ਦੌੜਾਕ ਬਾਬਾ

ਦੌੜਾਕ ਬਾਬਾ

ਭਗਤ ਸਿੰਘ ਦੇ ਸ਼ਹੀਦੀ ਦਿਵਸ ਤੋਂ ਦੋ ਦਿਨ ਪਹਿਲਾ ਮੈਂ ਅੰਦਰ  ਬੈਠਾ ਸੀ ਜਦ ਮੈਂ ਖਾਲਸਾ ਏਡ ਵੱਲੋ ਕਰਵਾਈ ਜਾਣ ਵਾਲੀ ਰੇਸ ਬਾਰੇ ਸਪੀਕਰਾਂ ਤੇ ਹੋਕਾ ਸੁਣਿਆ। ਮੈਂ ਕਿਹਾ ਪਤਾ ਕੀਤਾ ਜਾਵੇ ਕੀ ਇਹ ਰੇਸ ਨੋਜਵਾਨਾਂ ਲਈ ਹੈ ਜਾਂ ਏਹਦੇ ਵਿਚ ਬੁੱਢੇ ਵੀ ਸ਼ਾਮਿਲ ਹੋ ਸਕਦੇ ਨੇ। ਮੈਂ ਬਾਹਰ ਆਇਆਤੇ ਓਥੇ ਕਿਸੇ ਨੂੰ ਪੁੱਛਿਆ ਵੀ ਕੀ ਸਿਸਟਮ ਹੈ? ਫਾਰਮ ਕਿੱਥੇ ਭਰਨਾ ਹੈ! ਓਹਨੇ ਮੈਨੂੰ ਆਖਿਆ ਕਿ ਤੁਸੀਂ ਖਾਲਸਾ ਏਡ ਦੀ ਥਾਂ ਤੇ ਆਜੋ ਅਤੇ ਓਥੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ। ਮੈਂ ਕੱਲਾ ਹੀ ਤੁਰ ਪਿਆ ਪਤਾ ਕਰਨ ਲਈ। 

ਜਦ ਮੈ ਓਥੇ ਪਹੁੰਚਿਆ ਤਾਂ ਤੁਹਾਡੇ ਵਰਗਾ ਇਕ ਨੌਜਵਾਨ ਮੁੰਡਾ ਸੀ। ਮੈਂ ਉਸਨੂੰ ਪੁੱਛਿਆ ਕਿ ਇਹ ਰੇਸ ਕੀਹਦੇ ਲਈ ਹੈ? ਨੌਜਵਾਨਾਂ ਲਈ ਜਾਂ ਬੁੱਢਿਆਂ ਲਈ ਵੀ? ਉਹਨੇ ਮੈਂਨੂੰ ਦੱਸਿਆ ਕਿ ਹਰ ਕੋਈ ਸ਼ਾਮਿਲ ਹੋ ਸਕਦਾ ਹੈ, ਬੱਚੇ, ਨੌਜਵਾਨ, ਬੁੱਢੇ। ਮੈਂ ਕਿਹਾ, ‘ਪਰ ਨੌਜਵਾਨਾਂ ਦਾ ਤੇ ਬੁੱਢਿਆਂ ਦਾ ਤੇ ਕੋਈ ਮੇਲ ਹੀ ਨਹੀਂ ਹੈ, ਅਸੀਂ ਬੁੱਢੇ ਕਿਵੇਂ ਉਹਨਾਂ ਦਾ ਮੁਕਾਬਲਾ ਕਰਾਂਗੇ? ਤੁਸੀ ਉਹਨਾਂ ਨੂੰ ਅੱਡਅੱਡ ਭਜਾਓਗੇ ਜਾਂ ਫਿਰ ਰੇਸ ਅਗਾਂਹਪਿਛਾਂਹ ਦਾ ਕੋਈ ਫਰਕ ਕਰੋਗੇ?’ ਫੇਰ ਉਹਨੇ ਮੈਨੂੰ ਦੱਸਿਆ ਕਿਬਾਪੂ ਜੀ ਵੱਡਿਆਂ ਨੇ ਰੇਸ ਸਟੇਜ ਤੋਂ ਸ਼ੁਰੂ ਕਰਕੇ ਖਾਲਸਾ ਏਡ ਤੋਂ ਮੁੜਨਾ ਹੈ ਅਤੇ ਨੌਜਵਾਨਾਂ ਨੇ ਇੱਕ ਕਿਲੋਮੀਟਰ ਅੱਗੇ ਜਾਕੇ ਮੁੜਨਾ ਹੈ। ਤੇ ਜੇ ਉਹ ਤੁਹਾਡੇ ਤੋਂ ਅੱਗੇ ਲੰਘ ਵੀ ਗਏ ਫਿਰ ਵੀ ਉਹਨਾਂ ਨੇ ਅੱਗੇ ਜਾਣਾ ਹੈ। ਤੁਸੀਂ ਓਨੇ ਟਾਈਮ ਵਿੱਚ ਉਹ ਫਰਕ ਤੈਅ ਕਰ ਸਕਦੇ ਹੋ।ਮੈ ਕਿਹਾ ਠੀਕ ਹੈ ਫੇਰ ਲਿਆਓ ਫਾਰਮ ਫੜਾਓ। ਮੈਂ ਫਾਰਮ ਭਰ ਕੇ ਵਾਪਿਸ ਗਿਆ ਤੇ ਤਿਆਰੀ ਸ਼ੁਰੂ ਕਰ ਦਿੱਤੀ। 

ਮੈਂ ਆਪਣੇ ਸਰੀਰ ਤੇ ਤੇਲ ਲਾ ਕੇ ਮਾਲਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਸਰੀਰ ਥੋੜ੍ਹਾ ਗਰਮ ਹੋਵੇ। ਫੇਰ ਮੇਰੇ ਕੋਲ ਦੌੜਨ ਵਾਲੇ ਬੂਟ ਨਹੀਂ ਸਨ। ਮੈਂ ਗਿਆ ਬੂਟ ਲੈਣ ਲਈ ਪਰ ਮੈਨੂੰ ਏਨੇ ਪਸੰਦ ਨਾ ਆਏ, ਮੈਨੂੰ ਹਲਕੇ  ਬੂਟ ਚਾਹੀਦੇ ਸੀ, ਰੇਸ ਲਾਉਣ ਵਾਲੇ।  ਉਹ ਮੈਨੂੰ ਪੂਰੇ ਸਹੀ ਨਾ ਮਿਲੇ। ਇੱਥੇ ਫਿਰ ਸਾਡੇ ਇੱਕ ਬਜ਼ੁਰਗ ਦੇ ਕੋਲ ਬੂਟ ਸੀਗੇ। ਉਹ ਮੈਨੂੰ ਆਖਦਾਦਰਸ਼ਨ ਸਿਆਂ, ਮੇਰੇ ਪਾ ਕੇ ਵੇਖ’  ਉਹਦੇ ਬੂਟ ਮੈਨੂੰ ਜਚਗੇ। ਮੈਂ ਫਿਰ ਉਨ੍ਹਾਂ ਨੂੰ ਸਾਬਣ ਨਾਲ਼ ਧੋਤਾ। ਧੋ ਧਾ ਕੇ ਚੰਗੀ ਤਰ੍ਹਾਂ ਸੁਕਾ ਕੇ ਮੈਂ ਉਨ੍ਹਾਂ ਨੂੰ ਵਰਤਿਆ। ਰੇਸ ਵਾਲੇ ਦਿਨ ਸਵੇਰੇ ਖਾਲਸਾ ਏਡ ਵਾਲਿਆਂ ਨੇ ਸਾਡੀ ਸਾਰਿਆਂ ਦੀ ਪੀ ਟੀ ਵੀ ਕਰਾਈ। ਬੁੱਢੇ, ਨੌਜਵਾਨ, ਮੁੰਡੇ ਅਤੇ ਕਈ ਕੁੜੀਆਂ ਨੇ ਵੀ ਹਿੱਸਾ ਲਿਆ।

ਰੇਸ ਸ਼ੁਰੂ ਹੋਈ ਤਾਂ ਖ਼ਾਲਸਾ ਏਡ ਵਾਲਿਆਂ ਨੇ ਵੀ ਨਾਲ ਆਪਣੇ ਮੋਟਰਸਾਈਕਲ ਲਾਤੇ। ਜਦ ਮੈਂ ਰੇਸ ਲਾਉਂਦਾ ਹੋਇਆ ਖਾਲਸਾ ਏਡ ਪਹੁੰਚਿਆ ਤੇ ਮੈਂ ਪਾਣੀ ਲਈ ਰੁਕਿਆ। ਕੁਝ ਮੁੰਡੇ ਸਿੱਧਾ ਅਗਾਂਹ ਨੂੰ ਦੌੜ ਗਏ, ਕੁਝ ਬੁੱਢੇ ਵੀ ਖ਼ਾਲਸਾ ਏਡ ਤੋਂ ਅੱਗੇ ਚਲੇ ਗਏ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਸੀ। ਖ਼ਾਲਸਾ ਏਡ ਤੋਂ ਮੁੜ ਕੇ ਵਾਪਸ ਦੌੜਿਆ ਤਾਂ ਸਾਰਿਆਂ ਚੋਂ ਤੀਜੇ ਨੰਬਰ ਤੇ ਆਇਆ। ਤੁਹਾਡੀ ਉਮਰ ਦਿਆਂ ਤੋਂ ਤਾਂ ਭੱਜਿਆ ਹੀ ਨਹੀਂ ਗਿਆ। ਫੇਰ ਖ਼ਾਲਸਾ ਏਡ ਵਾਲਿਆਂ ਨੇ ਗਲ਼ ਮੈਡਲ ਪਾਇਆ, ਨੀਲੇ ਰੰਗ ਦਾ ਰਿਬਨ ਸੀ। ਉਸ ਤੇ ਵੀ ਖ਼ਾਲਸਾ ਏਡ ਲਿਖਿਆ ਹੋਇਆ ਸੀ।  ਜਦੋਂ ਮੈਂ ਬਾਹਰ ਮੈਡਲ ਪਾ ਕੇ ਨਿਕਲਿਆ, ਦਸ ਮਿੰਟ ਸਾਹ ਵੀ ਲੈਣਾ ਸੀ। ਉੱਥੇ ਲਾਈਨ ਬੜੀ ਵੱਡੀ ਲੱਗ ਚੁੱਕੀ ਸੀ। ਉਹ ਸਾਰੇ ਮੇਰੇ ਵੱਲ ਦੇਖਣ ਕਿ ਬੁੱਢਾ ਜਿੱਤ ਗਿਆ ਹੈ ਤੇ ਅਸੀਂ ਪਿੱਛੇ ਰਹਿ ਗਏ ਹਾਂ ਤੇ ਨਾਲ਼ੇ ਥੋੜ੍ਹੀ ਸਰਮ ਵੀ ਮੰਨਣ। ਮੈਂ ਸੋਚਿਆ, ਇਹ ਸਾਡਾ ਸਰੀਰ ਹੈ, ਇਸ ਨੂੰ ਜਿੰਨਾ ਵਰਤੋਂਗੇ, ਉਨ੍ਹਾਂ ਸਾਥ ਦੇਵੇਗਾ। ਵਾਪਸ ਕੇ ਮੈਂ ਆਪਣੇ ਘਰ ਦਿਆਂ ਨੂੰ ਫੋਨ ਕਰਕੇ ਦੱਸਿਆ ਤੇ ਨਾਲ਼ ਫੋਟੋਆਂ ਵੀ ਭੇਜੀਆਂ। ਉਹ ਸਾਰੇ ਬੜੇ ਖੁਸ਼ ਹੋਏ। ਕਹਿੰਦੇ ਚਲੋ ਸਾਡੇ ਚੋਂ ਕੋਈ ਤਾਂ ਵਧੀਆ ਨਿਕਲਿਆ।

en_GBEnglish