26 ਜਨਵਰੀ ਦੇ ਸਰਕਾਰੀ ‘ਇੰਤਜ਼ਾਮ’

26 ਜਨਵਰੀ ਦੇ ਸਰਕਾਰੀ ‘ਇੰਤਜ਼ਾਮ’

ਬਲਬੀਰ ਸਿੰਘ ਰਾਜੇਵਾਲ, 27 ਜਨਵਰੀ ਦੇ ਭਾਸ਼ਨ ਵਿਚੋਂ

26 ਜਨਵਰੀ ਨੂੰ ਅਸੀਂ ਡਾ. ਦਰਸ਼ਨਪਾਲ ਹੋਰਾਂ ਤੋਂ ਚਾਰ ਕਿਲੋਮੀਟਰ ਪਿੱਛੇ ਸੀ, ਜਦੋਂ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਤੁਸੀਂ ਛੇਤੀ ਜਾਵੋ, ਪੁਲਿਸ ਵਾਲਿਆਂ ਵੱਲੋਂ ਕਿਸਾਨਾਂ ਨੂੰ ਤੈਅਸ਼ੁਦਾ ਰੂਟ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਹ ਆਪਣੇ ਬੰਦਿਆਂ ਨੂੰ ਰੂਟ ਤੇ ਵਧਣ ਨਹੀਂ ਦਿੰਦੇ ਸੀ। ਉਹ ਜਾਣ ਬੁੱਝ ਕੇ ਰਿੰਗ ਰੋਡ ਵੱਲ ਨੂੰ ਧੱਕੇ ਨਾਲ਼ ਤੋਰ ਰਹੇ ਸੀ। ਉੱਥੇ ਬਹੁਤ ਵੱਡਾ ਕਾਫਲਾ ਟਰੈਕਟਰਾਂ ਦਾ ਖੜ੍ਹਾ ਹੋਇਆ ਸੀ। ਅਸੀਂ ਬਹੁਤ ਹੀ ਕੋਸ਼ਿਸ਼ ਕੀਤੀ ਸਾਰੇ ਟਰੈਕਟਰ ਆਪਣੇ ਰੂਟ ਤੇ ਮੁੜ ਜਾਣ, ਅਸੀਂ ਸਾਰਿਆਂ ਨੇ ਰਿੰਗ ਰੋਡ ਦੇ ਸੱਜੇ ਪਾਸੇ ਟਰਾਂਸਪੋਰਟ ਨਗਰ ਨੂੰ ਮੁੜਨਾ ਸੀ। 

ਜਦੋਂ ਅਸੀਂ ਇਹ ਰੂਟ ਬਣਾਏ ਸੀ ਤਾਂ ਇਹ ਖਿਆਲ ਰੱਖਿਆ ਸੀ ਕਿ ਲੋਕ ਸਾਡੀ ਪਰੇਡ ਦੇਖ ਸਕਣ। ਅਸੀਂ ਇਕੱਲੇ ਟਰੈਕਟਰਾਂ ਨੂੰ ਸੜਕਾਂ ਤੇ ਭਜਾਉਣਾ ਨਹੀਂ ਚਾਉਂਦੇ। ਸਾਡੇ ਰੂਟ ਤੇ ਵੱਡੇ ਵੱਡੇ ਕਸਬੇ ਸੀ। ਜਿਥੇ ਸੰਘਣੀ ਆਬਾਦੀ ਸੀ। ਲੋਕਾਂ ਨੇ ਬੜੇ ਉਤਸ਼ਾਹ ਨਾਲ਼ ਕਿਸਾਨਾਂ ਲਈ ਗੇਟ ਬਣਾਏ, ਲੰਗਰ ਲਾਏ ਹੋਏ ਸਨ। ਲੋਕ ਮਠਿਆਈ ਵੀ ਵੰਡ ਰਹੇ ਸੀ। ਜਦੋਂ ਅਸੀਂ ਉਸ ਰੋਡ ਤੋਂ ਮੁੜਨ ਲੱਗੇ ਉਸ ਥਾਂ ਤੇ ਕੁਝ ਸੱਜਣ, ਜਿਹੜੇ ਕਿ ਸਾਜ਼ਿਸ਼ ਅਧੀਨ ਪਹਿਲਾਂ ਤੋਂ ਹੀ ਖੜ੍ਹੇ ਹੋਏ ਸੀ, ਸਾਨੂੰ ਰੋਕਣ ਲੱਗੇ। ਮੇਰੇ ਸਾਥੀ ਮੈਨੂੰ ਓਥੋਂ ਪਾਸੇ ਲੈ ਗਏ, ਮੈਂ ਕਹਿ ਰਿਹਾ ਸੀ ਕਿ ਮੈਨੂੰ ਆਪਣੇ ਲੋਕਾਂ ਨੂੰ ਬਚਾ ਲੈਣ ਦਿਓ। ਅਸੀਂ ਕਿਸੇ ਦਾ ਧੀ ਪੁੱਤ ਮਰਵਾ ਕੇ ਲੀਡਰੀ ਨਹੀਂ ਚਮਕਾਉਣਾ ਚਾਹੁੰਦੇ। ਫਿਰ ਉਹੀ ਹਾਲਤ ਪੁਲੀਸ ਨੇ ਸਾਡੇ ਅੱਗੇ ਬੈਰੀਗੇਡ ਲਾ ਦਿੱਤੇ।  ਉਨ੍ਹਾਂ ਨੇ ਕਿਹਾ ਕਿ ਤੁਸੀਂ ਦਿੱਲੀ ਵੱਲ ਨੂੰ ਜਾ ਸਕਦੇ ਹੋ ਅਤੇ ਲਾਲ ਕਿਲ੍ਹੇ ਵੀ ਜਾ ਸਕਦੇ ਹੋ। ਕੋਈ ਰੁਕਾਵਟ ਨਹੀਂ ਸੀ। 

ਜਦੋਂ ਅਸੀਂ ਰਾਤ ਨੂੰ ਸਾਰੀ ਸਮੀਖਿਆ ਕੀਤੀ ਤਾਂ ਪਤਾ ਲੱਗਿਆ ਕਿ ਟੀਕਰੀ ਬਾਰਡਰ ਤੇ ਵੀ ਇਸ ਤਰ੍ਹਾਂ ਹੀ ਹੋਇਆ ਹੈ। ਸਾਡੇ ਰੂਟ ਉੱਤੇ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਰਿਆਣੇ ਦੇ 100 – 150 ਨੌਜਵਾਨ ਅਤੇ ਪੰਜਾਬ ਦੇ 50-60 ਨੌਜਵਾਨ, ਉਹ ਸਾਰੇ ਜਾਣੇ ਸਿੱਧੇ ਚਲੇ ਗਏ ਅਤੇ ਕਿਸੇ ਨੇ ਵੀ ਉਨ੍ਹਾਂ ਨੂੰ ਨਹੀਂ ਰੋਕਿਆ। ਸਾਡੇ ਵਾਲਿਆਂ ਨੂੰ ਪੁਲਸ ਵੱਲੋਂ ਰੋਕਿਆ ਗਿਆ ਅਤੇ ਬੈਰੀਗੇਡ ਵੀ ਲਾਏ ਗਏ। 

ਜਿਸ ਉੱਤਰਾਖੰਡ ਦੇ ਨੌਜਵਾਨ ਨੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਹੈ। ਗਾਜ਼ੀਪੁਰ ਬਾਰਡਰ ਨੂੰ ਸਾਰਾ ਰੂਟ ਬੰਦ ਕਰਕੇ ਉਨ੍ਹਾਂ ਸਾਰਿਆਂ ਨੂੰ ਦਿੱਲੀ ਵਿੱਚ ਭੇਜਿਆ ਗਿਆ। ਇਕ ਟੀਵੀ ਚੈਨਲ ਨੇ ਸਰਕਾਰ ਨੂੰ ਸਵਾਲ ਕੀਤਾ ਕਿਸਾਨ ਲੀਡਰਸ਼ਿਪ ਤੋਂ ਬਾਗ਼ੀ ਹੋ ਗਏ ਹਨ? ਕਿਸਾਨਾਂ ਨੇ ਜਿਨ੍ਹਾਂ ਚਿਰ ਝੰਡਾ ਨਹੀਂ ਲਹਿਰਾਇਆ, ਉਨ੍ਹਾਂ ਚਿਰ ਇਹੀ ਪ੍ਰਚਾਰ ਹੁੰਦਾ ਰਿਹਾ, ਲੀਡਰਾਂ ਦੇ ਹੱਥ ਵਿੱਚ ਕੁਝ ਨਹੀਂ ਰਿਹਾ। ਉਸ ਤੋਂ ਬਾਅਦ ਜਦੋਂ ਸਾਰੇ ਲਾਲ ਕਿਲ੍ਹੇ ਪਹੁੰਚੇ ਉਸ ਚੈਨਲ ਨੇ ਪੁੱਛਿਆ ਕਿ ਇਕ ਹਜ਼ਾਰ ਲੋਕ ਲਾਲ ਕਿਲ੍ਹੇ ਦੇ ਅੰਦਰ ਕਿਵੇਂ ਪੁੱਜ ਗਏ। ਇਨ੍ਹਾਂ ਦੇ ਜਾਣ ਤੋਂ ਪਹਿਲਾਂ ਹੀ ਕਿਵੇਂ ਲੋਕ ਗਏ ਹਨ। ਛੱਬੀ ਜਨਵਰੀ ਵਾਲੇ ਦਿਨ ਸਾਰੀ ਪੁਲੀਸ ਲਾਲ ਕਿਲ੍ਹੇ ਦੇ ਬਾਹਰ ਹੋਵੇ। ਇਸ ਦੇ ਕੀ ਮਾਇਨੇ ਹੋ ਸਕਦੇ ਹਨ। ਚਾਰ ਘੰਟੇ ਕੋਈ ਪੁਲੀਸ ਦਾ ਮੁਲਾਜ਼ਮ ਨਹੀਂ ਆਇਆ, ਉਨ੍ਹਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ ਸੀ।  ਜੋ ਤੁਹਾਡਾ ਦਿਲ ਕਰਦਾ ਕਰੋ। ਉਨ੍ਹਾਂ ਨੇ ਲਾਲ ਕਿਲੇ ਤੇ ਝੰਡਾ ਲਹਿਰਾ ਦਿੱਤਾ। ਇਹ ਸਿਰਫ਼ ਤੇ ਸਿਰਫ਼ ਤੁਹਾਨੂੰ ਖ਼ਾਲਿਸਤਾਨੀ, ਅੱਤਵਾਦੀ, ਪੰਜਾਬ ਅਤੇ ਹਿੰਦੂਆਂ ਦਾ ਖੇਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਹੈ। ਸਰਕਾਰ ਕਿਤੇ ਏਦਾਂ ਦੇ ਕੰਮ ਨਹੀਂ ਕਰਿਆ ਕਰਦੀਆਂ ਹਨ। ਸਰਕਾਰਾਂ ਨੂੰ ਆਪਣੇ ਦੇਸ਼ ਦੀ ਚਿੰਤਾ ਹੁੰਦੀ ਹੈ। 

ਅਸੀਂ ਸ਼ਰ੍ਹੇਆਮ ਐਲਾਨ ਕੀਤਾ ਸੀ ਤੁਸੀਂ ਸਾਨੂੰ ਇਹ ਪੰਜ ਰੂਟ ਦੇ ਦਿੱਤੇ ਹਨ। ਅਸੀਂ ਇਨ੍ਹਾਂ ਰੂਟਾਂ ਤੇ ਹੀ ਕਿਸਾਨਾਂ ਦੀ ਪਰੇਡ ਕਰਾਂਗੇ, ਤੁਸੀਂ ਸਾਂਭ ਨਹੀਂ ਸਕੋਗੇ। ਅਸੀਂ ਬਹੁਤ ਹੀ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਸਨ। ਅਸੀਂ ਐਂਬੂਲੈਂਸਾਂ ਅਤੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਸੀ। ਸਾਨੂੰ ਪਤਾ ਸੀ ਕਿ ਸਾਡਾ ਪਰਿਵਾਰ ਬਹੁਤ ਵੱਡਾ ਹੈ ਅਤੇ ਨਾਲ਼ ਇਹ ਵੀ ਪ੍ਰਬੰਧ ਕੀਤਾ ਸੀ ਕਿ ਅਸੀਂ ਸਾਰਿਆਂ ਨੂੰ ਕਿਹਾ ਸੀ ਤੁਸੀਂ ਸਾਰਿਆਂ ਨੇ ਕੇ ਇਸ KMP ਉੱਤੇ ਬੈਠ ਜਾਣਾ ਹੈ। ਸਰਕਾਰ ਨੂੰ ਇਹ ਵੀ ਡਰ ਸੀ ਕਿ  ਜੇਕਰ ਕਿਸਾਨੀ ਇਸ ਜਗ੍ਹਾ ਤੇ ਬੈਠ ਕੇ ਤਾਂ ਦਿੱਲੀ ਬਾਹਰੋਂ ਵੀ ਘੇਰੀ ਜਾਊ। ਉਹ ਨਹੀਂ ਸੀ ਚਾਹੁੰਦੇ  ਕਿਸਾਨ ਇਸ ਜਗ੍ਹਾ ਤੇ ਬੈਠਣ।  ਅਸੀਂ ਕਿਹਾ ਸੀ ਕਿ ਭਰਾਵੋ  ਤੁਸੀਂ ਬਹੁਤੀ ਦੂਰੋਂ ਆਏ ਹੋ ਅਤੇ ਵਾਪਸ ਨਹੀਂ ਜਾਣਾ। ਅਸੀਂ ਚਾਹੁੰਦੇ ਸੀ ਕਿ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੈ ਤਾ ਅਸੀਂ  ਉਸ ਸਮੇਂ ਤਕ ਇਨ੍ਹਾਂ ਉੱਤੇ ਦਬਾ ਪਾ ਦੇਣਾ ਹੈ। ਉਨ੍ਹਾਂ ਨੂੰ ਮਜ਼ਬੂਰ ਹੋ ਕੇ ਕਾਨੂੰਨ ਰੱਦ ਕਰਨੇ ਪੈਣ।  ਇਹ ਸਾਰੀ ਗੱਲ ਸਰਕਾਰ ਨੂੰ ਪਤਾ ਸੀ ਇਸ ਲਈ ਇਨ੍ਹਾਂ ਨੇ ਜਾਣ ਬੁੱਝ ਕੇ  ਇਸ ਸਾਜ਼ਿਸ਼ ਨੂੰ ਰਚਿਆ ਗਿਆ। ਇਹ ਅੰਦੋਲਨ ਅਸੀਂ ਨਹੀਂ ਚਲਾ ਰਹੇ। ਇਹ ਪਰਮਾਤਮਾ ਹੀ ਚਲਾ ਰਿਹਾ ਹੈ। 

ਮੈਨੂੰ ਵਿਦੇਸ਼ਾਂ ਚੋਂ ਵੀ ਫੋਨ ਰਹੇ ਸੀ। ਤਕੜੇ ਰਹੋ, ਸਾਰਾ ਪੰਜਾਬ ਸਾਰੇ ਵਿਦੇਸ਼ਾਂ ਵਿਚ ਬੈਠੇ ਭੈਣ ਭਰਾ ਤੁਹਾਡੇ ਨਾਲ ਨੇ, ਗ਼ਦਾਰ ਨੰਗੇ ਹੋ ਗਏ ਹਨ। ਹਰ ਪਾਸਿਓਂ ਇਹ ਹੌਸਲਾ ਮਿਲ ਰਿਹਾ ਹੈ। ਨਾ ਅਸੀਂ ਡਰਦੇ ਸੀ, ਨਾ ਹੀ ਕਿਤੇ ਡਰੇ ਹਾਂ, ਨਾ ਹੀ ਅਸੀਂ ਡਰਾਂਗੇ। ਅਸੀਂ ਡਰਨ ਵਾਲੀ ਕੌਮ ਨਹੀਂ ਹਾਂ। ਅਸੀਂ ਇਹ ਸੰਘਰਸ਼ ਕਰਦੇ ਹਾਂ ਅਤੇ ਕਰਦੇ ਰਹਾਂਗੇ।  ਇਹ ਬੰਦ ਨਹੀਂ ਹੋਵੇਗਾ, ਸਾਨੂੰ ਆਪਣੇ ਭਾਈਚਾਰੇ ਦੇ ਸਿਰ ਉੱਤੇ ਮਾਣ ਹੈ। ਅਸੀਂ ਵਾਪਸ ਨਹੀਂ ਜਾਵਾਂਗੇ, ਅਸੀਂ ਇਸ ਜਗ੍ਹਾ ਉੱਤੇ ਹੀ ਬੈਠਾਂਗੇ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ। ਉਨ੍ਹਾਂ ਚਿਰ ਅਸੀਂ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ। 

 

pa_INPanjabi

Discover more from Trolley Times

Subscribe now to keep reading and get access to the full archive.

Continue reading