ਕਿਰਪਾਲ ਸਿੰਘ, ਖ਼ੁਰੀਆਂ ਵਾਲਾ, ਮਜੀਠਾ (ਅੰਮ੍ਰਿਤਸਰ )

ਮੇਰੀ ਉਮਰ ਐਸ ਵਕਤ 45 ਕੁ ਸਾਲ ਦੀ ਐ। 1989 'ਚ ਮੈਂ ਦੱਸਵੀਂ ਕੀਤੀ ਏ ਤੇ 90 ਦੇ ਵਿੱਚ ਮੈਂ ਇਸ ਕੰਮ ਵਿੱਚ ਆ ਗਿਆ। ਉਦੋਂ ਮੇਰੀ ਉਮਰ 15-16 ਸਾਲ ਦੀ ਸੀ। ਉਦੋਂ ਆਪਣਾ ਕੰਮ ਚੰਗਾ ਸੀ, ਨੌਕਰੀ ਦਾ ਕੋਈ ਧਿਆਨ ਨਹੀਂ ਸੀਗਾ।

ਮੇਰੀ ਉਮਰ ਐਸ ਵਕਤ 45 ਕੁ ਸਾਲ ਦੀ ਐ। 1989 'ਚ ਮੈਂ ਦੱਸਵੀਂ ਕੀਤੀ ਏ ਤੇ 90 ਦੇ ਵਿੱਚ ਮੈਂ ਇਸ ਕੰਮ ਵਿੱਚ ਆ ਗਿਆ। ਉਦੋਂ ਮੇਰੀ ਉਮਰ 15-16 ਸਾਲ ਦੀ ਸੀ। ਉਦੋਂ ਆਪਣਾ ਕੰਮ ਚੰਗਾ ਸੀ, ਨੌਕਰੀ ਦਾ ਕੋਈ ਧਿਆਨ ਨਹੀਂ ਸੀਗਾ।

ਕੰਮ ਤਾਂ ਬੱਸ ਖੁਰੀਆਂ ਦਾ ਹੈਗਾ ਹੋਰ ਕੁਝ ਨਹੀਂ। ਖੁਰੀਆਂ ਤਿਆਰ ਕਰਨ ਦਾ ਤੇ ਲਾਉਣ ਦਾ। ਸਰੀਆ ਲੈਕੇ ਆਉਨੇ ਆਂ ਪਹਿਲਾਂ। ਕਦੇ ਕਬਾੜੀਏ ਤੋਂ ਮਿਲ ਗਿਆ ਨਹੀਂ ਤਾਂ ਦੁਕਾਨ ਤੋਂ ਲੈ ਆਉਂਦੇ ਹਾਂ। ਉਸ ਤੋਂ ਬਾਅਦ ਕੋਲਾ ਲੈਨੇ ਆਂ ਫਿਰ ਸਰੀਏ ਨੂੰ ਕੱਟ ਕੇ, ਭੱਠੀ ਵਿੱਚ ਪਾਉਨੇ ਆਂ। ਫਿਰ ਛੇਕ ਮਾਰਕੇ ਤਿਆਰ ਕਰਦੇ ਆਂ, ਕਿੱਲ ਬਾਹਰੋਂ ਗੁਜਰਾਤ ਤੋਂ ਬਣਿਆ ਆਉਂਦੈ। ਘੋੜੇ ਦੀ ਪੈਰ ਦੀ ਛਿਲਾਈ ਕਰਦੇ ਆਂ, ਜਿਵੇਂ ਆਪਣੇ ਨਹੁੰ ਖ਼ਰਾਬ ਹੋ ਜਾਂਦੇ ਆ, ਕੱਟਣੇ ਪੈਂਦੇ ਆ, ਫਿਰ ਪੱਧਰਾ ਕਰਕੇ ਖੁਰੀਆਂ ਦੇ ਕਿੱਲ ਠੋਕ ਕੇ ਲਾਉਨੇ ਆਂ। ਇਕੱਲਾ ਘੋੜਿਆਂ ਦਾ ਈ ਕੰਮ ਐ ਜੀ। 90 ਤੋਂ ਇਹ ਕੰਮ ਕਰ ਰਹੇ ਹਾਂ ਤੇ ਲਗਭਗ 30 ਸਾਲ ਹੋ ਗਏ

ਪਹਿਲਾਂ ਤਾਂ ਕੰਮ ਠੀਕ ਠਾਕ ਸੀ, ਮਹਾਰਾਜ ਚੰਗੀ ਰੋਟੀ ਦਿੰਦਾ ਸੀ ਉਦੋਂ। ਹੁਣ ਗੱਡੀਆਂ ਤੇ ਛੋਟੇ ਹਾਥੀ ਹੋਣ ਕਰਕੇ, ਡੰਗਰਾਂ ਦਾ ਕੰਮ ਅੱਧੇ ਨਾਲੋਂ ਜ਼ਿਆਦਾ ਘੱਟ ਗਿਆ। ਭੱਠਿਆਂ 'ਤੇ ਭਰਾਈ ਖੋਤਿਆਂ, ਘੋੜਿਆਂ ਤੇ ਹੁੰਦੀ ਸੀ, ਹੁਣ ਉਹ ਵੀ ਘੱਟ ਗਿਆ। ਉੱਥੇ ਹੁਣ ਟਰੈਕਟਰ ਟਰਾਲੀਆਂ ਰਿਹੜਿਆਂ ਨੇ ਥਾਂ ਲੈ ਲਈ। ਜ਼ਿਮੀਂਦਾਰ ਤਾਂ ਹਰੇਕ ਨੇ ਹੁਣ ਟਰੈਕਟਰ ਟਰਾਲੀ ਰੱਖਿਆ ਇਸ ਲਈ ਗੱਡਿਆਂ ਵਾਲੇ ਡੰਗਰਾਂ ਦਾ ਕੰਮ ਖ਼ਤਮ ਹੋ ਗਿਆ। ਜਦੋਂ ਡੰਗਰਾਂ ਦਾ ਕੰਮ ਈ ਘੱਟ ਗਿਆ ਤਾਂ ਸਾਡਾ ਤਾਂ ਕੰਮ ਨਾਲ ਈ ਘਟਣਾ ਸੀ।

ਹੁਣ ਤਾਂ ਬੱਸ ਦਿਹਾੜੇ ਦੇ ਪੰਜ ਚਾਰ ਡੰਗਰਾਂ ਦਾ ਕੰਮ ਆਉਂਦਾ ਬੱਸ। ਵਾਹਿਗੁਰੂ ਦੇ ਆਸਰੇ 'ਤੇ ਈ ਆਂ। ਗੁਰੂ ਦੀ ਨਗਰੀ ਵਿੱਚ ਬੈਠੇ ਆਂ। ਗੁਰੂ ਰਾਮ ਦਾਸ ਭੁੱਖਾ ਨਹੀਂ ਮਰਨ ਦਿੰਦਾ। ਦੋ ਭਾਈ ਨੇ, ਉਹ ਵੀ ਇਹੀ ਕੰਮ ਕਰਦੇ ਨੇ ਨਾਲ ਲੁਹਾਰਾ ਕੰਮ ਵੀ ਕਰਦੇ ਨੇ। ਦੋਨਾਂ ਦੀਆਂ ਦੁਕਾਨਾਂ ਨੇ। ਮੇਰੇ ਕੋਲ ਕੋਈ ਦੁਕਾਨ ਨਹੀਂ। ਬੱਸ ਆਹ ਸੜਕ ਦੇ ਨਾਲ ਬੈਠੇ ਆਂ ਆਪਣਾ ਸਮਾਨ ਲੈਕੇ। ਟਾਈਮ ਪਾਸ ਆ ਬੱਸ। ਕਰੀ ਜਾ ਰਹੇ ਆਂ। ਹੁਣ ਤਾਂ ਮਹਿੰਗਾਈ ਬਹੁਤ ਹੋ ਗਈ ਐ। 5-10 ਸਾਲ ਪਹਿਲਾਂ ਰੇਟ ਵੀ ਘੱਟ ਸੀ, ਕਮਾਈ ਵੀ ਠੀਕ ਸੀ।

ਇੱਕ ਬੇਟਾ ਤੇ ਇੱਕ ਬੇਟੀ ਐ। ਬੇਟੀ +2 ਵਿੱਚ ਆ। ਬੇਟਾ 10ਵੀਂ ਦੇ ਪੇਪਰ ਰਿਹਾ। ਬੱਚਿਆਂ ਨੂੰ ਇਸ ਲਾਈਨ ਵਿੱਚ ਪਾਕੇ ਖ਼ੁਸ਼ ਨਹੀਂ ਹੈਗਾ। ਨਾ ਇਹਨੂੰ ਕੋਈ ਪਸੰਦ ਕਰਦੈ। ਇਹੀ ਗੱਲ ਦਿਮਾਗ ਵਿੱਚ ਆਉਂਦੀ ਐ ਕਿ "ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਐ, ਨਾ ਖਾ ਸਕਦੈ ਨਾ ਸੁੱਟ ਸਕਦੈ" ਯੁਵਾ ਪੀੜ੍ਹੀ ਇਹ ਕੰਮ ਕਰਕੇ ਖ਼ੁਸ਼ ਨਹੀਂ ਹੈਗੀ।ਅਸੀਂ ਤਾਂ ਚੱਲੋ ਔਖੇ ਸੌਖੇ ਹੋਕੇ ਗਰੀਬੀ ਝੱਲ ਕੇ ਮਾੜਾ ਮੋਟਾ ਬੱਚੇ ਪੜ੍ਹਾ ਰਹੇ ਆਂ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਜੇ ਬੱਚਿਆਂ ਉੱਤੇ। ਸ਼ਾਇਦ ਕੋਈ ਨੌਕਰੀ ਨਾਕਰੀ ਮਿਲਜੇ, ਦਿਨ ਸਿੱਧੇ ਆ ਜਾਣਗੇ।

Story – Satdeep Gill

Text – Jasdeep Singh, Gurdeep Dhaliwal

 

pa_INPanjabi

Discover more from Trolley Times

Subscribe now to keep reading and get access to the full archive.

Continue reading