ਮਾਤਾ ਸਵਰਨ ਕੌਰ

ਮਾਤਾ ਸਵਰਨ ਕੌਰ

ਜੱਸੀ ਸੰਘਾ

ਮਾਤਾ ਜੀ ਸਵਰਨ ਕੌਰ ਸੱਠ ਕੁ ਸਾਲ ਦੇ ਨੇ, ਕਦੇ ਸਕੂਲ ਨਹੀਂ ਗਏ| ਪਰ ਉਹਨਾਂ ਦੇ ਕਹਿਣ ਮੁਤਾਬਿਕ ਕਿਤਾਬਾਂ ਨੂੰ ਦੇਖ ਕੇ ਸਦਾ ਹੀ ਜੀਅ ਕਰਦਾ ਕਿ ਮੈਨੂੰ ਵੀ ਪਤਾ ਲੱਗੇ ਕਿ ਇਹਨਾਂ ਅੰਦਰ ਕੀ ਲਿਖਿਆ ਹੈ! ਉਹਨਾਂ ਵੱਲੋਂ ਕਈ ਵਾਰੀਂ ਕੋਸ਼ਿਸ਼ ਕੀਤੀ ਗਈ ਕਿ ਪੰਜਾਬੀ ਪੜਨਾ ਸਿੱਖਿਆ ਜਾਵੇ, ਕਾਇਦੇ ਵੀ ਲਏ, ਪੂਰਨੇ ਵੀ ਪਾਏ, ਪਰ ਹਮੇਸ਼ਾ ਹੀ ਅੱਧਵਿਚਕਾਰ ਹੀ ਰਹਿ ਜਾਂਦਾ

ਕਿਸਾਨ ਮੋਰਚੇਤੇ ਜਦੋਂ ਮਾਤਾ ਜੀ ਦੇ ਬੱਚੇਵਿਹੜਾਨਾਮ ਦੀ ਇੱਕ ਜਗਾਹ ਸ਼ੁਰੂ ਕਰ ਰਹੇ ਸਨ ਤਾਂ ਮਾਤਾ ਜੀ ਦੀ ਜ਼ਿੰਮੇਦਾਰੀ ਮੇਜ਼ ਉੱਤੇ ਰੱਖੀਆਂ ਕਿਤਾਬਾਂ ਕੋਲ ਲੱਗ ਗਈ| ਉਸ ਸਮੇਂ ਅਜੇ ਲਾਇਬ੍ਰੇਰੀ ਸਥਾਪਿਤ ਨਹੀਂ ਸੀ ਹੋਈ, ਇਸ ਕਰਕੇ ਕਿਤਾਬਾਂ ਨੂੰ ਮੇਜ਼ ਉੱਤੇ ਰੱਖ ਕੇ ਮਾਤਾ ਕੁਰਸੀ ਡਾਹ ਕੇ ਬਹਿ ਜਾਂਦੀ ਤੇ ਪਾਠਕਾਂ ਨੂੰ ਕਿਤਾਬਾਂ ਦਿੰਦੀ| ਕਿਤਾਬਾਂ ਦੇ ਸਰਵਰਕ ਉਤਲੀ ਫੋਟੋ ਨੂੰ ਦੇਖ ਕੇ ਉਹ ਉਹਨਾਂ ਨੂੰ ਸਜਾ ਸਜਾ ਕੇ ਰੱਖਦੀ| ਜਦੋਂ ਸਾਡੇ ਵਿੱਚੋਂ ਕੋਈ ਉਸ ਕੋਲ ਜਾਂਦਾ ਤਾਂ ਉਹ ਕਿਤਾਬਾਂ ਨੂੰ ਭਾਸ਼ਾ ਅਨੁਸਾਰ ਅਲੱਗਅਲੱਗ ਕਰਨ ਲਈ ਆਖਦੀ

ਇਹੀ ਸਮਾਂ ਸੀ, ਜਦੋਂ ਇੱਕ ਵਾਰੀਂ ਫੇਰ ਮਾਤਾ ਅੰਦਰ ਚਿਣਗ ਫੁੱਟੀ ਕਿ ਇਹਨਾਂ ਜਿਲਦਾਂ ਅੰਦਰਲੇ ਸ਼ਬਦ ਮੈਨੂੰ ਸਿੱਖਣੇ ਚਾਹੀਦੇ ਨੇਤੇ ਪਹਿਲੀ ਵਾਰ ਮਾਤਾ ਜੀ ਦੀ ਉਸ ਖੁੱਲ੍ਹੀ ਲਾਇਬ੍ਰੇਰੀ ਨਾਲ ਫ਼ੋਟੋ ਦੇਖ ਕੇ ਬੱਚਿਆਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਕਿਤਾਬਾਂ ਦੀ ਰਾਖੀ ਖੜੀ ਮਾਤਾ ਨੂੰ ਕਾਸ਼ ਇਹ ਪੜਨੀਆਂ ਵੀ ਆਉਂਦੀਆਂ! ਮਾਤਾ ਜੀ ਦੇ ਪੁੱਤ ਇੰਦਰ ਨੂੰ ਖ਼ਿਆਲ ਆਇਆ ਕਿ ਜੇ ਉਸਦੀ ਮਾਂ ਅਜਿਹਾ ਮਹਿਸੂਸ ਕਰਦੀ ਹੈ ਤੇ ਸਿੱਖਣ ਦੀ ਇੱਛੁਕ ਹੈ ਤਾਂ ਜ਼ਰੂਰ ਹੋਰ ਵੀ ਬਜ਼ੁਰਗ ਹੋਣਗੇ| ਤਾਂ ਇੰਦਰ ਨੇ ਇਹ ਗੱਲ ਸਾਰੇ ਸਾਥੀਆਂ ਨਾਲ ਸਾਂਝੀ ਕੀਤੀ ਕਿ ਕਿਉਂ ਨਾ ਆਪਾਂ ਬਜ਼ੁਰਗਾਂ ਲਈ ਸਕੂਲ ਖੋਲ੍ਹ ਦੇਈਏ? ਮਾਤਾ ਨੇ ਬਹੁਤ ਜੋਸ਼ ਦਿਖਾਇਆ, ਨਤੀਜੇ ਵਜੋਂ ਅੱਜ ਸਿੰਘੁ ਮੋਰਚਾਤੇ ਬਜ਼ੁਰਗਾਂ ਲਈ ਸਕੂਲ ਸ਼ੁਰੂ ਕੀਤਾ ਗਿਆ, ਜਿੱਥੇ ਬਜ਼ੁਰਗ ਰੋਜ਼ਾਨਾ ਇਕੱਠੇ ਹੋ ਕੇ ਪੜ੍ਹਦੇ, ਤਸਵੀਰਾਂ ਵਿੱਚ ਰੰਗ ਭਰਦੇ ਨੇਮਾਤਾ ਹੁਣ ਮਨ, ਜਨਮ, ਸਵਰਗ, ਨਾਨਕ, ਰਾਗ ਵਰਗੇ ਕਿੰਨੇ ਅੱਖਰ ਜੋੜ ਕੇ ਪੜ੍ਹ ਲੈਂਦੀ ਹੈ ਤੇ ਨਵਾਂ ਅੱਖਰ ਪੜ੍ਹਕੇ ਬੱਚੇ ਜਿੰਨਾ ਹੀ ਖੁਸ਼ ਹੁੰਦੀ ਹੈ|

en_GBEnglish