ਭਾਰਤ ਸਰਕਾਰ ਅਤੇ ਇਸ ਦਾ ਸੱਚ ਦਾ ਕਾਰੋਬਾਰ

ਭਾਰਤ ਸਰਕਾਰ ਅਤੇ ਇਸ ਦਾ ਸੱਚ ਦਾ ਕਾਰੋਬਾਰ

ਅਮਨਦੀਪ

ਕੁਝ ਹਫਤੇ ਪਹਿਲਾਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੁਆਰਾ ਲਿਖੇ ਗਏ ਲੇਖਲੈਟਸ ਨਾਟ ਅਲਾਉ ਲਾਈਜ਼ ਟੂ ਡੀਰੇਲ ਫਾਰਮ ਦੀ ਰੀਫਾਰਮਜ਼ਨੂੰ ਇਕ ਹੋਰ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੁਆਰਾ ਵੀ ਟਵੀਟ ਕੀਤਾ ਗਿਆ। ਕੇਂਦਰੀ ਮੰਤਰੀ ਨੇ ਇਹ ਲੇਖ ਇਸ ਵਿਸ਼ਵਾਸ ਨਾਲ਼ ਲਿਖਿਆ ਕਿ ਸੱਚਾਈ ਉੱਪਰ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਹੀ ਏਕਾਧਿਕਾਰ ਹੈ ਅਤੇ ਇਸ ਅਖੌਤੀ ਸਚਾਈ ਨੂੰ ਵੰਗਾਰਨ ਵਾਲੀਆਂ ਅਵਾਜ਼ਾਂ ਦੁਰ ਸੂਚਨਾਵਾਂ ਹਨ। ਇਸ ਲਿਖਤ ਦਾ ਸਭ ਤੋਂ ਅਫਸੋਸਨਾਕ ਪਹਿਲੂ ਇਹ ਸੀ ਕਿ ਇਸ ਵਿੱਚ ਕੇਂਦਰੀ ਮੰਤਰੀ ਨੇ ਇਕ ਰਾਜਨੀਤਿਕ ਉਦੇਸ਼ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਪਵਿੱਤਰ ਸਿਮਰਤੀ ਨੂੰ ਮਨਮਾਨੇ ਢੰਗ ਨਾਲ਼ ਇਸਤੇਮਾਲ ਕੀਤਾ ਹੈ। ਭਾਵੇਂ ਉਨ੍ਹਾਂ ਨੇ ਬੜੀ ਚਤੁਰਾਈ ਨਾਲ਼ ਇਸ ਸ਼ਹਾਦਤ ਤੇ ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਫਤਿਹ ਨੂੰ ਆਉਣ ਵਾਲੇ ਦਿਨਾਂ ਵਿਚ ਸਿੱਖਾਂ ਦੇ ਖ਼ੁਸ਼ਹਾਲ ਭਵਿੱਖ ਨਾਲ਼ ਜੋੜਿਆ, ਪਰ ਇਹ ਸਪੱਸ਼ਟ ਹੈ ਕਿ ਇਕ ਪਾਵਨ ਅਤੇ ਅਜ਼ੀਮ ਸ਼ਹਾਦਤ ਦੀ ਅਜਿਹੇ ਲੇਖ ਵਿਚ ਚਰਚਾ ਉੱਕਾ ਵਾਜਬ ਨਹੀਂ ਸੀ, ਜਿਸ ਦਾ ਸੰਬੰਧ ਸਿਆਸੀ ਪੋਜੀਸ਼ਨ ਨੂੰ ਠੀਕ ਸਾਬਤ ਕਰਨ ਨਾਲ਼ ਹੋਵੇ। ਹਰਦੀਪ ਸਿੰਘ ਪੁਰੀ ਦੇ ਇਸ ਲੇਖ ਦਾ ਉਦੇਸ਼ ਇਹ ਦੱਸਣਾ ਸੀ ਕਿ ਮੋਦੀ ਸਰਕਾਰ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਤੇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਕੁਝ ਦਿੱਤਾ। ਇਸ ਲਈ ਕਿਸਾਨੀ ਕਾਨੂੰਨਾਂ ਦਾ ਵਿਰੋਧ ਖੇਤੀ ਸੁਧਾਰਾਂ ਦਾ ਵਿਰੋਧ ਹੈ ਤੇਝੂਠਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਖੇਤੀ ਸੁਧਾਰਾਂ ਦਾ ਪਹੀਆ ਲੀਹੋ ਲਾਹ ਦਿੱਤਾ ਜਾਵੇ। ਇਹ ਸੀ ਇਸ ਲੇਖ ਦਾ ਤੱਤ ਸਾਰ। ਇਹ ਲੇਖ ਆਪਣੇ ਆਪ ਵਿਚ ਤਾਂ ਭਾਰਤ ਸਰਕਾਰ ਦਾ ਕਿਸਾਨਾਂ ਤੇ ਸਿੱਖਾਂ ਨੂੰ ਸੱਚਾਈ ਦਾ ਪਾਠ ਪੜ੍ਹਾਉਣ ਦਾ ਯਤਨ ਸੀ, ਪਰ ਅਸਲ ਵਿੱਚ ਇਹ ਲੇਖ ਸਰਕਾਰ ਦੇ ਦਿਮਾਗ਼ ਵਿੱਚ ਝਾਕਣ ਦਾ ਬੜਾ ਦਿਲਚਸਪ ਮੌਕਾ ਦੇ ਗਿਆ।

ਇਹ ਲੇਖਕ ‘‘ਕੌਬਵੈਬਜ਼’’ ਦਾ ਜ਼ਿਕਰ ਕਰਦਾ ਹੈ, ਪਰ ਪਤਾ ਲਗਦਾ ਹੈ ਕਿ ਜਦ ਤੁਸੀਂ ਸਰਕਾਰ ਦੇ ਦਿਮਾਗ਼ ਦੀ ਖਿੜਕੀ ਅੰਦਰ ਝਾਕਦੇ ਹੋ ਤਾਂ ਇਥੇ ਵੀ ਮਕੜੀ ਦੇ ਜਾਲੇ ਦੀ ਕਾਫ਼ੀ ਭਰਮਾਰ ਮਿਲਦੀ ਹੈ। ਇਸ ਖਿੜਕੀ ਅੰਦਰ ਝਾਕ ਕੇ ਪਤਾ ਲੱਗਦਾ ਹੈ ਕਿ ਸਰਕਾਰ ਦਾ ਦਿਮਾਗ਼ ਬਸਤੀਵਾਦੀ ਸੋਚ ਦੀ ਮਿਆਨੀ ਵਰਗਾ ਦ੍ਰਿਸ਼ ਪੇਸ਼ ਕਰਦਾ ਹੈ, ਜਿਸ ਵਿਚ ਭਾਰਤ ਦੇ ਵਿਸ਼ਾਲ ਅਤੇ ਜਟਿਲ ਅਨੁਭਵ ਨੂੰ ਛੋਟੇਛੋਟੇ ਲੇਬਲਾਂ ਦੀ ਮਦਦ ਨਾਲ਼ ਸਮਝਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮਿਆਨੀ ਵਿੱਚ ਸਾਨੂੰ ਰੁਡਯਾਰਡ ਕਿਪਲਿੰਗ ਵੀ ਬੈਠਾ ਨਜ਼ਰ ਆਉਂਦਾ ਹੈ, ਜੋ ਭਾਰਤ ਅਤੇ ਅਫਰੀਕਾ ਜਿਹੀਆਂ ਬਸਤੀਆਂ ਦੇ ਨਾਗਰਿਕਾਂ ਨੂੰ ਬੱਚੇ ਅਥਵਾ ਜਾਂਗਲੀ ਆਖਦਾ ਸੀ, ਜਿੰਨ੍ਹਾਂ ਨੂੰ ਸਭਿਅਤਾ ਸਿਖਾਉਣ ਦਾ ਬੋਝ ਵਾਈਟਮੈਨ ਦੇ ਮੋਢਿਆਂ ਉੱਪਰ ਸੀ। ਇਸ ਖਿੜਕੀ ਵਿੱਚ ਝਾਕਿਆਂ ਇਹ ਵੀ ਪਤਾ ਲੱਗਦਾ ਹੈ ਕਿ ਸਰਕਾਰ ਨੇ ਇਸ ਕਿਸਾਨੀ ਅੰਦੋਲਨ ਉਪਰਸਿੱਖ ਅੰਦੋਲਨਦਾ ਲੇਬਲ ਲਾ ਰੱਖਿਆ ਹੈ, ਜੋ ਕਿ ਇਹ ਬਿਲਕੁਲ ਨਹੀਂ ਹੈ। ਕਿਉਂਕਿ ਸਰਕਾਰ ਇਸ ਨੂੰ ਸਿੱਖ ਅੰਦੋਲਨ ਸਮਝਦੀ ਹੈ, ਇਸ ਲਈ ਇਹ ਆਪਣੇ ਸਿੱਖ ਹਿਤੈਸ਼ੀ ਹੋਣ ਦਾ ਪ੍ਰਚਾਰ ਕਰਦੀ ਹੈ। ਇਹ ਪ੍ਰਚਾਰ ਸਿੱਖਾਂ ਨੂੰ ਡਿਜ਼ੀਟਲ ਕਿਤਾਬ ਮੇਲ ਰਾਹੀਂ ਭੇਜ ਕੇ ਕੀਤਾ ਜਾਂਦਾ ਹੈ। ਇਸ ਲੇਖ ਵਿਚ ਵੀ ਅਜਿਹੇ ਦਾਅਵੇ ਕੀਤੇ ਗਏ ਹਨ। ਮੁਜ਼ਾਹਰਾਕਾਰੀ ਕਿਸਾਨਾਂ ਨੂੰ ਇਹ ਦੱਸਣਾ ਕਿ ਸਰਕਾਰ ਨੇ ਸਿੱਖਾਂ ਲਈ ਵਿਦੇਸ਼ਾਂ ਵਿਚ ਦੋ ਸਿੱਖ ਸਟਡੀਜ਼ ਚੇਅਰਾਂ ਸਥਾਪਤ ਕੀਤੀਆਂ ਹਨ, ਏਨਾ ਹੀ ਕੁਥਾਵਾਂ ਹੈ, ਜਿਨ੍ਹਾਂ ਫਰਾਂਸੀਸੀ ਮੁਜ਼ਾਰਾਕਾਰੀਆਂ ਨੂੰ ਮੇਰੀ ਅੰਤੋਇਨੇਤ ਦਾ ਜੁਆਬ ਕੁਥਾਵਾਂ ਸੀ।

ਇਸ ਲੇਖ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਸਰਕਾਰ ਨੇ ਗੁਰਦੁਆਰਿਆਂ ਨੂੰ ਟੈਕਸ ਤੋਂ ਛੋਟ ਦਿੱਤੀ। ਅਸਲੀਅਤ ਇਹ ਹੈ ਕਿ ਇਸ ਸਰਕਾਰ ਨੇ ਲੰਗਰ ਦੀ ਰਸਦ ਉਪਰ ਜੀ. ਐੱਸ. ਟੀ. ਲਾਗੂ ਕੀਤਾ। ਬਾਅਦ ਵਿਚ ਸੰਸਕ੍ਰਿਤੀ ਮੰਤਰਾਲੇ ਦੀ ਇਕਸੇਵਾ ਭੋਜ ਸਕੀਮਰਾਹੀਂ ਲੰਗਰ ਦੀ ਜੀ. ਐੱਸ. ਟੀ. ਰਕਮ ਨੂੰ ਰੀਫੰਡ ਕਰਨ ਦੀ ਵਿਵਸਥਾ ਕੀਤੀ, ਜਿਸ ਨੂੰ ਫਰੇਬੀ ਢੰਗ ਨਾਲ਼ ਲੰਗਰ ਦੀ ਰਸਦ ਉਪਰ ਜੀ. ਐੱਸ. ਟੀ. ਦੀ ਮੁਆਫ਼ੀ ਵਜੋਂ ਪ੍ਰਚਾਰਿਆ ਗਿਆ। ਸਿੱਖਾਂ ਉਪਰ ਕੀਤੇ ਅਹਿਸਾਸਾਂ ਦੀ ਸੂਚੀ ਨੂੰ ਗਿਣਾਉਂਦੇ ਕੇਂਦਰੀ ਮੰਤਰੀ ਨੇ ਦੇਸ਼ ਦੇ ਕਿਸਾਨਾਂ ਉੱਪਰ ਕੀਤਾ ਅਹਿਸਾਸਾਂ ਨੂੰ ਗਿਨਾਉਣਾ ਸ਼ੁਰੂ ਕਰ ਦਿੱਤਾ। ਅਜਿਹਾ ਕਰਦਿਆਂ ਕੇਂਦਰੀ ਮੰਤਰੀ ਨੂੰ ਤੁਲਨਾਂ ਦੀਆਂ ਮਦਾਂ ਦੇ ਅਕਾਰ ਅਤੇ ਅਨੁਪਾਤ ਦਾ ਉੱਕਾ ਖਿਆਲ ਨਾ ਰਿਹਾ। ਕਿਸਾਨਾਂ ਦੁਆਰਾ ਕੌਂਟਰੈਕਟ ਕਰਨ ਵਾਲੀ ਕੰਪਨੀ ਖ਼ਿਲਾਫ਼ ਅਦਾਲਤੀ ਚਾਰਾਜੋਈ ਦੀ ਮੰਗ ਨੂੰ ਮਿਸਇਨਫਰਮੇਸ਼ਨ ਕਹਿਣਾ ਕਿੰਨਾ ਕੁ ਜਾਇਜ਼ ਹੈ? ਦੇਸ਼ ਦੂਸਰੀ ਸੰਸਾਰ ਜੰਗ ਤੋਂ ਲੈ ਕੇ ਅੱਜ ਤੱਕ ਜ਼ਖ਼ੀਰੇਬਾਜ਼ੀ ਵਿਰੁੱਧ ਲੜਦਾ ਆਇਆ ਹੈ। ਕੀ ਸੱਤਰ ਸਾਲਾਂ ਦੀ ਇਹ ਲੜਾਈ ਸਿਰਫ਼ ਭੁਲੇਖਾ ਸੀ? ਕੇਂਦਰੀ ਮੰਤਰੀ ਦਾ ਸਾਹਿਤ ਨਾਲ ਕਾਫ਼ੀ ਪ੍ਰੇਮ ਹੈ ਤੇ ਇਸ ਲੇਖ ਵਿਚ ਉਨ੍ਹਾਂ ਨੇ ਮਾਰਕ ਟਵੇਨ ਦੀ ਇਕ ਟੂਕ ਪ੍ਰਸਤੁਤ ਕੀਤੀ ਹੈ। ਸੱਚ ਜਿਸ ਵੇਲੇ ਆਪਣੇ ਬੂਟਾਂ ਦੇ ਤਸਮੇਂ ਬੰਨ੍ਹ ਰਿਹਾ ਹੁੰਦਾ ਹੈ, ਝੂਠ ਉਦੋਂ ਤੱਕ ਕੋਹਾਂ ਦਾ ਪੈਂਡਾ ਤਹਿ ਕਰ ਲੈਂਦਾ ਹੈ।

ਲੱਗਦਾ ਹੈ ਕਿ ਸੱਚ ਤੇ ਝੂਠ ਨਾਲ਼ ਸਬੰਧਿਤ ਟੂਕਾਂ ਦੀ ਕੇਂਦਰੀ ਮੰਤਰੀ ਦੀ ਸੂਚੀ ਅਧੂਰੀ ਹੈ। ਇਸ ਸੂਚੀ ਵਿਚ ਸੋਲਜ਼ੇਨਿਤਸਨ ਦੀ ਇਸ ਟੂਕ ਨੂੰ ਸ਼ਾਮਲ ਕਰਨਾ ਅਤਿਅੰਤ ਜ਼ਰੂਰੀ ਹੈ। 

‘‘ਸਾਡੇ ਦੇਸ਼ ਵਿਚ ਝੂਠ ਇਕ ਨੈਤਿਕ ਪਰਵਰਨ ਹੀ ਨਹੀਂ, ਬਲਕਿ ਰਾਜ ਦਾ ਇਕ ਸਤੰਭ ਬਣ ਗਿਆ ਹੈ।’’

pa_INPanjabi

Discover more from Trolley Times

Subscribe now to keep reading and get access to the full archive.

Continue reading