ਗੱਲਾਂ ਬਾਤਾਂ

ਗੱਲਾਂ ਬਾਤਾਂ

ਅਸੀਂ ਛੱਬੀ ਨਵੰਬਰ ਦੋ ਹਜਾਰ ਵੀਹ ਨੂੰ ਜਦੋ ਘਰੋਂ ਤੁਰੇ ਸੀ ਤਾਂ ਸਾਨੂੰ  ਪੰਜਾਬ ਤੇ ਹਰਿਆਣਾ ਸਰਕਾਰ ਨੇ ਹਰਿਆਣਾ ਬਾਡਰਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਹੌਸਲੇ ਬਹੁਤ ਬੁਲੰਦ ਸੀ, ਅਸੀਂ ਨਿੱਕੇ ਹੁੰਦਿਆਂ ਤੋਂ ਹੀ ਸੰਘਰਸ਼ਾਂ ਦੇ ਰਾਹ ਤੇ ਤੁਰਦੇ ਰਹੇ ਆਂ। ਅਸੀਂ ਛੱਬੀ ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ ਤੇ  ਫ਼ੌਜੀਆਂ ਵਾਂਗ  ਤਾਇਨਾਤ ਹੋਏਤੇ ਸਾਡੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ। ਅਸੀਂ ਰਸਤੇ ਵਿੱਚ ਆਉਂਦੇ ਸਮੇਂ ਦੋ ਰਾਤਾਂ ਬਹੁਤ ਹੀ ਔਖੇ ਹੋ ਕੇ  ਲੰਘਾਈਆਂ ਸੀ। ਅਸੀਂ ਆਪਣੇ  ਪਰਿਵਾਰਾਂ ਬਾਰੇ ਵੀ ਸੋਚ ਰਹੇ ਸੀ।   ਪਰ ਫਿਰ ਵੀ ਲੋਕ ਸੰਘਰਸ਼ਾਂ ਦੇ ਰਾਹ ਤੇ ਚਲਦੇ ਹੋਏ ਕਦੇ ਡੋਲੇ ਨਹੀਂ।

ਮੈਂ ਆਪਣੇ ਪਰਿਵਾਰ ਵਿੱਚ ਇਕੱਲਾ ਹੀ ਵਿਅਕਤੀ ਹਾਂ ਪਰ ਫੇਰ ਵੀ ਮੈਂ ਸੰਘਰਸਾਂ ਦੇ ਮੈਦਾਨਾਂ ਵਿੱਚ ਕੁੱਦ ਰਿਹਾ ਹਾਂ। ਮੈਂ ਤਿੰਨ ਵਾਰ ਦਿੱਲੀ ਧਰਨੇ ਵਿੱਚ ਆਪਣੀ ਹਾਜ਼ਰੀ ਲਵਾ ਚੁੱਕਾ ਹਾਂ। ਮੈਨੂੰ ਕਿਸਾਨ ਯੂਨੀਅਨਾਂ ਨਾਲ ਇਨ੍ਹਾਂ ਪਿਆਰ ਹੈ ਕਿ ਮੈਂ ਆਪਣਾ ਸਾਰਾ  ਪਰਿਵਾਰ ਅਤੇ ਖੇਤੀ ਦੇ ਕੰਮ ਛੱਡ ਕੇ ਤੀਜੀ ਵਾਰ ਦਿੱਲੀ ਆਪਣੀ ਸ਼ਮੂਲੀਅਤ ਕੀਤੀ ਹੈ। ਮੈਨੂੰ ਮੇਰਾ ਬੇਟਾ ਹਰਮਨਜੋਤ ਬਹੁਤ ਜ਼ੋਰ ਲਾ ਰਿਹਾ ਹੈ ਕਿ ਪਾਪਾ ਮੈਨੂੰ ਵੀ ਦਿੱਲੀ ਧਰਨੇ ਤੇ ਜਾਣਾ ਚਾਹੀਦਾ ਹੈ।  ਪਰ ਮੈਂ ਮਜਬੂਰ ਸੀ ਅਤੇ ਮੈਨੂੰ ਅਫ਼ਸੋਸ ਵੀ ਹੈ ਕਿ ਮੈਂ ਆਪਣੇ ਬੇਟੇ ਨੂੰ ਦਸਵੀਂ ਦੀ ਪੜ੍ਹਾਈ ਕਰਕੇ ਦਿੱਲੀ ਨਹੀਂ ਲਿਆ ਸਕਿਆ। ਦਿੱਲੀ ਧਰਨੇ ਤੋਂ ਜਾਣ ਨੂੰ ਦਿਲ ਨਹੀਂ ਕਰਦਾ। ਪਰ ਕੀ ਕਰਾਂ ਮੈਂ ਕਰਮਜੀਤ ਸਿੰਘ ਮਾਨ ਦੀਆਂ ਕੁਝ ਕਬੀਲਦਾਰੀ ਦੀਆਂ ਮਜਬੂਰੀਆਂ ਨੇ। ਪਿੰਡ ਸੁਖਪੁਰਾ ਮੌੜ ਅਤੇ ਜ਼ਿਲ੍ਹਾ ਬਰਨਾਲਾ।

ਮੈਂ ਜਦੋ ਕਿਤੇ ਕੁਦਰਤੀ ਕਰੋਪੀ ਦੀ ਕਿਸਾਨੀ ਮਾਰ ਦੇਖਦਾ ਹਾਂ। ਜਦੋਂ ਮੀਂਹ, ਹਨੇਰੀ, ਗੜੇ, ਝੱਖੜ  ਕਿਸਾਨ ਦੀਆਂ  ਫ਼ਸਲਾਂ ਦੇ ਝੁੱਲ ਰਹੇ ਹੁੰਦੇ ਨੇ ਕਿਸਾਨ ਦੀ ਜਾਨ ਮੁੱਠੀ ਵਿਚ ਜਾਂਦੀ ਹੈ। ਉਹ ਦੇਖਦਾ ਹੈ ਕਿ ਮੇਰੇ ਖੇਤ ਇਸ ਸਮੇਂ ਕੁਦਰਤ ਦੀ ਮਾਰ ਝੱਲ ਰਹੇ ਨੇ। ਪਰ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਦਿੱਲੀ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਕਿਸਾਨ ਜੋਧਿਆਂਤੇ ਜਦੋਂ ਕੁਦਰਤ ਚੜ੍ਹ ਚੜ੍ਹ ਕੇ ਆਉਂਦੀ ਹੈ ਤੇ ਬੱਦਲ਼ ਗੱਜਦੇ ਅਤੇ ਲਕਸ਼ਦੇ ਹਨਤੇ ਮੀਹ ਆਉਂਦਾ ਹੈ ਤਾ ਮੈਂ ਦਿੱਲੀ ਬੈਠੇ ਕਿਸਾਨਾਂ ਬਾਰੇ ਦਿਲ ਫੜ ਕੇ ਸੋਚਦਾ ਹਾਂ ਕਿ ਕੀ ਕਰੀਏ ਕੁਦਰਤ ਤੇ ਸਰਕਾਰ ਕਿਸਾਨਾਂ ਨੂੰ ਸਤਾ ਰਹੀ ਹੈ।

ਕਰਮਜੀਤ ਸਿੰਘ

ਕਿੱਥੇ ਜਵਾਕਾਂ ਜੱਲਿਆਂ ਨਾਲ ਬੈਠੇ ਹੁੰਦੇ ਘਰੇ, ਹੁਣ ਆਹ ਸ਼ੜਕਾਂ ਤੇ ਬੈਠੇ ਆਂ। ਪਤਾ ਨੀ ਕਦੋਂ ਕੰਨੀ ਪਊ ਇਹਦੇ। ਸੱਚੀਂ ਮੈਨੂੰ ਤਾਂ ਬਹੁਤ ਰੋਣਾ ਆਇਆ 26 ਜਨਵਰੀ ਨੂੰ। ਹੇ ਮਹਾਰਾਜ, ਹੇ ਬਾਬਾ ਗੰਗਾ ਦਾਸ, ਹੇ ਚੋਲਾ ਸਾਹਿਬ, ਬੱਸ ਆਈਂ ਮੱਥਾ ਟੇਕਦੀ ਰਹੀ। ਜਵਾਕਾਂ ਨੂੰ ਸੁੱਖੀ ਸਾਂਦੀ ਰੱਖੀਂ, ਇਹਨਾਂ ਦੇ ਸਿਰ ਤੇ ਹੱਥ ਰੱਖੀਂ। ਜਦੋਂ ਸੁਣਿਆ ਉਹਨਾਂ ਨੇ ਝੰਡਾ ਚੜ੍ਹਾਤਾ, ਫੇਰ ਕਹਿੰਦੇ ਸਰਕਾਰ ਪਤਾ ਨੀ ਕੀ ਕੁਝ ਕਰੂ ਉਹਨਾਂ ਨਾਲ, ਮੇਰੇ ਤਾਂ ਪਾਣੀ ਨੀਂ ਰੁਕਿਆ ਅੱਖਾਂਚੋਂ। ਖਬਰਾ ਕਿੰਨਿਆਂ ਕੁ ਮਾਂਵਾਂ ਨੇ ਅਰਦਾਸਾਂ ਕੀਤੀਆਂ ਹੋਣੀਆਂ, ਮੰਨ ਲਈ ਰੱਬ ਨੇ, ਬਚਾਅ ਹੋ ਗਿਆ। ਆਏਂ ਨੀ ਬਈ ਮੇਰਾ ਮੁੰਡਾ ਨੀ ਗਿਆ ਜਾਂ ਮੈਂ ਨੀ ਓਥੇ, ਸਾਰੇ ਮੇਰੇ ਆ। ਪਤਾ ਨੀ ਕਿੰਨੀਆਂ ਕੁ ਸੁਖਾਂ ਸੁਖ ਕੇ ਕੁੜੀਆਂਮੁੰਡੇ ਮਿਲੇ ਆ। 

  • ਕੌਸ਼ਲਿਆ ਦੇਵੀ
en_GBEnglish