ਅਹਿਮ ਖ਼ਬਰ

ਅਹਿਮ ਖ਼ਬਰ

150 ਵਾਂ ਦਿਨ, 25 ਅਪ੍ਰੈਲ

* ਸੰਯੁਕਤ ਕਿਸਾਨ ਮੋਰਚਾ: ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ‘ਤੇ ਅਫਸੋਸ; ਸਿਹਤ  ਸਹੂਲਤਾਂ ਦੇ ਪ੍ਰਬੰਧ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ

* ਸਿੰਘੂ-ਬਾਰਡਰ ‘ਤੇ ਇਕ ਪਾਸੇ ਦਾ ਰਸਤਾ ਖੋਲ੍ਹਿਆ ਗਿਆ; ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣੇ ਬਾਕੀ

 * ਕਿਸਾਨ ਆਗੂਆਂ ਨੇ ਸੰਸਦ ਮਾਰਚ ਅੱਗੇ ਪਾਇਆ // ਮੋਰਚਿਆਂ ‘ਤੇ ਟੀਕਾਕਰਨ ਨੂੰ ਹਾਂ, ਬਿਨਾਂ ਲੱਛਣਾਂ ਦੇ ਬਿਨਾਂ ਕੋਵਿਡ ਟੈਸਟਿੰਗ ਨੂੰ ਨਾਂਹ

151 ਵਾਂ ਦਿਨ, 26 ਅਪ੍ਰੈਲ

* ਟੀਕਰੀ ‘ਤੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ, ਸਿੰਘੂ ‘ਤੇ ਵੰਡੇ ਗਏ ਮਾਸਕ; ਕਿਸਾਨ ਰੱਖ ਰਹੇ ਹਨ ਪੂਰਾ ਧਿਆਨ; ਖੇਤੀ ਕਾਨੂੰਨ ਕਰੋਨਾ ਤੋਂ ਵੀ ਵੱਧ ਖਤਰਨਾਕ ਕਰਾਰ

* ਸੰਸਦ ਮਾਰਚ ਜਰੂਰ ਕੱਢਿਆ ਜਾਵੇਗਾ ਪਰ ਇਸ ਤਰਾਂ ਕਿ ਕਿਸਾਨਾਂ ਦਾ ਭੋਰਾ ਵੀ ਨੁਕਸਾਨ ਨਾ ਹੋਵੇ ਸਗੋਂ ਕੇਂਦਰ ਸਰਕਾਰ ਘੇਰੇ ਵਿਚ ਆਵੇ – ਬਲਬੀਰ ਸਿੰਘ ਰਾਜੇਵਾਲ

* ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੇਂਦਰ ਸਰਕਾਰ ਨੇ ਤਾਲਾਬੰਦੀ ਤੋਂ ਇਲਾਵਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ // ਤਾਲਾਬੰਦੀ ਵਿਚ ਕਾਰੋਪਰੇਟ ਪੱਖੀ ਕਾਨੂੰਨ ਬਣਾਉਣ ਵਿਚ ਲੱਗੀ ਰਹੀ ਸਰਕਾਰ – ਜੋਗਿੰਦਰ ਸਿੰਘ ਉਗਰਾਹਾਂ

152 ਵਾਂ ਦਿਨ, 27 ਅਪ੍ਰੈਲ

* ਕਿਸਾਨ ਮੋਰਚੇ ਵੱਲੋਂ ਲੰਗਰ ਅਤੇ ਜ਼ਰੂਰੀ ਸਮਾਨ ਦਿੱਲੀ ਦੇ ਹਸਪਤਾਲਾਂ ਅਤੇ ਲੋੜਵੰਦਾ ਤੱਕ ਭੇਜਿਆ ਜਾਵੇਗਾ // ਗਾਜੀਪੁਰ ਤੋਂ ਪਹਿਲਾਂ ਹੀ ਵੰਡੇ ਜਾ ਰਹੇ ਹਨ ਭੋਜਨ ਦੇ ਪੈਕਟ // ਸਿੰਘੂ ਅਤੇ ਟੀਕਰੀ ਤੋਂ ਵੀ ਪੈਕਿੰਗ ਸ਼ੁਰੂ

* ਸੰਯੁਕਤ ਕਿਸਾਨ ਮੋਰਚਾ: ਆਗੂਆਂ ਨਾਲ਼ ਬਦਤਮੀਜੀ ਮੰਦਭਾਗੀ, ਕੋਈ ਵੀ ਮਾਅਰਕੇਬਾਜ਼ੀ ਵਾਲਾ ਕਦਮ ਅਹਿਮ ਪੜਾਅ ਤੇ ਪੁੱਜੇ ਅੰਦੋਲਨ ਨੂੰ ਨੁਕਸਾਨ ਪਹੁੰਚਾਵੇਗਾ // ਸੰਸਦ ਮਾਰਚ ਵਾਲ਼ਾ ਪੋਸਟਰ ਝੂਠਾ ਕਰਾਰ

153 ਵਾਂ ਦਿਨ, 28 ਅਪ੍ਰੈਲ

* ਟੌਲ ਪਲਾਜ਼ੇ ਪਰਚੀ ਮੁਕਤ ਰੱਖਣ ਦੀ ਮੁਹੰਮ ਜਾਰੀ ਰਹੇਗੀ // ਕਿਸਾਨ ਆਗੂ ਕੋਹਾੜ ਸਮੇਤ 140 ਕਿਸਾਨਾਂ ‘ਤੇ ਪੁਲਿਸ ਕੇਸ ਦੀ ਨਿਖੇਧੀ – ਸਯੁੰਕਤ ਕਿਸਾਨ ਮੋਰਚਾ

* ਸਿੰਘੂ ਬਾਰਡਰ ‘ਤੇ ਡਾਕਟਰਾਂ ਦੀ ਕਿਸਾਨ ਆਗੂਆਂ ਨਾਲ ਮੀਟਿੰਗ // ਸਿਹਤ ਸੇਵਾਵਾਂ ਮਜਬੂਤ ਕਰਨ ਦੀ ਯੋਜਨਾ ਬਣਾਈ // ਹਰਿਆਣੇ ਦੇ ਖਟਕੜ ਟੌਲ ਪਲਾਜ਼ਾ ਮੋਰਚੇ ‘ਤੇ ਕਿਸਾਨਾਂ ਨੇ ਵੈਕਸੀਨ ਲਵਾਈ

154 ਵਾਂ ਦਿਨ, 29 ਅਪ੍ਰੈਲ

* “ਮਜਦੂਰ-ਕਿਸਾਨ ਏਕਤਾ ਦਿਵਸ” ਵਜੋਂ ਮਨਾਇਆ ਜਾਵੇਗਾ ਮਈ ਦਿਵਸ – SKM-ਟਰੇਡ ਯੂਨੀਅਨ ਮੀਟਿੰਗ ਦਾ ਫੈਸਲਾ //  ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਸਾਰੇ ਕਿਸਾਨ ਮੋਰਚਿਆਂ ‘ਤੇ ਹੱਕੀ ਮੰਗਾਂ ਲਈ ਜਾਗਰੂਕ ਕਰਨ ਦਾ ਅਹਿਦ

155 ਵਾਂ ਦਿਨ, 30 ਅਪ੍ਰੈਲ

* ਕਿਸਾਨ ਮੋਰਚਿਆਂ ’ਚ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪੁਰਬ ਮਨਾਇਆ // ਜਬਰ-ਜ਼ੁਲਮ ਖ਼ਿਲਾਫ਼ ਕੁਰਬਾਨੀਆਂ ਭਰੇ ਇਤਿਹਾਸਕ ਵਿਰਸੇ ਤੋਂ ਪ੍ਰੇਰਣਾ ਲੈਣ ਦਾ ਅਹਿਦ ਲਿਆ

156 ਵਾਂ ਦਿਨ, 1 ਮਈ

* ਮਜ਼ਦੂਰ ਦਿਵਸ: ਮਜ਼ਦੂਰ-ਕਿਸਾਨ ਏਕਤਾ ਦਿਵਸ ਮਨਾਉਣ ਲਈ ਸੈਂਕੜੇ ਕਾਫ਼ਲੇ ਦਿੱਲੀ ਪੁੱਜੇ

* ਬੰਗਾਲ ਤੋਂ ਕਿਸਾਨਾਂ ਦੇ ਸਮਰਥਨ ਵਿੱਚ ਆਈ ਮੁਟਿਆਰ ਮੌਮਿਤਾ ਬਾਸੂ ਦੀ ਮੌਤ // ਸੰਯੁਕਤ ਕਿਸਾਨ ਮੋਰਚੇ ਨੇ ਲੜਕੀ ਨੂੰ ਸ਼ਹੀਦ ਕਰਾਰ ਦਿੱਤਾ

157 ਵਾਂ ਦਿਨ, 2 ਮਈ

* ਕੌਮਾਂਤਰੀ ਮਜ਼ਦੂਰ ਦਿਵਸ: ਕਿਸਾਨ ਮੋਰਚਿਆਂ ’ਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ // ਕਿਰਤ ਕਾਨੂੰਨਾਂ ਵਿੱਚ ਤਬਦੀਲੀ ਵਾਪਸ ਲੈਣ ’ਤੇ ਜ਼ੋਰ

158 ਵਾਂ ਦਿਨ, 3 ਮਈ

* ਬੰਗਾਲ ਚੋਣਾਂ ’ਚ ਭਾਜਪਾ ਦੀ ਹਾਰ ਕਿਸਾਨੀ ਸੰਘਰਸ਼ ਦੀ ਜਿੱਤ ਕਰਾਰ // ਖੁਸ਼ੀ ’ਚ ਕਿਸਾਨਾਂ ਨੇ ਲੱਡੂ ਵੰਡੇ // ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਦਿੱਲੀ ਮੋਰਚੇ ਦਾ ਹਿੱਸਾ ਬਣਨ ਦੀ ਅਪੀਲ

* ਚੋਣਾਂ ਵਿਚ ਹਾਰ ਤੋਂ ਬਾਅਦ ਭਾਜਪਾ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨਾਲ ਗੱਲਬਾਤ ਕਰ ਕੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੇ ਅਤੇ ਐੱਮਐੱਸਪੀ ਨੂੰ ਕਾਨੂੰਨੀ ਗਾਰੰਟੀ ਦੇਵੇ – ਡਾ. ਦਰਸ਼ਨ ਪਾਲ

159 ਵਾਂ ਦਿਨ, 4 ਮਈ

* ਕਰੋਨਾ ਕਹਿਰ: ਤਾਲਾਬੰਦੀ ਲਾ ਕੇ ਲੋਕ ਵਿਰੋਧੀ ਫੈਸਲੇ ਲੈਣ ਦੀ ਥਾਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰੇ ਸਰਕਾਰ // ਮੋਰਚਿਆਂ ‘ਤੇ ਕਰੋਨਾ ਤੋਂ ਬਚਾਅ ਲਈ ਸਮਾਨ ਅਤੇ ਹਦਾਇਤਾਂ 

* ਕਿਸਾਨਾਂ-ਮਜ਼ਦੂਰਾਂ ਦਾ ਰੋਹ ਹੀ ਭਾਜਪਾ ਦੀ ਹਾਰ ਦਾ ਕਾਰਨ ਬਣਿਆ // ਯੂਪੀ ਦੇ ਪਿੰਡ ਪਿੰਡ ਤੱਕ ਪਹੁੰਚਾਵਾਂਗੇ ਆਪਣੀ ਆਵਾਜ਼ – ਬਲਬੀਰ ਸਿੰਘ ਰਾਜੇਵਾਲ

160 ਵਾਂ ਦਿਨ, 5 ਮਈ

* ਕਿਸਾਨਾਂ ਵੱਲੋਂ ਰਸਤਾ ਖੁੱਲ੍ਹਾ ਛੱਡਣ ਦੇ ਬਾਵਜੂਦ ਦਿੱਲੀ ਪੁਲਿਸ ਦੀ ਬੈਰੀਕੇਡਿੰਗ ਜਾਰੀ // ਇਤਿਹਾਸ ਤੋਂ ਸਬਕ ਸਿੱਖੇ ਭਾਜਪਾ, ਕਿਸਾਨਾਂ ਦੀਆਂ ਮੰਗਾ ਮੰਨੀਆ ਜਾਣ, ਨਹੀਂ ਤਾਂ ਸਿਆਸੀ ਖਮਿਆਜੇ ਭੁਗਤਣੇ ਪੈਣ ਗੇ

161 ਵਾਂ ਦਿਨ, 6 ਮਈ

* ਆਰ-ਪਾਰ ਦੀ ਲੜਾਈ ਲਈ ਦਿੱਲੀ ਮੁੜਨਗੇ ਕਿਸਾਨ: ਉਗਰਾਹਾਂ 

162 ਵਾਂ ਦਿਨ, 7 ਮਈ

*  ਕਿਸਾਨ ਅੰਦੋਲਨ ਦੀ ਕਵਰੇਜ ਕਰ ਰਹੇ ਅਮਾਨ ਬਾਲੀ ਦਾ ਟਵਿਟਰ ਖਾਤਾ ਅਤੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਫੇਸਬੁੱਕ ਖਾਤਾ ਮੁਅੱਤਲ ਕਰਨ ਦਾ ਵਿਰੋਧ, ਜਲਦ ਤੋਂ ਜਲਦ ਬਹਾਲ ਕਰਨ ਦੀ ਮੰਗ

*  ਕਿਸਾਨ ਪੱਖੀ ਸਿਆਸੀ ਆਗੂ ਅਜੀਤ ਸਿੰਘ ਦੇ ਚਲਾਣੇ ਤੇ ਸ਼ੋਕ ਅਤੇ ਸ਼ਰਧਾਂਜਲੀ

163 ਵਾਂ ਦਿਨ, 8 ਮਈ

* ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿੰਘੂ ਬਾਰਡਰ ’ਤੇ ਝੰਡਾ ਮਾਰਚ // ਹਾੜ੍ਹੀ ਦੀ ਫਸਲ ਸਾਂਭਣ ਮਗਰੋਂ ਪਹੁੰਚੇ ਨੌਜਵਾਨਾਂ ਨੇ ਕੇਐੱਫਸੀ ਮਾਲ ਤੋਂ ਲੈ ਕੇ ਮੋਰਚੇ ਦੀ ਮੁੱਖ ਸਟੇਜ ਤੱਕ ਕੀਤਾ ਮਾਰਚ

* ਹਰਿਆਣਾ: ਜੀਂਦ ਵਿਚ ਕਿਸਾਨਾਂ ਦੇ ਵਿਰੋਧ ਕਾਰਨ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲੇ ਨੂੰ ਰੱਦ ਕਰਨਾ ਪਿਆ ਦੌਰਾ

164 ਵਾਂ ਦਿਨ, 9 ਮਈ

* ਕੌਮੀ ਪੱਧਰ ‘ਤੇ ਕਿਸਾਨ ਅੰਦੋਲਨ ਨੂੰ ਮਜ਼ਬੂਤ ​​ਕਰਨ ਅਤੇ ਤਾਲਮੇਲ ਸਥਾਪਤ ਕਰਨ ਦੇ ਮੱਦੇਨਜ਼ਰ 10 ਮਈ ਨੂੰ ਕੀਤੀ ਜਾਣ ਵਾਲੀ ਕਨਵੈਨਸ਼ਨ ਅੱਗੇ ਪਈ

* ਪੰਜਾਬ: ਕਿਸਾਨ ਜਥੇਬੰਦੀਆਂ ਵੱਲੋਂ ਤਾਲਾਬੰਦੀ ਖ਼ਿਲਾਫ਼ ਮੁਜ਼ਾਹਰੇ // ਦੁਕਾਨਦਾਰ ਪ੍ਰਦਰਸ਼ਨਾਂ ’ਚ ਸ਼ਾਮਲ ਤਾਂ ਹੋਏ ਪਰ ਪ੍ਰਸ਼ਾਸਨ ਦੇ ਡਰੋਂ ਦੁਕਾਨਾਂ ਨਾ ਖੋਲ੍ਹੀਆਂ 

165 ਵਾਂ ਦਿਨ, 10 ਮਈ

* ਹੁਣ ਉੱਤਰਾਖੰਡ ਤੇ ਯੂਪੀ ਨੂੰ ਰਣਭੂਮੀ ਬਣਾਏਗਾ ਕਿਸਾਨ ਮੋਰਚਾ // ਪੱਛਮੀ ਬੰਗਾਲ ਦੀ ਤਰ੍ਹਾਂ ਭਾਜਪਾ ਨੂੰ ਹਰਾਉਣ ਲਈ ਕੀਤਾ ਜਾਵੇਗਾ ਦੋਵਾਂ ਸੂਬਿਆਂ ’ਚ ਪ੍ਰਚਾਰ

* ਕਿਸਾਨੀ ਮੋਰਚਿਆਂ ’ਤੇ ਮਾਂ ਦਿਵਸ ਮਨਾਇਆ

166 ਵਾਂ ਦਿਨ, 11 ਮਈ

* ਸਿੰਘੂ ਬਾਰਡਰ ’ਤੇ ਮੌਮਿਤਾ ਬਾਸੂ ਨੂੰ ਮੋਰਚੇ ਵੱਲੋਂ ਸ਼ਰਧਾਂਜਲੀ ਭੇਟ // ਪੰਜਾਬ ਦੇ ਕਿਸਾਨਾਂ ਦੇ ਕਾਫਲੇ ਸਿੰਘੂ ਅਤੇ ਟੀਕਰੀ ਮੋਰਚਿਆਂ ’ਚ ਪਹੁੰਚੇ

* ਮੌਮਿਤਾ ਨੂੰ ਮਿਲਣ ‘ਤੇ ਜਿਨਸੀ ਹਮਲੇ ਬਾਰੇ ਪਤਾ ਲੱਗਿਆ, ਉਹ ਇਨਸਾਫ ਚਾਹੁੰਦੀ ਸੀ, ਨਹੀਂ ਚਾਹੁੰਦੀ ਸੀ ਕਿ ਉਸ ਨਾਲ ਵਾਪਰੀ ਘਟਨਾ ਦਾ ਕਿਸਾਨ ਸੰਘਰਸ਼ ’ਤੇ ਪਵੇ ਕੋਈ ਅਸਰ – ਉਤਸਵ ਬਾਸੂ (ਮੌਮਿਤਾ ਦੇ ਪਿਤਾ)

* ਪੁਲੀਸ ਵੱਲੋਂ ਦੋ ਮੁੱਖ ਮੁਲਜ਼ਮਾਂ ਤੋਂ ਇਲਾਵਾ ਚਾਰ ਹੋਰ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ’ਤੇ ਇਤਰਾਜ਼ ਦਾਇਰ // ਯੋਗਿੰਦਰ ਯਾਦਵ ਨੇ ਪੁਲੀਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਮੰਗਦਿਆਂ ਕਿਹਾ ਕਿ ਗਵਾਹ ਨੂੰ ਮੁਲਜ਼ਮ ਬਣਾ ਕੇ ਮਾਮਲਾ ਕਮਜ਼ੋਰ ਨਾ ਕੀਤਾ ਜਾਵੇ

167 ਵਾਂ ਦਿਨ, 12 ਮਈ

* ਅਮ੍ਰਿਤਸਰ ਜ਼ਿਲੇ ਦੇ ਸਰਹੱਦੀ ਪਿੰਡ ਅਗਵਾਣ ਦਾ ਨੌਜਵਾਨ ਦੌੜ ਕੇ ਦਿੱਲੀ ਮੋਰਚੇ ’ਚ ਪੁੱਜਾ // ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਮੰਚਾਂ ਤੋਂ ਸਨਮਾਨ; 13 ਦਿਨ ਦੌੜ ਕੇ ਮੁਕਾਇਆ ਸਫ਼ਰ

168 ਵਾਂ ਦਿਨ, 13 ਮਈ 2021

* ਮੋਰਚਿਆਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਕਮੇਟੀ ਕਾਇਮ // ਮੇਧਾ ਪਾਟਕਰ ਦੀ ਪ੍ਰਧਾਨਗੀ ਵਿਚ ਕਮੇਟੀ ਔਰਤਾਂ ਦੀ ਛੇੜਛਾੜ, ਜਿਣਸੀ ਸੋਸ਼ਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਔਰਤਾਂ ਦੀ ਸਿਹਤ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕਦਮ ਪੁੱਟੇਗੀ

* ਕਿਸਾਨ ਮੋਰਚਿਆਂ ’ਤੇ ਸਰਹਿੰਦ ਫ਼ਤਿਹ ਦਿਵਸ ਮਨਾਇਆ //  ਕਿਸਾਨਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿਜਦਾ // ਪਿੰਡਾਂ ਵਿੱਚੋਂ ਰੋਜ਼ਾਨਾ ਦਿੱਲੀ ਵੱਲ ਜਥੇ ਭੇਜਣ ਦਾ ਅਹਿਦ

* ਗਾਜ਼ੀਪੁਰ ਕਿਸਾਨ ਮੋਰਚੇ ’ਚ 1857 ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

169 ਵਾਂ ਦਿਨ, 14 ਮਈ

* ਕਿਸਾਨਾਂ ਨੇ ਮੁਸਲਿਮ ਭਾਈਚਾਰੇ ਨਾਲ ਮਨਾਈ ਈਦ // ਮੋਦੀ ਸਰਕਾਰ ਦੇ ਖੇਤੀ ਕਾਨੂੰਨ ਕਿਸੇ ਵੀ ਕੁਦਰਤੀ ਆਫ਼ਤ ਨਾਲੋਂ ਵੱਡੇ: ਰੁਲਦੂ ਸਿੰਘ ਮਾਨਸਾ

* ਭਾਰੀ ਮੀਂਹ ਕਾਰਨ ਮੋਰਚਿਆਂ ‘ਚ ਪਾਣੀ ਭਰਿਆ, ਕਿਸਾਨਾਂ ਦੇ ਹੌਸਲੇ ਫਿਰ ਵੀ ਬੁਲੰਦ // ਸਰਕਾਰ ਸਾਡਾ ਸਬਰ ਪਰਖ ਰਹੀ – ਕਿਸਾਨ

* 12 ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਮੰਗ: ਰੱਦ ਕੀਤੇ ਜਾਣ ਖੇਤੀ ਕਾਨੂੰਨ

170 ਵਾਂ ਦਿਨ, 15 ਮਈ

* ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਕਿਸਾਨ ਸੰਮਾਨ ਯੋਜਨਾ’ ਦੀ ਆਲੋਚਨਾ // ਕਿਸਾਨਾਂ ਨੂੰ ਰਾਹਤ ਰਾਸ਼ੀ ਕੇਂਦਰ ਸਰਕਾਰ ਦਾ ਸ਼ੋਸ਼ਾ ਕਰਾਰ

* ਉਗਰਾਹਾਂ ਨੂੰ ਮਹਿਲਾ ਕਮਿਸ਼ਨ ਵੱਲੋਂ ਭੇਜੇ ਨੋਟਿਸ ਦੀ ਨਿੰਦਾ // ਕਿਸਾਨ ਮੋਰਚੇ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ

en_GBEnglish