
ਕਿਸਾਨ ਸੰਘਰਸ਼ ਵਿੱਚ ਕਲਾ – ਸਾਂਝੀਵਾਲਤਾ ਦੀ ਇਕ ਝਾਤ
ਕਲਾ ਦੇ ਇਸ ਰੂਪ ਦੇ ਮੁੱਖ ਤੱਤ ਹਨ: ਇਕੱਠੇ ਕੰਮ ਕਰਨਾ ਅਤੇ ਰੋਜ਼ਮਰਾ ਦੇ ਔਜ਼ਾਰਾਂ ਅਤੇ ਵਸਤਾਂ ਦੀ ਹੁੰਨਰਮੰਦ ਵਰਤੋਂ ਕਰਨਾ। ਕਿਸਾਨਾਂ ਨਾਲ਼ ਸਰਕਾਰ ਅਤੇ ਮੀਡੀਆ ਦੇ ਵਤੀਰੇ ਕਾਰਨ ਰੋਜ਼ਾਨਾ ਉਨ੍ਹਾਂ ਦੇ ਦਿਲਾਂ ਵਿੱਚ ਭਰਨ ਵਾਲਾ ਰੋਹ ਅਤੇ ਅਨਿਸ਼ਚਿਤਤਾ ਇਹਨਾਂ ਕਿਰਤਾਂ ਦੇ ਸਿਆਸੀ ਇਸ਼ਾਰਿਆਂ ਨੂੰ ਪ੍ਰੇਰਦੀ ਹੈ।






