ਨਵਜੋਤ ਸਿੰਘ
ਹਰ ਰੋਜ਼ ਦੀ ਸਵੇਰੇ ਕਿਸਾਨ–ਮਜ਼ਦੂਰ ਏਕਤਾ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਖੇਤੀ ਵਿਰੋਧੀ ਕਾਲੇ – ਕਾਨੂੰਨਾਂ ਨੂੰ ਰੱਦ ਕਰੋ, ਅੰਦਾਨੀ–ਅੰਬਾਨੀ ਮੁਰਦਾਬਾਦ ‘ਤੇ ਕਿਰਤੀ ਲੋਕਾਂ ਦਾ ਏਕਾ ਜ਼ਿੰਦਾਬਾਦ ਨਾਲ ਸੁਰੂ ਹੁੰਦੀ ਹੈ। ਇਹ ਵਰਤਾਰਾ ਸਾਰਾ ਦਿਨ ਵਾਪਰਦਾ ਹੈ। ਸਭ ਤੋ ਰੌਚਿਕ ਗੱਲ ਇਹ ਹੈ ਕਿ ਇਹਨਾਂ ਨਾਆਰਿਆ ਨੇ ਜੱਥੇ ਬੱਚਿਆਂ ਤੇ ਨੌਜਵਾਨਾਂ ਦੀ ਬੋਲਣ ਦੀ ਜ਼ੱਕ ਖੋਲੀ ਹੈ, ਉਥੇ ਚੇਤਨਾਂ ਦਾ ਵਿਕਾਸ ਵੀ ਹੋਇਆ। ਇਸ ਦੀ ਮਿਸਾਲ ਇਹ ਹੈ ਕਿ ਹੁਣ ਗੋਦੀ ਮੀਡੀਆ ਜਦੋ ਵੀ ਨੋਜ਼ਵਾਨ ਮੁੰਡੇ– ਕੁੜੀਆਂ ਨੂੰ ਸਵਾਲ ਪੁਛਦੇ ਨੇ ਖੇਤੀ ਵਿਰੋਧੀ ਕਾਨੂੰਨਾਂ ਦੇ ਨਾ ਦੱਸੋ, ਉਹ ਪਟੱਕ ਦੇਣੇ ਦੱਸਦੇ ਨੇ ਤੇ ਭਵਿੱਖ ਵਿੱਚ ਹੋਣ ਵਾਲੇ ਇਹਨਾਂ ਦੇ ਨੁਕਸਾਨ ਵੀ ਦੱਸਦੇ ਨੇ।
ਇਸ ਜਨ ਅੰਦੋਲਨ ਨੇ ਇਹ ਵੀ ਸੱਚ ਸਾਬਿਤ ਕਰ ਦਿੱਤਾ ਇਕੱਠ ਲੋਹੇ ਦੀ ਲੱਠ ਕਿਉਂਕਿ ਜਿਸ ਸਰਕਾਰ ਕੋਲ ਕਿਰਤੀ ਲੋਕਾਂ ਦੇ ਵਿਰੁੱਧ ਕਾਨੂੰਨ ਬਣਾਉਣ, ਲੁੱਟਣ ਤੇ ਕੁੱਟਣ, ਧਰਮਾਂ, ਜਾਤਾਂ, ਪਾਤਾਂ, ਰੰਗਾਂ, ਨਸਲਾਂ ਤੇ ਲੜਾਉਣ ਤੇ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦੇ ਢਿੱਡ ਭਰਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਸੀ, ਹੁਣ ਦੇਸ਼ ਦੇ ਕਿਰਤੀ ਲੋਕਾਂ ਨੇ ਇਹ ਭਾਜਪਾ ਸਰਕਾਰ ‘ਤੇ ਆਰ.ਐਸ.ਐਸ ਦੇ ਇਸ ਮਨਸੂਬੇ ਨੂੰ ਵੀ ਇਸ ਜਨ ਰੂਪ ਧਾਰਨ ਕਰ ਚੁੱਕੇ ਅੰਦੋਲਨ ‘ਚ ਇਹ ਪੱਤਾ ਖੇਡਣ ਤੋ ਪੂਰੀ ਤਰ੍ਹਾਂ ਨਾਕਾਮਯਾਬ ਕੀਤਾ। ਇਹ ਲੋਕਾਂ ਦੀ ਦੇਸ਼ ਵਿਆਪੀ ਏਕਤਾ ਨੇ ਦੂਜੀਆਂ ਲੋਟੂ ਪਾਰਟੀਆਂ ਦੇ ਆਗੂਆਂ ਦੇ ਮੱਥੇ ‘ਤੇ ਵੀ ਤਰੇਲੀਆ ਲਿਆਉਣੀਆਂ ਸ਼ਰੂ ਕਰ ਦਿੱਤੀਆ ਕਿਉਂਕਿ ਉਹ ਵੀ ਅੰਦਰ–ਖਾਤੇ ਨਾਲ ਮਿਲੇ ਹੋਏ ਸੀ। ਇਸ ਗੱਲ ਦਾ ਲੋਕਾਂ ਨੂੰ ਚਿੱਟੇ ਦਿਨ ਵਾਂਗ ਪਤਾ ਲੱਗ ਚੁੱਕਾ ਹੈ।
ਇਹ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਕੇ ਕਿ ਇਸ ਨੂੰ ਇਕੱਲੀ ਨਿਰੋਲ ਆਰਥਿਕ ਜਿੱਤ ਵਾਲੀ ਲੜਾਈ ਤੱਕ ਹੀ ਸੀਮਿਤ ਨਹੀਂ ਰਹਿਣ ਦੇਣਾ ਚਾਹੀਦਾ ਹੈ। ਇਸ ਨੂੰ ਕਿਰਤੀ ਜਮਾਤ ਦੀ ਰਾਜਨਾਤਿਕ ਲੜਾਈ ਦੇ ਰੂਪ ‘ਚ ਬਦਲਣਾ ਚਾਹੀਦਾ ਹੈ। ਜਿਸ ਨਾਲ ਅਗਲਾ ਹੰਭਲਾ ਸਮਾਜਿਕ ਤਬਦੀਲੀ ਲਈ ਮਾਰਿਆ ਜਾਵੇ ਤੇ ਹਰ ਲਈ ਸਿਹਤ, ਵਿਦਿਆ ਇਕਸਾਰ ਲਾਜ਼ਮੀ ਤੇ ਫਰੀ, ਇਸ ਤੋਂ ਇਲਾਵਾ ਹਰ ਇਕ ਬਾਲਗ/ਮਰਦ ਇਸਤਰੀ ਲਈ ਰੁਜ਼ਗਾਰ ਆਦਿ ਦੀ ਗਰੰਟੀ ਕਰਦੇ ਕਾਨੂੰਨ ਬਣਾਏ ਜਾਣ।