
ਲੰਬੀ ਲੜਾਈ ਦੀ ਜਿੱਤ
ਇੱਕ ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਕਿਸਾਨ ਅੰਦੋਲਨ ਆਖਿਰਕਾਰ ਕਾਮਯਾਬ ਹੋ ਰਿਹਾ ਹੈ। ਜਦੋਂ ਮੈਂ 24 ਨਵੰਬਰ 2020 ਨੂੰ ਕਿਸਾਨਾਂ ਨੂੰ ਪੰਜਾਬ ਤੋਂ ਚੱਲਣ ਵੇਲੇ ਮਿਲਿਆ ਸੀ ਉਸ ਵਕਤ ਅਤੇ ਅੱਜ ਤੱਕ ਕਿਸਾਨਾਂ ਦਾ ਧਰਨੇ ਨੂੰ ਲੈ ਕੇ ਉਤਸ਼ਾਹ ਨਹੀਂ ਘਟਿਆ। ਉਹਨਾਂ ਵਿੱਚ ਪਹਿਲੇ ਦਿਨ ਵਾਲਾ ਜਜ਼ਬਾ ਬਰਕਰਾਰ ਹੈ।