WRITINGS

ਪਿਛਲੇ ਮੋਰਚੇ ਦੇ ਰੰਗ

ਪੰਜਾਬ ਵਿੱਚ ਅਕਤੂਬਰ 2020 ਤੋਂ ਟੌਲ-ਪਲਾਜ਼ਿਆਂ, ਪੈਟਰੋਲ ਪੰਪਾਂ, ਰੇਲਵੇ ਸ਼ਟੇਸ਼ਨਾਂ ਤੋਂ ਸ਼ੁਰੂ ਹੋਇਆ ਕਿਸਾਨ ਘੋਲ਼, ਆਪਣੀ ਨਿਰੰਤਰਤਾ ਪਿੱਛੇ ਛੱਡਦਾ ਹੋਇਆ 26 ਨਵੰਬਰ ਤੋਂ ਦਿੱਲੀ ਦੀ ਸਰਹੱਦ ਤੇ ਪਹੁੰਚ ਗਿਆ। ਕੁਝ ਸੱਟ ਲੱਗਣ ਦੇ ਵਾਬਜੂਦ ਵੀ ਇਹ ਸੰਘਰਸ਼ ਮੁੜ ਸੰਭਲ਼ ਕੇ ਫੇਰ ਪੂਰੇ ਜਲੌਅ ਨਾਲ਼ ਚੜ੍ਹਦੀ ਕਲਾ ਵਿਚ ਠਾਠਾਂ ਮਾਰ ਰਿਹਾ ਹੈ।

Read More »

ਕਿਸਾਨ ਗੰਨਾ ਸੰਘਰਸ਼ ਕਮੇਟੀ, ਦਸੂਹਾ (ਹੋਸ਼ਿਆਰਪੁਰ)

ਕਮੇਟੀ ਬਣਾਉਣ ਦਾ ਮੁੱਢਲ਼ਾ ਕਾਰਨ ਸੀ: ਗੰਨਾ ਮਿਲ, ਰੰਧਾਵਾ (ਦਸੂਆ) ਵਲੋਂ ਗੰਨੇ ਦੀ ਰਕਮ ਦੀ ਅਦਾਇਗੀ ਨਾ ਕਰਨਾ। ਪਰਛਾਵਾਂ ਦੇਖ ਕੇ ਵਕ਼ਤ ਦੱਸਣ ਵਾਲਾ ਸਮਾਂ ਹੰਡਾ ਚੁੱਕੇ ਉਸ ਵੇਲੇ ਦੇ ਪ੍ਰਧਾਨ ਸੇਵਾ ਸਿੰਘ ਦੀ ਅਗਵਾਈ ਵਿੱਚ 2003/04 ਵਿੱਚ ਗੰਨਾ ਮਿੱਲ ਖ਼ਿਲਾਫ਼, ਇੱਕ ਜ਼ਬਰਦਸਤ ਕਿਸਾਨੀ ਘੋਲ ਘੁਲਿਆ ਗਿਆ,

Read More »

ਬਾਬਰ ਅਤੇ ਅਬਦਾਲੀ ਨੂੰ ਹਰਾਉਣ ਵਾਲਾ ਖੰਨੇ ਦਾ ਇਲਾਕਾ

ਸੈਦਪੁਰ ਵਿੱਚ ਬਾਬਰ ਦੇ ਹੱਲੇ ਖ਼ਿਲਾਫ਼ ਬਾਬਾ ਨਾਨਕ ਆਵਾਜ਼ ਬੁਲੰਦ ਕਰ ਰਹੇ ਸਨ। ਬਾਬਰ ਮਾਰਚ 1530 ਵਿੱਚ ਸਰਹਿੰਦ ਸੀ। ਮੰਡੇਰ ਕਿਸਾਨਾਂ ਦਾ ਖੰਨੇ ਨੇੜੇ ਪਿੰਡ ਜਰਗ ਵਿੱਚ ਚੰਗਾ ਅਸਰ ਸੀ। ਮੋਹਣ ਮੰਡੇਰ ਦੀ ਅਗਵਾਈ ਵਿੱਚ ਮੁਕਾਮੀ ਕਿਸਾਨਾਂ ਨੇ ਸਰਹਿੰਦ ਦੇ ਕਾਜ਼ੀ ਦੇ ਜ਼ੁਲਮਾਂ ਖ਼ਿਲਾਫ਼ ਵਿੱਚ ਸਰਹਿੰਦ ਉੱਤੇ ਹਮਲਾ ਕਰਕੇ ਕਾਜ਼ੀ ਦੀ ਜਾਇਦਾਦ ਫੂਕ ਦਿੱਤੀ।

Read More »

ਅੰਦੋਲਨਾਂ ਚ ਅਵਾਮ ਦੀ ਬਿਹਤਰੀ ਹੈ

ਦਿੱਲੀ ਦੇ ਦੁਆਲੇ ਅਤੇ ਦੇਸ਼ ਭਰ ਚ ਚੱਲ ਰਹੇ ਕਿਸਾਨ ਸੰਘਰਸ਼ ਦਾ ਲੋਕ ਮਨਾਂ ਚ ਗਲਤ ਅਕਸ ਬਨਾਉਣ  ਅਤੇ ਇਸਦਾ ਦਮਨ ਕਰਨ ਲਈ ਦੇਸ਼ ਦੀ ਸਰਕਾਰ ਨੇ ਕਿਹੜਾ ਹੀਲਾ ਨਹੀਂ ਵਰਤਕੇ ਦੇਖਿਆ।  ਨਕਸਲੀ, ਖਾਲਿਸਤਾਨੀ, ਚੀਨੀ ਏਜੰਟ, ਪਕਿਸਤਾਨੀ, ਭਟਕੀ ਭੀੜ, ਸਿਆਸੀ ਪਾਰਟੀਆਂ ਦੇ ਢਹੇ ਚੜ੍ਹੇ

Read More »

ਵੈਨਕੂਵਰ ਵਿੱਚ ‘ਸਲੀਪ ਆਊਟ’ ਮੋਰਚਾ

ਸੜਕ ਉੱਤੇ ਤਰਪਾਲਾਂ ਵਿਛਾ ਕੇ ਬਿਸਤਰੇ ਲੱਗ ਚੁੱਕੇ ਹਨ, ਲੰਗਰ ਚਲ ਰਿਹਾ ਹੈ ਅਤੇ ਕਈ ਤਰ੍ਹਾਂ ਦੇ ਤੰਬੂ ਲਾਕੇ ਵੀ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ। ਰਾਤ ਚਾਹੇ ਕਾਫੀ ਪੈ ਚੁੱਕੀ ਹੈ ਪਰ ਲੋਕ ਬਿਸਤਰਿਆਂ ਉੱਤੇ ਬੈਠੇ ਗੱਲਾਂ ਬਾਤਾਂ ਮਾਰ ਰਹੇ ਨੇ। ਲੰਗਰ ਦੀ ਸੇਵਾ ਕਰਦੇ ਵਲੰਟੀਅਰਾਂ ਦੇ ਲਾਗੇ ਕੁਰਸੀਆਂ ਲੈ ਕੇ ਬੈਠਾ ਬੀਬੀਆਂ ਦਾ ਜਥਾ ਚਾਹ ਪੀ ਰਿਹਾ ਹੈ

Read More »

ਮਿੱਟੀ ਵਿਚ ਰਲਦਾ ਖੂਨ

ਦਿਨ ਵਿਚ ਤਿੰਨ ਵਾਰੀ ਰੋਟੀ ਖਾਂਦੇ ਹੋ ਲੇਕਿਨ ਰੋਟੀ ਖਾਂਦਿਆਂ ਕਦੀ ਇਹ ਖ਼ਿਆਲ ਆਇਆ ਕਿ ਪਈ ਜਿਸ ਕਣਕ ਦੇ ਆਟੇ ਨਾਲ਼ ਇਹ ਬਣੀ ਹੈ ਉਹ ਕਿੱਥੇ ਉੱਗੀ ਸੀ ਤੇ ਕ੍ਹਿੰਨੇ ਉਗਾਈ ਸੀ? ਚਾਹ ਦੇ ਕੱਪ ਚ ਤਿੰਨ ਚਮਚੇ ਚੀਨੀ ਪਾ ਲੈਂਦੇ ਹੋਵੋ, ਯਾ ਅੱਧਾ ਚਮਚਾ, ਕਦੀ ਇਹ ਖ਼ਿਆਲ ਆਇਆ

Read More »

ਪੰਜਾਬੀਅਤ, ਸਿੱਖੀ ਸਰੂਪ ਦਾ ਮਾਣ

ਮੈਂ ਬੜੇ ਮਾਣ ਨਾਲ਼ ਕਹਿ ਸਕਦਾਂ ਕਿ ਸਿਰਫ਼ ਕਿਸਾਨ ਜਥੇਬੰਦੀਆਂ ਹੀ ਨਹੀਂ ਪੂਰੇ ਦੇਸ਼ ਦੀਆਂ ਜਮਹੂਰੀ ਜਥੇਬੰਦੀਆਂ,  ਲੋਕ ਜਥੇਬੰਦੀਆਂ, ਉਹ ਬਹੁਤ ਹੀ ਉਮੀਦ ਭਰੀਆਂ ਨਜ਼ਰਾਂ ਦੇ ਨਾਲ਼, ਇਸ ਤਰੀਕੇ ਨਾਲ ਦੇਖ ਰਹੀਆਂ ਸਨ ਜਿਵੇਂ ਉਹਨਾਂ ਨੂੰ ਪੰਜਾਬ ਤੇ ਵਿਸ਼ਵਾਸ ਹੋਵੇ।

Read More »

ਪੰਜਾਬ ਦੀ ਸਾਂਝੀਵਾਲਤਾ ਦੇ ਪ੍ਰਤੀਕ ਸ਼ਹੀਦ ਊਧਮ ਸਿੰਘ

ਪੂਰੇ ਇੱਕੀ ਸਾਲ, ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦੀ ਘਟਨਾ, ਊਧਮ ਸਿੰਘ ਦੇ ਸੀਨੇ ਵਿਚ ਅੱਗ ਵਾਂਗ ਬਲਦੀ ਰਹੀ ਤੇ ਬੇਕਸੂਰ ਨਿਹੱਥੇ ਪੰਜਾਬੀਆਂ ਦੀਆਂ ਚੀਕਾਂ ਉਸ ਦੇ ਕੰਨਾਂ ਵਿਚ ਗੂੰਜਦੀਆਂ ਰਹੀਆਂ।

Read More »

ਹੱਕੀ ਸੰਗਰਾਮ ਦਾ ਪਵਿੱਤਰ ਪਰਚਮ

ਭਾਰੀ ਮੀਂਹ ‘ਚ ਬੱਸ ਅੱਡੇ ਦੀ ਛੱਤ ਤੋਂ ਇੱਕ ਫੋਮ ਦੇ ਗੱਦੇ ਨੂੰ ਓੜ ਕੇ ਫ਼ਿਲਮ ਸ਼ੂਟ ਕਰ ਰਹੇ ਸਾਂ, ਤਾਂ ਕਿ ਕੈਮਰਾ ਭਿੱਜਣੋ ਬਚਾ ਸਕੀਏ। ਅਚਾਨਕ ਨੇਰ੍ਹੀ ਨੇ ਗੱਦਾ ਦੂਰ ਵਗ੍ਹਾ ਮਾਰਿਆ ਅਤੇ ਅਸੀਂ ਕੈਮਰੇ ਤੇ ਝੁਕ ਭੱਜਕੇ ਹੇਠਲੀ ਮੰਜ਼ਿਲ ਤੇ ਆ ਗਏ। ਜਿੱਥੇ ਸੈਂਕੜੇ ਬੀਬੀਆਂ ਲੰਬੀ ਗੈਲਰੀ ਚ ਪਈਆਂ ਸਨ। ਇਹ ਬੀਬੀਆਂ ਔਰਤ ਦਿਵਸ ਦੇ ਪ੍ਰੋਗਰਾਮਾ ਵਿਚ ਹਿੱਸਾ ਲੈਣ ਏਥੇ ਪਹੁੰਚੀਆਂ ਸਨ।

Read More »

ਕਿਸਾਨ ਅੰਦੋਲਨ ‘ਚ ਔਰਤਾਂ ਦੀ ਸੰਘਰਸ਼ੀ ਗਾਥਾ

ਔਰਤ ਦੀ ਹੋਂਦ, ਉਸ ਦੀ ਸਮਝ (ਸਵੈ) ਪਛਾਣ ਅਤੇ ਸਮਾਜ ਵਿੱਚ ਉਸਦੀ ਥਾਂ ਕਾਫ਼ੀ ਸਮੇਂ ਤੋਂ ਗੱਲਬਾਤ ਦਾ ਵਿਸ਼ਾ ਰਹੀ ਹੈ। ਕਨੇਡੀਅਨ ਨਾਵਲਕਾਰ ਮਾਰਗਰੇਟ ਅੱਟਵੁੱਡ ਦੇ ਨਾਵਲ ਸਰਫੈਸਿੰਗ (surfacing) ਮੁਤਾਬਕ ਔਰਤ ਦੀ ਜੀਵਨ ਜਾਚ ਵਿਚ ਧਰਤੀ, ਕੁਦਰਤ ਅਤੇ ਦਾਰਸ਼ਨਿਕ ਰੂਪ ਵਿੱਚ ‘ਭੋਇਂ’ ਦਾ ਕਾਫ਼ੀ ਵੱਡਾ ਰੋਲ ਹੈ।

Read More »

ਕਿਸਾਨ ਮੋਰਚੇ ਵਿਚ ਗੁਰੂ ਰਵਿਦਾਸ ਜੀ ਦਾ ਜਨਮ ਦਿਨ

ਅਸੀਂ ਦੇਖ ਰਹੇ ਹਾਂ  ਕਿ ਜਦੋਂ ਦਾ ਇਹ ਮੋਰਚਾ ਲੱਗਿਆ ਵਿਦਵਾਨ ਇਹ ਕਹਿ ਰਹੇ ਸੀ ਕਿ ਇਥੇ ਇੰਝ ਲੱਗਦਾ ਜਿਵੇ ਬੇਗਮਪੁਰਾ ਵੱਸ ਗਿਆ ਹੋਵੇ ਤੇ  27  ਫਰਬਰੀ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ  ਸਤਿਗੁਰ ਰਵਿਦਾਸ ਧਰਮ ਸਮਾਜ ਵਲੋਂ  ਸਾਂਝੇ ਤੋਰ ਤੇ ਕੁੰਡਲੀ ਬਾਰਡਰ ਤੇ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ਗਿਆ

Read More »

ਲਹਿੰਦੇ ਪੰਜਾਬ ਦੇ ਕਿਸਾਨਾਂ ਦੇ ਦੁੱਖ

ਪਾਕਿਸਤਾਨ ਵਿਚ ਕਿਸਾਨਾਂ ਦੀ ਜੱਦੋ ਜਹਿਦ ਦੇ ਕਾਮਯਾਬ ਨਾ ਹੋ ਸਕਣ ਦੀ ਅਸਲ ਵਜ੍ਹਾ ਵੱਡੀਆਂ ਸਿਆਸੀ ਤੇ ਖ਼ਾਸ ਕਰ ਕੇ ਮਜ਼੍ਹਬੀ ਸਿਆਸੀ ਪਾਰਟੀਆਂ ਹਨ। ਮਿਸਾਲ ਦੇ ਤੌਰ ਤੇ ਜਮਾਤ-ਏ-ਇਸਲਾਮੀ ਤੇ ਸਿਪਾਹੇ ਸਹਾਬਾ ਵਗ਼ੈਰਾ। ਸੱਜੇ ਪੱਖ ਦੀ ਸਿਆਸੀ ਪਾਰਟੀਆਂ ਜਿਵੇਂ ਕਿ ਮੁਸਲਿਮ ਲੀਗ ਵੀ ਐਧੇ ਵਿਚ ਸ਼ਾਮਿਲ ਹਨ।

Read More »
en_GBEnglish