Day: May 18, 2021

ਲਾਸ਼ਾਂ-ਢੋਣੀ ਗੰਗਾ

ਇਕੇ ਸਾਹ ਸਭ ਮੁਰਦੇ ਬੋਲੇ ‘ਸਭ ਕੁਝ ਚੰਗਾ-ਚੰਗਾ’

ਸਾਹਬ ਤੇਰੇ ਰਾਮਰਾਜ ਵਿਚ ਲਾਸ਼ਾਂ-ਢੋਣੀ ਗੰਗਾ

ਮੁੱਕ ਗਏ ਸ਼ਮਸ਼ਾਨ ਨੇ ਤੇਰੇ, ਮੁੱਕੀ ਬਾਲਣ ਦੀ ਬੋਰੀ

ਥੱਕ ਗਏ ਸਭਨਾਂ ਦੇ ਮੋਢੇ, ਅੱਖ ਹੰਝੂਆਂ ਤੋਂ ਕੋਰੀ

Read More »

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਆਇਰਲੈਂਡ ਵਿਚ ਕਰੀਬ ਦਸ ਲੱਖ ਲੋਕਾਂ ਨੂੰ ਖਾਜਾ ਬਣਾਉਣ ਵਾਲੇ ਮਹਾਂ ਅਕਾਲ ਦੀ 150ਵੀਂ ਵਰ੍ਹੇਗੰਢ ਤੇ 1998 ਵਿਚ ਆਇਰਲੈਂਡ ਦੇ ਯੂਨੀਵਰਸਿਟੀ ਕਾਲਜ ਕੌਰਕ ਵਿਚ ਕੌਮਾਂਤਰੀ ਕਾਨਫਰੰਸ ਵਿਚ ਹਿੱਸਾ ਲੈਂਦਿਆਂ ਮੈਨੂੰ ਸਵਾਲ ਪੁੱਛਿਆ ਗਿਆ ਸੀ: ਭਾਰਤ ਦਾ ਪੇਟ ਕੌਣ ਭਰੇਗਾ? ਇਹ ਸਵਾਲ ਉਦੋਂ ਉਭਰ ਕੇ ਸਾਹਮਣੇ ਆਇਆ ਸੀ

Read More »

ਮਜ਼ਦੂਰ ਦਿਵਸ ਤੇ ਮਜ਼ਬੂਰ ਮਜ਼ਦੂਰ !

ਅਸੀਂ ਸਧਾਰਨ ਲੋਕ ਹਾਂ , ਬਹੁਤ ਹੀ ਸਧਾਰਨ ਸਾਡੀ ਕੋਈ ਛੁੱਟੀ ਨਹੀਂ ਤੇ ਸਾਡਾ ਕਾਹਦਾ ਮਜ਼ਦੂਰ ਦਿਵਸ ਅਸੀਂ ਤਾਂ ਅੱਜ ਦੇ ਦਿਨ ਵੀ ਮਜ਼ਦੂਰ ਚੋਂਕ ‘ਚ ਖੜੇ ਦਿਹਾੜੀ ਲੱਗ ਜਾਵਣ ਦੀ ਉਡੀਕ ਕਰ ਰਹੇ ਹੁੰਦੇ ਹਾਂ , ਕਿਉਂ ਕਿ ਅਸੀਂ ਮਜ਼ਦੂਰ ਹੁੰਦੇ ਹਾਂ, ਇਹ ਸ਼ਬਦ ਮੈਨੂੰ ਉਨ੍ਹਾਂ ਕੰਮਕਾਜੀ ਮੇਹਨਤਕਸ਼  ਮਜਦੂਰਾਂ ਦੀਆ ਅੱਖਾਂ ‘ਚੋ ਪੜ੍ਹਨ  ਨੂੰ ਮਿਲੇ ਜਿਨ੍ਹਾਂ ਦੇ ਚੇਹਰੇ ਮੈਨੂੰ ਇਕੋ ਜਹੇ ਜਾਪੇ ਤੇ ਸਭ  ਦੇ ਚੇਹਰੇਆ  ਤੇ ਇਕੋ ਜਹੀ ਚਿੰਤਾ।

Read More »

ਲੰਡਨ ਕਿਸਾਨ ਸਲੀਪਆਊਟ

8 ਮਈ 2021 ਨੂੰ, ਬ੍ਰਿਟਿਸ਼-ਭਾਰਤੀ ਮੁਜ਼ਾਹਰਕਾਰੀਆਂ ਨੇ ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਈਤ ਵਿਚ ਲੰਡਨ ਦੇ ਭਾਰਤੀ ਹਾਈ ਕਮਿਸ਼ਨ ਮੂਹਰੇ ਸੌਂ ਕੇ ਰੋਸ ਜਤਾਇਆ। ਮੁਜ਼ਾਹਰਾ ਲੰਡਨ ਦੀਆਂ ਸੜਕਾਂ ‘ਤੇ ਰਹਿਰਾਸ ਸਾਹਿਬ ਦੇ ਪਾਠ ਨਾਲ਼ ਸ਼ੁਰੂ ਹੋਇਆ ਅਤੇ ਹਰ ਜਾਤ ਧਰਮ ਦੇ ਲੋਕ ਇਸ ਵਿਚ ਸ਼ਾਮਿਲ ਹੋਏ।

Read More »

ਇਨਸਾਨੀਅਤ ਦੀ ਗੁਨਾਹਗਾਰ ਮੋਦੀ ਸਰਕਾਰ

ਕੋਰੋਨਾ ਆਇਆ ਤਾਂ ਇਸ ਨੇ ਦੁਨੀਆਂ ਹਿਲਾਕੇ ਰੱਖ ਦਿੱਤੀ। ਦਿਲ ਹਿੱਲ ਗਏ, ਆਰਥਿਕਤਾ ਹਿੱਲ ਗਈ, ਇਨਸਾਨੀਅਤ ਦਾ ਦਿਲ ਦਹਿਲ ਗਿਆ। ਬੇਸ਼ੁਮਾਰ ਜਾਨਾਂ ਗਈਆਂ, ਬੇਪਨਾਹ ਲੋਕ ਮੌਤ ਦੇ ਨੇੜਿਓਂ ਦੀ ਲੰਘੇ ਅਤੇ ਹਰ ਵੇਲੇ ਦਾ ਸਹਿਮ ਸਾਡੇ ਨਾਲ ਜੀਵਨ ਜਾਚ ਦੇ ਇੱਕ ਹਿੱਸੇ ਵਾਂਗ ਜੁੜ ਗਿਆ । ਗੱਲ ਇਹ ਵੀ ਚੱਲੀ ਕੀ ਕੋਰੋਨਾ ਹੈ ਹੀ ਨਹੀਂ ਤੇ ਕੋਰੋਨਾ ਦੇ ਨਾਮ ਉੱਤੇ ਸਿਆਸਤ ਤਾਂ ਬਿਨਾ ਸ਼ੱਕ ਚੱਲੀ ।

Read More »

ਸਹਿਕਾਰੀ ਖੇਤੀਬਾੜੀ ਸਮੇਂ ਦੀ ਲੋੜ

ਸਹਿਕਾਰੀ ਖੇਤੀਬਾੜੀ ਪ੍ਰਣਾਲੀ ਦੇ ਵੱਖ ਵੱਖ ਰੂਪਾਂ ਵਿਚੋਂ ਸਭ ਤੋਂ ਵਧੀਆ ਸਹਿਕਾਰੀਸਾਂਝੀ ਖੇਤੀਬਾੜੀ (Coperative Unit Farming) ਨੂੰ ਮੰਨਿਆ ਜਾਦਾ ਹੈ। ਇਸ ਪ੍ਰਣਾਲੀ ਅਧੀਨ ਕਿਸਾਨ ਆਪਣIਆਂ ਜੋਤਾਂ ਉੱਪਰ ਮਿਲਕੇ ਖੇਤੀਬਾੜੀ ਕਰਦੇ ਹਨ। ਜੋਤਾਂ ਦੀ ਮਲਕੀਅਤ ਨਿੱਜੀ ਰਹਿੰਦੀ ਹੈ ਅਤੇ ਖੇਤੀਬਾੜੀ ਦੇ ਸਾਰੇ ਕੰਮ ਕਿਸਾਨ ਰਲ-ਮਿਲਕੇ ਕਰਦੇ ਹਨ।

Read More »

ਭੋਜਨ ਸੁਰੱਖਿਆ, ਖੇਤੀ ਖੇਤਰ ਅਤੇ ਨਵੇਂ ਕਾਨੂੰਨ

ਮੌਜੂਦਾ ਹਕੂਮਤ ਦੁਆਰਾ ਬਣਾਏ ਗਏ ਖੇਤੀ ਕਾਨੂੰਨ ਭੋਜਨ ਅਸੁਰੱਖਿਆ ’ਚ ਸਾਨੂੰ ਹੋਰ ਫਾਡੀ ਕਰਨਗੇ। ਭੋਜਨ ਸੁਰੱਖਿਆ ’ਚ ਖੇਤੀ ਸੀਜ਼ਨ ਵੀ ਅਹਿਮ ਪਹਿਲੂ ਹੈ। ਪੇਂਡੂ ਖੇਤਰ ’ਚ ਖੇਤ ਮਜ਼ਦੂਰ, ਛੋਟੇ ਤੇ ਗ਼ਰੀਬ ਕਿਸਾਨ ਹਾੜ੍ਹੀ ਤੇ ਸਾਉਣੀ ਸੀਜਨ ਦੇ ਵਿਚਕਾਰਲੇ ਗੈਪ ਦੌਰਾਨ ਭੋਜਨ ਅਸੁਰੱਖਿਆ ਨਾਲ ਜੂਝਦੇ ਹਨ।

Read More »

ਅਹਿਮ ਖ਼ਬਰ

* ਸੰਯੁਕਤ ਕਿਸਾਨ ਮੋਰਚਾ: ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ‘ਤੇ ਅਫਸੋਸ; ਸਿਹਤ  ਸਹੂਲਤਾਂ ਦੇ ਪ੍ਰਬੰਧ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ

* ਸਿੰਘੂ-ਬਾਰਡਰ ‘ਤੇ ਇਕ ਪਾਸੇ ਦਾ ਰਸਤਾ ਖੋਲ੍ਹਿਆ ਗਿਆ; ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣੇ ਬਾਕੀ

Read More »

ਕਿਸਾਨ ਮੋਰਚਾ ਇਕ ਕ੍ਰਿਸ਼ਮਈ ਵਰਤਾਰਾ

ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਅੰਦੋਲਨ ਦੇ ਰੂਪ ਵਿਚ ਕ੍ਰਿਸ਼ਮਾ ਵਾਪਰ ਰਿਹਾ ਹੈ। ਇਸ ਵਰਤਾਰੇ ਨੂੰ ਕੁੱਲ ਸੰਸਾਰ ਦੇ ਸੂਝਵਾਨ ਨੀਝ ਲਗਾ ਕੇ ਦੇਖ ਰਹੇ ਹਨ ਤੇ ਇਹਨੂੰ ਲਘੂ ਕ੍ਰਾਂਤੀ ਦੀ ਸੰਗਿਆ ਨਾਲ ਚਿਤਾਰ ਰਹੇ ਹਨ। ਇਹਨੂੰ ਲੋਕ ਤੰਤਰ ਨੂੰ ਬਚਾਉਣ ਦੀ ਲੜਾਈ ਵੀ ਦੱਸਿਆ ਜਾ ਰਿਹਾ।

Read More »
en_GBEnglish