ਅਹਿਮ ਫ਼ੈਸਲੇ

ਅਹਿਮ ਫ਼ੈਸਲੇ

ਸੰਯੁਕਤ ਕਿਸਾਨ ਮੋਰਚਾ ਦੀ 7 ਮੈਂਬਰੀ ਤਾਲਮੇਲ ਕਮੇਟੀ, ਜੋ ਕਿ ਕਿਸਾਨਾਂ ਦੇ ਇਤਿਹਾਸਕ ਸੰਘਰਸ਼ ਦਾ ਤਾਲਮੇਲ ਕਰ ਰਹੀ ਹੈ, ਨੇ ਦਿੱਲੀ ਦੇ ਪ੍ਰੈੱਸ ਕਲੱਬ ‘ਚ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਨੂੰ ਇੱਕ ਸਾਫ ਅਤੇ ਸਿੱਧਾ ਅਲਟੀਮੇਟਮ ਦਿੱਤਾ ਹੈ।

 

ਕਿਸਾਨ ਨੁਮਾਇੰਦਿਆਂ ਨੇ ਕਿਹਾ, “ਅਸੀਂ ਸਰਕਾਰ ਨੂੰ ਪਹਿਲੇ ਹੀ ਦਿਨ ਦੱਸਿਆ ਸੀ ਕਿ ਅਸੀਂ ਇਨ੍ਹਾਂ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤੇ ਬਗੈਰ ਇਥੋਂ ਹਟਣ ਵਾਲੇ ਨਹੀਂ।  ਕਾਨੂੰਨ ਵਾਪਸ ਲਓ ਅਤੇ ਐਮਐਸਪੀ ‘ਤੇ ਕਿਸਾਨਾਂ ਨੂੰ ਕਾਨੂੰਨੀ ਗਾਰੰਟੀ ਦਿਓ। ਹੁਣ ਅਸੀਂ ਸੰਘਰਸ਼ ਵਿੱਚ ਇਕ ਫੈਸਲਾਕੁੰਨ ਮੋੜ ‘ਤੇ ਆ ਗਏ ਹਾਂ।  26 ਜਨਵਰੀ ਦੀ ਇਸ ਨਿਰਣਾਇਕ ਕਦਮ ਲਈ ਗਣਤੰਤਰ ਦਿਵਸ ਦੀ ਚੋਣ ਕੀਤੀ, ਕਿਉਂਕਿ ਇਹ ਦਿਨ ਸਾਡੇ ਦੇਸ਼ ਦੇ ਬਹੁਗਿਣਤੀ ਕਿਸਾਨਾਂ ਦੀ ਸਰਵ ਸ਼ਕਤੀ ਦਾ ਪ੍ਰਤੀਕ ਹੈ। ”

 

  1. ਕਿਸਾਨਾਂ ਨੇ ਕੇਂਦਰ-ਸਰਕਾਰ ਨੂੰ ਦਿੱਤਾ ਅਲਟੀਮੇਟਮ, ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਦਿੱਲੀ ਵਿੱਚ ਟਰੈਕਟਰ ਲੈ ਕੇ ਆਉਣਗੇ

 

  1. ਜੇ 4 ਜਨਵਰੀ ਨੂੰ ਸਰਕਾਰ ਨਾਲ ਗੱਲਬਾਤ ਅਸਫਲ ਹੋ ਜਾਂਦੀ ਹੈ, ਤਾਂ 6 ਜਨਵਰੀ ਨੂੰ ਕਿਸਾਨ ਕੇਐਮਪੀ ਐਕਸਪ੍ਰੈਸ ਵੇਅ ‘ਤੇ ਮਾਰਚ ਕਰਨਗੇ।

 

  1. ਦੇਸ਼ ਭਰ ਵਿਚ ਇਸ ਅੰਦੋਲਨ ਨੂੰ ਤੇਜ਼ ਕਰਨ ਲਈ, ਸਰਕਾਰੀ ਝੂਠ ਅਤੇ ਪ੍ਰਚਾਰ ਨੂੰ ਬੇਨਕਾਬ ਕਰਨ ਲਈ “ਦੇਸ਼ ਜਾਗ੍ਰਿਤੀ ਪਖਵਾੜਾ” 6 ਜਨਵਰੀ ਤੋਂ 20 ਜਨਵਰੀ ਤੱਕ ਮਨਾਇਆ ਜਾਵੇਗਾ।

 

  1. 13 ਜਨਵਰੀ ਨੂੰ ਲੋਹੜੀ / ਸੰਕਰਾਂਤ ਦੇ ਮੌਕੇ ‘ਤੇ ਦੇਸ਼ ਭਰ ਵਿਚ “ਕਿਸਾਨ ਸੰਕਲਪ ਦਿਵਸ” ਮਨਾਇਆ ਜਾਵੇਗਾ ਅਤੇ ਤਿੰਨੋਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

 

  1. 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਉਣਾ ਦੇਸ਼ ਦੀ ਖੇਤੀ ਵਿੱਚ ਔਰਤਾਂ ਦੇ ਯੋਗਦਾਨ ਨੂੰ ਉਜਾਗਰ ਕਰੇਗਾ।

 

  1. 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ ਵਿੱਚ “ਆਜ਼ਾਦ ਹਿੰਦ ਕਿਸਾਨ ਦਿਵਸ” ਮਨਾ ਕੇ ਸਾਰੀਆਂ ਰਾਜਧਾਨੀਆਂ ਵਿੱਚ ਰਾਜਪਾਲਾਂ ਦੇ ਨਿਵਾਸ ਦੇ ਬਾਹਰ ਡੇਰਾ ਲਾਇਆ ਜਾਵੇਗਾ।
en_GBEnglish