Category: KIRRT

ਪ੍ਰੀਤਮ ਸਿੰਘ, ਸ਼ਸਤ੍ਰਾਂ ਦੇ ਦਸਤਕਾਰ, ਭਿੰਡਰ ਕਲਾਂ, (ਮੋਗਾ)

ਸਿੱਖ ਪੰਥ ਦੀ ਦਮਦਮੀ ਟਕਸਾਲ ਦੇ ਕਈ ਜਥੇਦਾਰਾਂ ਦਾ ਮੁੱਢ ਸਾਡਾ ਪਿੰਡ ਹੋਣ ਕਰਕੇ ਅਸੀਂ ਕਈ ਪੀੜ੍ਹੀਆਂ ਤੋਂ ਸ਼ਸਤਰਾਂ ਦੀ ਦਸਤਕਾਰੀ ਦਾ ਕੰਮ ਕਰ ਰਹੇ ਹਾਂ, ਹੁਣ ਸਾਡੀ ਚੌਥੀ ਪੀੜ੍ਹੀ ਵੀ ਇਸ ਕਾਰਜ ਵਿਚ ਲੱਗੀ ਹੋਈ ਹੈ। ਮਿਸਤਰੀ ਸਿੰਘ ਹੋਣ ਕਰਕੇ ਬਜ਼ੁਰਗ ਤਾਂ ਗੱਡੇ ਤੋਂ ਲੈ ਕੇ ਰਫਲਾਂ ਤਕ ਬਣਾ ਲੈਂਦੇ ਸਨ

Read More »

ਕੁਲਵੰਤ ਸਿੰਘ, ਫੋਟੋਗ੍ਰਾਫਰ, ਆਦਮਪੁਰ

ਮੇਰਾ ਵਿਆਹ ਸੰਨ ੭੫ 'ਚ ਹੋ ਗਿਆ ਸੀ। ਉਸੇ ਸਾਲ ਹੀ ਮੈਂ ਆਸਟਰੀਆ(ਯੂਰਪੀ ਮੁਲਕ) ਚਲਾ ਗਿਆ। ਅਸੀਂ ਕਈ ਜਾਣੇ ਸੀ, ਓਥੇ ਸੜਕ ਰਾਹੀਂ ਹੀ ਗਏ। ਜਦੋਂ ਸਾਲ ਬਾਅਦ ਵੀਜ਼ਾ ਮੁੱਕ ਗਿਆ ਅਤੇ ਅਸੀਂ ਇਲਲੀਗਲ ਹੋ ਗਏ, ਤਾਂ ਉਹਨਾਂ ਨੇ ਸਾਨੂੰ ਕੱਢ ਦਿੱਤਾ ਅਤੇ ਬਾਰਡਰ ਪਾਰ ਕਰਵਾ ਕੇ ਯੁਗੋਸਲਾਵੀਆ ਵਾੜ ਦਿੱਤਾ। ਪੈਸੇ ਹੋਣ ਕਰਕੇ ਅਸੀਂ ਸੌਖੇ ਵਾਪਿਸ ਆ ਗਏ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ

Read More »

ਕਿਰਪਾਲ ਸਿੰਘ, ਖ਼ੁਰੀਆਂ ਵਾਲਾ, ਮਜੀਠਾ (ਅੰਮ੍ਰਿਤਸਰ )

ਮੇਰੀ ਉਮਰ ਐਸ ਵਕਤ 45 ਕੁ ਸਾਲ ਦੀ ਐ। 1989 'ਚ ਮੈਂ ਦੱਸਵੀਂ ਕੀਤੀ ਏ ਤੇ 90 ਦੇ ਵਿੱਚ ਮੈਂ ਇਸ ਕੰਮ ਵਿੱਚ ਆ ਗਿਆ। ਉਦੋਂ ਮੇਰੀ ਉਮਰ 15-16 ਸਾਲ ਦੀ ਸੀ। ਉਦੋਂ ਆਪਣਾ ਕੰਮ ਚੰਗਾ ਸੀ, ਨੌਕਰੀ ਦਾ ਕੋਈ ਧਿਆਨ ਨਹੀਂ ਸੀਗਾ।

Read More »

ਕਰਨੈਲ ਅਟਵਾਲ, ਦਰਜੀ, ਕਣਕਵਾਲ, ਮਾਨਸਾ

ਬਚਪਨ ਤਾਂ ਮੇਰਾ ਆਮ ਬੱਚਿਆਂ ਵਾਂਙੂ ਗੁਜ਼ਰਿਆ। ਚਾਰ ਭਰਾ ਸੀ ਅਸੀਂ। ਮੇਰੇ ਨਾਲੋਂ ਵੱਡਾ ਭਰਾ ਥਾਣੇਦਾਰ ਬਣ ਗਿਆ। ਇੱਕ ਖੇਤ ਮਜ਼ਦੂਰੀ ਕਰਦਾ ਐ। ਇੱਕ ਗੁਜ਼ਰ ਗਿਆ। ਤਿੰਨ ਭੈਣਾਂ ਨੇ ਤਿੰਨੇ ਵੱਡੀਆਂ ਨੇ ਮੇਰੇ ਤੋਂ। ਤਿੰਨੋਂ ਮਾਵਾਂ ਆਲਾ ਪਿਆਰ ਦਿੰਦੀਆਂ ਨੇ ਮੈਨੂੰ। ਮੇਰੇ ਪਿਤਾ ਜੀ ਕੰਮ ਦੇ ਬਹੁਤ ਵਧੀਆ ਕਰਿੰਦੇ ਸੀ

Read More »

ਦਿਆਲ ਸਿੰਘ, ਮੋਚੀ, ਪੰਜੋਲਾ, ਪਟਿਆਲਾ

ਮਾਰ੍ਹਾ ਨਾਉਂ ਦਿਆਲ ਸਿੰਘ ਐ। ਮ੍ਹਾਰੀ ਉਮਰ 74 ਸਾਲ ਕੇ ਗੈਲ ਮਾਂ ਹੋਊ। ਹਮੇਂ 25-26 ਸਾਲਾਂ ਤੇ ਮੋਚੀ ਕਾ ਕੰਮ ਕਰਾਂ, ਓਦੂੰ ਪਹਿਲਾਂ ਜੱਟਾਂ ਨਾਲ ਸੀਰ ਵੀ ਕਰਿਆ ਫਿਰ ਦਿਹਾੜੀ ਜੋਤਾ ਵੀ ਕਰਿਆ। ਜਦ ਦਿਹਾੜੀ ਜੋਤੇ ਦਾ ਕੰਮ ਛੱਡਿਆ ਤਾਂ ਯੋ ਕੰਮ ਮੈਂ ਬਲਬੇੜੇ ਤੋਂ ਸਿੱਖ ਲਿਆ

Read More »

ਸੰਜੀਵ ਕੁਮਾਰ, ਸਿਲਾਈ ਮਸ਼ੀਨ ਬਨਾਉਣ ਵਾਲਾ, ਲੱਕੜ ਬਾਜ਼ਾਰ, ਲੁਧਿਆਣਾ

ਮੰਮੀ ਸਾਡੀ ਮਰ ਗਈ ਜਦੋਂ ਅਸੀਂ ਛੋਟੀ ਉਮਰ ਦੇ ਸੀ। ਡੈਡੀ ਸਾਡੇ ਨੇ ਪਹਿਲਾਂ ਮਿਹਨਤ ਕੀਤੀ ਹੋਣੀ, ਪਰ ਮਾਤਾ ਦੇ ਗੁਜ਼ਰਨ ਤੋਂ ਬਾਅਦ ਉਹਨੇ ਬਨਾਉਣ ਦੀ ਥਾਂ ਖਰਾਬ ਹੀ ਕੀਤਾ, ਦਾਰੂ ਬਹੁਤ ਪੀਣ ਲੱਗ ਪਿਆ ਸੀ। ਵੱਡੀ ਭੈਣ ਦਾ ਵਿਆਹ ਕੀਤਾ, ਖਰਚਾ ਚਲਾਉਣ ਵਾਸਤੇ ਮਕਾਨ ਵੇਚਤਾ। ਉਹ ਵੇਚ ਕੇ ਛੋਟਾ ਮਕਾਨ ਖ਼ਰੀਦ ਲਿਆ, ਥੋੜੇ ਪੈਸਿਆਂ ‘ਚ

Read More »

ਬਲਦੇਵ ਸਿੰਘ, ਆਜੜੀ, ਤੋਲਾਵਲ, ਸੰਗਰੂਰ

ਇਹ ਕੰਮ 'ਚ ਪਏ ਨੂੰ ਮੈਨੂੰ 25 ਸਾਲ ਤੋਂ ਜ਼ਿਆਦਾ ਹੋ ਗਏ। ਜਦੋਂ ਮੈਂ ਇਹ ਕੰਮ ਤੋਰਿਆ, ਮੈਂ ਤੋਗੇਵਾਲ ਤੋਂ ਦੋ ਬੱਕਰੀਆਂ ਲਿਆਂਦੀਆਂ। ਇਕ ਗਿਆਰਾਂ ਸੌ ਦੀ ਇਕ ਨੌਂ ਸੌ ਦੀ। ਜਦੋਂ ਕੰਮ ਵੱਧ ਗਿਆ ਫਿਰ ਮੈਂ ਭੇਡਾਂ ਵੀ ਲੈ ਲਈਆਂ। ਹੌਲੀ-ਹੌਲੀ ਪਸ਼ੂ ਸਤਾਰਾਂ ਤੋਂ ਪੰਜਤਾਲੀ ਹੋ ਗਏ

Read More »
pa_INPanjabi