ਵਧੀ ਹੈ।  ਬਠਿੰਡਾ ਜ਼ਿਲ੍ਹੇ ਵਿੱਚ ਜਥੇਬੰਦੀ ਨੇ ਯੂਨਿਟ ਬਣਾਏ ਹਨ।  ਇਸ ਜਥੇਬੰਦੀ ਦਾ ਖਾਸੀਅਤ ਹੈ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਇਨ੍ਹਾਂ ਨਾਲ਼ ਜੁੜੇ ਹੋਏ ਹਨ।  ਹਰਮੀਤ ਸਿੰਘ ਕਾਦੀਆਂ ਦਾ ਖੁਦ ਦਾ ਇੱਕ  ਨੌਜਵਾਨ ਹੋਣਾ ਨੌਜਵਾਨਾਂ ਨੂੰ ਖਿੱਚਦਾ ਹੈ।

en_GBEnglish