ਦਿੱਲੀ ਪੁਲਿਸ ਦੇ ਡਰਾਵੇ
ਦਿੱਲੀ ਪੁਲਿਸ ਦੇ ਡਰਾਵੇ ਵਾਲੀਆਂ ਤਫ਼ਤੀਸ਼ਾਂ ਜਾਰੀ ਹਨ। ਉਹਨਾਂ ਦੇ ਸਪੈਸ਼ਲ ਸੈੱਲ ਨੇ ਦਿੱਲੀ ਦੇ ਸਿਆਸੀ ਆਗੂ ਰਵੀ ਰਾਏ ਦੇ ਘਰ ਆ ਕੇ ਟਰਾਲੀ ਟਾਈਮਜ਼ ਅਤੇ ਸਾਡੀ ਸੰਪਾਦਕੀ ਟੀਮ ਦੀ ਮੈਂਬਰ ਨਵਕਿਰਨ ਨੱਤ ਬਾਰੇ ਪੁੱਛਗਿੱਛ ਕੀਤੀ। ਉਹਨਾਂ ਕੋਲ ਕੋਈ ਵਾਰੰਟ ਨਹੀਂ ਸੀ। ਇਹ ਮਹਿਜ਼ ਅੰਦੋਲਨ ਦੇ ਹੱਕ ਵਿਚ ਬੁਲੰਦ ਅਵਾਜ਼ਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਡਰਾਉਣ ਦੀ ਕੋਸ਼ਿਸ਼ ਹੈ।