ਮੋਰਚੇ ਦਾ ਹਾਲ
ਕਿਸਾਨ ਮੋਰਚੇ ਦੌਰਾਨ ਜੇਲਾਂ ਵਿਚ ਡੱਕੇ ਮੁਜ਼ਾਹਰਾਕਾਰੀ ਜ਼ਮਾਨਤ ‘ਤੇ ਰਿਹਾ ਹੋ ਕੇ ਬਾਹਰ ਆ ਰਹੇ ਹਨ। ਇਸ ਕਾਰਜ ਵਿਚ ਡੀ ਐਸ ਜੀ ਪੀ ਸੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਰਲ ਕੇ ਜੁਟੀ ਹੋਈ ਹੈ। 26 ਜਨਵਰੀ ਨੂੰ ਹੋਈਆਂ ਘਟਨਾਵਾਂ ਨੂੰ ਹਕੂਮਤ ਨੇ ਆਪਣੇ ਮਤਲਬ ਲਈ ਵਰਤ ਕੇ ਕਈ ਤਰਾਂ ਦੇ ਹਮਲੇ ਕੀਤੇ ਹਨ।