
ਜਿੱਤ ਕੇ ਹੀ ਜਾਵਾਂਗੇ
ਮੇਰਾ ਨੌਂ ਸੁਰਿੰਦਰ ਕੌਰ ਹੈ, ਹੁਣ 65 ਕਿ 64 ਸਾਲ ਉਮਰ ਹੋਣੀ ਮੇਰੀ ਪਰ ਪਤਾ ਹੀ ਨਾ ਲੱਗਾ ਕਿ ਕਿੱਥੇ ਲੰਘ ਗਏ ਇੰਨੇ ਵਰ੍ਹੇ ਮੇਰੇ ਤਾਂ ਪੁੱਤ ਸਹੁਰੇ ਵੀ ਓਹੀ ਰਹੇ ਤੇ ਪੇਕੇ ਵੀ! ਮੇਰੇ ਬਾਪੂ ਜੀ ਬਹੁਤ ਬਿਮਾਰ ਰਹਿੰਦੇ ਹੁੰਦੇ ਸਨ, ਨਾ ਕੋਈ ਭਰਾ ਨਾ ਕੋਈ ਬਹੁਤੀ ਜ਼ਮੀਨ, 2 ਕੁ ਕਿੱਲੇ ਸੀ ਉਹ ਵੀ ਗਹਿਣੇ।