
ਨੀਲਾ ਬਾਣਾ – ਲਾਲ ਝੰਡਾ
ਦਸੰਬਰ ਜਨਵਰੀ ਦੀ ਕੜਾਕੇ ਦੀ ਠੰਢ ਵਿਚ ਦਿੱਲੀ ਮੋਰਚਿਆਂ ਵੱਲ ਜਦੋਂ ਆਉਣਾ ਜਾਣਾ ਹੋਇਆ ਤਾਂ ਬਹੁਤ ਸਾਰੀਆਂ ਕਹਾਣੀਆਂ ਜੁੜਦੀਆਂ ਗਈਆਂ। ਸਿੰਘੂ ਬਾਰਡਰ ‘ਤੇ ਬਟਾਰੀ ਪਿੰਡ ਦੀਆਂ ਟਰਾਲੀਆਂ ਪਹਿਲੇ ਦਿਨੋਂ ਪੱਕੀਆਂ ਹੀ ਖੜ੍ਹੀਆਂ ਸਨ। ਹੁਣ ਵੀ ਹਨ। ਜਮਹੂਰੀ ਕਿਸਾਨ ਸਭਾ ਦੇ ਲਾਲ ਝੰਡੇ ਇਹਨਾਂ ਟਰਾਲੀਆਂ ‘ਤੇ ਧੁੱਪਾਂ, ਮੀਹਾਂ, ਝੱਖੜਾਂ ਹਨੇਰੀਆਂ ‘ਚ ਝੂਲਦੇ ਹਨ।