ਕਿਸਾਨ ਗਣਤੰਤਰ ਦਿਵਸ ਪਰੇਡ
ਇਸ ਵਾਰ ਦੀ 26 ਜਨਵਰੀ ਖ਼ਾਸ ਸੀ। ਬੇ ਹੱਦ ਖ਼ਾਸ। ਇਸ ਵਾਰ ਸੰਵਿਧਾਨ ਦੇ ਰਾਖੇ ਲੋਕ ਸੰਵਿਧਾਨ ਦਿਵਸ ਮਨਾਉਣ ਲੱਖਾਂ ਦੀ ਤਾਦਾਦ ਚ ਦਿੱਲੀ ਅੱਪੜੇ। ਦਿੱਲੀ ਦੇ ਲੋਕ ਜਿਹੜੇ ਸਾਰੀ ਦਿਹਾੜੀ ਆਉਂਦੇ ਕਾਫ਼ਲਿਆਂ ਤੇ ਫੁੱਲਾਂ ਦੀ ਵਾਛੜ ਕਰਦੇ ਰਹੇ, ਸਦਾ ਯਾਦ ਰੱਖਣਗੇ ਇਹਨਾਂ ਲੋਕਾਂ ਦਾ ਸਬਰ, ਅਨੁਸ਼ਾਸ਼ਨ ਤੇ ਜਜ਼ਬਾ। ਸਾਰੀ ਦਿਹਾੜੀ ਦਿੱਲੀ ਦੇਸ਼ ਭਗਤਾਂ ਦੇ ਦਰਸ਼ਨ ਕਰਦੀ ਧੰਨ ਹੁੰਦੀ ਰਹੀ।
