ਦਿੱਲੀ ਜਾਣੈ

ਦਿੱਲੀ ਜਾਣੈ

ਛੇ ਵਰ੍ਹੇ ਦੇ ਰਜ਼ਾ ਨੂੰ

ਮੈਂ ਪੁਛਦਾ ਹਾਂ

ਬੱਚੂ ਤੇਰਾ ਸੁਪਰ ਸੋਨਿਕ ਕਿੱਥੇ?

ਅਜ ਟ੍ਰੈਕਟਰ ਚਲਾਉਨੈਂ

ਨਾਨਾ, ਅਜ ਮੈ ਚੰਦ ਤੇ ਨਹੀਂ ਜਾਣਾ

ਦਿੱਲੀ ਜਾਣੈ

ਉਹ ਸਹਿਜ ਭਾਅ ਆਖਦੈ

ਮੈਨੂੰ ਮਾਂ ਯਾਦ ਆਉਂਦੀ ਹੈ

ਦਸਦੀ ਸੀ

ਜੈਤੋ ਦੇ ਮੋਰਚੇ ਵੇਲੇ ਨਿੱਕੇ

ਨਿਆਣੇ ਟੋਲੀਆਂ ਬਣਾਉਂਦੇ

ਇਕ ਜਣਾ ਡੰਡੇ ਤੇ ਉੰਗਲਾਂ ਫੇਰਦਾ

ਨਾਲ਼ ਦੇ ਗਾਉਂਦੇ

ਮਾਤਾ ਜੀ, ਜੈਤੋ ਨੂੰ ਜਰੂਰ ਜਾਣਾ ਐ

ਭਾਵੇਂ ਸਿਰ ਲਗ ਜਾਵੇ ਮੇਰਾ

 

en_GBEnglish