ਬੇਦਬਰਤਾ ਪੇਨ, ਟਾਈਮਜ ਆਫ਼ ਇੰਡੀਆ ਵਿੱਚੋਂ
ਪੰਜਾਬੀ ਰੂਪ: ਜਸਵੀਰ ਸਰਾਏਨਾਗਾ
ਲਗਭਗ 40 ਸਾਲ ਪਹਿਲਾਂ ਅਮਰੀਕਾ ਨੇ ਖੇਤੀ ਸੈਕਟਰ ਨੂੰ ਕਾਰਪੋਰੇਟ ਦੇ ਹੱਥਾਂ ਵਿੱਚ ਦਿੱਤਾ ਸੀ ਜੋ ਹੁਣ ਭਾਰਤ ਸਰਕਾਰ ਕਰਨਾ ਚਾਹੁੰਦੀ ਹੈ। ਸ਼੍ਰਿਸਟੀ ਅਗਰਵਾਲ, ਰਾਜਾਸਿਕ ਤਰਫਦਾਰ, ਰੋਮੇਲਾ ਗੰਗੋਪਾਧਇਆਏ ਅਤੇ ਬੇਦਾਬਰਾਤਾ ਪੇਨ ਨੇ ਅਮਰੀਕਾ ਵਿੱਚ 10,000 ਕਿੱਲੋਮੀਟਰ ਲੰਬਾ ਸਫਰ ਕਰਕੇ ਉੱਥੋਂ ਦੇ ਕਿਸਾਨਾਂ ਨਾਲ਼ ਜੋ ਇਹਨਾਂ 40 ਸਾਲਾਂ ਵਿੱਚ ਹੋਇਆਂ ਉਸਦੀ ਸੱਚਾਈ ਸਾਹਮਣੇ ਲਿਆਂਦੀ ਹੈ। ਇਸ ਵਿੱਚ ਉਹਨਾਂ ਦੁਆਰਾਂ ਪੇਸ਼ ਕੀਤੇ ਗਏ ਕੁਝ ਤੱਥ ਆਪ ਜੀ ਨਾਲ਼ ਸਾਂਝੇ ਕਰ ਰਿਹਾ ਹਾਂ।
ਅਸੀਂ ਲਾਸ ਏਜਲਸ ਤੋਂ ਸ਼ੁਰੂ ਕਰਕੇ ਬਲੈਕਵੈੱਲ, ਹੰਟਰ ਹੁੰਦੇ ਹੋਏ ਹੁੰਦੇ ਹੋਏ ਕੁੱਲ 6 ਸੂਬਿਆਂ ਵਿੱਚ ਕਿਸਾਨਾਂ ਨਾਲ਼ ਗੱਲ ਬਾਤ ਕੀਤੀ। ਤੁਹਾਨੂੰ ਜਾਣ ਕਿ ਹੈਰਾਨੀ ਹੋਵੇਗੀ ਕਿ ਭਾਰਤ ਵਾਂਗ ਅਮਰੀਕਾ ਵਿੱਚ ਵੀ ਖੇਤੀ ਵਿੱਚ ਛੋਟੇ ਕਿਸਾਨ ਵੱਡੀ ਗਿਣਤੀ ਵਿੱਚ ਹਨ। ਅਮਰੀਕਾ ਦੀ ਖੇਤੀ ਦਾ 90% ਹਿੱਸਾ ਛੋਟੇ ਕਿਸਾਨ ਹਨ ਪਰ ਖੇਤੀ ਮਾਰਕਿਟ ਵਿੱਚ ਇਹਨਾਂ ਦਾ ਯੋਗਦਾਨ ਸਿਰਫ 25% ਹੈ। ਇਹ ਅਮਰੀਕਾ ਦੇ ਖੇਤਰੀ ਸੰਕਟ ਦਾ ਪਹਿਲਾ ਸਬੂਤ ਹੈ।
ਪਿਛਲੇ ਇਕ ਦਹਾਕੇ ਤੋਂ ਛੋਟੇ ਕਿਸਾਨਾਂ ਦੀ ਖੇਤੀ ਗਤੀਵਿਧੀਆਂ ਤੋਂ ਆਮਦਨ ਲਗਾਤਾਰ ਗਰੀਬੀ ਰੇਖਾ ਤੋਂ ਥੱਲੇ ਜਾ ਰਹੀ ਹੈ। ਫ਼ਰਵਰੀ 2020 ਵਿੱਚ ਖੇਤੀ ਤੋਂ ਔਸਤਨ ਆਮਦਨ ਕੱਢੀਏ ਤਾਂ ਕਿਸਾਨ 1400 ਡਾਲਰ ਪੱਲਿਓਂ ਦਿੰਦਾ ਹੈ। ਬਰੈਂਟ ਬਰੂਅਰ ਨਾਂ ਦੇ ਇਕ ਕਿਸਾਨ ਨੇ ਦੱਸਿਆ ਕਿ ਕਣਕ ਪੈਦਾ ਕਰਨ ਦੀ ਲਾਗਤ ਪਿਛਲੇ ਦੋ ਦਹਾਕਿਆਂ ਵਿੱਚ 3 ਗੁਣਾ ਵਧੀ ਹੈ ਪਰ ਜਦ ਕਿ ਮੁੱਲ 1865 ਈਸਵੀ ਵਾਲਾ ਹੀ ਹੈ।
ਫਸਲਾਂ ਦੇ ਭਾਅ ਵਿੱਚ ਕਿਸਾਨ ਦੀ ਉਜਰਤ ਦਾ ਹਿੱਸਾ ਲਗਾਤਾਰ ਘੱਟਦਾ ਜਾ ਰਿਹਾ ਹੈਂ। 1950 ਵਿੱਚ ਇਹ 50% ਸੀ ਤੇ ਅੱਜ ਇਹ ਘੱਟ ਕੇ 15% ਰਹਿ ਗਿਆ ਹੈ। ਕਿਸਾਨੀ ਕਰਜ਼ਾ 425 ਕਰੋੜ ਡਾਲਰ ਹੋ ਚੁੱਕਾ ਹੈ, 1981 ਵਿੱਚ ਆਈ ਆਰਥਿਕ ਮੰਦੀ ਦੇ ਸਮੇ ਤੋਂ ਵੀ ਜ਼ਿਆਦਾ। ਕਿਸਾਨ ਦਿਵਾਲੀਏ ਤੇ ਕੰਢੇ ਹਨ ਅਤੇ ਬੈਂਕਾਂ ਦੇ ਕਰਜ਼ਦਾਰ ਹੋ ਗਏ ਹਨ, ਅਤੇ ਖ਼ੁਦਕੁਸ਼ੀ ਦੀ ਕਗਾਰ ਤੇ ਆ ਗਏ ਹਨ। ਕਿਸਾਨ ਖ਼ੁਦਕੁਸ਼ੀਆਂ ਦੀ ਦਰ ਅਮਰੀਕਾ ਵਿੱਚ ਔਸਤ ਨਾਲ਼਼ੋਂ 4-5 ਗੁਣਾ ਜ਼ਿਆਦਾ ਹੈ। ਇਕ ਕਿਸਾਨ ਨੇ ਖੁਦਕੁਸ਼ੀ ਬਚਾਅ ਹੈਲਪਲਾਈਨ ਨੂੰ ਕਾਲ ਕੀਤੀ ਤਾਂ ਉਹ ਆਪਣੀ ਰਸੋਈ ਵਿੱਚ ਭੁੱਖਾ ਬੈਠਾ ਸੀ ਅਤੇ ਆਪਣੀ ਪੁੜਪੁੜੀ ਤੇ ਪਿਸਤੌਲ ਲਾਈ ਹੋਈ ਸੀ। ਇਕ ਬੈਂਕ ਅਫਸਰ ਨੇ ਇਸ ਲਈ ਖ਼ੁਦਕੁਸ਼ੀ ਕਰ ਲਈ ਕਿਉਂਕਿ ਬੈਂਕ ਉਸਨੂੰ ਕਿਸਾਨਾਂ ਤੋਂ ਕਰਜ਼ਾ ਵਸੂਲੀ ਕਰਨ ਲਈ ਕਹਿ ਰਹੀ ਸੀ ਜਿੰਨਾ ਨੂੰ ਉਹ ਸਾਲਾਂ ਤੋਂ ਜਾਣਦਾ ਸੀ ਅਤੇ ਕਰਜ਼ਾ ਵਾਪਸੀ ਦੀ ਹਾਲਤ ਵਿੱਚ ਨਹੀਂ ਸਨ।
ਤਿੰਨਾਂ ਵਿੱਚੋਂ ਦੋ ਕਿਸਾਨ ਜੋ ਦੂਸਰੇ ਵਿਸ਼ਵ ਯੁੱਧ ਸਮੇ ਖੇਤੀ ਸੰਬੰਧਿਤ ਧੰਦੇ ਕਰਦੇ ਸਨ, ਖਤਮ ਹੋ ਚੁੱਕੇ ਹਨ। ਅਮਰੀਕਾ ਵਿੱਚ ਕਿਸਾਨਾਂ ਦੀ ਗਿਣਤੀ 60 ਲੱਖ ਤੋਂ ਘੱਟ ਕੇ 20 ਲੱਖ ਰਹਿ ਗਈ ਹੈ ਭਾਵੇਂ ਖੇਤੀ ਪੈਦਾਵਾਰ 1945 ਤੋਂ ਤਿੰਨ ਗੁਣਾ ਵੱਧ ਗਈ ਹੈ।
ਲਗਭਗ 80% ਪੇਂਡੂ ਖੇਤਰਾਂ ਵਿੱਚ ਅਬਾਦੀ ਦੀ ਘਾਟ ਆਈ ਹੈ। ਆਇਓਵਾ ਦੇ ਦਿਹਾਤੀ ਖੇਤਰ ਵਿੱਚ ਕਿਸਾਨਾਂ ਦੇ ਖਾਲ਼ੀ ਘਰ ਇਸ ਗੱਲ ਦੀ ਗਵਾਹੀ ਭਰਦੇ ਹਨ। ਛੋਟੀ ਕਿਸਾਨੀ ਦੇ ਖ਼ਤਮ ਹੋਣ ਨਾਲ਼ ਖੇਤੀ ਨਾਲ਼ ਜੁੜੇ ਕੰਮ ਜਿਵੇਂ ਬੀਜ ਸਪਲਾਈ, ਵਰਕਸ਼ਾਪ ਤੇ ਪੇਂਡੂ ਹਸਪਤਾਲ ਬੰਦ ਹੋ ਰਹੇ ਹਨ। ਹਰ ਸਾਲ ਲਗਭਗ 1000 ਸਕੂਲ ਅਮਰੀਕਾ ਦੇ ਦਿਹਾਤੀ ਖੇਤਰ ਵਿੱਚ ਬੰਦ ਹੋ ਰਹੇ ਹਨ।
ਲਗਭਗ ਸਾਰੇ ਹੀ ਕਿਸਾਨ ਜਿੰਨਾ ਨਾਲ਼ ਅਸੀਂ ਗੱਲ ਕੀਤੀ 80 ਵਿਆਂ ਦੇ ਰਾਸ਼ਟਰਪਤੀ ਰੀਗਨ ਕਾਲ ਨੂੰ ਆਪਣੀ ਦੁਰਦਸ਼ਾ ਲਈ ਜ਼ੁੰਮੇਵਾਰ ਸਮਝਦੇ ਹਨ, ਜਿਸ ਨੇ ਖੇਤੀ ਵਿੱਚ ਕਾਰਪੋਰੇਟ ਨੂੰ ਆਉਣ ਦੀ ਖੁੱਲੀ ਛੁੱਟੀ ਦਿੱਤੀ।
ਰੀਗਨ 1981 ਵਿੱਚ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਉਹ ਖੁੱਲ੍ਹੀ ਮੰਡੀ ਦਾ ਬਹੁਤ ਵੱਡਾ ਸਮਰਥੱਕ ਸੀ। ਉਸਨੇ ਖੇਤੀ ਅਰਥਚਾਰੇ ਨੂੰ ਸਰਕਾਰੀ ਦਖ਼ਲ–ਅੰਦਾਜ਼ੀ ਤੋਂ ਮੁਕਤ ਕਰਕੇ ਮੁਕਾਬਲੇ–ਬਾਜ਼ੀ ਲਈ ਖੋਲਿਆਂ ਤੇ ਇਹ ਪ੍ਰਭਾਵ ਦਿੱਤਾ ਕਿ ਇਸ ਨਾਲ਼ ਕਿਸਾਨਾਂ ਤੇ ਖਪਤਕਾਰਾਂ ਦੀਆ ਸਾਰੀਆਂ ਸਮੱਸਿਆਵਾ ਖਤਮ ਹੋ ਜਾਣੀਆਂ ਹਨ।
ਜਿਵੇਂ ਹੀ ਸਰਕਾਰ ਨੇ ਕਿਸਾਨੀ ਸਹੂਲਤਾਂ ਨੂੰ ਹਟਾਇਆ ਤਾਂ ਇਕ ਵਿਸ਼ਵ ਵਿਆਪੀ ਸੰਕਟ ਪੈਦਾ ਹੋ ਗਿਆ। ਕਿਸਾਨ ਜਿਵੇਂ ਹੀ ਸਵੇਰੇ ਉਠਦੇ ਤਾਂ ਰੋਜ ਕੋਈ ਨਵੀਂ ਬੁਰੀ ਖ਼ਬਰ ਆਉਂਦੀ। ਘੱਟੋ ਘੱਟ ਮੁੱਲ ਬਿਲਕੁਲ ਖਤਮ ਹੋ ਗਏ, ਜ਼ਮੀਨਾਂ ਦੀਆ ਕੀਮਤਾਂ ਡਿੱਗ ਗਈਆਂ, ਤੇ ਕਰਜ਼ੇ ਅਤੇ ਵਿਆਜ ਦਰਾਂ ਬਹੁਤ ਉੱਚੀਆਂ ਹੋ ਗਈਆਂ। ਖੇਤੀ ਖੇਤਰ ਵਿੱਚ ਸਰਕਾਰੀ ਸਹਾਇਤਾ ਦੇ ਖਤਮ ਹੋਣ ਨਾਲ਼ ਚਾਰ ਲੱਖ ਛੋਟੇ ਫ਼ਾਰਮ ਬੰਦ ਹੋ ਗਏ ਤੇ ਦੱਸ ਲੱਖ ਤੋਂ ਜ਼ਿਆਦਾ ਕਿਸਾਨ ਖੇਤੀ ਖੇਤਰ ਚੋ ਬਾਹਰ ਧੱਕ ਦਿੱਤੇ ਗਏ ਤੇ ਛੋਟੇ ਕਸਬਿਆਂ ਨੇ ਪੇਂਡੂ ਖੇਤਰਾਂ ਦੀ ਜਗ੍ਹਾ ਲੈ ਲਈ।
ਜ਼ਮੀਨਾਂ ਨਾਲ਼ ਕੀ ਹੋਇਆਂ? ਬਿਨਾ ਕਿਸੇ ਹੈਰਾਨੀ ਤੋਂ ਵੱਡੇ ਕਾਰਪੋਰੇਟ ਜ਼ਮੀਨਾਂ ਨੂੰ ਹੜ੍ਹਪ ਗਏ ਤੇ ਬੇਜ਼ਮੀਨੇ ਕਿਸਾਨਾਂ ਨੇ ਕਾਰਪੋਰੇਟ ਪੱਖੀ ਸ਼ਰਤਾਂ ਤਹਿਤ ਠੇਕੇ ਤੇ ਮਜਦੂਰੀ ਕਰਨੀ ਸ਼ੁਰੂ ਕੀਤੀ। ਵੱਡੀਆਂ ਕਾਰਪੋਰੇਸ਼ਨਾਂ ਨੇ ਆਪਣੇ ਆਰਥਿਕ ਤਾਕਤ ਨਾਲ਼ ਮੰਡੀ ਤੇ ਕਬਜ਼ਾ ਕਰ ਲਿਆ ਤੇ ਘੱਟੋ ਘੱਟ ਮੁੱਲ ਨੂੰ ਹੋਰ ਘਟਾ ਦਿੱਤਾ ਅਤੇ ਖੇਤੀ–ਬਾੜੀ ਲਾਗਤ ਨੂੰ ਇਸ ਹੱਦ ਤੱਕ ਵਧਾ ਦਿੱਤਾ ਕਿ ਛੋਟੇ ਕਿਸਾਨਾਂ ਲਈ ਖੇਤੀ ਅਸੰਭਵ ਬਣ ਗਈ। ਕਿਸਾਨਾਂ ਦੀ ਗਿਣਤੀ 1950 ਦੇ ਮੁਕਾਬਲੇ 91% ਘਟ ਗਈ। 1950 ਵਿੱਚ ਇਹ 2 ਕਰੋੜ 30 ਲੱਖ ਸੀ ਜੋ ਹੁਣ ਸਿਰਫ 20 ਲੱਖ ਰਹਿ ਗਈ ਹੈ। ਅਮਰੀਕਾ ਵਿੱਚ ਇਕ ਫ਼ਾਰਮ ਦਾ ਔਸਤਨ ਅਕਾਰ 150 ਏਕੜ ਤੋਂ ਵਧ ਕੇ 450 ਏਕੜ ਹੋ ਗਿਆ ਹੈ।
ਜਿੰਮ ਗੁੱਡਮੈਨ ਨੂੰ ਆਪਣੀਆਂ 45 ਗਾਵਾਂ, ਜਿੰਨਾਂ ‘ਚੋ ਉਹ ਹਰ ਇਕ ਨੂੰ ਨਾਂ ਲੈ ਕੇ ਬਲਾਉਦਾ ਸੀ, 40 ਸਾਲ ਸੰਘਰਸ਼ ਕਰਨ ਦੇ ਬਾਵਜੂਦ ਵੀ ਅਖੀਰ ਵੇਚਣਾ ਪਿਆ ਤੇ ਡੇਅਰੀ ਫ਼ਾਰਮ ਬੰਦ ਕਰਨਾ ਪਿਆ। ਜੋਲ ਗਰੀਨੋ ਇਕ ਹੋਰ ਕਿਸਾਨ ਹੈ ਜੋ ਆਪਣੇ ਡੇਅਰੀ ਫ਼ਾਰਮ ਨੂੰ ਬਚਾਉਣ ਲਈ 12 ਘੰਟੇ ਦੀ ਦਿਹਾੜੀ ਇਕ ਫ਼ੈਕਟਰੀ ਵਿੱਚ ਲਗਾਉਂਦਾ ਹੈ। ਇਕ ਕਿਸਾਨ ਜਦੋਂ ਆਪਣੀ ਇਕ ਕਰਜ਼ੇ ਦੀ ਕਿਸ਼ਤ ਦੀ ਅਦਾਇਗੀ ਨਾ ਕਰ ਸਕਿਆਂ ਤਾਂ ਇਕ ਵੱਡੀ ਟਰੈਕਟਰ ਕੰਪਨੀ ਨੇ ਦਫਤਰ ਤੋਂ ਰਿਮੋਟ ਨਾਲ਼ ਹੀ ਉਸਦਾ ਟਰੈਕਟਰ ਖੇਤ ਦੇ ਵਿਚਾਲੇ ਬੰਦ ਕਰ ਦਿੱਤਾ, ਜਦੋਂ ਕਿ ਬਿਜਾਈ ਦਾ ਸੀਜਨ ਚੱਲ ਰਿਹਾ ਸੀ।
ਖੇਤੀ ਆਧਾਰਿਤ ਸਹਾਇਕ ਧੰਦੇ ਕਰਨ ਵਾਲੇ ਕਿਸਾਨਾਂ ਦੀ ਹਾਲਤ ਇਸ ਤੋਂ ਵੀ ਮਾੜੀ ਹੈ। ਮਾਇਕ ਕੈਲੀਕਰੇਟ ਇਕ ਕਿਸਾਨ ਜਿਸਦਾ ਗਾਵਾਂ ਦਾ ਫ਼ਾਰਮ ਸੀ ਨੇ ਦੱਸਿਆ ਕਿ ਕਿਵੇਂ ਕਾਰਪੋਰੇਟਸ ਦੀ ਸਾਜਿਸ਼ ਦੇ ਚੱਲਦੇ ਉਸਨੂੰ ਫ਼ਾਰਮ ਬੰਦ ਕਰਣ ਲਈ ਮਜਬੂਰ ਹੋਣਾ ਪਿਆ। ਕੁਝ ਮੁੱਠੀ ਭਰ ਮੀਟ ਕੰਪਨੀਆਂ ਨੇ ਅਮਰੀਕਾ ਦੇ ਸਾਰੇ ਪਸ਼ੂ–ਧਨ ਤੇ ਕਬਜ਼ਾ ਕਰ ਲਿਆ ਹੈ ਤੇ ਮੁਰਗੀਖਾਨੇ ਚਲਾਉਣ ਵਾਲੇ, ਗਾਵਾਂ ਪਾਲਣ ਵਾਲੇ, ਤੇ ਸੂਰ ਪਾਲਣ ਵਾਲੇ ਕਿਸਾਨ ਸਿਰਫ ਇਹਨਾਂ ਦੇ ਮੁਜ਼ਾਰੇ ਬਣ ਕੇ ਰਹਿ ਗਏ ਹਨ ਅਤੇ ਠੇਕਿਆਂ ਤੇ ਇਹਨਾਂ ਦੇ ਜਾਨਵਰ ਪਾਲ ਰਹੇ ਹਨ। ਉਹਨਾਂ ਕੋਲ ਭਾਅ ਨਿਰਧਾਰਿਤ ਕਰਨ ਦੀ ਵੀ ਸ਼ਕਤੀ ਨਹੀਂ ਰਹੀ, ਕਿਉਂਕਿ ਬਜ਼ਾਰ ਵਿੱਚ ਸਿਰਫ ਹੁਣ ਇਹ ਵੱਡੇ ਪੂੰਜੀਪਤੀ ਹੀ ਕਾਬਜ਼ ਹਨ। ਜੇਕਰ ਕੋਈ ਮੁਰਗ਼ੀ–ਪਾਲਣ ਵਾਲਾ ਕਿਸਾਨ ਸ਼ਿਕਾਇਤ ਕਰਦਾ ਹੈ ਤਾਂ ਉਸਦਾ ਇਹ ਕਹਿ ਕੇ ਮਾਲ ਨਹੀਂ ਖ਼ਰੀਦਿਆ ਜਾਂਦਾ ਕਿ ਤੇਰੀਆਂ ਮੁਰਗ਼ੀਆਂ ਦੀ ਨਸਲ ਵਧੀਆਂ ਨਹੀਂ ਹੈ। ਅਮਰੀਕਾ ਦੇ ਲਗਭਗ 75% ਮੁਰਗ਼ੀ–ਪਾਲਣ ਵਾਲੇ ਕਿਸਾਨ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਜਦਕਿ ਵੱਡੇ ਪੂੰਜੀਪਤੀ ਫ਼ਾਰਮਾਂ ਤੋਂ ਲੈ ਕੇ ਵੱਡੇ ਵੱਡੇ ਅਨਾਜ ਦੇ ਗੁਦਾਮਾਂ ਤੱਕ ਤੇ ਕਬਜ਼ਾ ਕਰ ਚੁੱਕੇ ਹਨ। 4 ਵੱਡੀਆ ਕੰਪਨੀਆਂ 75% ਬੀਜ ਕਾਰੋਬਾਰ ਤੇ , 80% ਖਾਦ ਤੇ ਦਵਾਈ ਤੇ, ਅਨਾਜ ਮੰਡੀ ਤੇ , ਡੇਅਰੀ ਕਾਰੋਬਾਰ ਤੇ , ਮੀਟ ਕਾਰੋਬਾਰ ਤੇ ਅਤੇ ਲਗਭਗ 100% ਖੇਤੀ ਮਸ਼ੀਨਰੀ ਤੇ ਕਾਬਜ਼ ਹਨ। ਇਸ ਦੇ ਦੌਰਾਨ ਹੀ ਸਰਕਾਰੀ ਸਹੂਲਤਾਂ ਦਾ ਪੈਸਾ ਵੀ ਮੰਡੀ ਨਿਰਧਾਰਣ ਤੇ ਫਸਲ ਬੀਮੇ ਦੇ ਰੂਪ ਵਿੱਚ ਕਾਰਪੋਰੇਟ ਕੋਲ ਹੀ ਜਾ ਰਿਹਾ ਹੈ। ਅਮਰੀਕਾ ਦੀਆਂ 500 ਕਰੋੜ ਡਾਲਰ ਦੀਆਂ ਖੇਤੀ ਸਬਸਿਡੀਆਂ ਦਾ 70% ਤੋਂ ਵੀ ਵੱਧ ਹਿੱਸਾ ਉਪਰਲੇ 20% ਕਿਸਾਨਾਂ ਕੋਲ ਜਾ ਰਿਹਾ ਹੈ।
ਜੌਨ ਇਕਡ ਜੋ ਕਿ ਮਿਸੂਰੀ ਯੂਨੀਵਰਸਿਟੀ ਵਿੱਚ ਖੇਤੀ–ਬਾੜੀ ਤੇ ਅਰਥ–ਸ਼ਾਸ਼ਤਰ ਦੇ ਪ੍ਰੋਫੈਸਰ ਹਨ ਦੇ ਕਹਿਣ ਅਨੁਸਾਰ ਇਹ ਸਭ ਰਾਜਨੀਤਿਕ ਸਰਪ੍ਰਸਤੀ ਤੋਂ ਬਿਨਾ ਨਹੀਂ ਹੋ ਸਕਦਾ ਸੀ। ਸਮਰੱਥਾ ਵਧਾਉਣ ਅਤੇ ਉਪਭੋਗਤਾ ਕਲਿਆਣ ਦੇ ਨਾਂ ਤੇ ਰੀਗਨ ਨੇ ਤਾਕਤਵਰ ਅਤੇ ਵੱਡੀਆਂ ਇਜਾਰੇਦਾਰੀਆਂ ਖੇਤੀ ਖੇਤਰ ਵਿੱਚ ਉਤਪੰਨ ਹੋਣ ਦਿੱਤੀਆਂ। ਉਸਦੇ ਆਪਣੇ ਸ਼ਬਦਾਂ ਵਿਚ “ਅਸੀਂ ਲੋਕਾਂ ਨੂੰ ਤਾਕਤ ਦਾ ਕੇਂਦਰੀਕਰਨ ਕਰਨ ਦੀ ਆਗਿਆ ਦੇ ਰਹੇ ਹਾਂ ਕਿਉਂਕਿ ਇਹ ਜ਼ਿਆਦਾ ਸਾਰਥਕ ਹੋਵੇਗੀ ਤੇ ਇਹ ਇਜਾਰੇਦਾਰੀ ਕੀਮਤਾਂ ਘਟਾਉਣ ਵਿੱਚ ਉਪਯੋਗੀ ਸਿੱਧ ਹੋਵੇਗੀ।
ਕੀ ਇਜਾਰੇਦਾਰੀ ਸਥਾਪਿਤ ਹੋਣ ਨਾਲ਼ ਕੀਮਤਾਂ ਘੱਟ ਗਈਆਂ?
ਪਿਛਲੇ 40 ਸਾਲਾਂ ਵਿੱਚ ਖੁਰਾਕ ਪਦਾਰਥਾਂ ਦੇ ਭਾਅ 200% ਵਧੇ ਹਨ ਹਾਲਾਕਿ ਹੇਠਲੇ 90% ਲੋਕਾਂ ਦੀ ਆਮਦਨ ਵਿੱਚ ਸਿਰਫ 25% ਵਾਧਾ ਹੋਇਆਂ ਹੈ। ਜੋਅ ਮੈਕਸਵੈੱਲ ਜੋ ਕਿ ਇਕ ਫੈਮਿਲੀ ਫ਼ਾਰਮ ਐਕਸ਼ਨ ਨਾਮ ਦਾ ਸੰਗਠਨ ਚਲਾ ਰਿਹਾ ਨੇ ਸਾਨੂੰ ਬੇਇੰਤਹਾ ਗਰੀਬੀ, ਭੁੱਖਮਰੀ ਤੇ ਰੋਟੀ ਰਹਿਤ ਘਰਾਂ ਬਾਰੇ ਦੱਸਿਆ ਜੋ ਕਿ ਤੁਹਾਨੂੰ ਇਸ ਤਾਕਤਵਰ ਦੇਸ਼ ਬਾਰੇ ਸੁਣਨ ਨੂੰ ਨਹੀਂ ਮਿਲੇਗਾ।
ਅਮਰੀਕਾ ਦੀ GDP ਵਿੱਚ ਹੁਣ ਖੇਤੀ ਖੇਤਰ ਦਾ ਹਿੱਸਾ 1% ਤੋਂ ਵੀ ਘੱਟ ਹੈ ਜੋ ਕਿ 1930 ਵਿੱਚ 8% ਸੀ। ਖੇਤੀ–ਬਾੜੀ ਦਾ ਰੋਜ਼ਗਾਰ ਵਿੱਚ ਯੋਗਦਾਨ ਵੀ ਹੁਣ ਸਿਰਫ 2% ਰਹਿ ਗਿਆ ਹੈ ਜੋ ਕਿ 1800 ਵਿੱਚ 70% ਸੀ।
ਅੱਜ ਪੇਂਡੂ ਅਮਰੀਕਾ ਆਪਣੀ ਆਣ–ਬਾਣ ਖੋ ਚੁੱਕਾ ਹੈ। ਜਦੋਂ ਅਸੀਂ ਲਾਸ–ਏਜਲਸ ਨੂੰ ਵਾਪਸ ਆ ਰਹੇ ਸੀ ਤਾਂ ਇਕ ਗੱਲ ਬਿਲਕੁਲ ਸਾਫ਼ ਸੀ, ਹੱਲ ਦੀ ਬਿਜਾਏ, ਖੇਤੀ ਵਿੱਚ ਖੁੱਲੀ ਮੰਡੀ ਦਾ ਪ੍ਰਵੇਸ਼, ਐੱਮ ਐੱਸ ਪੀ ਵਰਗੀਆਂ ਯੋਜਨਾਵਾਂ ਦਾ ਖ਼ਾਤਮਾ ਤੇ ਕੰਟਰੈਕਟ ਫਾਰਮਿੰਗ ਕਾਰਪੋਰੇਟ ਨੂੰ ਛੱਡ ਕੇ ਸਭ ਲਈ ਘਾਟੇ ਦਾ ਹੀ ਸੌਦਾ ਸੀ। ਇਕ ਕਿਸਾਨ ਦੁਆਰਾ ਕਹੀ ਗੱਲ ਅਜੇ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ। ਖੇਤੀ ਇਕ ਜ਼ਿੰਦਗੀ ਜਿਉਣ ਦਾ ਢੰਗ ਹੈ– ਜਿਸ ਵਿੱਚ ਲੋਕਾ, ਪਸ਼ੂਆਂ, ਜ਼ਮੀਨ ਤੇ ਪਾਣੀ ਦੀ ਸੰਭਾਲ਼ ਕਰਨੀ ਸ਼ਾਮਿਲ ਹੈ। ਇਸੇ ਕਰਕੇ ਖੇਤੀ ਨੂੰ ਸੱਭਿਆਚਾਰ ਦਾ ਅੰਗ ਮੰਨਿਆਂ ਜਾਂਦਾ ਹੈ ਨਾ ਕਿ ਵਪਾਰ ਦਾ।
ਬੇਜਮੀਨਾ ਮੁਸਲਮਾਨ ਬੰਦਾ ਜਦ ਕਿਸਾਨਾਂ ਦੇ ਵਿਚਾਲੇ ਆਕੇ ਕਿਸਾਨ ਮਜਦੂਰ ਏਕਤਾ ਦਾ ਨਾਅਰਾ ਲਾਉਂਦਾ ਹੈ ਤਾਂ ਲੋਕਾਂ ਦਾ ਹੌਂਸਲਾ ਵਧਦਾ ਹੈ, ਤਾਂ ਸਰਕਾਰ ਦੀਆਂ ਜੜਾਂ ਹਿਲਦੀਆਂ ਨੇ, ਤਾਂ ਇਹ ਕਿਸਾਨ ਅੰਦੋਲਨ ਜਨ ਅੰਦੋਲਨ ਬਣਦਾ ਹੈ।