ਨੌਂ ਮਣ ਰੇਤ ਭਿੱਜ ਗਈ,
ਨਾਲੇ ਭਿੱਜੀਆਂ ਇਲਮ ਕਿਤਾਬਾਂ…
ਇੱਕ ਬੱਕੀ ਦੀ ਕਾਠੀ ਭਿੱਜ ਗਈ,
ਭਿੱਜ ਗਈ ਸਣੇ ਰਿਕਾਬਾਂ…
ਇੱਕ ਸਾਹਿਬਾਂ ਦਾ ਚੂੜਾ ਭਿੱਜਿਆ,
ਭਿੱਜਿਆ ਸਣੇ ਖੁਆਬਾਂ…
ਇਕ ਚਿੜੀਆਂ ਦਾ ਚੰਬਾ ਭਿੱਜਿਆ,
ਭਿੱਜਿਆ ਸਣੇ ਮੁਰਾਦਾਂ…
ਕੋਈ ਬਾਗਾਂ ਦੇ ਬੂਟੇ ਭਿੱਜ ਗਏ,
ਭਿੱਜ ਗਏ ਸਣੇ ਦਾਬਾਂ…
ਬਾਲਾ ਤੇ ਮਰਦਾਨਾ ਭਿੱਜ ਗਏ,
ਭਿੱਜ ਗਏ ਸਣੇ ਰਬਾਬਾਂ……
ਨਾ ਹੋਣੀ ਨੇ ਦੁੱਲਾ ਮਾਰਿਆ,
ਸਾਜ਼ਿਸ਼ ਘੜੀ ਨਵਾਬਾਂ…
ਉੱਤੇ ਤਰੇਲੇ ਰੁੱਖ ਰੋਂਦੇ ਨੇ,
ਥੱਲੇ ਰੋਂਦੀਆਂ ਢਾਬਾਂ…
ਸੀਨੇ ਵਿਚੋਂ ਸੇਕ ਉੱਭਰਦਾ,
ਪੈਰਾਂ ਹੇਠ ਮਤਾਬਾਂ…
ਬਈ ਰੋਣਾ ਮਿੱਤਰਾਂ ਦਾ,
ਰੋਣਾ ਬੇ ਹਿਸਾਬਾ…